1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਸਰੀ ਪੁਲਿਸ ‘ਤੇ ਕੋਈ ਫ਼ੈਸਲਾ ਲੈਣ ਲਈ ਹੋਰ ਜਾਣਕਾਰੀ ਦੀ ਲੋੜ: ਬੀਸੀ ਸੌਲਿਸਟਰ ਜਨਰਲ

ਮਾਈਕ ਫ਼ਾਰਨਵਰਥ ਨੇ ਕਿਹਾ ਕਿ ਮਾਮਲਾ ‘ਪੇਚੀਦਾ’, ਤਫ਼ਸੀਲੀ ਵਿਸ਼ਲੇਸ਼ਣ ਦੀ ਜ਼ਰੂਰਤ

ਬੀਸੀ ਦੇ ਸਰੀ ਸ਼ਹਿਰ ਵਿਚ ਸਰੀ ਪੁਲਿਸ ਹੋਵੇ ਜਾਂ ਆਰਸੀਐਮਪੀ ਹੋਵੇ, ਇਸ ਬਾਰੇ ਫ਼ੈਸਲਾ ਲੈਣ ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਨੇ ਸਬੰਧਤ ਧਿਰਾਂ ਤੋਂ ਹੋਰ ਜਾਣਕਾਰੀ ਮੰਗੀ ਹੈ।

ਬੀਸੀ ਦੇ ਸਰੀ ਸ਼ਹਿਰ ਵਿਚ ਸਰੀ ਪੁਲਿਸ ਹੋਵੇ ਜਾਂ ਆਰਸੀਐਮਪੀ ਹੋਵੇ, ਇਸ ਬਾਰੇ ਫ਼ੈਸਲਾ ਲੈਣ ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਨੇ ਸਬੰਧਤ ਧਿਰਾਂ ਤੋਂ ਹੋਰ ਜਾਣਕਾਰੀ ਮੰਗੀ ਹੈ।

ਤਸਵੀਰ: (Ben Nelms/CBC, Darryl Dyck/Canadian Press)

RCI

ਬੀਸੀ ਦੇ ਸਰੀ ਸ਼ਹਿਰ ਵਿਚ ਸਰੀ ਪੁਲਿਸ ਹੋਵੇ ਜਾਂ ਆਰਸੀਐਮਪੀ ਹੋਵੇ, ਇਸ ਬਾਰੇ ਫ਼ੈਸਲਾ ਲੈਣ ਲਈ ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਨੇ ਸਬੰਧਤ ਧਿਰਾਂ ਤੋਂ ਹੋਰ ਜਾਣਕਾਰੀ ਮੰਗੀ ਹੈ।

ਮੇਅਰ ਡਗ ਮਕੈਲਮ ਦੀ ਅਗਵਾਈ ਵਿਚ, ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿਚ ਆਰਸੀਐਮਪੀ ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫ਼ੋਰਸ ਤਿਆਰ ਕਰਨ ਦਾ ਫ਼ੈਸਲਾ ਲਿਆ ਸੀ।

ਪਰ ਸਰੀ ਦੀ ਨਵੀਂ ਮੇਅਰ ਬ੍ਰੈਂਡਾ ਲੌਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਅਤੇ ਸਰੀ ਵਿਚ ਆਰਸੀਐਮਪੀ ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ।

ਹੁਣ ਅੰਤਿਮ ਫ਼ੈਸਲਾ ਮਾਈਕ ਫ਼ਾਰਨਵਰਥ ਦੇ ਹੱਥ ਵਿਚ ਹੈ।

ਵੀਰਵਾਰ ਨੂੰ ਫ਼ਾਰਨਵਰਥ ਨੇ ਕਿਹਾ ਕਿ ਮਿਨਿਸਟਰੀ ਨੇ ਸਿਟੀ ਔਫ਼ ਸਰੀ, ਆਰਸੀਐਮਪੀ ਅਤੇ ਸਰੀ ਪੁਲਿਸ ਸਰਵਿਸ ਵੱਲੋਂ ਜਮਾਂ ਕੀਤੀਆਂ ਰਿਪੋਰਟਾਂ ਨੂੰ ਰੀਵਿਊ ਕੀਤਾ ਹੈ, ਪਰ ਡਾਇਰੈਕਟਰ ਔਫ਼ ਪਬਲਿਕ ਸਰਵਿਸੇਜ਼ ਨੂੰ ਤਿੰਨ੍ਹਾਂ ਧਿਰਾਂ ਕੋਲੋਂ ਹੋਰ ਜਾਣਕਾਰੀ ਦੀ ਜ਼ਰੂਰਤ ਹੈ।

ਫ਼ਾਰਨਵਰਥ ਨੇ ਕਿਹਾ ਕਿ ਸਰੀ ਵਿਚ ਪੁਲਿਸ ਵਿਚ ਤਬਦੀਲੀ ਇੱਕ ਵਿਲੱਖਣ ਅਤੇ ਪੇਚੀਦਾ ਮੁੱਦਾ ਹੈ ਅਤੇ ਇਸ ਨੂੰ ਮੁਕੰਮਲ ਅਤੇ ਤਫ਼ਸੀਲੀ ਵਿਸ਼ਲੇਸ਼ਣ ਦੀ ਜ਼ਰੂਰਤ ਹੈ।

ਉਹਨਾਂ ਕਿਹਾ ਕਿ ਉਹ ਸਬੰਧਤ ਧਿਰਾਂ ਵੱਲੋਂ ਸਮੇਂ ਸਿਰ ਜਾਣਕਾਰੀ ਪ੍ਰਦਾਨ ਕੀਤੇ ਜਾਣ ਅਤੇ ਆਪਸੀ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦੇ ਹਨ।

ਵਧੇਰੇ ਜਾਣਕਾਰੀ ਦੀ ਜ਼ਰੂਰਤ

ਫ਼ਾਰਨਵਰਥ ਨੇ ਕਿਹਾ ਕਿ ਉਹਨਾਂ ਨੂੰ ਖ਼ਾਸ ਤੌਰ ‘ਤੇ ਸਿਟੀ ਕੋਲੋਂ ਇਹ ਜਾਣਕਾਰੀ ਚਾਹੀਦੀ ਹੈ ਕਿ ਸਰੀ ਪੁਲਿਸ ਨੂੰ ਹਟਾਉਣ ਦੇ ਵੇਰਵੇ ਕੀ ਹਨ ਅਤੇ ਦੁਬਾਰਾ ਭਰਤੀ ਲਈ ਆਰਸੀਐਮਪੀ ਦਾ ਕਿੰਨਾ ਸਟਾਫ਼ ਚਾਹੀਦਾ ਹੋਵੇਗਾ

ਉਹਨਾਂ ਨੇ ਆਰਸੀਐਮਪੀ ਤੋਂ ਵੀ ਸਟਾਫ਼ ਭਰਤੀ ਦੀ ਜ਼ਰੂਰਤ ਬਾਰੇ ਜਾਣਕਾਰੀ ਮੰਗੀ ਹੈ।

ਸਰੀ ਸ਼ਹਿਰ ਵਿਚ ਸਰੀ ਪੁਲਿਸ ਸਰਵਿਸ ਨੂੰ ਤੈਨਾਤ ਕਰਨ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਆਖਿਆ ਹੈ।

ਫ਼ਾਰਨਵਰਥ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਬੀਸੀ ਦੇ ਦੂਸਰੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿਚ ਪੁਲਿਸ ਸਰਵਿਸ ਦੇ ਲੋੜੀਂਦੇ ਪੱਧਰ ਨੂੰ ਯਕੀਨੀ ਬਣਾਉਣਾ ਹੈ।

ਸਰੀ ਮੇਅਰ ਬ੍ਰੈਂਡਾ ਲੌਕ 20 ਨਵੰਬਰ 2022 ਨੂੰ ਸਰੀ ਦੇ ਸਿਟੀ ਹੌਲ ਵਿਚ ਬੋਲਦੇ ਹੋਏ।

ਸਰੀ ਮੇਅਰ ਬ੍ਰੈਂਡਾ ਲੌਕ 20 ਨਵੰਬਰ 2022 ਨੂੰ ਸਰੀ ਦੇ ਸਿਟੀ ਹੌਲ ਵਿਚ ਬੋਲਦੇ ਹੋਏ।

ਤਸਵੀਰ:  (Ben Nelms/CBC)

ਮੇਅਰ ਦੀ ਨਿਰਾਸ਼ਾ

ਮੇਅਰ ਬ੍ਰੈਂਡਾ ਲੌਕ ਨੇ ਆਪਣੀ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਸੂਬਾਈ ਅਧਿਕਾਰੀ ਫ਼ੈਸਲੇ ਨੂੰ ਬੇਲੋੜਾ ਲਮਕਾ ਰਹੇ ਹਨ ਅਤੇ ਸੂਬੇ ਨੂੰ ਸਿੱਧੀ ਜਿਹੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਸਿਟੀ ਔਫ਼ ਸਰੀ ਕੋਲ ਇਸ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਹੈ।

ਮੇਅਰ ਲੌਕ ਨੇ ਕਿਹਾ, ਵਿਕਟੋਰੀਆ ਵਿਚ ਬੈਠੇ ਲੋਕ ਸਰੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਆਪਣੇ ਸ਼ਹਿਰ ਵਿਚ ਪੁਲਿਸ ਕਿਵੇਂ ਲਾਉਣੀ ਹੈ, ਇਹ ਚਿੰਤਾ ਦਾ ਵਿਸ਼ਾ ਹੈ

ਉਹਨਾਂ ਕਿ ਸਰੀ ਸ਼ਹਿਰ ਆਰਸੀਐਮਪੀ ਦਾ ਅਧਿਕਾਰ ਖੇਤਰ ਹੈ।

ਲੌਕ ਨੇ ਕਿਹਾ ਕਿ ਸਿਟੀ ਵੱਲੋਂ ਸੂਬਾ ਸਰਕਾਰ ਨੂੰ ਸ਼ਹਿਰ ਵਿਚ ਆਰਸੀਐਮਪੀ ਨੂੰ ਬਰਕਰਾਰ ਰੱਖਣ ਬਾਬਤ ਤਫਸੀਲੀ ਪਲਾਨ ਦਿੱਤੇ ਜਾ ਚੁੱਕੇ ਹਨ ਅਤੇ ਵਧੇਰੇ ਜਾਣਕਾਰੀ ਮੰਗੀ ਜਾਣੀ ਨਿਰਾਸ਼ਾਜਨਕ ਹੈ, ਪਰ ਬ੍ਰੈਂਡਾ ਨੇ ਵਾਅਦਾ ਕੀਤਾ ਕਿ ਸਿਟੀ ਜਲਦੀ ਤੋਂ ਜਲਦੀ ਸਾਰੀ ਸੰਭਵ ਜਾਣਕਾਰੀ ਮੁਹੱਈਆ ਕਰਵਾਏਗਾ।

ਮੇਅਰ ਲੌਕ ਨੇ ਕਿਹਾ ਕਿ ਇਸ ਅਨਿਸ਼ਚਿਤਤਾ ਦਾ ਸਿਟੀ ਦੇ 2023 ਦੇ ਬਜਟ ਨੂੰ ਪੂਰਾ ਕਰਨ ਦੀ ਸਮਰੱਥਾ 'ਤੇ ਅਸਰ ਪਵੇਗਾ।

ਸਰੀ-ਵ੍ਹਾਈਟ ਰੌਕ ਤੋਂ ਲਿਬਰਲ ਐਮਐਲਏ, ਟ੍ਰੈਵਰ ਹੌਲਫ਼ਰਡ ਨੇ ਉਕਤ ਮੁੱਦੇ ‘ਤੇ ਫ਼ੈਸਲਾ ਆਉਣ ਦੀ ਕੋਈ ਸਪਸ਼ਟ ਤਾਰੀਖ਼ ਦੀ ਅਣਹੋਂਦ ਨੂੰ ਲੈਕੇ ਫ਼ਾਰਨਵਰਥ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਬਹੁਤ ਸਾਰਾ ਸਟਾਫ਼ ਆਪਣੇ ਭਵਿੱਖ ਨੂੰ ਲੈਕੇ ਚਿੰਤਤ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ