1. ਮੁੱਖ ਪੰਨਾ
  2. ਟੈਕਨੋਲੌਜੀ
  3. ਤਕਨਾਲੋਜੀਆਂ ਅਤੇ ਮੀਡੀਆ

ਮਸਕ ਵੱਲੋਂ ਐਪਲ ’ਤੇ ਐਪ ਸਟੋਰ ਤੋਂ ਟਵਿੱਟਰ ਨੂੰ ਹਟਾਉਣ ਦੀ ਧਮਕੀ ਦੇਣ ਦਾ ਦੋਸ਼

ਮਸਕ ਨੇ 44 ਬਿਲੀਅਨ ਡਾਲਰ ਵਿਚ ਖ਼ਰੀਦਿਆ ਹੈ ਟਵਿੱਟਰ ਨੂੰ

ਮਸਕ ਨੇ ਹਾਲ ਹੀ ਵਿਚ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖ਼ਰੀਦਿਆ ਹੈ।

ਮਸਕ ਨੇ ਹਾਲ ਹੀ ਵਿਚ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖ਼ਰੀਦਿਆ ਹੈ।

ਤਸਵੀਰ: Getty Images / Justin Sullivan

RCI

ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਐਪਲ 'ਤੇ ਆਪਣੇ ਐਪ ਸਟੋਰ ਤੋਂ ਟਵਿੱਟਰ ਨੂੰ ਬਲਾਕ ਕਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ I ਮਸਕ ਦਾ ਕਹਿਣਾ ਹੈ ਕਿ ਐਪਲ ਨੇ ਵਿਗਿਆਪਨ ਦੇਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਹ ਬੋਲਣ ਦੀ ਆਜ਼ਾਦੀ ਤੋਂ ਡਰਦੇ ਹਨ I

ਟਵੀਟਸ ਦੀ ਇੱਕ ਲੜੀ ਵਿੱਚ ਟੈਸਲਾ ਸੀਈਓ ਨੇ ਐਪਲ 'ਤੇ ਇਸ਼ਤਿਹਾਰਬਾਜ਼ੀ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ  ਕੰਪਨੀ ਇੰਟਰਨੈਟ 'ਤੇ ਸਮੱਗਰੀ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਮਸਕ ਨੇ ਕਿਹਾ ਐਪਲ ਨੇ ਟਵਿੱਟਰ 'ਤੇ ਇਸ਼ਤਿਹਾਰਬਾਜ਼ੀ ਬੰਦ ਕਰ ਦਿੱਤੀ ਹੈ I ਕੀ ਉਹ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਨੂੰ ਨਫ਼ਰਤ ਕਰਦੇ ਹਨ ?

ਮਸਕ ਨੇ ਇਹ ਵੀ ਕਿਹਾ ਕਿ ਐਪਲ ਇਸ ਦਾ ਕੋਈ ਸਬੂਤ ਦਿੱਤੇ ਬਿਨਾਂ, ਆਪਣੇ ਐਪ ਸਟੋਰ ਤੋਂ ਟਵਿੱਟਰ ਨੂੰ ਹਟਾਉਣ ਬਾਰੇ ਵਿਚਾਰ ਕਰ ਰਿਹਾ ਹੈ। 

ਬਾਅਦ ਵਿੱਚ ਹੋਰ ਟਵੀਟ ਵਿੱਚ ਮਸਕ ਨੇ ਐਪਲ ਦੇ ਸੀਈਓ ਟਿਮ ਕੁੱਕ ਦੇ ਟਵਿੱਟਰ ਅਕਾਉਂਟ ਨੂੰ ਟੈਗ ਕਰ ਕਿਹਾ ਇੱਥੇ ਕੀ ਹੋ ਰਿਹਾ ਹੈ ?

ਹਾਲਾਂਕਿ ਐਪਲ ਨੇ ਅਜਿਹੀ ਕਿਸੇ ਵੀ ਯੋਜਨਾ ਬਾਰੇ ਕੁਝ ਨਹੀਂ ਕਿਹਾ ਹੈ I 

ਇੱਕ ਉਪਭੋਗਤਾ ਵੱਲੋਂ ਐਪਲ ਐਪ ਸਟੋਰ ਵਿੱਚੋਂ ਟਵਿਟਰ ਨੂੰ ਹਟਾਉਣ ਦੀ ਧਮਕੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮਸਕ ਨੇ ਹਾਂ ਵਿੱਚ ਜਵਾਬ ਦਿੱਤਾ I 

ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਨੇ 10 ਨਵੰਬਰ ਤੋਂ 16 ਨਵੰਬਰ ਦੇ ਵਿਚਕਾਰ ਟਵਿੱਟਰ ਵਿਗਿਆਪਨਾਂ 'ਤੇ ਅੰਦਾਜ਼ਨ 1,31,600 ਯੂਐਸ ਡਾਲਰ ਖ਼ਰਚ ਕੀਤਾ, ਜੋ ਕਿ 16 ਅਕਤੂਬਰ ਤੋਂ 22 ਅਕਤੂਬਰ ਦੇ ਵਿਚਕਾਰ ਖ਼ਰਚੇ 2,20,800 ਯੂਐਸ ਡਾਲਰ ਤੋਂ ਘੱਟ ਹੈ I

ਮਸਕ ਨੇ ਹਾਲ ਹੀ ਵਿਚ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖ਼ਰੀਦਿਆ ਹੈ। ਮਸਕ ਨੇ ਟਵਿੱਟਰ ‘ਤੇ ਹੁਣ ਤੱਕ ਮੁਫ਼ਤ ਰਹੇ ਯੂਜ਼ਰ ਵੇਰੀਫ਼ਿਕੇਸ਼ਨ, ਜਿਸ ਵਿਚ ਤਸਦੀਕਸ਼ੁਦਾ ਖਾਤਿਆਂ ਨੂੰ ਬੈਜ ਮਿਲਦਾ ਹੈ, ਲਈ ਮਹੀਨਾਵਾਰ ਫ਼ੀਸ ਲੈਣ ਦਾ ਪ੍ਰਸਤਾਵ ਦਿੱਤਾ ਸੀ I 

ਮਸਕ ਨੇ ਅਧਿਕਾਰਤ ਤੌਰ ‘ਤੇ ਟਵਿੱਟਰ ਦਾ ਮਾਲਕ ਬਣਦਿਆਂ ਹੀ ਸਾਬਕਾ ਸੀਈਓ ਪਰਾਗ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਛੁੱਟੀ ਕਰ ਦਿੱਤੀ ਸੀ I 

 ਟਵਿੱਟਰ ਸੀਈਓ ਨੇ ਸਟਾਫ਼ ਵਿਚ 50 ਤੋਂ 75 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਵੀ ਕੀਤਾ ਸੀ।

ਥਾਮਸਨ ਰਾਇਟਰਜ਼ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ