1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

ਨੋਵਾ ਸਕੋਸ਼ੀਆ ਵੱਲੋਂ ਇਮੀਗ੍ਰੇਸ਼ਨ ਰਿਕਾਰਡ ਕਾਇਮ

ਸਤੰਬਰ ਤੱਕ 10 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਪੀ ਆਰ

ਡਿਪਟੀ ਇਮੀਗ੍ਰੇਸ਼ਨ ਮਨਿਸਟਰ ਅਵਾ ਜ਼ਾਪਲੇ

ਡਿਪਟੀ ਇਮੀਗ੍ਰੇਸ਼ਨ ਮਨਿਸਟਰ ਅਵਾ ਜ਼ਾਪਲੇ

ਤਸਵੀਰ: Jean Laroche/CBC

RCI

ਨੋਵਾ ਸਕੋਸ਼ੀਆ ਵੱਲੋਂ ਸਾਲ 2022 ਦੌਰਾਨ ਵੀ ਇਮੀਗ੍ਰੇਸ਼ਨ ਰਿਕਾਰਡ ਕਾਇਮ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰੋਵਿੰਸ ਵਿਚ ਸਤੰਬਰ ਮਹੀਨੇ ਤੱਕ 10 ਹਜ਼ਾਰ ਤੋਂ ਵਧੇਰੇ ਵਿਅਕਤੀ ਪੀ ਆਰ ਹਾਸਿਲ ਕਰ ਚੁੱਕੇ ਹਨ I

ਸੂਬੇ ਦੀ ਡਿਪਟੀ ਇਮੀਗ੍ਰੇਸ਼ਨ ਮਨਿਸਟਰ ਨੇ ਲਜਿਸਲੇਚਰ ਦੀ ਜਨਤਕ ਲੇਖਾ ਕਮੇਟੀ ਨੂੰ ਦੱਸਿਆ ਕਿ ਨੋਵਾ ਸਕੋਸ਼ੀਆ ਨੇ ਲੰਘੇ ਸਾਲ ਦੇ ਮੁਕਾਬਲੇ ਇਸ ਸਾਲ ਵਧੇਰੇ ਵਿਅਕਤੀਆਂ ਨੂੰ ਪੀ ਆਰ ਦਿੱਤੀ ਹੈ I 

ਡਿਪਟੀ ਇਮੀਗ੍ਰੇਸ਼ਨ ਮਨਿਸਟਰ ਅਵਾ ਜ਼ਾਪਲੇ ਨੇ ਕਿਹਾ ਇਸ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਤੱਕ 10,670 ਵਿਅਕਤੀ ਪੀ ਆਰ ਹਾਸਿਲ ਕਰ ਚੁੱਕੇ ਹਨ I

ਮਨਿਸਟਰ ਜ਼ਾਪਲੇ ਨੇ ਕਿਹਾ ਇਹ ਕਿਸੇ ਵੀ ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਸਾਡੇ ਕੋਲ ਤਿੰਨ ਹੋਰ ਮਹੀਨੇ ਦੀਆਂ ਅਰਜ਼ੀਆਂ ਬਾਕੀ ਹਨ I

ਉਹਨਾਂ ਕਿਹਾ ਕਿ ਕੈਨੇਡਾ ਵਿੱਚ ਪ੍ਰਵਾਸ ਕਰਨ ਅਤੇ ਨੋਵਾ ਸਕੋਸ਼ੀਆ ਵਿੱਚ ਵਸਣ ਦੇ ਚਾਹਵਾਨ ਲੋਕਾਂ ਦੀ ਕੋਈ ਕਮੀ ਨਹੀਂ ਹੈ।

ਨੋਵਾ ਸਕੋਸ਼ੀਆ ਵਿਚ ਆ ਸਕਣਗੇ ਇਸ ਸਾਲ ਸੈਂਕੜੇ ਵਾਧੂ ਇਮੀਗ੍ਰੈਂਟਸ

ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2021 ਦੌਰਾਨ 9,020 ਨਵੇਂ ਪਰਮਾਨੈਂਟ ਰੈਜ਼ੀਡੈਂਟ ਪ੍ਰੋਵਿੰਸ ਵਿੱਚ ਆਏ ਸਨ I 

2019 ਵਿੱਚ ਪ੍ਰੋਵਿੰਸ ਵਿੱਚ 7,500 ਵਿਅਕਤੀ ਆਏ ਜੋ ਕਿ ਇਕ ਰਿਕਾਰਡ ਸੀ I 2000 ਦੇ ਦਹਾਕੇ ਦੇ ਸ਼ੁਰੂ ਵਿੱਚ ਹਰ ਸਾਲ ਔਸਤਨ 1,000 ਤੋਂ ਵੱਧ ਨਵੇਂ ਆਏ ਲੋਕ ਨੋਵਾ ਸਕੋਸ਼ੀਆ ਵਿੱਚ ਸੈਟਲ ਹੋ ਰਹੇ ਸਨ, ਪਰ ਹਾਲ ਹੀ ਵਿੱਚ ਇਮੀਗ੍ਰੇਸ਼ਨ ਵਿੱਚ ਵਾਧਾ ਹੋਇਆ ਹੈ। 

ਡਿਪਟੀ ਇਮੀਗ੍ਰੇਸ਼ਨ ਮਨਿਸਟਰ ਅਵਾ ਜ਼ਾਪਲੇ ਨੇ ਦੱਸਿਆ ਕਿ ਉਹਨਾਂ ਕੋਲ ਟਰੱਕ ਡਰਾਈਵਰ , ਨਰਸਾਂ  , ਡਾਕਟਰ ਅਤੇ ਅਧਿਆਪਕ ਆਦਿ ਬਿਨੈਕਾਰ ਹਨ I ਉਹਨਾਂ ਕਿਹਾ ਅਸੀਂ ਕਾਬਿਲ ਲੋਕਾਂ ਨੂੰ ਲਿਆ ਕੇ ਪ੍ਰੋਵਿੰਸ ਦੀ ਆਰਥਿਕਤਾ ਨੂੰ ਵਧਾਉਣਾ ਚਾਹੁੰਦੇ ਹਾਂ I

ਜ਼ਾਪਲੇ ਨੇ ਕਿਹਾ ਕਿ ਪ੍ਰੋਵਿੰਸ ਵਿੱਚ ਪ੍ਰਵਾਸੀ , ਹੈਲੀਫੈਕਸ ਤੋਂ ਇਲਾਵਾ , ਹੋਰਨਾਂ ਛੋਟੇ ਸ਼ਹਿਰਾਂ ਜਿਵੇਂ ਕਿ ਪਿਕਟੋ, ਕੇਪ ਬ੍ਰੈਟਨ, ਅਤੇ ਡਿਗਬੀ ਵਿੱਚ ਜਾ ਕੇ ਵਸ ਰਹੇ ਹਨ I 

ਜੀਨ ਲਾਰੋਚੇ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ