1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਬੀਐਲਐਸ ਵਿਚ ਵਾਕ ਇਨ ਸਰਵਿਸ ਅੱਜ ਤੋਂ ਸ਼ੁਰੂ

ਸੀਮਤ ਵਿਅਕਤੀਆਂ ਨੂੰ ਮਿਲੇਗੀ ਸੇਵਾ , ਔਨਲਾਈਨ ਅਪੋਇੰਟਮੈਂਟਸ ਰਹਿਣਗੀਆਂ ਜਾਰੀ

ਸਰੀ ਵਿੱਚ ਉਡੀਕ ਕਰਦੇ ਹੋਏ ਬਿਨੈਕਾਰ

ਬੀਐਲਐਸ , ਪਾਸਪੋਰਟ , ਪੁਲਿਸ ਕਲੀਅਰੈਂਸ ਸਰਟੀਫ਼ਿਕੇਟ , ਵੀਜ਼ੇ ਅਤੇ ਓ ਸੀ ਆਈ ਆਦਿ ਲਈ ਸੇਵਾਵਾਂ ਦਿੰਦਾ ਹੈ I

ਤਸਵੀਰ: Lyndsay Duncombe/CBC

ਸਰਬਮੀਤ ਸਿੰਘ

ਕੈਨੇਡਾ ਦੇ ਬੀਐਲਐਸ ਸੈਂਟਰਾਂ ਵਿਚ ਵਾਕ ਇਨ ਸਰਵਿਸ 1 ਫ਼ਰਵਰੀ ਤੋਂ ਮੁੜ ਸ਼ੁਰੂ ਹੋ ਗਈ ਹੈ , ਜਿਸਦਾ ਭਾਵ ਹੈ ਕਿ ਹੁਣ ਬਿਨੈਕਾਰ ਪਾਸਪੋਰਟ ਅਤੇ ਵੀਜ਼ੇ ਆਦਿ ਸੇਵਾਵਾਂ ਲਈ ਸਿੱਧੇ ਹੀ ਦਫ਼ਤਰ ਜਾ ਸਕਣਗੇ I

ਇਹ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਵੱਲੋਂ ਇਕ ਟਵੀਟ ਕਰ ਸਾਂਝੀ ਕੀਤੀ ਗਈ ਹੈ I 

ਇਸਤੋਂ ਪਹਿਲਾਂ ਅਪੋਇੰਟਮੈਂਟ ਲੈ ਕੇ ਜਾਣਾ ਪੈਂਦਾ ਸੀ ਅਤੇ ਬਿਨੈਕਾਰਾਂ ਵੱਲੋਂ ਕੰਮਾਂ ਵਿੱਚ ਦੇਰੀ ਹੋਣ ਦੀ ਗੱਲ ਆਖਦਿਆਂ ਲਗਾਤਾਰ ਵਾਕ ਇਨ ਸਰਵਿਸ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ I

ਆਪਣੇ ਪ੍ਰੈਸ ਰਿਲੀਜ਼ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਵਾਕ ਇਨ ਸਰਵਿਸ ਦੇ ਸ਼ੁਰੂ ਹੋਣ ਦੇ ਨਾਲ ਨਾਲ ਅਪੋਇੰਟਮੈਂਟ ਅਤੇ ਪੋਸਟਲ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ I ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਸੀਮਤ ਬਿਨੈਕਾਰਾਂ ਨੂੰ ਵਾਕ ਇਨ ਸਰਵਿਸ ਮਿਲ ਸਕੇਗੀ I

ਪ੍ਰਾਪਤ ਜਾਣਕਾਰੀ ਅਨੁਸਾਰ ਬਿਨੈਕਾਰਾਂ ਨੂੰ ਬੀਐਲਐਸ ਸੈਂਟਰ ਪਹੁੰਚ ਕੇ 30 ਮਿੰਟਾਂ ਦੇ ਅੰਦਰ ਅੰਦਰ ਇਕ ਟੋਕਨ ਦਿੱਤਾ ਜਾਵੇਗਾ I ਟੋਕਨ ਨਾ ਮਿਲਣ ਦੀ ਸੂਰਤ ਵਿੱਚ ਬਿਨੈਕਾਰਾਂ ਨੂੰ ਕਿਸੇ ਹੋਰ ਦਿਨ ਵਾਕ ਇਨ ਜਾਂ ਅਪੋਇੰਟਮੈਂਟ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ I 

ਜਿਹੜੇ ਬਿਨੈਕਾਰਾਂ ਕੋਲ ਆਉਂਦੇ ਦਿਨਾਂ ਦੀਆਂ ਅਪੋਇੰਟਮੈਂਟਸ ਹਨ , ਪਰ ਉਹਨਾਂ ਬਿਨੈਕਾਰਾਂ ਵੱਲੋਂ ਵਾਕ ਇਨ ਆ ਕੇ ਅਰਜ਼ੀ ਦੇਣ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਅਪੋਇੰਟਮੈਂਟਸ ਕੈਂਸਲ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹੋਰ ਬਿਨੈਕਾਰਾਂ ਨੂੰ ਇਸਦਾ ਲਾਭ ਮਿਲ ਸਕੇ I 

ਬੀਐਲਐਸ , ਪਾਸਪੋਰਟ , ਪੁਲਿਸ ਕਲੀਅਰੈਂਸ ਸਰਟੀਫ਼ਿਕੇਟ , ਵੀਜ਼ੇ ਅਤੇ ਓ ਸੀ ਆਈ ਆਦਿ ਲਈ ਸੇਵਾਵਾਂ ਦਿੰਦਾ ਹੈ I ਬੀਐਲਐਸ ਦੇ ਕੈਨੇਡਾ ਵਿੱਚ ਵੈਨਕੂਵਰ , ਸਰੀ , ਐਡਮੰਟਨ , ਕੈਲਗਰੀ , ਟੋਰੌਂਟੋ , ਵਿਨੀਪੈਗ , ਬ੍ਰੈਂਪਟਨ , ਔਟਵਾ ਅਤੇ ਮੌਂਟਰੀਅਲ ਵਿੱਚ ਦਫ਼ਤਰ ਹਨ I 

ਬੀਐਲਐਸ ਦੀ ਵੈਬਸਾਈਟ ਮੁਤਾਬਿਕ ਇਕ ਅਰਜ਼ੀ ਲਈ ਇਕ ਅਪੋਇੰਟਮੈਂਟ ਲੈਣੀ ਪੈਂਦੀ ਹੈ ਭਾਵ ਜੇਕਰ ਕਿਸੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਅਰਜ਼ੀ ਦੇਣੀ ਹੋਵੇ ਤਾਂ ਤਿੰਨ ਅਪੋਇੰਟਮੈਂਟਸ ਲੋੜੀਂਦੀਆਂ ਹਨ I ਵੈਬਸਾਈਟ 'ਤੇ ਅਰਜ਼ੀ ਦੇਣ ਆ ਰਹੇ ਬਿਨੈਕਾਰਾਂ ਨੂੰ ਪਾਸਪੋਰਟ ਅਤੇ ਵੈਕਸੀਨ ਰਿਪੋਰਟ ਦੇ ਨਾਲ ਨਾਲ ਮਾਸਕ ਪਹਿਨ ਕੇ ਆਉਣ ਨੂੰ ਕਿਹਾ ਗਿਆ ਹੈ I 

ਅਪੋਇੰਟਮਿੰਟਸ ਅਤੇ ਵਾਕ ਇਨ ਸੇਵਾਵਾਂ ਲਈ ਵਧੇਰੇ ਜਾਣਕਾਰੀ ਬੀਐਲਐਸ ਦੀ ਵੈਬਸਾਈਟ (ਨਵੀਂ ਵਿੰਡੋ) 'ਤੋਂ ਲਈ ਜਾ ਸਕਦੀ ਹੈ I 

ਸਰਬਮੀਤ ਸਿੰਘ

ਸੁਰਖੀਆਂ