1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਮੈਰਿਟ ਸਟਾਇਲਜ਼ ਹੋਣਗੇ ਅਗਲੇ ਐਨਡੀਪੀ ਲੀਡਰ

ਲੀਡਰਸ਼ਿਪ ਰੇਸ ਵਿੱਚ ਇਕਲੌਤੀ ਉਮੀਦਵਾਰ ਹੈ ਸਟਾਇਲਜ਼

ਮੈਰਿਟ ਸਟਾਇਲਜ਼

ਮੈਰਿਟ ਸਟਾਇਲਜ਼

ਤਸਵੀਰ: Cole Burston/CBC

RCI

ਟੋਰੌਂਟੋ ਐਮਪੀਪੀ ਮੈਰਿਟ ਸਟਾਇਲਜ਼ ਓਨਟੇਰੀਓ ਐਨਡੀਪੀ ਦੇ ਅਗਲੇ ਲੀਡਰ ਹੋਣਗੇ I

ਪਾਰਟੀ ਮੁਤਾਬਿਕ ਲੀਡਰਸ਼ਿਪ ਰੇਸ ਲਈ ਕੋਈ ਹੋਰ ਉਮੀਦਵਾਰ ਅੱਗੇ ਨਹੀਂ ਆਇਆ ਹੈ I 

ਸਟਾਇਲਜ਼ ਜੋ ਕਿ ਡੇਵਨਪੋਰਟ ਦੇ ਡਾਊਨਟਾਊਨ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ , ਹੁਣ ਪਾਰਟੀ ਲੀਡਰ ਲਈ ਇਕਲੌਤੇ ਉਮੀਦਵਾਰ ਹੋਣਗੇ I 

ਇਕ ਪ੍ਰੈਸ ਰਿਲੀਜ਼ ਵਿੱਚ ਐਨਡੀਪੀ ਨੇ ਕਿਹਾ ਕਿ ਸਟਾਇਲਜ਼ ਪਾਰਟੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੀ ਇੱਕਮਾਤਰ ਉਮੀਦਵਾਰ ਸੀ I ਸਟਾਇਲਜ਼ ਨੇ ਛੇ ਭੂਗੋਲਿਕ ਇਲਾਕਿਆਂ 'ਚੋਂ ਚਾਰ ਵਿੱਚੋਂ 100 ਦਸਤਖ਼ਤ ਹਾਸਿਲ ਕੀਤੇ ਸਨ I ਪਾਰਟੀ ਵੱਲੋਂ ਪ੍ਰੋਵਿੰਸ ਨੂੰ ਛੇ ਭੂਗੋਲਿਕ ਇਲਾਕਿਆਂ ਵਿੱਚ ਵੰਡਿਆ ਗਿਆ ਹੈ I  

ਓਨਟੇਰੀਓ ਐਨਡੀਪੀ ਦੇ ਪ੍ਰੈਜ਼ੀਡੈਂਟ ਜੈਨੇਲ ਬ੍ਰੈਡੀ ਨੇ ਕਿਹਾ ਕਿ ਮੈਰਿਟ ਲੋਕਾਂ ਨੂੰ ਉਮੀਦ ਦੇ ਸਕਦੀ ਹੈ I ਬ੍ਰੈਡੀ ਨੇ ਕਿਹਾ ਸਟਾਇਲਜ਼ ਪ੍ਰੋਵਿੰਸ ਵਿੱਚ ਸਿਹਤ ਅਤੇ ਸਿੱਖਿਆ ਨੂੰ ਮੁੜ ਤੋਂ ਬਿਹਤਰ ਬਣਾਉਣ ਲਈ ਅਤੇ ਪ੍ਰੀਮੀਅਰ ਡਗ ਫ਼ੋਰਡ ਨੂੰ ਹਰਾਉਣ ਲਈ ਪ੍ਰੋਵਿੰਸ ਨੂੰ ਇੱਕਜੁੱਟ ਕਰ ਸਕਦੀ ਹੈ I

ਉਹਨਾਂ ਕਿਹਾ ਸਾਡੀ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ​​ਹੈ। ਨਵੇਂ ਨੇਤਾ ਵਜੋਂ ਮੈਰਿਟ ਦੇ ਨਾਲ, ਅਸੀਂ ਆਪਣੀ ਪਹੁੰਚ ਨੂੰ ਵਧਾਉਣ ਦੇ ਯੋਗ ਹੋਵਾਂਗੇ I

ਨਿਊਫੰਡਲੈਂਡ ਵਿੱਚ ਜੰਮੀ ਸਟਾਇਲਜ਼  ਪਹਿਲੀ ਵਾਰ 2018 ਵਿੱਚ ਐਮਪੀਪੀ ਚੁਣੇ ਗਏ ਸਨ I ਇਸਤੋਂ ਪਹਿਲਾਂ ਉਹ ਟੋਰੌਂਟੋ ਪਬਲਿਕ ਸਕੂਲ ਬੋਰਡ ਟਰੱਸਟੀ ਅਤੇ ਫ਼ੈਡਰਲ ਐਨਡੀਪੀ ਦੇ ਪ੍ਰੈਜ਼ੀਡੈਂਟ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ I 

ਐਂਡਰੀਆ ਹੌਰਵੈਥ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ , ਪਾਰਟੀ ਲੀਡਰ ਤੋਂ ਬਗ਼ੈਰ ਚੱਲ ਰਹੀ ਹੈ I ਦੱਸਣਯੋਗ ਹੈ ਕਿ ਲੰਘੀਆਂ ਚੋਣਾਂ ਦੌਰਾਨ , ਪਾਰਟੀ ਦੀ ਹੋਈ ਹਾਰ ਤੋਂ ਬਾਅਦ , ਐਂਡਰੀਆ ਹੌਰਵੈਥ ਨੇ ਅਸਤੀਫ਼ਾ ਦੇ ਦਿੱਤਾ ਸੀI

ਹੌਰਵੈਥ 2009 ਤੋਂ ਇਸ ਅਹੁਦੇ 'ਤੇ ਕਾਬਜ਼ ਸੀ ਅਤੇ ਉਸਨੇ ਚਾਰ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ। ਟੋਰੌਂਟੋ -ਡੈਨਫੋਰਥ ਦੇ ਐਮਪੀਪੀ ਪੀਟਰ ਟੈਬੰਸ ਨੂੰ ਜੂਨ ਦੇ ਅਖ਼ੀਰ ਵਿੱਚ ਅੰਤ੍ਰਿਮ ਨੇਤਾ ਨਿਯੁਕਤ ਕੀਤਾ ਗਿਆ ਸੀ। 

ਚੋਣਾਂ ਤੋਂ ਅਗਲੇ ਦਿਨ ਸੀਬੀਸੀ ਰੇਡੀਓ ਨਾਲ ਗੱਲਬਾਤ ਦੌਰਾਨ ਸਟਾਇਲਜ਼ ਨੇ ਕਿਹਾ ਸੀ ਜੇਕਰ ਪਾਰਟੀ ਭਵਿੱਖ ਵਿੱਚ ਸਰਕਾਰ ਬਣਾਉਣ ਦੀ ਉਮੀਦ ਰੱਖਦੀ ਹੈ ਤਾਂ ਐਨਡੀਪੀ ਨੂੰ ਆਪਣੀ ਪਹੁੰਚ ਬਦਲਣ ਦੀ ਜ਼ਰੂਰਤ ਹੈ। ਐਨਡੀਪੀ ਚੋਣ ਜਿੱਤਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਅਸਫ਼ਲ ਰਹੀ ਹੈ I

ਲੂਕਸ ਪਾਵਰਜ਼ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ