1. ਮੁੱਖ ਪੰਨਾ
  2. ਸਮਾਜ

ਮਹਿਕਪ੍ਰੀਤ ਸੇਠੀ ਲਈ ਸਰੀ ਵਿੱਚ ਕੈਂਡਲ ਲਾਈਟ ਵਿਜਿਲ ਦਾ ਆਯੋਜਨ

ਲੰਘੇ ਹਫ਼ਤੇ ਸਕੂਲ ਦੇ ਪਾਰਕਿੰਗ ਲਾਟ ਵਿੱਚ ਕੀਤਾ ਗਿਆ ਸੀ ਕਤਲ

ਵਿਰਲਾਪ ਕਰਦੇ ਹੋਏ ਪਰਿਵਾਰਿਕ ਮੈਂਬਰ

ਵਿਰਲਾਪ ਕਰਦੇ ਹੋਏ ਪਰਿਵਾਰਿਕ ਮੈਂਬਰ

ਤਸਵੀਰ: Janella Hamilton/CBC

RCI

ਪੰਜਾਬੀ ਮੂਲ ਦੇ ਮਹਿਕਪ੍ਰੀਤ ਸੇਠੀ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲਈ ਸਰੀ ਵਿੱਚ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ I

18 ਵਰ੍ਹਿਆਂ ਦੇ ਮਹਿਕਪ੍ਰੀਤ ਸੇਠੀ ਨੂੰ ਸਰੀ ਦੇ ਟਮਾਨਵਿਸ ਸਕੂਲ ਦੀ ਪਾਰਕਿੰਗ ਲਾਟ ਵਿੱਚ ਲੰਘੇ ਹਫ਼ਤੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ I

ਵਿਜ਼ਿਲ ਦੌਰਾਨ ਸੇਠੀ ਦੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ I

ਭੈਣ ਅਰਸ਼ਪ੍ਰੀਤ ਸੇਠੀ ਨੇ ਕਿਹਾ ਮੈਂ ਹੁਣ ਉਸਦਾ ਮੁਸਕਰਾਉਂਦਾ ਹੋਇਆ ਚਿਹਰਾ ਨਹੀਂ ਦੇਖ ਸਕਾਂਗੀ I

ਮਹਿਕਪ੍ਰੀਤ ਦੀ ਭੈਣ ਅਰਸ਼ਪ੍ਰੀਤ ਕੌਰ

ਮਹਿਕਪ੍ਰੀਤ ਦੀ ਭੈਣ ਅਰਸ਼ਪ੍ਰੀਤ ਕੌਰ

ਤਸਵੀਰ: Janella Hamilton/CBC

ਅਰਸ਼ਪ੍ਰੀਤ ਨੇ ਦੱਸਿਆ ਕਿ ਮਹਿਕਪ੍ਰੀਤ , ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਉਹ ਨਾਗਰਿਕ ਬਣਨ ਲਈ ਬਹੁਤ ਉਤਸ਼ਾਹਿਤ ਸੀ।

ਆਪਣੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਅਰਸ਼ਪ੍ਰੀਤ ਨੇ ਕਿਹਾ ਉਹ ਮੈਨੂੰ ਕਿਹਾ ਕਰਦਾ ਸੀ ਕਿ ਤੈਨੂੰ ਆਪਣੇ ਭਰਾ 'ਤੇ ਮਾਣ ਹੋਵੇਗਾ I

ਅਰਸ਼ਪ੍ਰੀਤ ਕੌਰ ਨੇ ਕਿਹਾ ਮੈਂ ਹੁਣ ਉਸਨੂੰ ਵਰਦੀ ਵਿੱਚ ਨਹੀਂ ਦੇਖ ਸਕਾਂਗੀ ।

ਅਰਸ਼ਪ੍ਰੀਤ ਨੇ ਦੱਸਿਆ ਕਿ ਮਹਿਕਪ੍ਰੀਤ ਮੰਗਲਵਾਰ ਦੁਪਹਿਰ ਕਰੀਬ ਆਪਣੇ ਭਰਾ ਨੂੰ ਲੈਣ ਲਈ ਸਕੂਲ ਗਿਆ ਸੀ I

ਮਹਿਕਪ੍ਰੀਤ ਸੇਠੀ ਦੀ ਤਸਵੀਰ

ਮਹਿਕਪ੍ਰੀਤ ਸੇਠੀ ਦੀ ਤਸਵੀਰ

ਤਸਵੀਰ: IHIT

ਮ੍ਰਿਤਕ ਦਾ ਪਰਿਵਾਰ ਪੁਲਿਸ ਜਾਂਚ ਦੀ ਰਫ਼ਤਾਰ ਤੋਂ ਨਿਰਾਸ਼ ਹੈ I ਅਰਸ਼ਪ੍ਰੀਤ ਨੇ ਕਿਹਾ ਮੈਂ ਆਪਣੇ ਭਰਾ ਲਈ ਨਿਆਂ ਦੀ ਬੇਨਤੀ ਕਰਦੀ ਹਾਂ I ਮੈਂ ਨਹੀਂ ਚਾਹੁੰਦੀ ਕਿ ਜੋ ਸਾਡੇ ਨਾਲ ਹੋਇਆ ਕਿਸੇ ਹੋਰ ਪਰਿਵਾਰ ਨਾਲ ਹੋਵੇ I

ਮਾਮਲੇ ਵਿੱਚ ਕਰਵਾਈ ਕਰਦਿਆਂ ਆਰਸੀਐਮਪੀ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ I ਭਾਵੇਂ ਕਿ ਆਰਸੀਐਮਪੀ ਨੇ ਬਹੁਤੇ ਵੇਰਵੇ ਜਾਰੀ ਨਹੀਂ ਕੀਤੇ ਹਨ ਪਰ ਆਰਸੀਐਮਪੀ ਦਾ ਕਹਿਣਾ ਹੈ ਕਿ ਹਮਲਾਵਰ ਅਤੇ ਪੀੜਤ ਇਕ ਦੂਸਰੇ ਨੂੰ ਜਾਣਦੇ ਸਨ I

ਵਿਜ਼ਿਲ ਦੌਰਾਨ ਭਾਈਚਾਰੇ ਦੇ ਲੋਕ

ਵਿਜ਼ਿਲ ਦੌਰਾਨ ਭਾਈਚਾਰੇ ਦੇ ਲੋਕ

ਤਸਵੀਰ: Janella Hamilton/CBC

ਮਾਮਲੇ ਦੀ ਜਾਂਚ ਕਰ ਰਹੀ ਏਜੰਸੀ , ਇੰਟੈਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ (ਆਈਹਿੱਟ) ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਜਿਸ ਸਮੇਂ ਇਹ ਦੁਖਾਂਤ ਵਾਪਰਿਆ ਉਸ ਸਮੇਂ ਆਸ ਪਾਸ ਬਹੁਤ ਸਾਰੇ ਵਿਦਿਆਰਥੀ ਮੌਜੂਦ ਸਨ I

ਆਈਹਿੱਟ ਨੇ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਹੋਣ 'ਤੇ ਉਹਨਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ I

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ