1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਕੈਨੇਡਾ ਉੱਚ ਸਿੱਖਿਆ ਪ੍ਰਾਪਤ ਇਮੀਗ੍ਰੈਂਟਸ ਨਾਲ ਨਹੀਂ ਕਰ ਪਾ ਰਿਹਾ ਇਨਸਾਫ਼ : ਸਟੈਟਸਕੈਨ ਰਿਪੋਰਟ

ਕੈਨੇਡਾ ਦੀ 23 ਫ਼ੀਸਦੀ ਆਬਾਦੀ ਪਰਵਾਸੀ ਅਤੇ ਪਰਮਾਨੈਂਟ ਰੈਜ਼ੀਡੈਂਟਸ: ਸੈਂਸਸ 2021

2021 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 8.3 ਮਿਲੀਅਨ ਲੋਕ ਇਮੀਗ੍ਰੈਂਟਸ ਹਨ

2021 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 8.3 ਮਿਲੀਅਨ ਲੋਕ ਇਮੀਗ੍ਰੈਂਟਸ ਹਨ I

ਤਸਵੀਰ: Justin Tang/The Canadian Press

RCI

35 ਵਰ੍ਹਿਆਂ ਦੇ ਅਯਮਨ ਜਬਰਿਲ ਲਈ ਡਾਕਟਰ ਬਣਨਾ ਜੀਵਨ ਭਰ ਦਾ ਸੁਪਨਾ ਰਿਹਾ ਹੈ। ਉਸਨੇ ਯਮਨ ਅਤੇ ਸਾਊਦੀ ਅਰਬ ਵਿੱਚ ਇੱਕ ਡਾਕਟਰੀ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਪ੍ਰੈਕਟਿਸ ਵੀ ਕੀਤੀ I

2017 ਵਿੱਚ ਕੈਨੇਡਾ ਪਹੁੰਚਣ ਤੋਂ ਬਾਅਦ ਅਤੇ  ਯੋਗਤਾ ਪ੍ਰੀਖਿਆਵਾਂ ਪੂਰੀਆਂ ਕਰਨ ਦੇ ਬਾਵਜੂਦ ਜਬਰਿਲ , ਆਪਣੀ ਪ੍ਰਮਾਣਿਕਤਾ ਹਾਸਿਲ ਕਰਨ ਲਈ ਜੱਦੋ-ਜਹਿਦ ਕਰ ਰਿਹਾ ਹੈ I 

ਜਬਰਿਲ , ਊਬਰ ਡਰਾਈਵਰ , ਪੀਜ਼ਾ ਡਿਲੀਵਰ ਕਰਨ ਸਮੇਤ ਹੋਰ ਅਜਿਹੀਆਂ ਨੌਕਰੀਆਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ I 

ਆਪਣੀ ਵਿਦੇਸ਼ ਤੋਂ ਡਾਕਟਰੀ ਸਿਖ਼ਲਾਈ ਪ੍ਰਾਪਤ ਪਤਨੀ , ਮਾਰਮ ਮੁਹੰਮਦ ਅਤੇ ਦੋ ਧੀਆਂ ਅਸੀਲ ਅਤੇ ਲੀਨ ਨਾਲ ਮੌਂਟਰੀਅਲ ਸ਼ਹਿਰ ਵਿੱਚ ਰਹਿ ਰਹੇ ਜਬਰਿਲ ਦਾ ਕਹਿਣਾ ਹੈ ਮੈਂ ਦਵਾਈ ਦੇ ਖ਼ੇਤਰ ਵਿੱਚ ਇੱਕ ਨੌਕਰੀ ਕਰ ਰਿਹਾ ਹਾਂ। ਪਰ ਮੈਂ ਇੱਕ ਡਾਕਟਰ ਨਹੀਂ ਹਾਂ I

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਜੀ 7 ਦੇਸ਼ਾਂ ਵਿੱਚੋਂ , ਕੈਨੇਡਾ ਪਹਿਲੇ ਸਥਾਨ 'ਤੇ ਹੈ ਜਿੱਥੇ , ਕੰਮਕਾਜੀ ਉਮਰ ਦੇ ਸਭ ਤੋਂ ਵਧੇਰੇ ਲੋਕਾਂ ਕੋਲ ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਹੈ I ਅੰਕੜਿਆਂ ਮੁਤਾਬਿਕ ਇਹ ਗਿਣਤੀ 57.5 ਪ੍ਰਤੀਸ਼ਤ ਹੈ ਅਤੇ ਇਸ ਰਿਪੋਰਟ ਦਾ ਭਾਵ ਹੈ ਕਿ ਇਮੀਗ੍ਰੈਂਟਸ ਦੀ ਪੜ੍ਹਾਈ ਸਦਕਾ ਕੈਨੇਡਾ ਨੂੰ ਜੀ 7 ਦੇਸ਼ਾਂ ਵਿੱਚ ਇਹ ਸਥਾਨ ਪ੍ਰਾਪਤ ਹੋਇਆ ਹੈ I

ਅਯਮਨ ਜਬਰਿਲ ਆਪਣੀ ਪਤਨੀ ਅਤੇ ਧੀਆਂ ਨਾਲ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਅਯਮਨ ਜਬਰਿਲ ਆਪਣੀ ਪਤਨੀ ਅਤੇ ਧੀਆਂ ਨਾਲ

ਤਸਵੀਰ: CBC

ਸਟੈਟਿਸਟਿਕਸ ਕੈਨੇਡਾ ਮੁਤਾਬਿਕ ਕੈਨੇਡਾ ਇਮੀਗ੍ਰੈਂਟਸ ਦੀਆਂ ਯੋਗਤਾਵਾਂ ਨੂੰ ਪਛਾਨਣ ਵਿੱਚ ਅਸਫ਼ਲ ਰਿਹਾ ਹੈI

2021 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 8.3 ਮਿਲੀਅਨ ਲੋਕ ਇਮੀਗ੍ਰੈਂਟਸ ਹਨ, ਜੋਕਿ ਕੁਲ ਆਬਾਦੀ ਦਾ 23 ਫ਼ੀਸਦੀ ਬਣਦਾ ਹੈ। ਇਸ ਤੋਂ ਪਹਿਲਾਂ 1921 ਵਿਚ 22.3 ਫ਼ੀਸਦੀ ਇਮੀਗ੍ਰੈਂਟ ਆਬਾਦੀ ਰਿਕਾਰਡ ਹੋਈ ਸੀ। 

ਏਜੰਸੀ ਮੁਤਾਬਿਕ ਕੈਨੇਡਾ ਵਿੱਚ ਕੰਮਕਾਜੀ ਉਮਰ ਦੇ ਲਗਭਗ 60 ਪ੍ਰਤੀਸ਼ਤ ਨਵੇਂ ਇਮੀਗ੍ਰੈਂਟਸ ਕੋਲ ਘੱਟੋ ਘੱਟ ਬੈਚਲਰ ਡਿਗਰੀ ਹੈ I 25 ਪ੍ਰਤੀਸ਼ਤ ਦੇ ਕਰੀਬ ਵਿਦੇਸ਼ੀ ਸਿਖ਼ਲਾਈ ਪ੍ਰਾਪਤ ਇਮੀਗ੍ਰੈਂਟਸ , ਆਪਣੀਆਂ ਮੌਜੂਦਾ ਨੌਕਰੀਆਂ ਲਈ ਲੋੜੀਂਦੀ ਸਿੱਖਿਆ ਤੋਂ ਵੱਧ ਸਿੱਖਿਅਤ ਹਨ I

ਅੰਕੜਿਆਂ ਅਨੁਸਾਰ , ਵਿਦੇਸ਼ਾਂ ਤੋਂ ਸਿਖ਼ਲਾਈ ਪ੍ਰਾਪਤ ਨਰਸਾਂ ਵਿੱਚੋਂ ਸਿਰਫ਼ 36.5 ਫ਼ੀਸਦੀ ਅਤੇ ਅਤੇ ਡਾਕਟਰਾਂ ਵਿੱਚੋਂ ਸਿਰਫ਼ 41.1 ਫ਼ੀਸਦੀ ਲੋਕ ਆਪਣੇ ਖ਼ੇਤਰ ਵਿੱਚ ਕੰਮ ਕਰ ਰਹੇ ਹਨ I 

ਜਬਰਿਲ ਦਾ ਕਹਿਣਾ ਹੈ ਕਿ ਉਹ ਸਿਰਫ਼ ਮੌਂਟਰੀਅਲ ਵਿੱਚ ਹੀ ਲੰਘੇ ਇਕ ਸਾਲ ਦੌਰਾਨ 150 ਤੋਂ ਵੱਧ ਵਿਦੇਸ਼ੀ-ਸਿਖਿਅਤ ਡਾਕਟਰਾਂ ਨੂੰ ਮਿਲਿਆ ਹੈ ਅਤੇ ਹਰੇਕ ਦੀ ਲਗਭਗ ਮਿਲਦੀ ਜੁਲਦੀ ਕਹਾਣੀ ਹੈ I

ਜਬਰਿਲ ਨੇ ਕਿਹਾ ਮੈਂ ਕਿਊਬੈਕ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ , ਓਨਟੇਰੀਓ , ਸਸਕੈਚਵਨ , ਨੋਵਾ ਸਕੋਸ਼ੀਆ 'ਤੇ ਹੋਰਨਾਂ ਪ੍ਰੋਵਿੰਸਜ਼ ਵਿੱਚ 30 ਤੋਂ ਵਧੇਰੇ ਵਿਭਾਗਾਂ ਵਿੱਚ ਅਪਲਾਈ ਕਰ ਚੁੱਕਾ ਹਾਂ ਪਰ ਮੈਨੂੰ ਇਸ ਗੱਲ ਦਾ ਕੋਈ ਸਪੱਸ਼ਟੀਕਰਨ ਨਹੀਂ ਮਿਲਿਆ ਕਿ ਮੇਰੀ ਕਮਜ਼ੋਰੀ ਕੀ ਹੈ ਜਾਂ ਮੈਂ ਚੁਣੇ ਗਏ ਲੋਕਾਂ ਵਿੱਚ ਕਿਉਂ ਨਹੀਂ ਹਾਂ।

ਉਸਨੇ ਕਿਹਾ ਜੇਕਰ ਮੈਨੂੰ ਇਸ ਦਾ ਕਾਰਨ ਪਤਾ ਹੁੰਦਾ, ਤਾਂ ਮੈਂ ਅਗਲੇ ਦੌਰ ਲਈ ਆਪਣੇ ਆਪ ਨੂੰ ਸੁਧਾਰ ਸਕਦਾ ਸੀ।

ਬਿਹਤਰ ਕੰਮ ਕਰਨ ਦੀ ਲੋੜ : ਮਾਹਰ

ਟੋਰੌਂਟੋ ਦੀ ਯੂਨੀਵਰਸਿਟੀ ਹੈਲਥ ਨੈੱਟਵਰਕ ਵਿੱਚ ਖ਼ੋਜਕਾਰ ਹਾਰਵੇ ਵੇਨਗਾਰਟਨ ਦਾ ਕਹਿਣਾ ਹੈ ਕਿ ਸਟੈਟਸਕੈਨ ਦੇ ਅੰਕੜਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਮਚਾਰੀਆਂ ਦਾ ਰੁਝਾਨ ਸਾਹਮਣੇ ਆਉਣਾ ਸਮੁੱਚੇ ਦੇਸ਼ ਲਈ ਚੰਗੀ ਖ਼ਬਰ ਹੈ।

ਵੇਨਗਾਰਟਨ ਨੇ ਕਿਹਾ ਸਾਨੂੰ ਇਮੀਗ੍ਰੈਂਟਸ ਦੀ ਪੜ੍ਹਾਈ ਦਾ ਮੁਲਾਂਕਣ ਕਰਨ ਅਤੇ ਉਹਨਾਂ ਨੂੰ ਆਪਣੇ ਪੇਸ਼ਿਆਂ ਵਿੱਚ ਦਾਖ਼ਲ ਕਰਨ ਲਈ ਹੋਰ ਬਿਹਤਰ ਕੰਮ ਕਰਨ ਦੀ ਲੋੜ ਹੈ I

ਉਹਨਾਂ ਕਿਹਾ ਜੇਕਰ ਉਹਨਾਂ ਦਾ ਹੁਨਰ ਕੈਨੇਡੀਅਨ ਮਿਆਰ ਦੇ ਅਨੁਸਾਰ ਹੈ ਤਾਂ ਸਾਨੂੰ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਕੰਮ ਕਰਨ ਲਈ ਮਾਨਤਾ ਦੇਣ ਵਿੱਚ ਜਿੰਨਾ ਸੰਭਵ ਹੋ ਸਕੇ ਕੁਸ਼ਲ ਅਤੇ ਮਾਹਰ ਹੋਣਾ ਚਾਹੀਦਾ ਹੈ I

ਪ੍ਰਾਚੀ ਸ਼੍ਰੀਵਾਸਤਵ

ਪ੍ਰਾਚੀ ਸ਼੍ਰੀਵਾਸਤਵ

ਤਸਵੀਰ: Doug Husby/CBC

ਓਨਟੇਰੀਓ ਦੀ ਵੈਸਟਰਨ ਯੂਨੀਵਰਸਿਟੀ ਵਿਚ ਐਜੂਕੇਸ਼ਨ ਪਾਲਿਸੀ ਅਤੇ ਗਲੋਬਲ ਡਿਵੈਲਪਮੈਂਟ ਦੀ ਐਸੋਸੀਏਟ ਪ੍ਰੋਫੈਸਰ ਪ੍ਰਾਚੀ ਸ਼੍ਰੀਵਾਸਤਵ ਨੇ ਕਿਹਾ ਕਿ ਕੈਨੇਡਾ ਵਿੱਚ ਵਧੇਰੇ ਸਿਖਿਅਤ ਇਮੀਗ੍ਰੈਂਟਸ ਦੀ ਅਬਾਦੀ ਇਮੀਗ੍ਰੇਸ਼ਨ ਨੀਤੀ 'ਤੇ ਆਧਾਰਿਤ ਹੈ I 

ਪ੍ਰਾਚੀ ਸ਼੍ਰੀਵਾਸਤਵ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਵਧੇਰੇ ਸਿੱਖਿਅਤ ਲੋਕਾਂ ਦੇ ਪੱਖ ਵਿੱਚ ਹਨ I

ਜਬਰਿਲ ਦਾ ਕਹਿਣਾ ਹੈ ਕਿ ਉਹ ਹੁਣ ਡਾਕਟਰ ਦੀਆਂ ਸਹਾਇਕ ਨੌਕਰੀਆਂ ਲਈ ਅਰਜ਼ੀ ਦੇ ਰਿਹਾ ਹੈ I

ਜੈਸਿਕਾ ਵੋਂਗ ਸੀਬੀਸੀ ਨਿਊਜ਼
ਡੀਨਾ ਸੁਮੈਨਕ-ਜਾਨਸਨ ਅਤੇ ਵਿਕਟੋਰੀਆ ਗ੍ਰੇਸ ਸਟੰਟ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ