1. ਮੁੱਖ ਪੰਨਾ
  2. ਸਿਹਤ
  3. ਕੋਰੋਨਾਵਾਇਰਸ

ਸਸਕੈਚਵਨ ਵਿੱਚ 14 ਵਿਅਕਤੀਆਂ ਨੂੰ ਲੱਗੀ ਮਿਆਦ ਲੰਘ ਚੁੱਕੀ ਵੈਕਸੀਨ

ਸਟੋਰ ਨੇ ਮੁਆਫ਼ੀ ਮੰਗਦਿਆਂ ਜਾਂਚ ਕਰਨ ਦੀ ਗੱਲ ਆਖੀ

ਪਾਡੀਆ ਨੇ ਸਸਕੈਚਵਨ ਦੀ ਫ਼ਾਰਮੇਸੀ ਰੈਗੂਲੇਟਰੀ ਅਥਾਰਿਟੀ ਤੋਂ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਪਾਡੀਆ ਨੇ ਸਸਕੈਚਵਨ ਦੀ ਫ਼ਾਰਮੇਸੀ ਰੈਗੂਲੇਟਰੀ ਅਥਾਰਿਟੀ ਤੋਂ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਤਸਵੀਰ: (Jignesh Padia

RCI

ਸਸਕੈਚਵਨ ਦੇ ਰਿਜਾਇਨਾ ਸ਼ਹਿਰ ਵਿੱਚ ਪਤੀ ਪਤਨੀ ਸਮੇਤ ਲਗਭਗ ਇੱਕ ਦਰਜਨ ਵਿਅਕਤੀਆਂ ਨੂੰ ਮਿਆਦ ਲੰਘ ਚੁੱਕੀਆਂ ਕੋਵਿਡ -19 ਵੈਕਸੀਨ ਡੋਜ਼ਾਂ ਦਿੱਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ I

ਸੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਜਿਗਨੇਸ਼ ਪਾਡੀਆ ਨੇ ਦੱਸਿਆ ਅਸੀਂ ਵੈਕਸੀਨ ਲਗਵਾ ਕੇ ਆਪਣੇ ਪਰਿਵਾਰ ਅਤੇ ਹੋਰਨਾਂ ਦੀ ਸੁਰੱਖਿਆ ਕਰ ਰਹੇ ਹਾਂ I ਪਰ ਮਿਆਦ ਲੰਘ ਚੁੱਕੀਆਂ ਡੋਜ਼ਾਂ ਦੀ ਗੱਲ ਸੁਣ ਅਸੀਂ ਹੈਰਾਨ ਹਾਂ I

ਪਾਡੀਆ ਅਤੇ ਉਸ ਦੀ ਪਤਨੀ 19 ਨਵੰਬਰ ਨੂੰ ਸ਼ਹਿਰ ਦੇ ਸੇਫ਼ਵੇ ਸਟੋਰ ਵਿਚਲੀ ਫ਼ਾਰਮੇਸੀ 'ਤੇ ਕੋਵਿਡ-19 ਵੈਕਸੀਨ ਲਗਵਾਉਣ ਗਏ I 

ਪਾਡੀਆ ਨੇ ਕਿਹਾ ਸਾਨੂੰ ਕੁਝ ਠੀਕ ਜਿਹਾ ਮਹਿਸੂਸ ਨਹੀਂ ਹੋਇਆ I ਅਸੀਂ ਮਹਿਸੂਸ ਕੀਤਾ ਕਿ ਫ਼ਾਰਮਾਸਿਸਟ ਥੋੜਾ ਥੱਕਿਆ ਹੋਇਆ ਦਿਖਾਈ ਦਿੱਤਾ I

ਲੰਘੇ ਸ਼ੁੱਕਰਵਾਰ ਨੂੰ ਪਾਡੀਆ ਨੂੰ ਫ਼ਾਰਮੇਸੀ ਤੋਂ ਫ਼ੋਨ ਆਇਆ ਕਿ ਜੋ ਵੈਕਸੀਨ ਉਹਨਾਂ ਨੂੰ ਲੱਗੀ ਹੈ ਉਸਦੀ ਮਿਆਦ 2 ਨਵੰਬਰ ਨੂੰ ਖ਼ਤਮ ਹੋ ਗਈ ਸੀ I 

ਪਡੀਆ ਨੇ ਕਿਹਾ ਮੇਰੇ ਬੇਟੇ ਨੇ ਤਾਂ ਇਹ ਵੀ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ? ਜਦੋਂ ਖਾਣੇ ਦੀ ਮਿਆਦ ਮੁੱਕ ਜਾਂਦੀ ਹੈ ਤਾਂ ਉਹ ਉਸ ਨੂੰ ਬਾਹਰ ਸੁੱਟ ਦਿੰਦੇ ਹਨ I

ਪਾਡੀਆ ਅਤੇ ਉਸ ਦੀ ਪਤਨੀ ਇਕੱਲੇ ਨਹੀਂ ਸਨ ਜਿਨ੍ਹਾਂ ਦੀ ਵੈਕਸੀਨ ਦੀ  ਮਿਆਦ ਪੁੱਗ ਚੁੱਕੀ ਸੀ I ਸਟੋਰ ਦਾ ਕਹਿਣਾ ਹੈ ਕਿ ਉਹਨਾਂ ਵੱਲੋ ਅਜਿਹੇ 15 ਵਿਅਕਤੀਆਂ ਨੂੰ ਸੂਚਿਤ ਕੀਤਾ ਗਿਆ ਹੈ I

ਸਸਕੈਚਵਨ ਸਿਹਤ ਮੰਤਰਾਲੇ ਦੇ ਅਨੁਸਾਰ, ਫ਼ਾਰਮੇਸੀਆਂ ਨੂੰ ਮਿਆਦ ਪੁੱਗ ਚੁੱਕੀਆਂ ਵੈਕਸੀਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ।

ਸਟੋਰ ਨੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਇਸਦੀ  ਅੰਦਰੂਨੀ ਜਾਂਚ ਹੋ ਰਹੀ ਹੈ  ਕਿ ਘਟਨਾ ਕਿਸ ਕਾਰਨ ਹੋਈ ਅਤੇ ਭਵਿੱਖ ਵਿੱਚ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।

ਸਟੋਰ ਦੀ ਪਬਲਿਕ ਅਫੇਅਰਜ਼ ਲੀਡ , ਸਾਰਾਹ ਡਾਸਨ ਨੇ ਕਿਹਾ ਸਾਨੂੰ ਦਿਲੋਂ ਅਫ਼ਸੋਸ ਹੈ ਕਿ ਇਹ ਵਾਪਰਿਆ ਹੈ ਅਤੇ ਅਸੁਵਿਧਾ ਲਈ ਅਸੀਂ ਮਰੀਜ਼ਾਂ ਤੋਂ ਮੁਆਫੀ ਮੰਗੀ ਹੈ I

ਪਾਡੀਆ ਨੇ ਸਸਕੈਚਵਨ ਦੀ ਫ਼ਾਰਮੇਸੀ ਰੈਗੂਲੇਟਰੀ ਅਥਾਰਿਟੀ ਤੋਂ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। 

ਸਸਕੈਚਵਨ ਕਾਲਜ ਆਫ਼ ਫ਼ਾਰਮੇਸੀ ਪ੍ਰੋਫੈਸ਼ਨਲਜ਼ ਦਾ ਕਹਿਣਾ ਹੈ ਕਿ ਇਹ ਫ਼ਾਰਮਾਸਿਸਟਾਂ ਬਾਰੇ ਜਨਤਾ ਤੋਂ ਪ੍ਰਾਪਤ ਹੋਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕਰਨ ਲਈ ਲਾਜ਼ਮੀ ਹੈ, ਪਰ ਉਹਨਾਂ ਇਸ ਬਾਰੇ ਕੋਈ ਜਨਤਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ I 

ਮਿਆਦ ਪੁੱਗ ਚੁੱਕੀਆਂ ਡੋਜ਼ਾਂ ਅਸਰਦਾਰਤਾ ਗੁਆ ਸਕਦੀਆਂ ਹਨ

ਸੋਬੇਸ ਨੇ ਕਿਹਾ ਕਿ ਇਹ ਸਸਕੈਚਵਨ ਹੈਲਥ ਅਥਾਰਟੀ (SHA) ਅਤੇ ਵੈਕਸੀਨ ਨਿਰਮਾਤਾ ਮਿਲ ਕੇ ਇਹ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ ਕਿ ਕੀ ਮਿਆਦ ਪੁੱਗ ਚੁੱਕੀਆਂ ਟੀਕੇ ਅਜੇ ਵੀ ਅਸਰਦਾਰ ਹਨ।

ਸਸਕੈਚਵਨ ਸਿਹਤ ਮੰਤਰਾਲੇ ਦੇ ਅਨੁਸਾਰ, ਮਿਆਦ ਪੁੱਗ ਚੁੱਕੀਆਂ ਵੈਕਸੀਨਾਂ ਨੁਕਸਾਨਦੇਹ ਨਹੀਂ ਹਨ, ਪਰ ਆਪਣਾ ਅਸਰ ਗੁਆ ਸਕਦੀਆਂ ਹਨ I 

ਮੰਤਰਾਲੇ ਦੇ ਅਨੁਸਾਰ, ਮੌਜੂਦਾ ਸਮੇਂ ਵਿੱਚ ਪੂਰੇ ਸੂਬੇ ਵਿੱਚ ਫ਼ਾਰਮੇਸੀਆਂ ਅਤੇ ਕਲੀਨਿਕਾਂ ਵਿੱਚ ਮਿਆਦ ਪੁੱਗ ਚੁੱਕੀ ਵੈਕਸੀਨ ਦੀਆਂ ਲਗਭਗ 1,600 ਖੁਰਾਕਾਂ ਹਨ , ਜਿੰਨ੍ਹਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ I 

ਪਾਡੀਆ ਨੂੰ ਇਹ ਜਾਣਨ ਦੀ ਉਮੀਦ ਹੈ ਕਿ ਕੀ ਉਹ ਅਤੇ ਉਸਦਾ ਪਰਿਵਾਰ ਕੋਵਿਡ ਤੋਂ ਸੁਰੱਖਿਅਤ ਹਨ ਜਾਂ ਨਹੀਂ।

ਉਸਨੇ ਕਿਹਾ ਮੈਂ ਸਿਰਫ਼ ਉਲਝਣ ਵਿਚ ਹਾਂ I

ਯਾਸਮੀਨ ਘਨੀਆ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ