1. ਮੁੱਖ ਪੰਨਾ
  2. ਸਿਹਤ

ਬੀਸੀ ’ਚ ਬੱਚਿਆਂ ਵਿੱਚ ਸਾਹ ਦੀ ਬਿਮਾਰੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹੈ ਵਾਧਾ

ਮਾਪਿਆਂ ਨੂੰ ਕਰਨੀ ਪੈ ਰਹੀ ਹੈ ਕਈ ਘੰਟੇ ਉਡੀਕ

ਡਾਕਟਰ ਨੂੰ ਮਿਲਣ ਲਈ ਅਨੁਮਾਨਿਤ ਇੰਤਜ਼ਾਰ ਦਾ ਸਮਾਂ 9 -10 ਘੰਟਿਆਂ ਤੱਕ ਪਹੁੰਚ ਗਿਆ ਹੈ I

ਡਾਕਟਰ ਨੂੰ ਮਿਲਣ ਲਈ ਅਨੁਮਾਨਿਤ ਇੰਤਜ਼ਾਰ ਦਾ ਸਮਾਂ 9 -10 ਘੰਟਿਆਂ ਤੱਕ ਪਹੁੰਚ ਗਿਆ ਹੈ I

ਤਸਵੀਰ: Janella Hamilton/CBC

RCI

ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਬੱਚਿਆਂ ਵਿੱਚ ਸਾਹ ਦੀ ਬਿਮਾਰੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ I

ਡਾਕਟਰ ਨੂੰ ਮਿਲਣ ਲਈ ਅਨੁਮਾਨਿਤ ਇੰਤਜ਼ਾਰ ਦਾ ਸਮਾਂ 9 -10 ਘੰਟਿਆਂ ਤੱਕ ਪਹੁੰਚ ਗਿਆ ਹੈ I 

ਵੈਨਕੂਵਰ ਵਿੱਚ ਚਿਲਡਰਨਜ਼ ਹਸਪਤਾਲ ਦੀ ਮੁੱਖ ਸੰਚਾਲਨ ਅਧਿਕਾਰੀ ਸਾਰਾ ਬੈੱਲ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ I 

ਹਸਪਤਾਲ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਵੱਲੋਂ ਮਰੀਜ਼ਾਂ ਨੂੰ ਮੋੜਿਆ ਨਹੀਂ ਜਾ ਰਿਹਾ ਅਤੇ ਕਿਸੇ ਵੀ ਬੱਚੇ ਨੂੰ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ I

ਕੈਨੇਡਾ ਵਿਚ ਤੇਜ਼ੀ ਨਾਲ ਵੱਧ ਰਹੇ ਨੇ ਫ਼ਲੂ ਦੇ ਮਾਮਲੇ : ਡਾ ਟ੍ਰੀਜ਼ਾ ਟੈਮ

ਬੈੱਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਮਾਪੇ ਸਿਰਫ਼ ਸਾਹ ਦੀ ਬਿਮਾਰੀ ਵਾਲੇ ਬੱਚਿਆਂ ਨੂੰ ਐਮਰਜੈਂਸੀ ਵਿੱਚ ਲੈ ਕੇ ਆਉਣ I ਉਹਨਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਛੋਟੇ ਬੱਚੇ ਜੋ ਕਿ ਬੁਖ਼ਾਰ , ਉਲਟੀਆਂ ਆਦਿ ਤੋਂ ਪੀੜਤ ਹਨ ਉਹਨਾਂ ਨੂੰ ਵੀ ਐਮਰਜੈਂਸੀ ਵਿੱਚ ਲਿਆਉਣਾ ਚਾਹੀਦਾ ਹੈI 

ਹਸਪਤਾਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਕਟੋਰੀਆ ਜਨਰਲ ਹਸਪਤਾਲ ਦੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚਿਆਂ ਨੂੰ ਸਭ ਤੋਂ ਢੁਕਵੀਂ ਥਾਂ 'ਤੇ ਦੇਖਭਾਲ ਮਿਲੇ।

ਰਿਚਮੰਡ ਸ਼ਹਿਰ ਦੇ ਡਾਕਟਰ, ਡਾ ਸੂਜ਼ਨ ਕੁਓ ਦਾ ਕਹਿਣਾ ਹੈ ਕਿ ਉਹ ਅਤੇ ਉਸਦੇ ਸਹਿਕਰਮੀ ਹਰ ਰੋਜ਼ ਪ੍ਰੇਸ਼ਾਨ  ਮਾਪਿਆਂ ਦੇ ਫ਼ੋਨ ਸੁਣ ਰਹੇ ਹਨ I 

ਉਹਨਾਂ ਕਿਹਾ ਮੈਂ ਐਨੀ ਵੱਡੀ ਪੱਧਰ 'ਤੇ ਬੱਚਿਆਂ ਨੂੰ ਸਾਹ ਦੀ ਬਿਮਾਰੀ ਤੋਂ ਪੀੜਤ ਨਹੀਂ ਦੇਖਿਆ ਹੈ I

ਕੁਓ ਦਾ ਕਹਿਣਾ ਹੈ ਕਿ ਉਹ ਇਸ ਲਈ ਵੀ ਚਿੰਤਤ ਹਨ ਕਿਉਂਕਿ ਬੱਚਿਆਂ ਲਈ ਕੋਵਿਡ -19 ਟੈਸਟ ਕਰਾਉਣਾ ਬਹੁਤ ਮੁਸ਼ਕਿਲ ਹੈ I 

ਕੁਓ ਨੇ ਕਿਹਾ ਕਿ ਉਸਨੂੰ ਇਹ ਨਿਰਧਾਰਤ ਕਰਨ ਦੀ ਜ਼ਰੂਰਤ ਹੈ ਕਿ ਕੀ ਉਸਦੇ ਮਰੀਜ਼ਾਂ ਵਿੱਚ ਕੋਵਿਡ -19, ਇਨਫਲੂਐਂਜ਼ਾ ਜਾਂ ਆਰਐਸਵੀ (ਸਾਹ ਸੰਬੰਧੀ ਸਿੰਸੀਟੀਅਲ ਵਾਇਰਸ) ਹੈ ਤਾਂ ਜੋ ਉਹ ਉਚਿਤ ਇਲਾਜ ਲਿਖ ਸਕੇ। 

ਕ੍ਰਿਸ ਬਰਾਂਡਟ ਜੋ ਕਿ  ਚਾਰ ਸਾਲ ਦੇ ਜੁੜਵਾਂ ਬੱਚਿਆਂ ਦਾ ਪਿਤਾ ਹੈ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਅਤੇ ਧੀ ਨੂੰ ਲੰਘੇ ਹਫ਼ਤੇ ਚਿਲਡਰਨਜ਼ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ I

ਰਿਚਮੰਡ ਸ਼ਹਿਰ ਦੇ ਡਾਕਟਰ, ਡਾ. ਸੂਜ਼ਨ ਕੁਓ ਦਾ ਕਹਿਣਾ ਹੈ ਕਿ ਉਹ ਅਤੇ ਉਸਦੇ ਸਹਿਕਰਮੀ ਹਰ ਰੋਜ਼ ਪ੍ਰੇਸ਼ਾਨ  ਮਾਪਿਆਂ ਦੇ ਫ਼ੋਨ ਸੁਣ ਰਹੇ ਹਨ I

ਰਿਚਮੰਡ ਸ਼ਹਿਰ ਦੇ ਡਾਕਟਰ, ਡਾ. ਸੂਜ਼ਨ ਕੁਓ ਦਾ ਕਹਿਣਾ ਹੈ ਕਿ ਉਹ ਅਤੇ ਉਸਦੇ ਸਹਿਕਰਮੀ ਹਰ ਰੋਜ਼ ਪ੍ਰੇਸ਼ਾਨ ਮਾਪਿਆਂ ਦੇ ਫ਼ੋਨ ਸੁਣ ਰਹੇ ਹਨ I

ਤਸਵੀਰ: Janella Hamilton/CBC

ਕ੍ਰਿਸ ਨੇ ਕਿਹਾ ਦੋਵੇਂ ਹੀ ਮਾਮਲਿਆਂ ਵਿੱਚ ਹਸਪਤਾਲ ਦਾ ਸਟਾਫ਼ ਬਹੁਤ ਵਧੀਆ ਸੀ ਪਰ ਸਾਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ I

ਬ੍ਰਾਂਟ ਦਾ ਕਹਿਣਾ ਹੈ ਕਿ ਮਾਪਿਆਂ ਲਈ ਆਪਣੇ ਬੱਚਿਆਂ ਨਾਲ ਹਸਪਤਾਲ ਜਾਣਾ ਤਣਾਅਪੂਰਨ ਹੈ ਅਤੇ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ। 

ਕ੍ਰਿਸ ਨੇ ਕਿਹਾ ਛੋਟੇ ਬੱਚਿਆਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਇੰਤਜ਼ਾਰ ਕਿਉਂ ਕਰ ਰਹੇ ਹਨ I

ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ਬੱਚਿਆਂ ਨੂੰ ਇਨਫਲੂਐਂਜ਼ਾ , ਕੋਵਿਡ-19 ਅਤੇ ਸਾਹ ਦੀਆਂ ਬਿਮਾਰੀਆਂ ਦੇ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਹਪਸਤਾਲ ਸਟਾਫ਼ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ I ਕੁਝ ਥਾਵਾਂ 'ਤੇ ਸਰਜਰੀਆਂ ਨੂੰ ਰੱਦ ਵੀ ਕਰਨਾ ਪਿਆ ਹੈ I

ਜੋਸ਼ ਗ੍ਰਾਂਟ ਸੀਬੀਸੀ ਨਿਊਜ਼
ਜੈਨੇਲਾ ਹੈਮਿਲਟਨ ਅਤੇ ਜਾਰਜੀ ਸਮਿਥ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ