1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਸਸਕੈਚਵਨ ਦੇ ਫ਼ਸਟ ਨੇਸ਼ਨ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ

ਸਤੰਬਰ ਮਹੀਨੇ ਦੌਰਾਨ ਵਾਪਰੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਹੋਈ ਸੀ ਮੌਤ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਤਸਵੀਰ: La Presse canadienne / Heywood Yu

RCI

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਸਸਕੈਚਵਨ ਦੇ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ I

ਇਹਨਾਂ ਘਟਨਾਵਾਂ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 18 ਵਿਅਕਤੀ ਜ਼ਖਮੀ ਹੋ ਗਏ ਸਨ I ਪੁਲਿਸ ਨੇ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ I

ਹਮਲਿਆਂ ਦੇ ਸ਼ੱਕੀ 32 ਸਾਲਾ ਮਾਈਲਸ ਸੈਂਡਰਸਨ ਦੀ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ I 31 ਸਾਲ ਦੇ ਮਸ਼ਕੂਕ ਡੈਮੀਅਨ ਸੈਂਡਰਸਨ ਦੀ ਲਾਸ਼ ਵੀ ਪੁਲਿਸ ਨੂੰ ਜਾਂਚ ਦੌਰਾਨ ਬਰਾਮਦ ਹੋਈ ਸੀ I

28 ਸਤੰਬਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਲਾਕੇ ਦਾ ਦੌਰਾ ਕੀਤਾ ਸੀ I

ਸਸਕੈਚਵਨ ਦੇ ਮੁੱਖ ਕੋਰੋਨਰ ਨੇ ਕਿਹਾ ਹੈ ਕਿ ਉਹਨਾਂ ਵੱਲੋਂ 11 ਵਿਅਕਤੀਆਂ ਅਤੇ ਪੁਲਿਸ ਹਿਰਾਸਤ ਵਿੱਚ ਸੈਂਡਰਸਨ ਦੀ ਮੌਤ 'ਤੇ ਕੇਂਦਰਿਤ ਅਲੱਗ ਅਲੱਗ ਜਾਂਚ ਕੀਤੀ ਜਾਵੇਗੀ I

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ