1. ਮੁੱਖ ਪੰਨਾ
  2. ਸਮਾਜ

ਜਾਣੋ ਓਨਟੇਰੀਓ ’ਚ ਸਿੱਖ ਭਾਈਚਾਰੇ ਦੀ ਖ਼ੂਨਦਾਨ ਮੁਹਿੰਮ ਬਾਰੇ

ਸਿੱਖ ਕੌਮ ਨਾਲ ਹੈ ਲੰਬੀ ਭਾਈਵਾਲੀ : ਕੈਨੇਡੀਅਨ ਬਲੱਡ ਸਰਵਿਸਿਜ਼

ਪਲਾਜ਼ਮਾ ਦਾਨ ਕਰਦੇ ਹੋਏ ਗੁਰਿੰਦਰਪ੍ਰੀਤ ਮਾਨ

ਪਲਾਜ਼ਮਾ ਦਾਨ ਕਰਦੇ ਹੋਏ ਗੁਰਿੰਦਰਪ੍ਰੀਤ ਮਾਨ

ਤਸਵੀਰ: Spencer Gallichan-Lowe/CBC

RCI

ਪੰਜਾਬੀ ਮੂਲ ਦੇ ਬਲਜੀਤ ਸਿੰਘ ਘੁੰਮਣ ਪਿਛਲੇ 11 ਸਾਲਾਂ ਤੋਂ ਓਨਟੇਰੀਓ ਵਿੱਚ ਸਿੱਖਾਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰ ਰਹੇ ਹਨ।

ਘੁੰਮਣ ਦਾ ਕਹਿਣਾ ਹੈ ਕਿ ਇਹ ਸਿੱਖੀ ਕਦਰਾਂ-ਕੀਮਤਾਂ ਦੇ ਅਨੁਸਾਰ , ਇਹ ਦੂਜਿਆਂ ਨੂੰ ਵਾਪਸ ਦੇਣ ਦਾ ਇੱਕ ਤਰੀਕਾ ਹੈ ਅਤੇ ਇਸਦੇ ਨਾਲ ਹੀ ਨਵੰਬਰ 1984 ਦੌਰਾਨ ਹੋਏ ਦੰਗਿਆਂ ਦੌਰਾਨ ਮਾਰੇ ਗਏ ਅੰਦਾਜ਼ਨ 3,000 ਤੋਂ ਵੱਧ ਸਿੱਖਾਂ ਨੂੰ ਯਾਦ ਕਰਨਾ ਵੀ ਹੈ I 

ਘੁੰਮਣ ਨੇ ਕਿਹਾ ਸਿੱਖਾਂ ਦਾ ਖੂਨ ਵਹਾਇਆ ਗਿਆ ਸੀ ਅਤੇ ਹੁਣ ਦੁਨੀਆ ਭਰ ਦੇ ਸਿੱਖ ਲੋਕ ਖ਼ੂਨਦਾਨ ਕਰ ਰਹੇ ਹਨ।

ਘੁੰਮਣ ਦਾ ਕਹਿਣਾ ਹੈ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸਦੇ ਦੋ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ ਹੋਈ ਹਿੰਸਾ ਨੂੰ ਭਾਰਤ ਸਰਕਾਰ ਦੁਆਰਾ ਰਸਮੀ ਤੌਰ 'ਤੇ ਨਸਲਕੁਸ਼ੀ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ ਪਰ ਪ੍ਰੋਵਿੰਸ ਵਿਚਲੇ ਭਾਈਚਾਰੇ ਦੇ ਨਾਲ ਨਾਲ ਦੁਨੀਆ ਭਰ ਦੇ ਸਿੱਖ ਇਸ ਨੂੰ ਨਸਲਕੁਸ਼ੀ ਵਜੋਂ ਯਾਦ ਕਰਦੇ ਹਨ I 

ਘੁੰਮਣ ਨੇ 11 ਸਾਲ ਪਹਿਲਾਂ ਸਿੱਖ ਨੇਸ਼ਨ ਨਾਲ ਜੁੜ ਬ੍ਰੈਂਪਟਨ ਵਿੱਚ ਨੈੱਟਵਰਕ ਦੀ ਅਗਵਾਈ ਕੀਤੀ ਸੀ I ਸਿੱਖ ਨੇਸ਼ਨ ਵੱਲੋਂ ਇਸ ਹਿੰਸਾ ਨੂੰ ਮਾਨਤਾ ਦਿਵਾਉਣ ਲਈ ਹਰ ਸਾਲ ਖ਼ੂਨਦਾਨ ਮੁਹਿੰਮ ਚਲਾਈ ਜਾਂਦੀ ਹੈ I

ਬਲਜੀਤ ਸਿੰਘ ਘੁੰਮਣ ਪਿਛਲੇ 11 ਸਾਲਾਂ ਤੋਂ ਓਨਟੇਰੀਓ ਵਿੱਚ ਸਿੱਖਾਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰ ਰਹੇ ਹਨ।

ਬਲਜੀਤ ਸਿੰਘ ਘੁੰਮਣ ਪਿਛਲੇ 11 ਸਾਲਾਂ ਤੋਂ ਓਨਟੇਰੀਓ ਵਿੱਚ ਸਿੱਖਾਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰ ਰਹੇ ਹਨ।

ਤਸਵੀਰ: Spencer Gallichan-Lowe/CBC

ਇਹ ਗਰੁੱਪ ਪਿਛਲੇ ਦੋ ਦਹਾਕਿਆਂ ਤੋਂ ਦੇਸ਼ ਵਿੱਚ ਕੈਨੇਡੀਅਨ ਬਲੱਡ ਸਰਵਿਸਿਜ਼ ਦਾ ਸਭ ਤੋਂ ਪ੍ਰਮੁੱਖ ਭਾਈਵਾਲ ਰਿਹਾ ਹੈ। ਘੁੰਮਣ ਦਾ ਕਹਿਣਾ ਹੈ ਕਿ 1999 ਵਿੱਚ ਨੈੱਟਵਰਕ ਸ਼ੁਰੂ ਹੋਣ ਤੋਂ ਬਾਅਦ 160,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ I

ਬ੍ਰੈਂਪਟਨ ਵਿੱਚ ਹਾਲ ਵਿੱਚ ਹੀ ਖੋਲ੍ਹੇ ਗਏ ਪਲਾਜ਼ਮਾ ਡੋਨਰ ਸੈਂਟਰ ਵਿੱਚ ਮੁਹਿੰਮ ਨੂੰ ਲਾਉਣ ਵਿੱਚ ਮਦਦ ਕਰਨ ਵਾਲੇ ਘੁੰਮਣ ਨੇ ਕਿਹਾ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਿਆ ਕਿਉਂਕਿ ਸਾਡੇ ਭਾਈਚਾਰੇ ਵਿੱਚ ਲੋਕ ਖ਼ੂਨਦਾਨ ਕਰਨ ਤੋਂ ਡਰਦੇ ਸਨ I

ਉਹਨਾਂ ਕਿਹਾ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਲੋਕ ਖ਼ੁਦ ਹੀ ਸਾਨੂੰ ਫ਼ੋਨ ਕਰਦੇ ਹਨ I

ਨਿਯਮਿਤ ਤੌਰ 'ਤੇ ਦਾਨ ਕਰਨਾ ਮਹੱਤਵਪੂਰਨ ਕਿਉਂ ਹੈ ?

ਓਨਟੇਰੀਓ ਸਿੱਖ ਨੇਸ਼ਨ ਵਾਲੰਟੀਅਰਾਂ ਨੇ ਪਹਿਲੀ ਵਾਰ ਕੈਨੇਡੀਅਨ ਬਲੱਡ ਸਰਵਿਸਿਜ਼ ਲਈ ਪਲਾਜ਼ਮਾ ਦਾਨ ਕਰਨ 'ਤੇ ਆਪਣਾ ਧਿਆਨ ਕੇਂਦ੍ਰਤ ਕੀਤਾ।

ਸੰਸਥਾ ਦਾ ਕਹਿਣਾ ਹੈ ਕਿ ਪਲਾਜ਼ਮਾ ਦੀ ਜ਼ਰੂਰਤ ਅਸਲ ਵਿੱਚ ਇਕੱਠੀ ਕੀਤੀ ਗਈ ਮਾਤਰਾ ਨਾਲੋਂ ਚਾਰ ਗੁਣਾ ਵੱਧ ਹੈ  ਕਿਉਂਕਿ ਇੱਕ ਸਾਲ ਵਿੱਚ ਇੱਕ ਮਰੀਜ਼ ਦੇ ਇਲਾਜ ਲਈ 100 ਤੋਂ ਵੱਧ ਪਲਾਜ਼ਮਾ ਦਾਨੀਆਂ ਦੀ ਲੋੜ ਹੁੰਦੀ ਹੈ। 

ਔਰਤ ਹਰ 14 ਦਿਨਾਂ ਬਾਅਦ ਪਲਾਜ਼ਮਾ ਦਾਨ ਕਰ ਸਕਦੇ ਹਨ ਅਤੇ ਪੁਰਸ਼  ਹਰ ਸੱਤ ਦਿਨਾਂ ਬਾਅਦ ਦਾਨ ਕਰ ਸਕਦੇ ਹਨ।

ਗੁਰਿੰਦਰਪ੍ਰੀਤ ਮਾਨ ਵੀ ਇਹਨਾਂ ਦਾਨੀਆਂ ਵਿੱਚੋਂ ਇੱਕ ਹੈ। ਇਸ ਮਹੀਨੇ ਉਹ 1984 ਨੂੰ ਧਿਆਨ ਵਿੱਚ ਰੱਖ ਕੇ ਦਾਨ ਕਰ ਰਿਹਾ ਹੈ ਪਰ ਮਾਨ ਦੀ ਉਮੀਦ ਹੈ ਕਿ ਇਸ ਨਾਲ ਹੋਰਨਾਂ ਭਾਈਚਾਰਿਆਂ ਨੂੰ ਵੀ ਸੰਦੇਸ਼ ਜਾਵੇਗਾ, ਜਿਨ੍ਹਾਂ ਨੇ ਕੁਝ ਅਜਿਹਾ ਅਨੁਭਵ ਕੀਤਾ ਹੈ।

ਮਾਨ ਨੇ ਕਿਹਾ ਅਸੀਂ ਖ਼ੂਨਦਾਨ ਕਰਕੇ ਜਾਨਾਂ ਬਚਾ ਰਹੇ ਹਾਂ ਅਤੇ ਇੱਕ ਸਕਾਰਾਤਮਕ ਤਰੀਕੇ ਨਾਲ ਇਹ ਸੰਦੇਸ਼ ਦੇ ਰਹੇ ਹਾਂ ਕਿ ਦੁਨੀਆ ਵਿੱਚ ਕਿਤੇ ਵੀ ਨਸਲਕੁਸ਼ੀ ਨਹੀਂ ਹੋਣੀ ਚਾਹੀਦੀ I

ਅਮਨਦੀਪ ਬਰਾੜ ਦੀ ਤਸਵੀਰ

ਅਮਨਦੀਪ ਬਰਾੜ ਦੀ ਤਸਵੀਰ

ਤਸਵੀਰ: Spencer Gallichan-Lowe/CBC

ਕੈਨੇਡੀਅਨ ਬਲੱਡ ਸਰਵਿਸਿਜ਼ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਦੌਰਾਨ, ਦਾਨ ਕਰਨ ਵਾਲੇ ਵਿਅਕਤੀਆਂ ਵੱਲੋਂ ਆਪਣੀਆਂ ਅਪੋਇੰਟਮੈਂਟਸ ਰੱਦ ਕਰਨ ਵਿੱਚ ਵਾਧਾ ਦੇਖਿਆ ਗਿਆ ਅਤੇ ਸਰਦੀਆਂ ਦੌਰਾਨ ਵੀ ਦਾਨ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ I 

ਦਾਨ ਕਰਨ ਵਾਲਿਆਂ 'ਚ ਸ਼ਾਮਿਲ, ਅਮਨਦੀਪ ਬਰਾੜ ਨੇ ਕਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਉਹ ਬਾਹਰ ਨਿਕਲਣ ਅਤੇ ਇੱਕ ਮਜ਼ਬੂਤ ​​ਰਾਸ਼ਟਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ I

ਕੈਨੇਡੀਅਨ ਬਲੱਡ ਸਰਵਿਸਿਜ਼ ਦਾ ਕਹਿਣਾ ਹੈ ਕਿ  A ਅਤੇ O ਪੌਜ਼ਿਟਿਵ ਅਤੇ ਨੈਗੇਟਿਵ ਖ਼ੂਨਦਾਨ ਕਿਸਮਾਂ ਦੀ ਲੋੜ ਹੈ I ਪ੍ਰਾਪਤ ਜਾਣਕਾਰੀ ਅਨੁਸਾਰ 1,000 ਤੋਂ ਵੱਧ ਲੋਕ ਸਟੈਮ ਸੈੱਲ ਮੈਚ ਦੀ ਉਡੀਕ ਕਰ ਰਹੇ ਹਨ ਅਤੇ 4,000 ਅੰਗ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ।

ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸੀਈਓ, ਡਾ ਗ੍ਰਾਹਮ ਸ਼ੇਰ ਨੇ ਕਿਹਾ ਸਾਡੀ ਸਿੱਖ ਕੌਮ ਨਾਲ ਬਹੁਤ ਮਾਣ ਵਾਲੀ ਅਤੇ ਲੰਬੀ ਭਾਈਵਾਲੀ ਹੈ। ਸੰਗਠਨ ਦਾ ਕਹਿਣਾ ਹੈ ਕਿ ਉਹ 23 ਸਾਲਾਂ ਤੋਂ ਨੈੱਟਵਰਕ ਨਾਲ ਕੰਮ ਕਰ ਰਹੇ ਹਨ I

ਡਾ ਗ੍ਰਾਹਮ ਸ਼ੇਰ ਨੇ ਕਿਹਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਪੂਰੇ ਦੇਸ਼ ਵਿੱਚ ਇੱਕ ਬਹੁਤ ਅਹਿਮ ਵਚਨਬੱਧਤਾ ਦਿਖਾਈ ਹੈ I

ਵੈਨੇਸਾ ਬਾਲਿੰਟੇਕ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ