1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਸਸਕੈਚਵਨ ਦੇ ਮੂਲਨਿਵਾਸੀ ਭਾਈਚਾਰੇ ਲਈ $42.5 ਮਿਲੀਅਨ ਦੀ ਸਹਾਇਤਾ ਦਾ ਐਲਾਨ

ਸਤੰਬਰ ਮਹੀਨੇ ਦੌਰਾਨ ਵਾਪਰੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਹੋਈ ਸੀ ਮੌਤ

ਭਾਈਚਾਰੇ ਦੇ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਟ੍ਰੂਡੋ

ਭਾਈਚਾਰੇ ਦੇ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਟ੍ਰੂਡੋ

ਤਸਵੀਰ: Heywood Yu/The Canadian Press

RCI

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸਸਕੈਚਵਨ ਦੇ ਜੇਮਜ਼ ਸਮਿਥ ਕ੍ਰੀ ਨੇਸ਼ਨ ਲਈ ਅਗਲੇ ਛੇ ਸਾਲਾਂ ਵਿੱਚ $42.5 ਮਿਲੀਅਨ ਦੀ ਸਹਾਇਤਾ ਦਾ ਐਲਾਨ ਕੀਤਾ ਹੈ I

ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਵਾਪਰੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 18 ਵਿਅਕਤੀ ਜ਼ਖਮੀ ਹੋ ਗਏ ਸਨ I ਪੁਲਿਸ ਨੇ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ I 

ਹਮਲਿਆਂ ਦੇ ਸ਼ੱਕੀ 32 ਸਾਲਾ ਮਾਈਲਸ ਸੈਂਡਰਸਨ ਦੀ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ I 31 ਸਾਲ ਦੇ ਮਸ਼ਕੂਕ ਡੈਮੀਅਨ ਸੈਂਡਰਸਨ ਦੀ ਲਾਸ਼ ਵੀ ਪੁਲਿਸ ਨੂੰ ਜਾਂਚ ਦੌਰਾਨ ਬਰਾਮਦ ਹੋਈ ਸੀ I

ਟ੍ਰੂਡੋ ਨੇ ਫੰਡਾਂ ਦੀ ਘੋਸ਼ਣਾ ਤੋਂ ਪਹਿਲਾਂ ਜੇਮਜ਼ ਸਮਿਥ ਕ੍ਰੀ ਨੇਸ਼ਨ ਵਿੱਚ ਕੁਝ ਨੇਤਾਵਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ I 

ਟ੍ਰੂਡੋ ਨੇ ਇਕ ਸਥਾਨਕ ਸਕੂਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਮੈਂ ਜਾਣਦਾ ਹਾਂ ਕਿ ਤੁਸੀਂ ਅਜੇ ਵੀ ਪਰੇਸ਼ਾਨ ਹੋ I ਭਾਈਚਾਰੇ ਦੇ ਮੈਂਬਰ ਹਾਲੇ ਵੀ ਹਰ ਦਿਨ ਇਸ ਨਾਲ ਜੂਝ ਰਹੇ ਹਨ I

ਇਸ ਫ਼ੰਡਿੰਗ ਨਾਲ ਭਾਈਚਾਰੇ ਵਿੱਚ ਇਕ ਵੈੱਲਨੈੱਸ ਸੈਂਟਰ ਬਣਾਉਣਾ ਸ਼ਾਮਿਲ ਹੈ I

ਇਸ ਫ਼ੰਡਿੰਗ ਨਾਲ ਭਾਈਚਾਰੇ ਵਿੱਚ ਇਕ ਵੈੱਲਨੈੱਸ ਸੈਂਟਰ ਬਣਾਉਣਾ ਸ਼ਾਮਿਲ ਹੈ I

ਤਸਵੀਰ: (Heywood Yu/The Canadian Press)

ਇਸ ਫ਼ੰਡਿੰਗ ਨਾਲ ਭਾਈਚਾਰੇ ਵਿੱਚ ਇਕ ਵੈੱਲਨੈੱਸ ਸੈਂਟਰ ਬਣਾਉਣਾ ਸ਼ਾਮਿਲ ਹੈ I ਇਸਤੋਂ ਇਲਾਵਾ ਭਾਈਚਾਰੇ ਲਈ ਮੈਂਟਲ ਹੈਲਥ ਸਮੇਤ ਹੋਰ ਪ੍ਰੋਗਰਾਮ ਚਲਾਉਣਾ ਸ਼ਾਮਿਲ ਹੈ I

ਪੀਟਰ ਚੈਪਮੈਨ ਬੈਂਡ ਦੇ ਮੁਖੀ ਰੌਬਰਟ ਹੈੱਡ ਨੇ ਕਿਹਾ ਕਿ ਲੋਕ ਮਾਰੇ ਗਏ ਆਪਣੇ ਦੋਸਤਾਂ ਦੀਆਂ ਜ਼ਿੰਦਗੀਆਂ ਨੂੰ ਯਾਦ ਕਰ ਰਹੇ ਹਨ ਅਤੇ ਇਹ ਯਾਦਾਂ ਭਾਈਚਾਰੇ ਨੂੰ ਅੱਗੇ ਵਧਣ ਵਿੱਚ ਮਦਦ ਕਰਨਗੀਆਂ। 

ਜੇਮਜ਼ ਸਮਿਥ ਕ੍ਰੀ ਨੇਸ਼ਨ ਚੀਫ਼ ਵੈਲੀ ਬਰਨਜ਼ ਨੇ ਕਿਹਾ ਕਿ ਨਵੇਂ ਵੈੱਲਨੈੱਸ ਸੈਂਟਰ ਦੇ ਨਿਰਮਾਣ ਵਿੱਚ ਮਦਦ ਲਈ ਪੂਰੇ ਭਾਈਚਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ।

ਇਸਤੋਂ ਇਲਾਵਾ ਸਰਕਾਰ ਵੱਲੋਂ ਭਾਈਚਾਰੇ ਲਈ ਹੋਰਨਾਂ ਪ੍ਰੋਜੈਕਟਾਂ ਲਈ  $20 ਮਿਲੀਅਨ ਡਾਲਰ ਦੀ ਫ਼ੰਡਿੰਗ ਦਿੱਤੀ ਜਾ ਰਹੀ ਹੈ I 

ਟ੍ਰੂਡੋ ਨੇ ਕਿਹਾ ਰਿਹਾਇਸ਼ੀ ਸਕੂਲਾਂ ਵਿੱਚ ਮੂਲਨਿਵਾਸੀ ਲੋਕਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪਹਿਚਾਣ, ਸੱਭਿਆਚਾਰ ਅਤੇ ਭਾਸ਼ਾ ਦੀ ਕੋਈ ਕੀਮਤ ਨਹੀਂ ਹੈ।

ਆਰਸੀਐਮਪੀ ਵੱਲੋਂ ਦੋਸ਼ੀਆਂ ਦੇ ਜਾਰੀ ਸਕੈਚ

ਆਰਸੀਐਮਪੀ ਵੱਲੋਂ ਦੋਸ਼ੀਆਂ ਦੇ ਜਾਰੀ ਸਕੈਚ

ਤਸਵੀਰ: RCMP

ਪ੍ਰਧਾਨ ਮੰਤਰੀ ਨੇ ਕਿਹਾ ਸਾਡੇ ਕੋਲ ਸਹੀ ਕਰਨ ਲਈ ਬਹੁਤ ਕੁਝ ਹੈ I ਸਾਡੇ ਕੋਲ ਸਿੱਖਣ ਲਈ ਬਹੁਤ ਕੁਝ ਹੈ।

28 ਸਤੰਬਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਲਾਕੇ ਦਾ ਦੌਰਾ ਕੀਤਾ ਸੀ I 

ਸਸਕੈਚਵਨ ਦੇ ਮੁੱਖ ਕੋਰੋਨਰ ਨੇ ਕਿਹਾ ਹੈ ਕਿ ਉਹਨਾਂ ਵੱਲੋਂ 11 ਵਿਅਕਤੀਆਂ ਅਤੇ ਪੁਲਿਸ ਹਿਰਾਸਤ ਵਿੱਚ ਸੈਂਡਰਸਨ ਦੀ ਮੌਤ 'ਤੇ ਕੇਂਦਰਿਤ ਅਲੱਗ ਅਲੱਗ ਜਾਂਚ ਕੀਤੀ ਜਾਵੇਗੀ I

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ