1. ਮੁੱਖ ਪੰਨਾ
  2. ਅਰਥ-ਵਿਵਸਥਾ

ਆਰਬੀਸੀ ਵੱਲੋਂ ਐਚਐਸਬੀਸੀ ਨੂੰ 135 ਬਿਲੀਅਨ ਡਾਲਰ ਵਿੱਚ ਖ਼ਰੀਦਣ ਦੀ ਯੋਜਨਾ

ਐਚਐਸਬੀਸੀ ਦੀਆਂ ਹਨ 130 ਬ੍ਰਾਂਚਾਂ

Royal Bank sign in front of two very tall buildings.

Royal Bank wouldn't answer CBC's questions about nearly 100 offshore corporations it administered that are now in the CRA's crosshairs. It said that in general, it always follows the law.

ਤਸਵੀਰ: Reuters

RCI

ਰੌਇਲ ਬੈਂਕ ਆਫ ਕੈਨੇਡਾ ਵੱਲੋਂ ਐਚਐਸਬੀਸੀ ਨੂੰ 13.5 ਬਿਲੀਅਨ ਡਾਲਰ ਵਿੱਚ ਖ਼ਰੀਦਣ ਦੀ ਸਹਿਮਤੀ ਦਿਖਾਈ ਹੈ I

ਆਰਬੀਸੀ ਦੇ ਮੁੱਖ ਕਾਰਜਕਾਰੀ ਡੇਵ ਮਕੇਅ ਨੇ ਕਿਹਾ ਕਿ ਇਹ ਸੌਦਾ ਦੋ ਪੂਰਕ ਕਾਰੋਬਾਰਾਂ ਨੂੰ ਜੋੜਨ ਦਾ ਮੌਕਾ ਹੈ। 

ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਮਕੇਅ ਨੇ ਕਿਹਾ ਅੰਤਰਰਾਸ਼ਟਰੀ ਲੋੜਾਂ ਵਾਲੇ , ਕੈਨੇਡਾ ਵਿੱਚ ਨਵੇਂ ਆਉਣ ਵਾਲੇ ਅਤੇ ਹੋਰ ਗਾਹਕਾਂ ਦੇ ਬੈਂਕ ਵਜੋਂ ਸਾਨੂੰ ਗਲੋਬਲ ਬੈਂਕਿੰਗ ਅਤੇ ਦੌਲਤ ਪ੍ਰਬੰਧਨ ਸਮਰੱਥਾਵਾਂ ਦੀ ਲੋੜ ਹੈ I

ਉਹਨਾਂ ਕਿਹਾ ਇਹ ਕੈਨੇਡਾ ਵਿੱਚ ਨਿਵੇਸ਼ ਕਰਨ ਅਤੇ ਵਿਕਾਸ ਕਰਨ ਦੀ ਕੋਸ਼ਿਸ਼ ਕਰ ਰਹੇ ਗਲੋਬਲ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰੇਗਾ।

ਕੈਨੇਡਾ ਵਿੱਚ 130 ਬ੍ਰਾਂਚਾਂ

ਐਚਐਸਬੀਸੀ ਗਰੁੱਪ ਦੇ ਮੁੱਖ ਕਾਰਜਕਾਰੀ ਨੋਏਲ ਕੁਇਨ ਨੇ ਇੱਕ ਬਿਆਨ ਵਿੱਚ ਕਿਹਾ ਇਹ ਸੌਦਾ ਦੋਵਾਂ ਧਿਰਾਂ ਲਈ ਮਾਇਨੇ ਰੱਖਦਾ ਹੈ ਅਤੇ ਆਰਬੀਸੀ ਕਾਰੋਬਾਰ ਨੂੰ ਅਗਲੇ ਪੱਧਰ ਤੱਕ ਲੈ ਜਾਵੇਗਾ I

ਐਚਐਸਬੀਸੀ ਇਸ ਸਾਲ ਵਿਕਰੀ ਲਈ ਤਿਆਰ ਸੀ ਕਿਉਂਕਿ ਕੰਪਨੀ ਨੂੰ ਆਪਣੀ ਰਿਟਰਨ ਵਧਾਉਣ ਲਈ ਆਪਣੇ ਸਭ ਤੋਂ ਵੱਡੇ ਸ਼ੇਅਰਧਾਰਕ, ਚੀਨ ਦੇ ਪਿੰਗ ਐਨ ਇੰਸ਼ੋਰੈਂਸ ਗਰੁੱਪ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਚਐਸਬੀਸੀ 1981 ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਲਗਭਗ 130 ਬ੍ਰਾਂਚਾਂ ਅਤੇ 4,200 ਕਰਮਚਾਰੀ ਹਨ। 

ਸਭ ਤੋਂ ਤਾਜ਼ਾ ਤਿਮਾਹੀ ਰਿਪੋਰਟ ਦੇ ਅਨੁਸਾਰ ਐਚਐਸਬੀਸੀ ਜੂਨ ਦੇ ਅੰਤ ਤੱਕ $125 ਬਿਲੀਅਨ ਦੀ ਜਾਇਦਾਦ ਸੀ I ਐਚਐਸਬੀਸੀ ਕੋਲ ਕੈਨੇਡਾ ਵਿੱਚ ਸਾਰੇ ਬੈਂਕ ਡਿਪਾਜ਼ਿਟ ਅਤੇ ਗਿਰਵੀਨਾਮੇ ਦਾ ਲਗਭਗ ਦੋ ਪ੍ਰਤੀਸ਼ਤ ਹੈ।

ਰੈਗੂਲੇਟਰੀ ਅਤੇ ਸ਼ੇਅਰਧਾਰਕਾਂ ਦੀ ਮੰਜ਼ੂਰੀ ਤੋਂ ਬਾਅਦ ਇਹ ਸੌਦਾ ਅਗਲੇ ਸਾਲ ਸਿਰੇ ਚੜਨ ਦੀ ਉਮੀਦ ਹੈ I 

ਪੀਟ ਇਵਾਨਸ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ