1. ਮੁੱਖ ਪੰਨਾ
  2. ਸਮਾਜ

ਜਸਕੀਰਤ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਵਕੀਲ ਨੂੰ ਫ਼ੈਡਰਲ ਕੋਰਟ ਵਿੱਚ ਬਹਿਸ ਹੋਣ ਦੀ ਆਸ

ਜਸਕੀਰਤ ਨੂੰ ਹੋਈ ਸੀ ਅੱਠ ਸਾਲ ਦੀ ਸਜ਼ਾ

Jaskirat Singh Sidhu dans une voiture, sa main posée sur son front, les yeux fermés.

ਜਸਕੀਰਤ ਨੇ ਸਾਲ 2018 ਦੇ ਹਾਦਸੇ ਲਈ ਖ਼ਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ ਵਿਚ ਇਕਬਾਲੇ ਜੁਰਮ ਕੀਤਾ ਸੀ, ਜਿਸ ਵਿਚ ਉਸਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਤਸਵੀਰ: La Presse canadienne

RCI

ਘਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਵਕੀਲ ਨੂੰ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਫ਼ੈਡਰਲ ਕੋਰਟ ਵਿੱਚ ਮਾਮਲੇ 'ਤੇ ਬਹਿਸ ਹੋਣ ਦੀ ਆਸ ਹੈ I

ਜਸਕੀਰਤ ਨੇ ਸਾਲ 2018 ਦੇ ਹਾਦਸੇ ਲਈ ਖ਼ਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ ਵਿਚ ਇਕਬਾਲੇ ਜੁਰਮ ਕੀਤਾ ਸੀ, ਜਿਸ ਵਿਚ ਉਸਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਵਿਚ ਹੋਇਆ ਸੀ। 

ਜਸਕੀਰਤ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ‘ਤੇ ਬਣੇ ਸਟੌਪ ਸਾਈਨ ‘ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਹਾਕੀ ਟੀਮ  ਨੂੰ ਲੈਕੇ ਜਾ ਰਹੀ ਸੀ। ਇਸ ਘਾਤਕ ਹਾਦਸੇ ਵਿਚ 16 ਮੌਤਾਂ ਹੋਈਆਂ ਸਨ ਅਤੇ 13 ਜਣੇ ਜ਼ਖ਼ਮੀ ਹੋਏ ਸਨ। 

ਮਾਰਚ ਵਿਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਨੂੰ ਸੌਂਪਿਆ ਜਾਵੇ ਤਾਂ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾਣ ਬਾਰੇ ਫ਼ੈਸਲਾ ਲਿਆ ਜਾ ਸਕੇ। 

ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਜੇਕਰ ਫ਼ੈਡਰਲ ਅਦਾਲਤ ਕੇਸ ਦੀ ਸੁਣਵਾਈ ਨਾ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਦੇਸ਼ ਨਿਕਾਲੇ ਦੀ ਪ੍ਰਕਿਰਿਆ ਅੱਗੇ ਵਧੇਗੀ। 

ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਫ਼ੈਡਰਲ ਕੋਰਟ ਕੋਲ ਸਾਰੀਆਂ ਲਿਖ਼ਤੀ ਦਲੀਲਾਂ ਜੁਲਾਈ ਵਿੱਚ ਦਾਇਰ ਕੀਤੀਆਂ ਗਈਆਂ ਸਨ I 

ਗ੍ਰੀਨ ਨੇ ਕਿਹਾ ਆਮ ਤੌਰ 'ਤੇ ਜਦੋਂ ਸਮਾਂ ਲੱਗਦਾ ਹੈ, ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਬਹਿਸ ਕਰਨ ਵਾਲਾ ਕੇਸ ਹੈ I ਇਹ ਇੱਕ ਹਾਈ-ਪ੍ਰੋਫਾਈਲ ਕੇਸ ਵੀ ਹੈ, ਇਸ ਲਈ ਇੱਕ ਜੱਜ ਹੋਰ ਸਾਵਧਾਨ ਰਹਿਣਾ ਪਸੰਦ ਕਰੇਗਾ I

ਜੁਲਾਈ 'ਚ ਮਿਲੀ ਸੀ ਡੇਅ ਪੈਰੋਲ

ਪੈਰੋਲ ਬੋਰਡ ਔਫ਼ ਕੈਨੇਡਾ ਨੇ ਜੁਲਾਈ ਦੌਰਾਨ ਸਿੱਧੂ ਨੂੰ ਛੇ ਮਹੀਨਿਆਂ ਦੀ ਡੇਅ ਪੈਰੋਲ ਦਿੱਤੀ ਸੀ I 

ਕੁਝ ਖ਼ਾਸ ਸ਼ਰਤਾਂ ‘ਤੇ ਜੇਲ੍ਹ ਚੋਂ ਅਸਥਾਈ ਮੁਕਤੀ ਨੂੰ ਪੈਰੋਲ ਕਿਹਾ ਜਾਂਦਾ ਹੈ। ਡੇਅ ਪੈਰੋਲ ਵਿਚ ਦਿਨ ਵੇਲੇ, ਸ਼ਰਤਾਂ 'ਤੇ, ਰਿਹਾਈ ਹੁੰਦੀ ਹੈ ਪਰ ਰਾਤ ਨੂੰ ਵਾਪਸ ਜੇਲ੍ਹ ਵਿਚ ਜਾਂ ਕੁਰੈਕਸ਼ਨਲ ਸੈਂਟਰ ਵਿਚ ਆਉਣਾ ਹੁੰਦਾ ਹੈ। ਇਸ ਦੌਰਾਨ ਪੈਰੋਲ ਅਫ਼ਸਰ ਨੂੰ ਵੀ ਲਗਾਤਾਰ ਮਿਲਣਾ ਹੁੰਦਾ ਹੈ। ਪੂਰੀ ਪੈਰੋਲ ਇਸ ਤੋਂ ਵੱਖਰੀ ਹੁੰਦੀ ਹੈ।

ਬੋਰਡ ਦਾ ਕਹਿਣਾ ਸੀ ਕਿ ਜੇਕਰ ਉਹ ਪੀੜਤ ਪਰਿਵਾਰਾਂ ਨਾਲ ਸੰਪਰਕ ਨਾ ਕਰਨ ਸਮੇਤ ਹੋਰ ਸ਼ਰਤਾਂ ਦਾ ਪਾਲਣ ਕਰਦਾ ਹੈ ਤਾਂ ਉਸਨੂੰ ਪੂਰੀ ਪੈਰੋਲ ਦੇ ਦਿੱਤੀ ਜਾਵੇਗੀ। 

ਗ੍ਰੀਨ ਨੇ ਕਿਹਾ ਡੇਅ ਪੈਰੋਲ ਦਾ ਮਤਲਬ ਹੈ ਕਿ ਉਹ ਘਰ ਵਿੱਚ ਹੈ। ਉਹ ਆਪਣੀ ਪਤਨੀ ਦੇ ਨਾਲ ਹੈ ਅਤੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹ ਉਹਨਾਂ ਨੂੰ ਕਿੰਨਾ ਖੁਸ਼ ਹੈ I

ਪੈਰੋਲ ਬੋਰਡ ਔਫ਼ ਕੈਨੇਡਾ ਨੇ ਜੁਲਾਈ ਦੌਰਾਨ ਸਿੱਧੂ ਨੂੰ ਛੇ ਮਹੀਨਿਆਂ ਦੀ ਡੇਅ ਪੈਰੋਲ ਦਿੱਤੀ ਸੀ I

ਪੈਰੋਲ ਬੋਰਡ ਔਫ਼ ਕੈਨੇਡਾ ਨੇ ਜੁਲਾਈ ਦੌਰਾਨ ਸਿੱਧੂ ਨੂੰ ਛੇ ਮਹੀਨਿਆਂ ਦੀ ਡੇਅ ਪੈਰੋਲ ਦਿੱਤੀ ਸੀ I

ਤਸਵੀਰ: La Presse canadienne

ਗ੍ਰੀਨ ਨੇ ਕਿਹਾ ਕਿ ਭਾਵੇਂ ਉਸਨੂੰ ਅਦਾਲਤ ਵਿੱਚ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਉਹ ਸਫ਼ਲ ਵੀ ਹੋ ਜਾਂਦਾ ਹੈ, ਤਾਂ ਵੀ ਮਾਮਲਾ ਇੱਕ ਹੋਰ ਸਮੀਖਿਆ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਾਪਸ ਭੇਜਿਆ ਜਾਵੇਗਾ। 

ਵਕੀਲ ਨੇ ਕਿਹਾ ਕਿ ਕਈ ਵਾਰ ਜੱਜ ਆਪਣੇ ਫ਼ੈਸਲੇ ਵਿੱਚ ਟਿੱਪਣੀਆਂ ਕਰਦੇ ਹਨ ਜੋ ਕਿ ਅਧਿਕਾਰੀਆਂ ਨੂੰ ਕੁਝ ਸੇਧ ਦਿੰਦਿਆਂ ਹਨ I 

ਸਿੱਧੂ ਨੂੰ ਕੈਨੇਡਾ ਵਿੱਚ ਰੱਖਣ ਵਿੱਚ ਮਦਦ ਲਈ ਚਲਾਏ ਗਏ ਫੰਡਰੇਜ਼ਿੰਗ ਵਿੱਚ $42,000 ਤੋਂ ਵੱਧ ਇੱਕਤਰ ਹੋ ਗਿਆ ਹੈ I 

ਜਸਕੀਰਤ ਸਿੱਧੂ ਦੀ ਪਤਨੀ ਤਨਵੀਰ ਮਾਨ , ਜੋ ਕਿ ਕੈਨੇਡੀਅਨ ਨਾਗਰਿਕ ਹੈ ਨੇ ਸੰਦੇਸ਼ ਵਿੱਚ ਕਿਹਾ ਹੈ ਕਿ ਉਸਦੇ ਪਤੀ ਨੇ ਭਿਆਨਕ ਗ਼ਲਤੀ ਕੀਤੀ ਹੈ I 

ਤਨਵੀਰ ਮਾਨ ਨੇ ਕਿਹਾ ਮੈਂ ਉਮੀਦ ਕਰਦੀ ਹਾਂ ਕਿ ਅਜਿਹੇ ਲੋਕ ਹਨ ਜੋ ਇਹ ਮੰਨਦੇ ਹਨ ਕਿ ਜਸਕੀਰਤ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਸਨੂੰ ਕੈਨੇਡਾ ਰੱਖਣ ਦੀ ਮੇਰੀ ਲੜਾਈ ਵਿੱਚ ਯੋਗਦਾਨ ਪਾਉਣ ਲਈ ਤਿਆਰ ਹਨ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪਹਿਲਾਂ ਸਿੱਧੂ ਦੇ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਕਿਹਾ ਕਿ ਪ੍ਰਕਿਰਿਆ ਵਿਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। 

ਮਾਈਕਲ ਗ੍ਰੀਨ ਨੇ ਕਿਹਾ ਕਿ ਉਹ ਸਮਝਦਾ ਹੈ ਕਿ ਪੀੜਤਾਂ ਦੇ ਕਈ ਪਰਿਵਾਰ ਅਜੇ ਵੀ ਨਾਰਾਜ਼ ਹਨ।

ਬਿਲ ਗ੍ਰੇਵਲੈਂਡ , ਕੈਨੇਡੀਅਨ ਪ੍ਰੈਸ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ