1. ਮੁੱਖ ਪੰਨਾ
  2. ਟੈਕਨੋਲੌਜੀ

ਗਾਹਕਾਂ ਵੱਲੋਂ ਮੌਸਮ ਬਦਲਣ ਨਾਲ ਊਬਰ ਰਾਈਡ ਦੇ ਭਾਅ ਵਧਣ ’ਤੇ ਸਵਾਲ

ਕੀਮਤ ਅਦਾ ਕਰਨ ਦਾ ਫ਼ੈਸਲਾ ਗਾਹਕਾਂ ਦਾ : ਰੈਗੂਲੇਟਰੀ ਅਥਾਰਿਟੀ

ਮੰਗਲਵਾਰ ਨੂੰ ਸੀਜ਼ਨ ਦੀ ਪਹਿਲੀ ਵੱਡੀ ਬਰਫ਼ਬਾਰੀ ਨਾਲ ਵੈਨਕੂਵਰ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I

ਮੰਗਲਵਾਰ ਨੂੰ ਸੀਜ਼ਨ ਦੀ ਪਹਿਲੀ ਵੱਡੀ ਬਰਫ਼ਬਾਰੀ ਨਾਲ ਵੈਨਕੂਵਰ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I

ਤਸਵੀਰ: Gian-Paolo Mendoza/CBC

RCI

ਐਰੋਨ ਗਰੌਸ ਦੀ ਪ੍ਰੇਮਿਕਾ ਵੈਨਕੂਵਰ ਤੋਂ ਆਪਣੀ ਦੰਦਾਂ ਦੇ ਸਹਾਇਕ ਵਜੋਂ ਆਪਣੀ ਨੌਕਰੀ ਲਈ ਆਪਣੇ ਘਰ ਤੋਂ ਲਗਭਗ ਚਾਰ ਕਿਲੋਮੀਟਰ ਦੀ ਯਾਤਰਾ ਕਰਦੀ ਹੈ ਅਤੇ ਉਹ ਕਈ ਵਾਰ ਊਬਰ 'ਤੇ ਸਫ਼ਰ ਕਰਦੀ ਹੈ I

ਗਰੌਸ ਨੇ ਬੁੱਧਵਾਰ ਸਵੇਰੇ ਜਦੋਂ ਰਾਈਡ ਲਈ ਜਦੋਂ ਐਪ ਖੋਲ੍ਹੀ ਤਾਂ ਉਸਨੂੰ ਰੋਜ਼ਾਨਾ ਵਾਂਗ $15 ਦੀ ਬਜਾਏ $ 70 ਕਿਰਾਇਆ ਦੇਖ ਕੇ ਹੈਰਾਨੀ ਹੋਈ I ਅੰਤ ਵਿੱਚ ਉਸਨੇ $ 42 ਵਿੱਚ ਰਾਈਡ ਲਈ I

ਗਰੌਸ ਦਾ ਕਹਿਣਾ ਹੈ ਕਿ ਭਾਵੇਂ ਕਿ ਰਾਈਡ ਸ਼ੇਅਰ ਐਪ ਨੇ ਟੈਕਸੀ ਮਾਫੀਆ ਦਾ ਖ਼ਾਤਮਾ ਕੀਤਾ ਪਰ ਉਹ ਮੌਸਮ ਬਦਲਣ ਦੇ ਨਾਲ ਕੰਪਨੀ ਦੇ ਰੇਟ ਬਦਲਣ ਤੋਂ ਹੈਰਾਨ ਹੈ I

ਉਬਰ ਕੰਪਨੀ ਦੀ ਵੈੱਬਸਾਈਟ ਮੁਤਾਬਿਕ ਕਈ ਵਾਰ ਅਜਿਹਾ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਰਾਈਡ ਲਈ  ਬੇਨਤੀ ਕਰਦੇ ਹਨ ਪਰ ਲੋੜ ਮੁਤਾਬਿਕ ਕਾਰਾਂ ਉਪਲਬਧ ਨਹੀਂ ਹੁੰਦੀਆਂ I

ਬਹੁਤ ਜ਼ਿਆਦਾ ਮੰਗ ਦੇ ਮਾਮਲੇ ਵਿੱਚ ਕੀਮਤਾਂ ਵਧ ਜਾਂਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਸ ਸਵਾਰੀ ਨੂੰ ਲੋੜ ਹੈ , ਉਸਨੂੰ ਰਾਈਡ ਮਿਲ ਸਕੇ I

ਪੈਸੇਂਜਰ ਟਰਾਂਸਪੋਰਟੇਸ਼ਨ ਬੋਰਡ ਤੋਂ ਗੈਬਰੀਏਲ ਮਾਰਚੇਸ ਦਾ ਕਹਿਣਾ ਹੈ ਕਿ ਊਬਰ  ਅਤੇ ਲਿਫ਼ਟ ਵਰਗੀਆਂ ਸੇਵਾਵਾਂ ਲਈ ਕੀਮਤ ਦੀ ਵਾਧਾ ਵਪਾਰਕ ਮਾਡਲ ਦਾ ਹਿੱਸਾ ਹੈ। ਜਦੋਂ ਕਿ ਟੈਕਸੀਆਂ ਮੀਟਰ ਦੀ ਕੀਮਤ ਤੋਂ ਵੱਧ ਨਹੀਂ ਲੈ ਸਕਦੀਆਂ, ਉਹ ਨਿਯਮਾਂ ਦੇ ਇੱਕ ਵੱਖਰੇ ਸਮੂਹ ਦੇ ਅਧੀਨ ਕੰਮ ਕਰਦੀਆਂ ਹਨ।

ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਜ਼ਾਰਾਂ ਯਾਤਰੀ ਆਪਣੀਆਂ ਕਾਰਾਂ ਵਿੱਚ ਘੰਟਿਆਂ ਤੱਕ ਟ੍ਰੇਫਿਕ ਵਿੱਚ ਫ਼ਸੇ ਰਹੇ।

ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਜ਼ਾਰਾਂ ਯਾਤਰੀ ਆਪਣੀਆਂ ਕਾਰਾਂ ਵਿੱਚ ਘੰਟਿਆਂ ਤੱਕ ਟ੍ਰੇਫਿਕ ਵਿੱਚ ਫ਼ਸੇ ਰਹੇ।

ਤਸਵੀਰ: Supplied by Jane Tymos

ਮਾਰਚੇਸ ਦਾ ਕਹਿਣਾ ਹੈ ਕਿ ਰਾਈਡ ਸ਼ੇਅਰਿੰਗ ਐਪਸ ਸਮੇਂ ਤੋਂ ਪਹਿਲਾਂ ਰਾਈਡ ਦੀ ਕੀਮਤ ਦਾ ਹਵਾਲਾ ਦਿੰਦੇ ਹਨ, ਅਤੇ ਗਾਹਕ ਉਸ ਅਨੁਸਾਰ ਸੇਵਾ ਦੀ ਵਰਤੋਂ ਕਰਨ ਦਾ ਫ਼ੈਸਲਾ ਕਰ ਸਕਦੇ ਹਨ।

ਉਹਨਾਂ ਕਿਹਾ ਗ਼ਾਹਕ ਰਾਈਡ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਇਹ ਨਿਰਣਾ ਕਰ ਸਕਦੇ ਹਨ ਕਿ ਕੀ ਕੀਮਤ ਸਹੀ ਹੈ ਜਾਂ ਨਹੀਂ I

ਗ੍ਰੇਗ ਕੋਪ ਵ੍ਹਾਈਟ ਨਾਮੀ ਗਾਹਕ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਹਵਾਈ ਅੱਡੇ ਤੋਂ 643 ਮੀਟਰ ਦੂਰ ਇੱਕ ਹੋਟਲ ਲਈ ਉਸਨੇ ਊਬਰ  ਬੁੱਕ ਕੀਤੀ I

ਗ੍ਰੇਗ ਵ੍ਹਾਈਟ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ $86 ਕੀਮਤ ਦਿਖਾਈ ਦੇ ਰਹੀ ਸੀ ਪਰ ਬਾਅਦ ਵਿੱਚ ਕੀਮਤਾਂ ਵਿੱਚ ਵਾਧੇ ਨਾਲ ਰਾਈਡ ਦੀ ਕੀਮਤ $196 ਹੋ ਗਈ I

ਕੋਪ ਵ੍ਹਾਈਟ ਨੇ ਇਸਨੂੰ ਚੁਣੌਤੀ ਦਿੱਤੀ ਤਾਂ ਕੰਪਨੀ ਨੇ ਉਕਤ ਰਾਸ਼ੀ ਵਾਪਿਸ ਕਰ ਦਿੱਤੀ। ਵ੍ਹਾਈਟ ਮੁਤਾਬਿਕ ਅਜਿਹਾ ਕਰਨਾ ਗ਼ਲਤ ਹੈ I

ਕੀਮਤਾਂ ਵਿੱਚ ਵਾਧੇ ਨਾਲ ਊਬਰ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ I 2014 ਦੌਰਾਨ ਜਦੋਂ ਇਕ ਸਿਡਨੀ ਵਿੱਚ ਇਕ ਦਰਜਨ ਤੋਂ ਵਧੇਰੇ ਵਿਅਕਤੀਆਂ ਨੂੰ ਬੰਧਕ ਬਣਾਇਆ ਗਿਆ ਸੀ ਤਾਂ ਗਾਹਕਾਂ ਨੇ ਉਦੋਂ ਵੀ ਕੀਮਤਾਂ ਵਿੱਚ ਚਾਰ ਗੁਣਾਂ ਵਾਧੇ ਦੀ ਸ਼ਿਕਾਇਤ ਦਰਜ ਕੀਤੀ ਸੀ I

ਭਾਰਤ ਵਿੱਚ ਵੀ ਸਿਆਸੀ ਨੇਤਾਵਾਂ ਵੱਲੋਂ ਇਸ ਪ੍ਰੈਕਟਿਸ 'ਤੇ ਪਾਬੰਦੀ ਲਗਾਉਣ ਦਾ ਵਿਚਾਰ ਕੀਤਾ ਗਿਆ ਸੀ ਅਤੇ ਲਾਗਤਾਂ ਨੂੰ ਆਮ ਕਿਰਾਏ ਤੋਂ ਦੁੱਗਣੇ ਤੱਕ ਸੀਮਤ ਕਰਨ ਦੀ ਯੋਜਨਾ ਲਿਆਂਦੀ ਸੀ ਪਰ ਫ਼ਿਲਹਾਲ ਵੀ ਇਸਨੂੰ ਰੋਕਣ ਲਈ ਸੰਘਰਸ਼ ਚੱਲ ਰਿਹਾ ਹੈ I

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸੀਜ਼ਨ ਦੀ ਪਹਿਲੀ ਵੱਡੀ ਬਰਫ਼ਬਾਰੀ ਨਾਲ ਵੈਨਕੂਵਰ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I

ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਜ਼ਾਰਾਂ ਯਾਤਰੀ ਆਪਣੀਆਂ ਕਾਰਾਂ ਵਿੱਚ ਘੰਟਿਆਂ ਤੱਕ ਟ੍ਰੈਫ਼ਿਕ ਵਿੱਚ ਫ਼ਸੇ ਰਹੇ ਸਨ।

ਆਰਥੀ ਥਿਆਪਰਨ, ਜੇਸਨ ਪ੍ਰੋਕਟਰ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ