1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕਿਊਬੈਕ ਮਸਜਿਦ ਹਮਲੇ ਦੇ ਛੇ ਸਾਲ: ਮੁਸਲਿਮ ਭਾਈਚਾਰੇ ਵੱਲੋਂ ਮੈਮੋਰੀਅਲ ਦਾ ਆਯੋਜਨ

ਆਯੋਜਕਾਂ ਨੇ ਮੁਲਕ ਵਿਚ ਇਸਲਾਮੋਫ਼ੋਬੀਆ ਦਾ ਨਜਿੱਠਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

29 ਜਨਵਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਕਿਊਬੈਕ ਦੀ ਮਸਜਿਦ ਵਿੱਖੇ ਆਯੋਜਿਤ ਸਮਾਰੋਹ ਵਿਚ ਬੋਲਦੇ ਹੋਏ।

ਤਸਵੀਰ: The Canadian Press / Jacques Boissinot

RCI

ਛੇ ਸਾਲ ਪਹਿਲਾਂ ਕਿਊਬੈਕ ਦੀ ਜਿਸ ਮਸਜਿਦ ਵਿਚ ਇੱਕ ਬੰਦੂਧਾਰੀ ਨੇ ਹਮਲਾ ਕੀਤਾ ਸੀ, ਐਨ ਉਸੇ ਜਗ੍ਹਾ ਛੇ ਸਾਲਾਂ ਵਿਚ ਪਹਿਲੀ ਵਾਰੀ ਕੋਈ ਮੈਮੋਰੀਅਲ ਆਯੋਜਿਤ ਕੀਤਾ ਗਿਆ।

29 ਜਨਵਰੀ 2017 ਨੂੰ ਕਿਊਬੈਕ ਸਿਟੀ ਦੀ ਇਸਲਾਮਿਕ ਕਲਚਰਲ ਸੈਂਟਰ ਮਸਜਿਦ ਵਿੱਖੇ ਇੱਕ ਬੰਦੂਕਧਾਰੀ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਸਮਾਰੋਹ ਦੌਰਾਨ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ੂਟਿੰਗ ਵਿਚ ਮਮਦੂ ਤਨੀ ਬਾਰੀ, ਅਜ਼ੀਜ਼ਦੀਨ ਸੂਫ਼ੀਆਨ, ਅਬਦਲਕਰੀਮ ਹਸਨ, ਇਬਰਾਹਿਮ ਬਾਰੀ, ਅਬੂਬਕਰ ਥਬਤੀ ਅਤੇ ਖ਼ਾਲਿਦ ਬਿਲਕਾਸਮੀ ਦੀ ਮੌਤ ਹੋ ਗਈ ਸੀ, ਜਿਸ ਦੇ ਨਤੀਜੇ ਵੱਜੋਂ 17 ਬੱਚੇ ਯਤੀਮ ਹੋ ਗਏ ਸਨ।

ਇਸ ਮੈਮੋਰੀਅਲ ਦੇ ਆਯੋਜਕਾਂ ਨੇ ਮੁਲਕ ਵਿਚ ਇਸਲਾਮੋਫ਼ੋਬੀਆ ਨਾਲ ਨਜਿੱਠਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਕਿਊਬੈਕ ਮਸਜਿਦ ਹਮਲੇ ਵਿਚ ਮਾਰੇ ਗਏ ਛੇ ਲੋਕਾਂ ਦੀ ਤਸਵੀਰ।

ਕਿਊਬੈਕ ਮਸਜਿਦ ਹਮਲੇ ਵਿਚ ਮਾਰੇ ਗਏ ਛੇ ਲੋਕਾਂ ਦੀ ਤਸਵੀਰ। (ਉੱਪਰੋਂ ਖੱਬੇ ਤੋਂ ਸੱਜੇ) ਮਮਦੂ ਤਨੀ ਬਾਰੀ, ਅਜ਼ੀਜ਼ਦੀਨ ਸੂਫ਼ੀਆਨ, ਅਬਦਲਕਰੀਮ ਹਸਨ, ਇਬਰਾਹਿਮ ਬਾਰੀ, ਅਬੂਬਕਰ ਥਬਤੀ ਅਤੇ ਖ਼ਾਲਿਦ ਬਿਲਕਾਸਮੀ

ਤਸਵੀਰ: (CBC)

ਇਹ ਵੀ ਪੜ੍ਹੋ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ