1. ਮੁੱਖ ਪੰਨਾ
  2. ਸਮਾਜ
  3. ਖੇਤੀਬਾੜੀ

ਇਸ ਸਾਲ ਕ੍ਰਿਸਮਿਸ ਦੇ ਰੁੱਖ ਮਹਿੰਗੇ ਕਿਉਂ ਹਨ ?

ਕੀਮਤਾਂ ਵਿੱਚ 10 ਫ਼ੀਸਦੀ ਤੋਂ ਵਧੇਰੇ ਦਾ ਵਾਧਾ ਦਰਜ

ਕੈਨੇਡਾ ਭਰ ਵਿੱਚ ਔਸਤਨ ਲਗਭਗ 10 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ

ਕੈਨੇਡਾ ਭਰ ਵਿੱਚ ਔਸਤਨ ਲਗਭਗ 10 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ

ਤਸਵੀਰ: (Karen Pauls/CBC

RCI

ਜੇਕਰ ਨਵੇਂ ਸਾਲ 'ਤੇ ਤੋਹਫ਼ੇ ਦੇਣ ਦੀਆਂ ਤੁਹਾਡੀਆਂ ਯੋਜਨਾਵਾਂ ਨੂੰ ਮਹਿੰਗਾਈ ਨੇ ਪ੍ਰਭਾਵਿਤ ਕੀਤਾ ਹੈ , ਤਾਂ ਤੁਹਾਨੂੰ ਸਜਾਵਟ ਕਰਨ ਲਈ ਵੀ ਵਧੇਰੇ ਪੈਸੇ ਖ਼ਰਚਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ I

ਕ੍ਰਿਸਮਸ ਟ੍ਰੀ ਉਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕ੍ਰਿਸਮਸ ਟ੍ਰੀ ਦੀ ਕੀਮਤ ਵਧੇਰੇ ਹੈ ਅਤੇ ਇਸ ਪਿੱਛੇ ਤੇਲ ਅਤੇ ਖਾਦਾਂ ਦੇ ਭਾਅ 'ਚ ਵਾਧਾ ,  ਜਲਵਾਯੂ ਤਬਦੀਲੀ ਆਦਿ ਕਾਰਕ ਜ਼ਿੰਮੇਵਾਰ ਹਨ I 

ਕੈਨੇਡੀਅਨ ਕ੍ਰਿਸਮਸ ਟ੍ਰੀਜ਼ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ, ਸ਼ਰਲੀ ਬ੍ਰੇਨਨ ਨੇ ਕਿਹਾ, ਕੈਨੇਡਾ ਭਰ ਵਿੱਚ ਔਸਤਨ ਲਗਭਗ 10 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸਦਾ ਕਾਰਨ ਹੈ ਖ਼ੇਤੀ ਖ਼ਰਚਿਆਂ ਵਿੱਚ ਹੋਇਆ ਵਾਧਾ I

ਸ਼ਰਲੀ ਬ੍ਰੇਨਨ, ਕੈਨੇਡੀਅਨ ਕ੍ਰਿਸਮਸ ਟ੍ਰੀਜ਼ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ

ਸ਼ਰਲੀ ਬ੍ਰੇਨਨ, ਕੈਨੇਡੀਅਨ ਕ੍ਰਿਸਮਸ ਟ੍ਰੀਜ਼ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ

ਤਸਵੀਰ: James Dunne/CBC

ਸ਼ਰਲੀ ਮੁਤਾਬਿਕ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ ਖ਼ਾਦ ਦੀ ਕੀਮਤ ਵਿੱਚ ਹੀ 25 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ I ਉਹਨਾਂ ਕਿਹਾ ਕਿ ਕੁਝ ਕਿਸਾਨਾਂ ਲਈ ਤਾਂ ਇਹ ਵਾਧਾ 50 ਪ੍ਰਤੀਸ਼ਤ ਤੱਕ ਚਲਾ ਗਿਆ I 

ਸ਼ਰਲੀ ਨੇ ਦੱਸਿਆ ਕਿ ਦਰੱਖਤਾਂ ਦੀ ਢੋਆ - ਢੁਆਹੀ ਤੋਂ ਇਲਾਵਾ ਖ਼ੇਤੀ ਮਸ਼ੀਨਰੀ ਅਤੇ ਫ਼ਾਰਮ ਦਾ ਇੰਸ਼ੋਰੈਂਸ ਵੀ ਮਹਿੰਗਾ ਹੋਇਆ ਹੈ I 

ਉਹਨਾਂ ਕਿਹਾ ਇਕ ਕਿਸਾਨ ਨੇ ਮੈਨੂੰ ਦੱਸਿਆ ਕਿ ਉਸਨੂੰ ਆਪਣੇ ਫ਼ਾਰਮ ਦਾ ਬੀਮਾ ਕਰਾਉਣ ਲਈ $15,000 ਦਾ ਖ਼ਰਚਾ ਕੀਤਾ ਹੈ I

ਕਿਸਾਨਾਂ ਲਈ ਇਹ ਸਾਰੀਆਂ ਵਾਧੂ ਲਾਗਤਾਂ ਦਾ ਮਤਲਬ ਹੈ ਕਿ ਗਾਹਕਾਂ ਵੱਲੋਂ ਕੀਤੇ ਜਾਣ ਵਾਲੇ ਭੁਗਤਾਨ ਵਿੱਚ ਵਾਧਾ I 

ਕਿਸਾਨ ਜਾਰਜ ਪਾਵੇਲ ਨੇ ਕਿਹਾ ਜਾਪਦਾ ਹੈ ਕਿ ਇਸ ਵਾਰ ਕ੍ਰਿਸਮਸ ਟ੍ਰੀ ਦੀ ਘਾਟ ਹੈ I ਸਾਨੂੰ ਬਹੁਤ ਸਾਰੇ ਲੋਕ ਫ਼ੋਨ ਕਰ ਰਹੇ ਹਨ , ਜੋ ਕਿ ਥੋਕ ਵਿੱਚ ਰੁੱਖਾਂ ਦੀ ਮੰਗ ਕਰ ਰਹੇ ਹਨ I

ਪਾਵੇਲ ਅਤੇ ਉਸਦੀ ਪਤਨੀ, ਮਾਰੀਅਨ, 40 ਸਾਲਾਂ ਤੋਂ ਵੱਧ ਸਮੇਂ ਤੋਂ ਓਨਟੇਰੀਓ ਵਿੱਚ ਇਹ ਖ਼ੇਤੀ ਕਰ ਰਹੇ ਹਨ I ਪਾਵੇਲ 1980 ਦੌਰਾਨ ਇਸ ਕਾਰੋਬਾਰ ਵਿੱਚ ਆ ਗਏ ਜਦੋਂ ਉਹਨਾਂ ਨੇ 75 ਏਕੜ ਜ਼ਮੀਨ ਖ਼ਰੀਦੀ ਸੀ I 

ਪਾਵੇਲ ਨੇ ਕਿਹਾ ਜਦੋਂ ਬਰਫ਼ ਪਿਘਲੀ ਤਾਂ ਅਸੀਂ ਕ੍ਰਿਸਮਸ ਦੇ ਰੁੱਖ ਲਗਾਏ I ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਇਸ ਇਹ ਰੁੱਖ ਲਗਾਇਆ ਕਰਾਂਗੇ I

ਪਾਵੇਲ ਅਤੇ ਉਸਦੀ ਪਤਨੀ, ਮਾਰੀਅਨ, 40 ਸਾਲਾਂ ਤੋਂ ਵੱਧ ਸਮੇਂ ਤੋਂ ਓਨਟੇਰੀਓ ਵਿੱਚ ਇਹ ਖ਼ੇਤੀ ਕਰ ਰਹੇ ਹਨ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਪਾਵੇਲ ਅਤੇ ਉਸਦੀ ਪਤਨੀ, ਮਾਰੀਅਨ, 40 ਸਾਲਾਂ ਤੋਂ ਵੱਧ ਸਮੇਂ ਤੋਂ ਓਨਟੇਰੀਓ ਵਿੱਚ ਇਹ ਖ਼ੇਤੀ ਕਰ ਰਹੇ ਹਨ I

ਤਸਵੀਰ: CBC

ਇਸ ਜੋੜੇ ਦਾ ਕਹਿਣਾ ਹੈ ਕਿ 40 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਪਾਵੇਲ ਮੁਤਾਬਿਕ ਉਸ ਸਮੇਂ ਇਲਾਕੇ ਵਿੱਚ 12 ਅਜਿਹੇ ਕਿਸਾਨ ਸਨ ਪਰ ਹੌਲੀ ਹੌਲੀ ਬਾਕੀ ਸਭ ਇਸ ਧੰਦੇ ਨੂੰ ਛੱਡ ਗਏ ਹਨ I ਉਹਨਾਂ ਦੱਸਿਆ ਕਿ ਉਸ ਸਮੇਂ ਬੂਟਿਆਂ ਦੀ ਕੀਮਤ 10 ਸੈਂਟ ਸੀ ਜੋ ਕਿ ਹੁਣ $1.50 ਹੈ I

ਘੱਟ ਰੁੱਖ ਉਗਾਏ ਜਾ ਰਹੇ ਹਨ

ਸ਼ਰਲੀ ਬ੍ਰੇਨਨ ਦਾ ਕਹਿਣਾ ਹੈ ਕਿ ਇਹ ਵਪਾਰ 2015 ਵਿੱਚ $53 ਮਿਲੀਅਨ ਦਾ ਸੀ ਜੋ ਕਿ 2020 ਦੌਰਾਨ ਵੱਧ ਕੇ $100 ਮਿਲੀਅਨ ਟੱਪ ਗਿਆ I ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਉਦਯੋਗ $160 ਮਿਲੀਅਨ ਤੋਂ ਵੱਧ ਦਾ ਹੈ।

ਪਰ ਫ਼ਾਰਮਾਂ ਦੀ ਗਿਣਤੀ ਵਿੱਚ ਕਮੀ ਦੇਖ਼ਣ ਨੂੰ ਮਿਲੀ ਹੈ I ਕੈਨੇਡਾ ਵਿੱਚ 2016 ਦੌਰਾਨ  1,872 ਕ੍ਰਿਸਮਸ ਟ੍ਰੀ ਫ਼ਾਰਮ ਸਨ , ਜਿੰਨ੍ਹਾਂ ਦੀ ਗਿਣਤੀ 2021 ਦੌਰਾਨ 1,364 ਰਹਿ ਗਈ I

ਪਾਵੇਲ ਦਾ ਮੰਨਣਾ ਹੈ ਕਿ ਇਸ ਘਾਟ ਦਾ ਪਤਾ 2008 ਦੇ ਵਿੱਤੀ ਸੰਕਟ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਬਹੁਤ ਸਾਰੇ ਕਿਸਾਨਾਂ ਕੋਲ ਦਰਖ਼ਤ ਬੀਜਣ ਲਈ ਪੈਸੇ ਹੀ ਨਹੀਂ ਸਨ I ਪਾਵੇਲ ਮੁਤਾਬਿਕ ਬੂਟੇ ਨੂੰ ਵੱਡਾ ਹੋਣ ਵਿੱਚ 15 ਸਾਲ ਲੱਗ ਜਾਂਦੇ ਹਨ, ਉਹ ਪ੍ਰਭਾਵ ਹੁਣ ਸਾਹਮਣੇ ਆ ਰਹੇ ਹਨ।

ਪਾਵੇਲ ਦਾ ਕਹਿਣਾ ਹੈ ਕਿ ਸੋਕਾ ਵੀ ਇਸ ਵਿੱਚ ਇਕ ਵੱਡਾ ਰੋਲ ਅਦਾ ਕਰਦਾ ਹੈ ਅਤੇ ਲੰਘੇ ਸਾਲ ਉਹਨਾਂ ਦੇ ਲਗਭਗ 15 ਫ਼ੀਸਦੀ ਬੂਟੇ ਮਰ ਗਏ ਸਨ I 

ਬ੍ਰਿਟਿਸ਼ ਕੋਲੰਬੀਆ ਵਿਚਲੇ ਕਿਸਾਨ ਪੌਲ ਹਿਊਸਕੇਨ ਦਾ ਕਹਿਣਾ ਹੈ ਕੀਮਤਾਂ ਵਿੱਚ ਵਾਧੇ ਪਿੱਛੇ ਰੁੱਖਾਂ ਦੀ ਘਾਟ ਜ਼ਿੰਮੇਵਾਰ ਹੈ I 

ਹਿਊਸਕੇਨ ਜੋ ਕਿ ਬੀਸੀ ਕ੍ਰਿਸਮਸ ਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ , ਦਾ ਕਹਿਣਾ ਹੈ ਕਿ ਇਸਤੋਂ ਇਲਾਵਾ ਕਿਸਾਨਾਂ ਦੁਆਰਾ ਰਿਟਾਇਰ ਹੋਣਾ ਅਤੇ ਆਪਣੀਆਂ ਜ਼ਮੀਨਾਂ ਨੂੰ ਵੇਚਣਾ ਵੀ ਜ਼ਿੰਮੇਵਾਰ ਹੈ I 

ਪੌਲ ਮੁਤਾਬਿਕ ਨੋਬਲ ਫਾਈਰ ਕਿਸਮ ਦੇ ਕ੍ਰਿਸਮਸ ਟ੍ਰੀ ਦੀ ਵੈਨਕੂਵਰ ਦੇ ਇਲਾਕੇ ਵਿੱਚ ਕੀਮਤ  $16 ਤੋਂ $19 ਪ੍ਰਤੀ ਫ਼ੁੱਟ ਹੋਵੇਗੀ ਅਤੇ ਅੱਠ-ਫ਼ੁੱਟ ਨੋਰਡਮੈਨ ਟ੍ਰੀ $160 ਤੋਂ $200 ਤੱਕ ਦਾ ਮਿਲ ਸਕਦਾ ਹੈ I

ਕੈਨੇਡਾ ਵਿੱਚ 2016 ਦੌਰਾਨ  1,872 ਕ੍ਰਿਸਮਸ ਟ੍ਰੀ ਫ਼ਾਰਮ ਸਨ , ਜਿੰਨ੍ਹਾਂ ਦੀ ਗਿਣਤੀ 2021 ਦੌਰਾਨ 1,364 ਰਹਿ ਗਈ I

ਕੈਨੇਡਾ ਵਿੱਚ 2016 ਦੌਰਾਨ 1,872 ਕ੍ਰਿਸਮਸ ਟ੍ਰੀ ਫ਼ਾਰਮ ਸਨ , ਜਿੰਨ੍ਹਾਂ ਦੀ ਗਿਣਤੀ 2021 ਦੌਰਾਨ 1,364 ਰਹਿ ਗਈ I

ਤਸਵੀਰ: CBC

ਕਿਸਾਨਾਂ ਮੁਤਾਬਿਕ ਇਸਤੋਂ ਇਲਾਵਾ ਮੌਸਮ ਦਾ ਮੁੱਦਾ ਹੀ ਇਕ ਕਾਰਨ ਹੈ I ਮੈਨੀਟੋਬਾ ਦੇ ਕਿਸਾਨ , ਡੈਨ ਫਰੀਸਨ ਨੇ ਕਿਹਾ 2019 ਦਾ ਮੌਸਮ ਬੇਹੱਦ ਖ਼ਰਾਬ ਰਿਹਾ I

ਪਾਵੇਲ ਦਾ ਕਹਿਣਾ ਹੈ ਕਿ ਇਹਨਾਂ ਚੁਣੌਤੀਆਂ ਦੇ ਬਾਵਜੂਦ ਲੋਕ ਕ੍ਰਿਸਮਸ ਟ੍ਰੀ ਖ਼ਰੀਦ ਰਹੇ ਹਨ I ਉਸਨੇ ਕਿਹਾ ਮੈਨੂੰ ਯਾਦ ਹੈ ਕਿ ਇੱਕ ਲੜਕਾ ਸਵੇਰੇ 4 ਵਜੇ ਹੀ ਦਰਖ਼ਤ ਲੈਣ ਆ ਗਿਆ ਸੀ I ਇਸਤੋਂ ਪਹਿਲਾਂ ਕਿ ਮੈਂ ਕਪੜੇ ਪਹਿਨ ਕੇ , ਤਿਆਰ ਹੋ ਕਿ ਬਾਹਰ ਨਿਕਲਦਾ ਉਹ ਦਰਖ਼ਤ ਕੱਟ ਕੇ ਆਪਣੀ ਗੱਡੀ ਲੈ ਕੇ ਨਿਕਲ ਚੁੱਕਿਆ ਸੀI

ਪਾਵੇਲ ਨੇ ਕਿਹਾ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ 60 ਡਾਲਰ ਪਏ ਸਨ , ਜੋ ਕਿ ਉਸ ਨੌਜਵਾਨ ਨੇ ਰੱਖੇ ਸਨ I

ਸਟੈਫਨੀ ਹੋਗਨ ਸੀਬੀਸੀ ਨਿਊਜ਼ 

ਕੈਰਨ ਪੌਲਸ , ਕੈਮਰਨ ਮੈਕਿੰਟੋਸ਼ ਅਤੇ ਯਵੇਟ ਬ੍ਰੈਂਡ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ