1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

2019 ਦੀਆਂ ਫ਼ੈਡਰਲ ਚੋਣਾਂ ਦੌਰਾਨ ਦਖ਼ਲਅੰਦਾਜ਼ੀ ਦੇ ਨਹੀਂ ਮਿਲੇ ਕੋਈ ਸਬੂਤ : ਆਰਸੀਐਮਪੀ ਕਮਿਸ਼ਨਰ ਲਕੀ

ਚੋਣ ਦਖ਼ਲਅੰਦਾਜ਼ੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ : ਜਗਮੀਤ ਸਿੰਘ

ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ

ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ

ਤਸਵੀਰ: Adrian Wyld

RCI

ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਦਾ ਕਹਿਣਾ ਹੈ ਕਿ 2019 ਦੀਆਂ ਫ਼ੈਡਰਲ ਚੋਣਾਂ ਦੌਰਾਨ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਕੋਈ ਸਬੂਤ ਹੀ ਮਿਲੇ ਹਨ ਅਤੇ ਆਰਸੀਐਮਪੀ ਵੱਲੋਂ ਕਿਸੇ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਸੀ I

ਗ਼ੌਰਤਲਬ ਹੈ ਕਿ ਸਟੈਂਡਿੰਗ ਕਮੇਟੀ ਦੇ ਕਲਰਕ ਨੂੰ ਲਿਖੇ ਇੱਕ ਪੱਤਰ , ਜੋ ਕਿ ਪਹਿਲਾਂ ਗਲੋਬ ਅਤੇ ਮੇਲ ਦੁਆਰਾ ਰਿਪੋਰਟ ਕੀਤਾ ਗਿਆ ਸੀ ਅਤੇ ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤਾ ਗਿਆ ਸੀ , ਵਿੱਚ ਲਕੀ ਨੇ  ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੀ ਗੱਲ ਆਖੀ ਸੀ I ਲਕੀ ਨੇ ਕਮੇਟੀ ਨੂੰ ਜਾਂਚ ਬਾਰੇ ਸੋਧੇ ਹੋਏ ਦਸਤਾਵੇਜ਼ ਸੌਂਪਣ ਤੋਂ ਇਨਕਾਰ ਕਰ ਦਿੱਤਾ।

ਕਮੇਟੀ ਨੇ 14 ਨਵੰਬਰ ਦੀ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਫ਼ੈਡਰਲ ਸਰਕਾਰ ਦੇ ਵਿਭਾਗਾਂ ਅਤੇ ਏਜੰਸੀਆਂ ਨੂੰ 2019 ਦੀਆਂ ਫ਼ੈਡਰਲ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਸੋਧੇ ਹੋਏ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕੀਤੀ ਗਈ ਸੀ।

ਦਖ਼ਲਅੰਦਾਜ਼ੀ ਵਿੱਚ ਕਥਿਤ ਤੌਰ 'ਤੇ ਘੱਟੋ ਘੱਟ 11 ਉਮੀਦਵਾਰਾਂ ਨੂੰ ਚੀਨੀ ਸਰਕਾਰ ਦੁਆਰਾ ਫੰਡਿੰਗ ਦੀ ਗੱਲ ਸਾਹਮਣੇ ਆਈ ਸੀ।

25 ਨਵੰਬਰ ਨੂੰ ਕਮੇਟੀ ਨੂੰ ਲਿਖੇ ਪੱਤਰ ਵਿੱਚ ਲਕੀ ਨੇ ਕਿਹਾ ਕਿ ਉਸ ਸਮੇਂ ਆਰਸੀਐਮਪੀ ਨੂੰ ਇਹਨਾਂ ਗਤੀਵਿਧੀਆਂ ਦਾ ਕੋਈ ਸਬੂਤ ਨਹੀਂ ਮਿਲਿਆ ਸੀ ,  ਪਰ ਲਕੀ ਨੇ ਇਹ ਨਹੀਂ ਦੱਸਿਆ ਕਿ ਕੀ ਆਰਸੀਐਮਪੀ ਹੁਣ ਇਸ ਮਸਲੇ ਦੀ ਜਾਂਚ ਕਰ ਰਹੀ ਹੈ।

ਲਕੀ ਨੇ ਕਿਹਾ 2019 ਦੀਆਂ ਫ਼ੈਡਰਲ ਚੋਣਾਂ ਦੇ ਸੰਦਰਭ ਵਿੱਚ ਆਰਸੀਐਮਪੀ ਕੋਲ ਚੋਣ-ਸਬੰਧਤ ਗਤੀਵਿਧੀਆਂ ਬਾਬਤ ਕੋਈ ਅਪਰਾਧਿਕ ਜਾਂਚ ਨਹੀਂ ਸੀ ਕਿਉਂਕਿ ਉਸ ਸਮੇਂ ਇਸ ਬਾਰੇ ਕੋਈ ਸਬੂਤ ਨਹੀਂ ਸਨI

ਲੱਕੀ ਨੇ ਕਿਹਾ ਕਿ ਆਰਸੀਐਮਪੀ ਕਮੇਟੀ ਨੂੰ ਆਪਣੀਆਂ ਚੱਲ ਰਹੀਆਂ ਜਾਂਚਾਂ ਬਾਰੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਦੀ ਕਿਉਂਕਿ ਅਜਿਹਾ ਕਰਨ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। 

ਉਧਰ ਹਾਊਸ ਆਫ ਕਾਮਨਜ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਟ੍ਰੂਡੋ ਨੇ ਲਕੀ ਦੇ ਪੱਤਰ 'ਤੇ ਕੋਈ ਵਿਸ਼ੇਸ ਟਿੱਪਣੀ ਨਹੀਂ ਕੀਤੀ।

ਟ੍ਰੂਡੋ ਨੇ ਕਿਹਾ ਆਰਸੀਐਮਪੀ ਸਮੇਤ ਸਾਡੀਆਂ ਸਾਰੀਆਂ ਸੰਸਥਾਵਾਂ ਅਤੇ ਏਜੰਸੀਆਂ, ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਕੰਮ ਕਰਨਾ ਜਾਰੀ ਰੱਖਣਗੀਆਂI

ਟ੍ਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਦੇ ਵੀ  ਕਥਿਤ ਸੀਐਸਆਈਐਸ ਬ੍ਰੀਫਿੰਗ ਨਹੀਂ ਮਿਲੀ I

ਟ੍ਰੂਡੋ ਨੇ ਪਿਛਲੇ ਹਫਤੇ ਕਿਹਾ ਮੈਨੂੰ ਸਪੱਸ਼ਟ ਕਰਨ ਦਿਓ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਮੈਨੂੰ ਚੀਨ ਤੋਂ ਕੋਈ ਪੈਸਾ ਪ੍ਰਾਪਤ ਕਰਨ ਵਾਲੇ ਫ਼ੈਡਰਲ ਉਮੀਦਵਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ I

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਦਖ਼ਲਅੰਦਾਜ਼ੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਜਗਮੀਤ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਅਸੀਂ ਕੈਨੇਡੀਅਨਜ਼ ਦੀ ਆਪਣੇ ਭਵਿੱਖ ਬਾਰੇ ਫ਼ੈਸਲੇ ਲੈਣ ਦੀ ਯੋਗਤਾ ਵਿੱਚ ਕੋਈ ਦਖ਼ਲ ਨਹੀਂ ਦੇਖਣਾ ਚਾਹੁੰਦੇ।

ਚੀਨ ਨੇ ਚੋਣਾਂ 'ਚ ਦਖ਼ਲ ਦੇਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਾਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਚੀਨ ਦੀ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ। 

ਰਿਚਰਡ ਰੇਕ੍ਰਾਫਟ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ