1. ਮੁੱਖ ਪੰਨਾ
  2. ਸਿਹਤ

ਕੈਨੇਡਾ ਵਿਚ ਤੇਜ਼ੀ ਨਾਲ ਵੱਧ ਰਹੇ ਨੇ ਫ਼ਲੂ ਦੇ ਮਾਮਲੇ : ਡਾ ਟ੍ਰੀਜ਼ਾ ਟੈਮ

ਬੱਚਿਆਂ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਘਟੇ : ਡਾ ਟੈਮ

ਡਾ ਟ੍ਰੀਜ਼ਾ ਟੈਮ

ਡਾ ਟ੍ਰੀਜ਼ਾ ਟੈਮ

ਤਸਵੀਰ: La Presse canadienne / Adrian Wyld

RCI

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਫ਼ਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਜਦਕਿ ਬੱਚਿਆਂ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਘਟ ਰਹੇ ਹਨ I

ਡਾ ਟ੍ਰੀਜ਼ਾ ਟੈਮ ਨੇ ਕਿਹਾ ਦੇਸ਼ ਵਿੱਚ ਫ਼ਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ I ਸਾਡੇ ਕੋਲ ਪਿੱਛਲੇ ਦੋ ਸਾਲਾਂ ਦੌਰਾਨ ਫ਼ਲੂ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ I

ਕੋਵਿਡ-19 ਬਾਬਤ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ , ਫ਼ਲੂ ਤੇ ਸਾਹ ਦੀ ਬਿਮਾਰੀਆਂ ਦੇ ਬਹੁਤ ਸਾਰੇ ਮਸਲੇ ਸਾਹਮਣੇ ਆ ਰਹੇ ਹਨ I 

ਕੈਨੇਡਾ ਦੇ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਬੱਚਿਆਂ ਦੇ ਬੁਖ਼ਾਰ ਅਤੇ ਦਰਦ ਦੀਆਂ 500,000 ਯੂਨਿਟਾਂ ਆਯਾਤ ਕੀਤੀਆਂ ਜਾ ਰਹੀਆਂ ਹਨ ਅਤੇ ਅਗਲੇ ਕੁਝ ਹਫ਼ਤਿਆਂ ਦੌਰਾਨ ਫ਼ਾਰਮੇਸੀਆਂ ਵਿੱਚ ਉਪਲਬਧ ਹੋ ਜਾਣਗੀਆਂ I

ਕੈਨੇਡਾ ’ਚ ਬੱਚਿਆਂ ਨੂੰ ਮਿਲੇਗੀ ਡੈਂਟਲ ਕੇਅਰ

ਕੈਨੇਡਾ ਵੱਲੋਂ ਬੱਚਿਆਂ ਦੇ ਦਰਦ ਅਤੇ ਬੁਖ਼ਾਰ ਦੇ ਦਰਦ ਦੀ ਦਵਾਈ ਦੀਆਂ 10 ਲੱਖ ਸ਼ੀਸ਼ੀਆਂ ਦਾ ਆਯਾਤ ਕੀਤਾ ਜਾ ਰਿਹਾ ਹੈ I 

ਹਸਪਤਾਲਾਂ ਵਿੱਚ ਬੱਚਿਆਂ ਦੀ ਭਰਮਾਰ

ਦੇਸ਼ ਭਰ ਵਿੱਚ ਬੱਚਿਆਂ ਨੂੰ ਇਨਫਲੂਐਂਜ਼ਾ , ਕੋਵਿਡ-19 ਅਤੇ ਸਾਹ ਦੀਆਂ ਬਿਮਾਰੀਆਂ ਦੇ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਹਪਸਤਾਲ ਸਟਾਫ਼ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ I ਕੁਝ ਥਾਵਾਂ 'ਤੇ ਸਰਜਰੀਆਂ ਨੂੰ ਰੱਦ ਵੀ ਕਰਨਾ ਪਿਆ ਹੈ I

ਲੋਕਾਂ ਵੱਲੋਂ ਛੁੱਟੀਆਂ ਦੌਰਾਨ ਘੁੰਮਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ , ਡਾ ਟੈਮ ਨੇ ਕਿਹਾ ਕਿ ਛੇ ਮਹੀਨਿਆਂ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਫ਼ਲੂ ਸ਼ਾਟ ਉਪਲਬਧ ਹਨ I 

ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੱਥ ਧੋਣ ਅਤੇ ਮਾਸਕ ਆਦਿ ਪਹਿਨਣ ਨਾਲ ਕੋਵਿਡ -19 ਅਤੇ ਹੋਰ ਬਿਮਾਰੀਆਂ ਦੇ ਸੰਚਾਰ ਨੂੰ ਘਟਾਇਆ ਜਾ ਸਕਦਾ ਹੈ I 

ਅਮੀਨਾ ਜ਼ਫ਼ਰ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ