1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡੈਨੀ ਫ਼ੌਰਟਿਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚੋਂ ਬਰੀ

ਵੈਕਸੀਨ ਮੁਹਿੰਮ ਦੀ ਅਗਵਾਈ ਕਰ ਚੁੱਕੇ ਹਨ ਫ਼ੌਰਟਿਨ

ਡੈਨੀ ਫ਼ੌਰਟਿਨ

ਡੈਨੀ ਫ਼ੌਰਟਿਨ

ਤਸਵੀਰ: Radio-Canada / Frederic Pepin

RCI

ਮੇਜਰ ਜਨਰਲ ਡੈਨੀ ਫ਼ੌਰਟਿਨ ਨੂੰ ਰਾਹਤ ਦਿੰਦਿਆਂ ਕਿਊਬੈਕ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ I

ਫ਼ੌਰਟਿਨ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਮੈਂ ਅੱਜ ਜੱਜ ਦੇ ਫ਼ੈਸਲੇ ਤੋਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਂ ਉਹ ਨਹੀਂ ਕੀਤਾ ਜੋ ਮੇਰੇ 'ਤੇ ਦੋਸ਼ ਲਗਾਇਆ ਗਿਆ ਸੀ I

ਕਿਉਬੈਕ ਦੇ ਗੈਟਿਨੌ ਸ਼ਹਿਰ ਦੇ ਇੱਕ ਪੁਲਸ ਸਟੇਸ਼ਨ ਵਿਚ ਉਹਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ I 

ਦਹਾਕਿਆਂ ਪਹਿਲਾਂ ਕਥਿਤ ਤੌਰ ਤੇ ਵਾਪਰੇ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਮੇਜਰ ਜਨਰਲ ਡੈਨੀ ਫ਼ੌਰਟਿਨ ਨੂੰ ਚਾਰਜ ਕਰ ਦਿੱਤਾ ਗਿਆ ਸੀ। ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਸਾਲ 1988 ਦੌਰਾਨ ਵਾਪਰੀ ਸੀ, ਜਦੋਂ ਡੈਨੀ ਰੋਇਲ ਮਿਲਿਟਰੀ ਕਾਲਜ ਵਿਚ ਵਿਦਿਆਰਥੀ ਸਨ। 

ਉਧਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਬਿਨ੍ਹਾਂ ਸ਼ੱਕ ਇਹ ਕਹਿ ਸਕਦੀ ਹੈ ਕਿ ਉਹ ਫ਼ੌਰਟਿਨ ਹੀ ਸੀ ਜਿਸ ਨੇ 1988 ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ , ਜਦੋਂ ਉਹ ਦੋਵੇਂ ਰੋਇਲ ਮਿਲਿਟਰੀ ਕਾਲਜ ਵਿੱਚ ਪੜ੍ਹਦੇ ਸਨ। ਅਦਾਲਤੀ ਹੁਕਮਾਂ ਦੇ ਕਾਰਨ ਸ਼ਿਕਾਇਤਕਰਤਾ ਦੀ ਪਹਿਚਾਣ ਗੁਪਤ ਰੱਖੀ ਗਈ ਹੈI

ਜੱਜ ਨੇ ਸ਼ਿਕਾਇਤਕਰਤਾ ਦਾ ਜਿਨਸੀ ਸ਼ੋਸ਼ਣ ਹੋਣ ਦੀ ਗੱਲ 'ਤੇ ਤਾਂ ਯਕੀਨ ਕੀਤਾ ਪਰ ਉਕਤ ਹਮਲਾਵਰ ਫ਼ੌਰਟਿਨ ਸੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ I

ਜੱਜ ਰਿਚਰਡ ਮੈਰੀਡੀਥ ਨੇ ਕਿਹਾ ਕਿ ਅਦਾਲਤ ਸ਼ਿਕਾਇਤਕਰਤਾ ਤੋਂ ਸਭ ਕੁਝ ਯਾਦ ਰੱਖਣ ਦੀ ਉਮੀਦ ਨਹੀਂ ਕਰ ਸਕਦੀ ਪਰ ਉਸ ਦੀ ਗਵਾਹੀ ਵਿੱਚ ਮਹੱਤਵਪੂਰਨ ਵਿਰੋਧਾਭਾਸ ਸਨ।

ਉਦਾਹਰਨ ਵਜੋਂ ਸ਼ਿਕਾਇਤਕਰਤਾ ਨੇ ਮਿਲਟਰੀ ਪੁਲਿਸ ਜਾਂਚਕਰਤਾਵਾਂ ਨੂੰ ਦੱਸਿਆ ਕਿ ਫ਼ੌਰਟਿਨ ਨੇ ਕਥਿਤ ਘਟਨਾ ਦੌਰਾਨ ਗੱਲ ਕੀਤੀ  ਅਤੇ ਉਸਨੇ ਉਸਦੀ ਆਵਾਜ਼ ਪਛਾਣ ਲਈ ਸੀ ਪਰ ਮੁਕੱਦਮੇ ਦੌਰਾਨ ਗਵਾਹੀ ਦਿੰਦੇ ਹੋਏ  ਸ਼ਿਕਾਇਤਕਰਤਾ ਨੇ ਕਿਹਾ ਕਿ ਫ਼ੌਰਟਿਨ ਨੇ ਕੁਝ ਨਹੀਂ ਬੋਲਿਆ ਸੀ।

ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਉਸਨੇ ਹਮਲੇ ਦੌਰਾਨ ਫ਼ੌਰਟਿਨ ਨੂੰ ਪਛਾਣ ਲਿਆ ਕਿਉਂਕਿ ਉਹ ਰੋਜ਼ਾਨਾ ਇਕੱਠੇ ਹੁੰਦੇ ਸਨ। ਅਦਾਲਤ ਨੇ ਸਿੱਟਾ ਕੱਢਿਆ ਕਿ ਉਹ ਹਰ ਰੋਜ਼ ਨਹੀਂ ਮਿਲਦੇ ਸਨ।  

ਫ਼ੌਰਟਿਨ ਦੀ ਗਵਾਹੀ 'ਚ ਇਕਸਾਰਤਾ

ਜੱਜ ਨੇ ਕਿਹਾ ਕਿ ਸਬੂਤ ਦਰਸਾਉਂਦੇ ਹਨ ਕਿ ਉਸ ਸਮੇਂ ਰਾਇਲ ਮਿਲਟਰੀ ਕਾਲਜ ਦੇ ਲਗਭਗ 90 ਪ੍ਰਤੀਸ਼ਤ ਵਿਦਿਆਰਥੀ ਪੁਰਸ਼ ਸਨ। 

ਜੱਜ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਇੱਕ ਹਮਲਾਵਰ ਦਾ ਵਰਣਨ ਕੀਤਾ ਜਿਸਦਾ ਮੁਹਾਂਦਰਾ ਅਤੇ ਸਰੀਰਕ ਡੀਲ-ਡੌਲ ਬਹੁਤ ਸਾਰੇ ਲੋਕਾਂ ਵਾਂਗ ਸਨ ਅਤੇ ਸ਼ਿਕਾਇਤਕਰਤਾ ਨੇ ਕੋਈ ਖਾਸ ਪਛਾਣਯੋਗ ਵਿਸ਼ੇਸ਼ਤਾਵਾਂ ਨਹੀਂ ਦੱਸੀਆਂ I 

ਸ਼ਿਕਾਇਤਕਰਤਾ ਨੇ ਇਹ ਵੀ ਗਵਾਹੀ ਦਿੱਤੀ ਕਿ ਹਮਲੇ ਦੌਰਾਨ ਪਾਰਕਿੰਗ ਲਾਟ ਤੋਂ ਰੋਸ਼ਨੀ ਉਸਦੇ ਕਮਰੇ ਵਿੱਚ ਚਮਕ ਰਹੀ ਸੀ। 

ਜੱਜ ਨੇ ਕਿਹਾ ਕਿ ਫ਼ੌਰਟਿਨ ਕੋਲ ਪਾਰਕਿੰਗ ਸਥਾਨ ਅਤੇ ਕੈਂਪਸ ਦੇ ਨਕਸ਼ੇ ਸਨ ਜੋ ਦਿਖਾਉਂਦੇ ਹਨ ਕਿ ਲਾਈਟਾਂ ਇੰਨੀਆਂ ਨੇੜੇ ਨਹੀਂ ਸਨ,  ਜਿੰਨੀਆਂ ਸ਼ਿਕਾਇਤਕਰਤਾ ਨੂੰ ਯਾਦ ਹੈ, ਅਤੇ ਉਹਨਾਂ ਸੁਝਾਅ ਦਿੱਤਾ ਕਿ ਰੋਸ਼ਨੀ ਘੱਟ ਹੋ ਸਕਦੀ ਸੀ ਜੋ ਕਿ ਕਿਸੇ ਨੂੰ ਪਛਾਣਨ ਲਈ ਲੋੜੀਂਦੀ ਨਹੀਂ ਸੀ।

ਜੱਜ ਨੇ ਕਿਹਾ ਕਿ ਫ਼ੌਰਟਿਨ ਨੇ ਦਾਅਵਾ ਕੀਤਾ ਕਿ ਉਸਨੇ ਕਦੇ ਵੀ ਸ਼ਿਕਾਇਤਕਰਤਾ ਦੇ ਕਮਰੇ ਵਿੱਚ ਪੈਰ ਨਹੀਂ ਰੱਖਿਆ ਸੀ। ਜੱਜ ਮੈਰੀਡੀਥ ਨੇ ਕਿਹਾ ਉਸਦੀ ਗਵਾਹੀ ਸਪੱਸ਼ਟ ਅਤੇ ਇਕਸਾਰ ਸੀ I

ਜੱਜ ਦੁਆਰਾ ਆਪਣਾ ਫ਼ੈਸਲਾ ਸੁਣਾਉਣ ਤੋਂ ਬਾਅਦ ਫ਼ੌਰਟਿਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੂੰ ਗਲੇ ਮਿਲਦੇ ਹੋਏ ਦੇਖਿਆ ਗਿਆ I ਜੱਜ ਨੂੰ ਆਪਣਾ ਫ਼ੈਸਲਾ ਸੁਣਾਉਣ ਵਿੱਚ ਕਰੀਬ ਇੱਕ ਘੰਟਾ ਲੱਗਿਆ।

ਜੱਜ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਇੱਕ ਹਮਲਾਵਰ ਦਾ ਵਰਣਨ ਕੀਤਾ ਜਿਸਦਾ ਮੁਹਾਂਦਰਾ ਅਤੇ ਸਰੀਰਕ ਡੀਲ-ਡੌਲ ਬਹੁਤ ਸਾਰੇ ਲੋਕਾਂ ਵਾਂਗ ਸਨਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਜੱਜ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਇੱਕ ਹਮਲਾਵਰ ਦਾ ਵਰਣਨ ਕੀਤਾ ਜਿਸਦਾ ਮੁਹਾਂਦਰਾ ਅਤੇ ਸਰੀਰਕ ਡੀਲ-ਡੌਲ ਬਹੁਤ ਸਾਰੇ ਲੋਕਾਂ ਵਾਂਗ ਸਨ

ਤਸਵੀਰ: Radio-Canada / Lauren Foster-MacLeod/CBC

ਕ੍ਰਾਊਨ ਵਕੀਲ ਡਾਇਨ ਲਿਗੋਅ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਿਆ। ਵਕੀਲ ਡਾਇਨ ਲਿਗੋਅ ਨੇ ਕਿਹਾ ਕਿ ਉਹ ਜੱਜ ਦੁਆਰਾ ਦਿੱਤੇ 20 ਪੰਨਿਆਂ ਦੇ ਫ਼ੈਸਲੇ ਨੂੰ ਪੜ ਕੇ ਅਪੀਲ ਕਰਨ ਦਾ ਨਿਰਣਾ ਲੈਣਗੇ I

ਵੈਕਸੀਨ ਮੁਹਿੰਮ ਤੋਂ ਛੁੱਟੀ

ਡੈਨੀ ਫ਼ੌਰਟਿਨ ਨੇ ਕਿਹਾ ਕਿ ਉਹ ਫ਼ੈਡਰਲ ਸਰਕਾਰ ਦੁਆਰਾ ਵੈਕਸੀਨ ਮੁਹਿੰਮ ਤੋਂ ਹਟਾਉਣ ਦੇ ਫ਼ੈਸਲੇ ਨੂੰ ਫ਼ੈਡਰਲ ਕੋਰਟ ਵਿੱਚ ਚੁਣੌਤੀ ਦੇਣ ਲਈ ਵਕੀਲਾਂ ਨਾਲ ਰਾਬਤਾ ਕਰ ਰਹੇ ਹਨ I 

ਦੱਸਣਯੋਗ ਹੈ ਕਿ ਡੈਨੀ ਫ਼ੌਰਟਿਨ ਕੈਨੇਡਾ ਦੀ ਵੈਕਸੀਨ ਮੁਹਿੰਮ ਦੀ ਵੀ ਅਗਵਾਈ ਕਰ ਚੁੱਕੇ ਹਨ। ਲੰਘੇ ਸਾਲ ਮਈ ਮਹੀਨੇ ਵਿਚ ਡੈਨੀ ਫ਼ੌਰਟਿਨ ਨੂੰ ਵੈਕਸੀਨ ਮੁਹਿੰਮ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 

ਗ਼ੌਰਤਲਬ ਹੈ ਕਿ ਲੰਘੇ ਸਾਲ ਦੌਰਾਨ ਕਨੇਡੀਅਨ ਫ਼ੌਜ ਵਿਚ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਉਜਾਗਰ ਹੋ ਹੋਏ ਸਨ। 

ਕੈਨੇਡਾ ਦੇ ਸਾਬਕਾ ਚੀਫ਼ ਔਫ਼ ਡਿਫ਼ੈਂਸ ਸਟਾਫ਼ ਜੌਨਾਥਨ ਵੈਂਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਦੀ ਜਾਂਚ ਵਿਚ ਰੁਕਾਵਟ ਪੈਦਾ ਕਰਨ ਦੇ ਚਾਰਜ ਆਇਦ ਕੀਤੇ ਗਏ ਸਨ। 

ਵੈਂਸ ਦੇ ਬਦਲ ਦੇ ਰੂਪ ਵਿਚ ਨਿਯੁਕਤ ਕੀਤੇ ਐਡਮਿਰਲ ਆਰਟ ਮੈਕਡੌਨਲਡ ਦੀ ਵੀ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਦੇ ਚਲਦਿਆਂ ਪ੍ਰਸ਼ਾਸਨਿਕ ਛੁੱਟੀ ਕਰ ਦਿੱਤੀ ਗਈ ਸੀ।  

ਐਸ਼ਲੇ ਬਰਕ, ਕੈਥਰੀਨ ਟੂਨੀ ਸੀਬੀਸੀ ਨਿਊਜ਼ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ