- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
ਭਾਰਤੀ ਮੂਲ ਦੀ ਰਿਤੂ ਖੁੱਲਰ ਹੋਣਗੇ ਐਲਬਰਟਾ ਦੇ ਨਵੇਂ ਚੀਫ਼ ਜਸਟਿਸ
ਰਿਤੂ ਦੇ ਮਾਤਾ ਪਿਤਾ ਆਏ ਸਨ ਕੈਨੇਡਾ , 1964 ਵਿੱਚ ਹੋਇਆ ਹੈ ਜਨਮ

ਰਿਤੂ ਖੁੱਲਰ ਨੇ ਐਲਬਰਟਾ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਅਤੇ ਟੋਰੌਂਟੋ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਹੈ।
ਤਸਵੀਰ: Court of Appeal of Alberta
ਸੀਬੀਸੀ ਨਿਊਜ਼ ਨੂੰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਰਿਤੂ ਖੁੱਲਰ ਐਲਬਰਟਾ ਦੇ ਨਵੇਂ ਚੀਫ਼ ਜਸਟਿਸ ਹੋਣਗੇ I
ਖੁੱਲਰ ਨੂੰ 2017 ਵਿੱਚ ਕੋਰਟ ਆਫ਼ ਕੁਈਨਜ਼ ਬੈਂਚ ਆਫ਼ ਐਲਬਰਟਾ ਨਿਯੁਕਤ ਕੀਤਾ ਗਿਆ ਸੀ ਅਤੇ ਫਿਰ 2018 ਵਿੱਚ ਕੋਰਟ ਆਫ਼ ਅਪੀਲ ਆਫ਼ ਐਲਬਰਟਾ ਨਿਯੁਕਤ ਕੀਤਾ ਗਿਆ ਸੀ।
ਇਕ ਪ੍ਰੈਸ ਰਿਲੀਜ਼ ਵਿੱਚ ਪ੍ਰਧਾਨ ਮੰਤਰੀ ਟ੍ਰੂਡੋ ਨੇ ਕਿਹਾ ਮੈਂ ਰਿਤੂ ਖੁੱਲਰ ਦੀ ਨਵੀਂ ਜ਼ਿੰਮੇਵਾਰੀ ਦੀ ਸਫ਼ਲਤਾ ਲਈ ਸ਼ੁਭਕਾਮਨਾ ਕਰਦਾ ਹਾਂ I
ਪ੍ਰਧਾਨ ਮੰਤਰੀ ਨੇ ਕਿਹਾ ਉਹ ਕਾਨੂੰਨੀ ਭਾਈਚਾਰੇ ਦੀ ਇੱਕ ਸਤਿਕਾਰਤ ਮੈਂਬਰ ਹਨ ਅਤੇ ਉਹਨਾਂ ਕੋਲ ਕਾਨੂੰਨ ਦੇ ਕਈ ਖ਼ੇਤਰਾਂ ਵਿੱਚ ਤਜ਼ਰਬੇ ਦਾ ਭੰਡਾਰ ਹੈ I
ਰਿਤੂ ਨੇ ਕੈਥਰੀਨ ਫਰੇਜ਼ਰ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ I ਫਰੇਜ਼ਰ , ਕਿਸੇ ਪ੍ਰੋਵਿੰਸ ਵਿੱਚ ਚੀਫ਼ ਜਸਟਿਸ ਵਜੋਂ ਨਿਯੁਕਤ ਪਹਿਲੀ ਮਹਿਲਾਂ ਸਨ ਅਤੇ ਉਹ ਤਿੰਨ ਦਹਾਕੇ ਇਸ ਖ਼ੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਇਸ ਸਾਲ ਦੇ ਸ਼ੁਰੂਆਤ ਵਿੱਚ ਸੇਵਾਮੁਕਤ ਹੋ ਗਏ ਸਨ I
ਐਲਬਰਟਾ ਦੇ ਚੀਫ਼ ਜਸਟਿਸ ਨੌਰਥਵੈਸਟ ਟੈਰੇਟਰੀਜ਼ ਦੇ ਚੀਫ਼ ਜਸਟਿਸ ਅਤੇ ਨੂਨਾਵੂਤ ਕੋਰਟ ਆਫ਼ ਅਪੀਲ ਦੇ ਮੁੱਖ ਜੱਜ ਵਜੋਂ ਵੀ ਕੰਮ ਕਰਦੇ ਹਨ।
ਖੁੱਲਰ ਦਾ ਜਨਮ 1964 ਵਿੱਚ ਐਡਮੰਟਨ ਤੋਂ 660 ਕਿਲੋਮੀਟਰ ਦੂਰ ਫੋਰਟ ਵਰਮਿਲੀਅਨ ਨਾਮ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਹੋਇਆ Iਰਿਤੂ ਦੇ ਮਾਤਾ-ਪਿਤਾ ਭਾਰਤ ਤੋਂ ਕੈਨੇਡਾ ਆ ਕੇ ਵਸੇ ਸਨ I
ਰਿਤੂ ਨੇ ਐਲਬਰਟਾ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਅਤੇ ਟੋਰੌਂਟੋ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ।
ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਦੀਆਂ ਕਈ ਕਮੇਟੀਆਂ ਤੋਂ ਇਲਾਵਾ ਨੈਸ਼ਨਲ ਜੁਡੀਸ਼ੀਅਲ ਇੰਸਟੀਚਿਊਟ, ਕੈਨੇਡੀਅਨ ਇੰਸਟੀਚਿਊਟ ਫਾਰ ਐਡਮਿਨਿਸਟ੍ਰੇਸ਼ਨ ਆਫ਼ ਜਸਟਿਸ ਅਤੇ ਲੀਗਲ ਐਜੂਕੇਸ਼ਨ ਸੁਸਾਇਟੀ ਆਫ਼ ਐਲਬਰਟਾ ਵਿੱਚ ਕੰਮ ਕਰ ਚੁੱਕੇ ਹਨ I
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ