1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰੀਓ ਦੇ ਐਜੁਕੇਸ਼ਨ ਵਰਕਰਾਂ ਨੇ ਵੋਟਿੰਗ ਦੌਰਾਨ ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ’ਤੇ ਜਤਾਈ ਸਹਿਮਤੀ

ਤਨਖ਼ਾਹਾਂ ਵਿੱਚ ਵਾਧੇ ਨੂੰ ਲੈ ਕੇ ਚੱਲ ਰਿਹਾ ਹੈ ਰੇੜਕਾ

ਯੂਨੀਅਨ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ

ਯੂਨੀਅਨ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ I

ਤਸਵੀਰ: (Carlos Osorio/CBC)

RCI

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਮੁਤਾਬਿਕ ਉਹਨਾਂ ਦੇ ਵਰਕਰਾਂ ਵੱਲੋਂ ਵੋਟਿੰਗ ਦੌਰਾਨ ਸਰਕਾਰ ਵੱਲੋਂ ਦਿੱਤੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਗਈ ਹੈ I

ਓਨਟੇਰੀਓ ਸਕੂਲ ਬੋਰਡ ਕੌਂਸਲ ਆਫ ਯੂਨੀਅਨਜ਼ ਦੀ ਪ੍ਰਧਾਨ ਲੌਰਾ ਵਾਲਟਨ ਦਾ ਕਹਿਣਾ ਹੈ ਕਿ ਵੋਟ ਪਾਉਣ ਵਾਲਿਆਂ ਵਿੱਚੋਂ ਲਗਭਗ 73 ਫ਼ੀਸਦੀ ਲੋਕ ਹੱਕ ਵਿੱਚ ਹਨ I

ਸਰਕਾਰ ਵੱਲੋਂ ਹਰ ਸਾਲ $1-ਪ੍ਰਤੀ-ਘੰਟਾ ਵਧਾਉਣ ਜਾਂ ਵਰਕਰ ਲਈ ਔਸਤਨ ਲਗਭਗ 3.59 ਪ੍ਰਤੀਸ਼ਤ ਸਲਾਨਾ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਸੀ , ਜਿਸਤੋਂ ਬਾਅਦ , ਪ੍ਰਸਤਾਵ ਨੂੰ ਮੰਜ਼ੂਰ ਕਰਨ ਜਾਂ ਨਾ ਕਰਨ ਬਾਰੇ ਯੂਨੀਅਨ ਵੱਲੋਂ ਵੋਟਿੰਗ ਕਰਾਈ ਗਈ I

ਯੂਨੀਅਨ ਦੀ ਪ੍ਰਧਾਨ ਲੌਰਾ ਵਾਲਟਨ ਨੇ ਇਸ ਪੇਸ਼ਕਸ਼ 'ਤੇ ਆਪਣੀ ਨਾਪਸੰਦੀ ਜ਼ਾਹਰ ਕੀਤੀ ਸੀ I  

ਯੂਨੀਅਨ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ I ਪ੍ਰਧਾਨ ਲੌਰਾ ਵਾਲਟਨ ਮੁਤਾਬਿਕ 76 ਫ਼ੀਸਦੀ ਵਰਕਰਾਂ ਨੇ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲਿਆ I

ਕੀ ਸੀ ਮਸਲਾ ?

ਸ਼ੁਰੂਆਤ ਵਿੱਚ ਯੂਨੀਅਨ ਵੱਲੋਂ ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਰੱਖੀ ਗਈ ਸੀ, ਜਿਸ ਦੇ ਜਵਾਬ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ I  

ਇਸਤੇ ਯੂਨੀਅਨ ਦਾ ਕਹਿਣਾ ਸੀ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਸਰਕਾਰ ਅਤੇ ਵਰਕਰਾਂ ਦਰਮਿਆਨ ਗੱਲਬਾਤ ਕਿਸੇ ਸਿਰੇ ਨਾ ਲੱਗਣ ਤੋਂ ਬਾਅਦ ਯੂਨੀਅਨ ਨੇ ਹੜਤਾਲ ਸ਼ੁਰੂ ਕੇ ਦਿੱਤੀ ਸੀ I

ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਵੱਲੋਂ ਅਨਿਸ਼ਚਿਤ ਸਮੇਂ ਲਈ ਹੜਤਾਲ ਸ਼ੁਰੂ

ਓਨਟੇਰੀਓ ਦੇ ਐਜੁਕੇਸ਼ਨ ਵਰਕਰਾਂ ਵੱਲੋਂ ਮੁੜ ਤੋਂ ਹੜਤਾਲ ’ਤੇ ਜਾਣ ਦੀ ਤਿਆਰੀ

ਪ੍ਰੀਮੀਅਰ ਫ਼ੋਰਡ ਵੱਲੋਂ ਐਜੁਕੇਸ਼ਨ ਵਰਕਰਾਂ ਨੂੰ ਨਵਾਂ ਪ੍ਰਸਤਾਵ ਦੇਣ ਦਾ ਐਲਾਨ

ਓਨਟੇਰੀਓ ਸਰਕਾਰ ਵੱਲੋਂ ਐਜੁਕੇਸ਼ਨ ਵਰਕਰਾਂ ਦੀ ਹੜਤਾਲ ਨੂੰ ਰੋਕਣ ਲਈ, ਹੜਤਾਲ-ਵਿਰੋਧੀ ਕਾਨੂੰਨ ਲਿਆਂਦਾ ਸੀ ਜਿਸਨੂੰ ਕਿ ਬਾਅਦ ਵਿੱਚ ਵਾਪਿਸ ਲੈ ਲਿਆ ਗਿਆ ਸੀ I

ਇਸ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਕਾਨੂੰਨ ਵਾਪਿਸ ਲੈਣ ਦੇ ਦਿੱਤੇ ਭਰੋਸੇ ਤੋਂ ਬਾਅਦ ਯੂਨੀਅਨ ਵੱਲੋਂ ਆਪਣੀ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ I

ਦੋਵੇਂ ਧਿਰਾਂ ਮੁੜ ਗੱਲਬਾਤ ਲਈ ਬੈਠੀਆਂ ਅਤੇ ਸਰਕਾਰ ਵੱਲੋਂ  ਲਗਭਗ 3.59 ਪ੍ਰਤੀਸ਼ਤ ਸਲਾਨਾ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਸੀ I

ਕੈਨੇਡੀਅਨ ਪ੍ਰੈਸ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ