- ਮੁੱਖ ਪੰਨਾ
- ਸਮਾਜ
- ਮੂਲਨਿਵਾਸੀ
ਸਸਕੈਚਵਨ ਦੇ ਫ਼ਸਟ ਨੇਸ਼ਨ ਭਾਈਚਾਰੇ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਟ੍ਰੂਡੋ
ਸਤੰਬਰ ਮਹੀਨੇ ਦੌਰਾਨ ਵਾਪਰੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਹੋਈ ਸੀ ਮੌਤ
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ
ਤਸਵੀਰ: La Presse canadienne / Adrian Wyld
ਸਤੰਬਰ ਮਹੀਨੇ ਦੌਰਾਨ ਸਸਕੈਚਵਨ ਪ੍ਰੋਵਿੰਸ ਵਿੱਚ ਹੋਈਆਂ ਛੁਰੇਬਾਜ਼ੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅੱਜ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ I
ਇਹਨਾਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 18 ਵਿਅਕਤੀ ਜ਼ਖਮੀ ਹੋ ਗਏ ਸਨ I ਪੁਲਿਸ ਨੇ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ I

ਆਰਸੀਐਮਪੀ ਵੱਲੋਂ ਦੋਸ਼ੀਆਂ ਦੇ ਜਾਰੀ ਸਕੈਚ
ਤਸਵੀਰ: RCMP
ਹਮਲਿਆਂ ਦੇ ਸ਼ੱਕੀ 32 ਸਾਲਾ ਮਾਈਲਸ ਸੈਂਡਰਸਨ ਦੀ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ I 31 ਸਾਲ ਦੇ ਮਸ਼ਕੂਕ ਡੈਮੀਅਨ ਸੈਂਡਰਸਨ ਦੀ ਲਾਸ਼ ਵੀ ਪੁਲਿਸ ਨੂੰ ਜਾਂਚ ਦੌਰਾਨ ਬਰਾਮਦ ਹੋਈ ਸੀ I
ਸਸਕੈਚਵਨ ’ਚ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਦੀ ਮੌਤ, 15 ਜ਼ਖਮੀ
ਜੇਮਜ਼ ਸਮਿਥ ਕ੍ਰੀ ਨੇਸ਼ਨ ਚੀਫ਼ ਵੈਲੀ ਬਰਨਜ਼ ਕਬਾਇਲੀ ਪੁਲਿਸਿੰਗ ਦੀ ਮੰਗ ਕਰਨ ਵਾਲਿਆਂ ਵਿੱਚੋਂ ਇਕ ਹਨ I ਚੀਫ਼ ਵੈਲੀ ਬਰਨਜ਼ ਨੇ ਭਾਈਚਾਰੇ ਦੀ ਰਿਹਾਇਸ਼ ਲਈ ਫੰਡਾਂ ਦੀ ਮੰਗ ਕੀਤੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਭਾਈਚਾਰੇ ਦੇ ਬਹੁਤ ਸਾਰੇ ਲੋਕ ਉਸ ਥਾਂ 'ਤੇ ਜਾਣ ਤੋਂ ਝਿਜਕ ਰਹੇ ਹਨ ਜਿੱਥੇ ਮੌਤਾਂ ਹੋਈਆਂ ਸਨI
28 ਸਤੰਬਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਲਾਕੇ ਦਾ ਦੌਰਾ ਕੀਤਾ ਸੀ I
ਸਸਕੈਚਵਨ ਦੇ ਮੁੱਖ ਕੋਰੋਨਰ ਨੇ ਕਿਹਾ ਹੈ ਕਿ ਉਹਨਾਂ ਵੱਲੋਂ 11 ਵਿਅਕਤੀਆਂ ਅਤੇ ਪੁਲਿਸ ਹਿਰਾਸਤ ਵਿੱਚ ਸੈਂਡਰਸਨ ਦੀ ਮੌਤ 'ਤੇ ਕੇਂਦਰਿਤ ਅਲੱਗ ਅਲੱਗ ਜਾਂਚ ਕੀਤੀ ਜਾਵੇਗੀ I
ਕੈਨੇਡੀਅਨ ਪ੍ਰੈਸ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ