1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

[ ਰਿਪੋਰਟ ] ਸਪਾਊਜ਼ ਓਪਨ ਵਰਕ ਪਰਮਿਟ ਦੇ ਵਿਸਥਾਰ ਦਾ ਪਹਿਲਾ ਪੜਾਅ ਸ਼ੁਰੂ

ਹਰ ਪੱਧਰ 'ਤੇ ਕੰਮ ਕਰਨ ਵਾਲੇ ਕਾਮਿਆਂ ਦੇ ਸਪਾਊਜ਼ ਕਰ ਸਕਣਗੇ ਅਪਲਾਈ

ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਪ੍ਰੋਗਰਾਮ ਨੂੰ ਤਿੰਨ ਪੜਾਵਾਂ ਵਿੱਚ ਚਲਾਇਆ ਜਾ ਰਿਹਾ ਹੈ I

ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਪ੍ਰੋਗਰਾਮ ਨੂੰ ਤਿੰਨ ਪੜਾਵਾਂ ਵਿੱਚ ਚਲਾਇਆ ਜਾ ਰਿਹਾ ਹੈ I

ਤਸਵੀਰ: (Adrian Wyld/The Canadian Press)

ਸਰਬਮੀਤ ਸਿੰਘ

ਕੈਨੇਡਾ ਵੱਲੋਂ ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਨੂੰ ਮਿਲਣ ਵਾਲੇ ਓਪਨ ਵਰਕ ਪਰਮਿਟ ਪ੍ਰੋਗਰਾਮ ਵਿਚ ਦਿੱਤੀਆਂ ਕੁਝ ਰਾਹਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ I

ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਨਿਯਮਾਂ ਤਹਿਤ ਕਿਸੇ ਵੀ ਲੈਵਲ 'ਤੇ ਹਾਈ ਵੇਜ ਦੀ ਨੌਕਰੀ ਕਰ ਰਹੇ ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ I 

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੱਖ ਵੱਖ ਨੌਕਰੀਆਂ ਨੂੰ ਕਿੱਤਿਆਂ ਅਤੇ ਯੋਗਤਾਵਾਂ ਦੇ ਹਿਸਾਬ ਨਾਲ ਵੱਖ ਵੱਖ ਲੈਵਲਜ਼ ਵਿੱਚ ਵੰਡਿਆ ਗਿਆ ਹੈ I ਮੌਜੂਦਾ ਟੀਅਰ ਸਿਸਟਮ ਵਿੱਚ ਨੌਕਰੀਆਂ 0 ਤੋਂ 5 ਲੈਵਲ ਤੱਕ ਹੁੰਦੀਆਂ ਹਨ I ਟੀਅਰ ਸਿਸਟਮ ਬਾਰੇ ਵਧੇਰੇ ਜਾਣਕਾਰੀ (ਨਵੀਂ ਵਿੰਡੋ) ਇੱਥੋਂ ਪ੍ਰਾਪਤ ਕਰੋ I

ਕੀ ਸਨ ਪੁਰਾਣੇ ਨਿਯਮ

ਇਸਤੋਂ ਪਹਿਲਾਂ ਸਕਿਲਡ ਪੱਧਰ ( ਨੌਕ ਓ , ਏ ਅਤੇ ਬੀ/ ਟੀਅਰ 0 ,1 , 2 ) ਦੀ ਨੌਕਰੀ ਕਰ ਰਹੇ ਕਾਮਿਆਂ ਜਾਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਸਪਾਊਜ਼ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ I

ਇਹਨਾਂ ਬਿਨੈਕਾਰਾਂ ਨੂੰ ਆਪਣੇ ਸਪਾਊਜ਼ ਦੇ ਸਟੱਡੀ ਜਾਂ ਵਰਕ ਪਰਮਿਟ ਦੀ ਮਿਆਦ ਤੱਕ ਦਾ ਵੀਜ਼ਾ ਮਿਲ ਜਾਂਦਾ ਹੈ ਅਤੇ ਇਹ ਬਿਨੈਕਾਰ ਕੈਨੇਡਾ ਆ ਕੇ ਕਿਸੇ ਵੀ ਨੌਕਰੀਦਾਤੇ ਨਾਲ ਕੰਮ ਕਰ ਸਕਦੇ ਹਨ I

ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਹੁਣ ਕਿਸੇ ਵੀ ਟੀਅਰ ਪੱਧਰ ਦੀ ਹਾਈ ਵੇਜ ਦੀ ਨੌਕਰੀ ਕਰਦਾ ਹੋਇਆ ਟੈਂਪਰੇਰੀ ਫ਼ੌਰਨ ਵਰਕਰ ਇਸ ਪ੍ਰੋਗਰਾਮ ਦਾ ਲਾਭ ਲੈਂਦੇ ਹੋਏ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾ ਸਕੇਗਾ I 

ਇਮੀਗ੍ਰੇਸ਼ਨ ਮਾਹਰ ਅਮਰਜੀਤ ਬਾਵਾ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਕਿਹਾਕੈਨੇਡਾ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਵਿਅਕਤੀ ਪਹਿਲਾਂ ਸਕਿਲਡ ਨੌਕਰੀ ਲੱਭਦੇ ਸਨ ਤਾਂ ਜੋ ਉਹ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾ ਸਕਣ I ਹੁਣ ਉਹਨਾਂ ਨੂੰ ਸਕਿਲਡ ਨੌਕਰੀ ਲੱਭਣ 'ਤੇ ਸਮਾਂ ਵਿਅਰਥ ਨਹੀਂ ਕਰਨਾ ਪਵੇਗਾ I

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਲੰਘੇ ਸਾਲ ਦਸੰਬਰ ਮਹੀਨੇ ਦੌਰਾਨ ਇਸ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਗਈ ਸੀ I

ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ

ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ

ਤਸਵੀਰ: La Presse canadienne / Adrian Wyld

ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕਿ ਪ੍ਰੋਗਰਾਮ ਦੇ ਇਸ ਵਿਸਥਾਰ ਨਾਲ ਜਿੱਥੇ ਨੌਕਰੀਦਾਤਿਆਂ ਨੂੰ ਕਾਮੇ ਲੱਭਣ ਵਿੱਚ ਮਦਦ ਮਿਲੇਗੀ , ਉੱਥੇ ਹੀ 2 ਲੱਖ ਤੋਂ ਵੱਧ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ। 

ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਪਰਿਵਾਰਾਂ ਨੂੰ ਇਕਜੁੱਟ ਕਰਨ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ I

ਇਹ ਵੀ ਪੜ੍ਹੋ :

ਤਿੰਨ ਪੜਾਅ 'ਚ ਚੱਲੇਗਾ ਪ੍ਰੋਗਰਾਮ

ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਪ੍ਰੋਗਰਾਮ ਨੂੰ ਤਿੰਨ ਪੜਾਵਾਂ ਵਿੱਚ ਚਲਾਇਆ ਜਾ ਰਿਹਾ ਹੈ I 30 ਜਨਵਰੀ ਤੋਂ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ I

ਕੈਨੇਡਾ ਵਿੱਚ ਹਰੇਕ ਪ੍ਰੋਵਿੰਸ ਲਈ ਇਕ ਮੀਡੀਅਨ ਵੇਜ ਨਿਰਧਾਰਿਤ ਕੀਤੀ ਗਈ ਹੈ I ਇਸਤੋਂ ਵਧੇਰੇ ਤਨਖ਼ਾਹ 'ਤੇ ਕੰਮ ਕਰਨ ਵਾਲੇ ਕਾਮੇ ਹਾਈ ਵੇਜ ਸ਼੍ਰੇਣੀ ਵਿੱਚ ਆਉਂਦੇ ਹਨ I ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਮੀਡੀਅਨ ਵੇਜ $26.44 ਅਤੇ ਓਨਟੇਰੀਓ ਵਿੱਚ $26.06 ਹੈ I ਇਸ ਬਾਰੇ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I

ਦੂਸਰੇ ਪੜਾਅ ਵਿੱਚ ਲੋਅ ਵੇਜ਼ 'ਤੇ ਕੰਮ ਕਰਦੇ ਕਾਮੇ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾਉਣ ਦੇ ਯੋਗ ਹੋ ਜਾਣਗੇ ਪਰ ਪ੍ਰੈਸ ਰਿਲੀਜ਼ ਅਨੁਸਾਰ ਇਸ ਪੜਾਅ ਲਈ ਰਾਇ ਲਈ ਜਾਵੇਗੀ I

30 ਜਨਵਰੀ ਤੋਂ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

30 ਜਨਵਰੀ ਤੋਂ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ I

ਤਸਵੀਰ: canada.ca

ਤੀਜਾ ਪੜਾਅ ਮੋਟੇ ਤੌਰ 'ਤੇ ਖੇਤੀਬਾੜੀ ਵਿੱਚ ਕੰਮ ਕਰ ਰਹੇ ਕਾਮਿਆਂ ਲਈ ਹੋਵੇਗਾ ਅਤੇ ਇਹਨਾਂ ਕਾਮਿਆਂ ਦੇ ਸਪਾਊਜ਼ ਵੀ ਓਪਨ ਵਰਕ ਪਰਮਿਟ ਲਈ ਯੋਗ ਹੋ ਜਾਣਗੇ I

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦਾ ਦਾਅਵਾ ਹੈ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਅਕਤੂਬਰ 2022 ਦੇ ਵਿਚਕਾਰ 645,000 ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਹਨ ਜੋ ਕਿ ਲੰਘੇ ਸਾਲ ਨਾਲੋਂ 4 ਗੁਣਾ ਵਧੇਰੇ ਹਨ I

ਸਰਬਮੀਤ ਸਿੰਘ

ਸੁਰਖੀਆਂ