1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਲੋੜਾਂ ਦੇ ਚਲਦਿਆਂ ਨੋਵਾ ਸਕੋਸ਼ੀਆ ਛੱਡ ਰਹੇ ਹਨ ਮੈਡੀਕਲ ਰੈਜ਼ੀਡੈਂਟਸ

ਮੈਡੀਕਲ ਰੈਜ਼ੀਡੈਂਸੀ ਲਈ ਪੀ ਆਰ ਹੋਣਾ ਲਾਜ਼ਮੀ

ਅਭਿਨਯਾ ਯੇਦਲਾ ਨੇ ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਤੋਂ 2019 ਵਿੱਚ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਹੈ I

ਅਭਿਨਯਾ ਯੇਦਲਾ ਨੇ ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਤੋਂ 2019 ਵਿੱਚ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਹੈ I

ਤਸਵੀਰ: Robert Short/CBC

RCI

ਅਭਿਨਯਾ ਯੇਦਲਾ ਦੀ ਡਾਕਟਰ ਬਣਨ ਅਤੇ ਨੋਵਾ ਸਕੋਸ਼ੀਆ ਵਿੱਚ ਵਸਣ ਦੀ ਯੋਜਨਾ ਸਾਕਾਰ ਹੋ ਰਹੀ ਹੈ ਪਰ ਅਭਿਨਯਾ ਦਾ ਕਹਿਣਾ ਹੈ ਕਿ ਡਾਕਟਰ ਬਣਨ ਦੀ ਪ੍ਰਕਿਰਿਆ ਵਿੱਚ ਦੋ ਸਾਲਾਂ ਤੋਂ ਵਧੇਰੇ ਦਾ ਵਾਧਾ ਹੋਣ ਕਾਰਨ ਉਸਨੇ ਹਾਰ ਮੰਨ ਕੇ ਪ੍ਰੋਵਿੰਸ ਨੂੰ ਲੱਗਭੱਗ ਛੱਡ ਦਿੱਤਾ ਸੀ I

ਭਾਰਤੀ ਮੂਲ ਦੀ ਅਭਿਨਯਾ ਯੇਦਲਾ ਇਸ ਸਮੇਂ ਨਿਊ ਗਲਾਸਗੋ ਵਿੱਚ ਇੱਕ ਕਲੀਨਿਕ ਵਿੱਚ ਮੈਡੀਸਿਨ ਰੈਜ਼ੀਡੈਂਟ ਹੈ I ਮਲੇਸ਼ੀਆ ਜਾਣ ਤੋਂ ਪਹਿਲਾਂ ਉਸਨੇ ਯੂ ਕੇ ਵਿੱਚ ਆਪਣੀ ਅੰਡਰਗਰੈਜੂਏਟ ਡਿਗਰੀ ਪੂਰੀ ਕੀਤੀ। ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਤੋਂ 2019 ਵਿੱਚ ਉਸਨੇ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ I 

ਇਸਤੋਂ ਬਾਅਦ ਉਸਨੂੰ ਆਪਣੇ ਖੇਤਰ ਵਿੱਚ ਨੌਕਰੀ ਕਰਨ ਲਈ 2 ਸਾਲ ਤੋਂ ਵਧੇਰੇ ਦਾ ਸਮਾਂ ਲੱਗਿਆ ਕਿਉਂਕਿ ਕੈਨੇਡਾ ਦੀਆਂ ਬਹੁਤੀਆਂ ਪ੍ਰੋਵਿੰਸਜ਼ ਵਿੱਚ ਮੈਡੀਕਲ ਰੈਜ਼ੀਡੈਂਸੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਪਰਮਾਨੈਂਟ ਰੈਜ਼ੀਡੈਂਟ ਹੋਣਾ ਲੋੜੀਂਦਾ ਹੈ I 

ਯੇਦਲਾ ਨੇ ਕਿਹਾ ਇਹ ਬਹੁਤ ਤਣਾਅਪੂਰਨ ਅਤੇ ਬਹੁਤ ਨਿਰਾਸ਼ਾਜਨਕ ਸੀ I ਉਸਨੇ ਕਿਹਾ ਮੈਨੂੰ ਡਰ ਸੀ ਕਿ ਜੇਕਰ ਕੈਨੇਡਾ ਵਿੱਚ ਮੈਨੂੰ ਉਹ ਕੁਝ ਨਹੀਂ ਮਿਲਦਾ ਜੋ ਮੈਨੂੰ ਚਾਹੀਦਾ ਹੈ ਤਾਂ ਮੈ ਕਿ ਕਰਾਂਗੀ ?

ਮੈਡੀਕਲ ਰੈਜ਼ੀਡੈਂਟਸ ਦੀ ਅਚਾਨਕ ਸ਼ਿਫਟ

ਕੈਨੇਡੀਅਨ ਰੈਜ਼ੀਡੈਂਟ ਮੈਚਿੰਗ ਸਰਵਿਸ ਦੇ ਅਨੁਸਾਰ, ਹਰ ਪ੍ਰੋਵਿੰਸ ਆਪਣੇ ਵਾਧੂ ਯੋਗਤਾ ਮਾਪਦੰਡਾਂ ਲਈ ਜ਼ਿੰਮੇਵਾਰ ਹੈ। ਵਰਤਮਾਨ ਵਿੱਚ, ਕਿਊਬੈਕ ਨੂੰ ਛੱਡ ਕੇ ਹਰ ਪ੍ਰੋਵਿੰਸ ਸਿਰਫ਼ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਵੀਕਾਰ ਕਰਦਾ ਹੈ। ਕਿਊਬੈਕ, ਅਮਰੀਕੀ ਨਾਗਰਿਕਾਂ ਅਤੇ ਵੀਜ਼ਾ ਵਿਦਿਆਰਥੀਆਂ ਨੂੰ ਵੀ ਸਵੀਕਾਰ ਕਰਦਾ ਹੈ। 

ਜਦੋਂ ਯੇਦਲਾ ਅਤੇ ਉਸਦੇ ਸਹਿਪਾਠੀਆਂ ਨੇ ਪਹਿਲੀ ਵਾਰ ਕੈਨੇਡਾ ਆਉਣ ਦਾ ਫ਼ੈਸਲਾ ਕੀਤਾ ਤਾਂ ਮਲੇਸ਼ੀਆ ਦੀ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ ਨੇ ਡਲਹੌਜ਼ੀ ਯੂਨੀਵਰਸਿਟੀ ਨਾਲ ਐਟਲਾਂਟਿਕ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਪ੍ਰਤੀ ਸਾਲ ਲਗਭਗ ਪੰਜ ਵਿਦਿਆਰਥੀਆਂ ਨੂੰ ਭੇਜਣ ਦਾ ਸਮਝੌਤਾ ਕੀਤਾ ਸੀ। 

ਯੇਦਲਾ ਨੇ ਕਿਹਾ ਕਿ ਉਹ ਅਤੇ ਉਸਦੇ ਸਹਿਪਾਠੀਆਂ ਨੇ ਨਿਊਫੰਡਲੈਂਡ ਵਿੱਚ ਮੈਮੋਰੀਅਲ ਯੂਨੀਵਰਸਿਟੀ ਰਾਹੀਂ ਆਪਣੀ ਮੈਡੀਕਲ ਰੈਜ਼ੀਡੈਂਸੀ ਕਰਨ ਦੀ ਉਮੀਦ ਕੀਤੀ ਸੀ। 

ਯੇਦਲਾ ਨੇ ਕਿਹਾ ਕਿ ਉਸ ਸਮੇਂ ਨਿਊਫੰਡਲੈਂਡ ਐਂਡ ਲੈਬਰਾਡੌਰ ਵਿੱਚ ਰੈਜ਼ੀਡੈਂਸੀ ਕਰਨ ਲਈ ਪੀ ਆਰ ਦੀ ਲੋੜ ਨਹੀਂ ਸੀ ਪਰ ਇਸ ਸ਼ਰਤ ਵਿੱਚ ਅਚਾਨਕ ਤਬਦੀਲੀ ਕੀਤੀ ਗਈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੀ ਆਰ ਲੈਣ ਜਾਂ ਦੇਸ਼ ਛੱਡਣ ਵਿੱਚੋਂ ਇਕ ਨੂੰ ਚੁਣਨਾ ਪਿਆ I

ਅਭਿਨਯਾ ਨੇ ਕਿਹਾ ਉਹ ਨਿਰਾਸ਼ ਸਨ ਕਿਉਂਕਿ ਉਹ ਸਾਰੇ ਕੈਨੇਡਾ ਵਿੱਚ ਡਾਕਟਰ ਬਣਨਾ ਚਾਹੁੰਦੇ ਸਨ I ਉਨ੍ਹਾਂ ਕੋਲ ਹੋਰ ਵਿਕਲਪ ਸਨ I ਉਹਨਾਂ ਨੇ ਇਹ ਚੁਣਿਆ ਤਾਂ ਕਿ ਉਹ ਕੈਨੇਡਾ ਵਿੱਚ ਰਹਿ ਸਕਣ I

ਯੇਦਲਾ ਨੇ ਕਿਹਾ ਕਿ ਉਸਨੇ ਕਈ ਨੌਕਰੀਆਂ ਕੀਤੀਆਂ ਅਤੇ ਆਪਣੀ ਪੀ ਆਰ ਦੀ ਉਡੀਕ ਕੀਤੀ ਕਿਉਂਕਿ ਉਸਨੇ ਵਿਆਹ ਕਰਾਉਣ ਅਤੇ ਨੋਵਾ ਸਕੋਸ਼ੀਆ ਵਿੱਚ ਰਹਿਣ ਦੀ ਯੋਜਨਾ ਬਣਾਈ ਸੀ ਪਰ ਉਸਦੇ ਜ਼ਿਆਦਾਤਰ ਸਹਿਪਾਠੀਆਂ , ਜਿਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ ਨਹੀਂ ਸੀ , ਦੀ ਇੱਕ ਵੱਖਰੀ ਕਹਾਣੀ ਸੀ I

ਉਸਨੇ ਕਿਹਾ ਮੇਰੇ ਨਾਲ ਗ੍ਰੈਜੂਏਟ ਹੋਏ ਹੋਰ ਵਿਦਿਆਰਥੀ ਚਲੇ ਗਏ I ਨੋਵਾ ਸਕੋਸ਼ੀਆ ਨੇ 18 ਡਾਕਟਰ ਗੁਆ ਦਿੱਤੇ I ਇਹ ਬਹੁਤ ਮੰਦਭਾਗਾ ਹੈ I

ਭਾਵੇਂ ਕਿ ਉਹ ਪ੍ਰਕਿਰਿਆ ਦੇ ਸਭ ਤੋਂ ਮੁਸ਼ਕਲ ਹਿੱਸੇ ਵਿੱਚੋਂ ਲੰਘ ਚੁੱਕੀ ਹੈ , ਅਭਿਨਯਾ ਦਾ ਕਹਿਣਾ ਹੈ ਕਿ ਉਹ ਦੂਜਿਆਂ ਲਈ ਬੋਲਣਾ ਚਾਹੁੰਦੀ ਹੈ I ਉਸਨੇ ਕਿਹਾ ਕਿ ਪ੍ਰੋਵਿੰਸ ਵਿੱਚ ਮੌਜੂਦਾ ਸਿਹਤ-ਸੰਭਾਲ ਸੰਕਟ ਅਤੇ ਫ਼ੈਮਿਲੀ ਡਾਕਟਰਾਂ ਦੀ ਘਾਟ ਦੇ ਚਲਦਿਆਂ ਨਿਯਮਾਂ 'ਚ ਤਬਦੀਲੀ ਹੋਣੀ ਚਾਹੀਦੀ ਹੈ I

ਉਸਨੇ ਕਿਹਾ ਇਸ ਸਮੇਂ ਜਦੋਂ ਹਰ ਕੋਈ ਸਿਹਤ-ਸੰਭਾਲ ਸੰਕਟ ਬਾਰੇ ਗੱਲ ਕਰ ਰਿਹਾ ਹੈ ਤਾਂ ਮੈਨੂੰ ਲਗਦਾ ਹੈ ਕਿ ਗੱਲ ਕਰਨ ਦਾ ਇਹ ਸਹੀ ਸਮਾਂ ਹੈ ਕਿਉਂਕਿ ਹਰ ਕੋਈ ਸੁਣ ਰਿਹਾ ਹੈ।

ਨਿਯਮਾਂ 'ਚ ਤਬਦੀਲੀ ਬਾਰੇ ਪ੍ਰੋਵਿੰਸ ਅਸਪਸ਼ਟ

ਯੇਦਲਾ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਯੂਕੇ ਜਾਂ ਯੂਐੱਸ ਵਿੱਚ ਆਪਣੀ ਰੈਜ਼ੀਡੈਂਸੀ ਸ਼ੁਰੂ ਕਰਨਾ ਆਸਾਨ ਹੁੰਦਾ ਹੈI ਉਸਨੇ ਕਿਹਾ ਕਿ ਇੱਕ ਵਾਰ ਜਦੋਂ ਵਿਦਿਆਰਥੀ ਰੈਜ਼ੀਡੈਂਸੀ ਸ਼ੁਰੂ ਕਰਦਾ ਹੈ ਤਾਂ ਉਹਨਾਂ ਨੂੰ ਆਪਣੀ ਇਮੀਗ੍ਰੇਸ਼ਨ ਸਥਿਤੀ ਬਾਰੇ ਕੰਮ ਕਰਨ ਵਿੱਚ ਮਦਦ ਮਿਲਦੀ ਹੈ।

ਸੀਬੀਸੀ ਦੁਆਰਾ ਪ੍ਰੋਵਿੰਸ਼ੀਅਲ ਹੈਲਥ ਡਿਪਾਰਟਮੈਂਟ ਨੂੰ ਮੈਡੀਕਲ ਗ੍ਰੈਜੂਏਟਸ ਲਈ ਨੋਵਾ ਸਕੋਸ਼ੀਆ ਵਿੱਚ ਆਪਣੀ ਮੈਡੀਕਲ ਰੈਜ਼ੀਡੈਂਸੀ ਕਰਨਾ ਆਸਾਨ ਬਣਾਉਣ ਲਈ ਲੋੜਾਂ ਨੂੰ ਬਦਲਣ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰੋਵਿੰਸ ਨੇ ਕੋਈ ਉੱਤਰ ਨਹੀਂ ਦਿੱਤਾ ਹੈ I

ਖਲੇਹਲਾ ਪੇਰੌਲਟ ਨੇ ਇੱਕ ਈਮੇਲ ਵਿੱਚ ਦੱਸਿਆ ਕਿ ਰੈਜ਼ੀਡੈਂਸੀ ਸੀਟਾਂ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਪਿਛਲੇ ਸਾਲ ਪ੍ਰੋਵਿੰਸ ਦੁਆਰਾ ਫੰਡ ਕੀਤੀਆਂ ਗਈਆਂ 113 ਸੀਟਾਂ ਵਿੱਚੋਂ ਸਾਰੀਆਂ ਭਰੀਆਂ ਗਈਆਂ ਸਨ I ਪ੍ਰੋਵਿੰਸ 2023 ਵਿੱਚ 129 ਸੀਟਾਂ ਲਈ ਫੰਡਿੰਗ ਕਰ ਰਿਹਾ ਹੈ।

ਪੇਰੌਲਟ ਨੇ ਕਿਹਾ ਅਸੀਂ ਉਹਨਾਂ ਰੁਕਾਵਟਾਂ ਬਾਰੇ ਸੁਣਨਾ ਚਾਹੁੰਦੇ ਹਾਂ ਤਾਂ ਜੋ ਅਸੀਂ ਬਿਹਤਰ ਢੰਗ ਨਾਲ ਸਮਝ ਸਕੀਏ ਕਿ ਕੀ ਤਬਦੀਲੀਆਂ ਦੀ ਲੋੜ ਹੈ I

ਯੇਦਲਾ ਨੇ ਕਿਹਾ ਕਿ ਉਹ ਨੋਵਾ ਸਕੋਸ਼ੀਆ ਵਿੱਚ ਨੀਤੀ ਵਿੱਚ ਤਬਦੀਲੀ ਦੇਖਣ ਲਈ ਸਾਲਾਂ ਤੋਂ ਪਰਦੇ ਪਿੱਛੇ ਕੰਮ ਕਰ ਰਹੀ ਹੈ ਅਤੇ ਉਸਨੇ ਸਿਆਸਤਦਾਨਾਂ, ਯੂਨੀਵਰਸਿਟੀਆਂ ਅਤੇ ਇੱਥੋਂ ਤੱਕ ਕਿ ਕੈਨੇਡੀਅਨ ਰੈਜ਼ੀਡੈਂਟ ਮੈਚਿੰਗ ਸਰਵਿਸ ਨਾਲ ਵੀ ਗੱਲ ਕੀਤੀ ਹੈ ਪਰ ਫ਼ਿਲਹਾਲ ਤੱਕ ਉਸਨੂੰ ਸਫ਼ਲਤਾ ਨਹੀਂ ਮਿਲੀ ਹੈI

ਨਿਕੋਲਾ ਸੇਗੁਇਨ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ