1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪੁਲਿਸ ਕੋਲ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਨਹੀਂ ਸੀ ਕੋਈ ਯੋਜਨਾ : ਪ੍ਰਧਾਨ ਮੰਤਰੀ ਟ੍ਰੂਡੋ

ਅੱਜ ਖ਼ਤਮ ਹੋਵੇਗਾ ਜਾਂਚ ਦਾ ਪਹਿਲਾ ਪੜਾਅ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਤਸਵੀਰ:  (Sean Kilpatrick/The Canadian Press)

RCI

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅੱਜ ਐਮਰਜੈਂਸੀ ਐਕਟ ਜਾਂਚ ਕਮੀਸ਼ਨ ਸਾਹਮਣੇ ਪੇਸ਼ ਹੋ ਆਪਣੀ ਗਵਾਹੀ ਦਿੱਤੀ I

ਆਪਣੀ ਗਵਾਹੀ ਦੌਰਾਨ ਪ੍ਰਧਾਨ ਮੰਤਰੀ ਟ੍ਰੂਡੋ ਨੇ ਪੁਲਿਸ ਕੋਲ ਪ੍ਰਦਰਸ਼ਨ ਨੂੰ ਖ਼ਤਮ ਕਰਨ ਦੀ ਯੋਜਨਾ ਹੋਣ ਦੇ ਦਾਅਵਿਆਂ ਨੂੰ ਖ਼ਤਮ ਕਰ ਦਿੱਤਾ I

ਗਵਾਹੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਸੁਣਦੇ ਰਹੇ ਸੀ ਪੁਲਿਸ ਕੋਲ ਇੱਕ ਯੋਜਨਾ ਸੀ I ਉਹਨਾਂ ਕਿਹਾ ਮੈਂ ਲੋਕਾਂ ਨੂੰ ਉਸ ਅਸਲ ਯੋਜਨਾ 'ਤੇ ਇੱਕ ਨਜ਼ਰ ਮਾਰਨ ਦੀ ਸਿਫਾਰਸ਼ ਕਰਾਂਗਾ, ਜੋ ਕਿ ਬਿਲਕੁਲ ਵੀ ਯੋਜਨਾ ਨਹੀਂ ਸੀ I

ਇਸ ਹਫ਼ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ , ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ ਸਮੇਤ ਹੋਰ ਫੈਡਰਲ ਮਿਨਿਸਟਰਜ਼ ਅਤੇ ਆਰਸੀਐਮਪੀ ਅਧਿਕਾਰੀਆਂ ਤੋਂ ਪੁੱਛ ਗਿੱਛ ਕੀਤੀ ਗਈ I 

ਜ਼ਿਕਰਯੋਗ ਹੈ ਕਿ ਔਟਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ।

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ। 

ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਦਾਖ਼ਲ ਇਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਆਰਸੀਐਮਪੀ ਨੇ ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਇਕ ਹਫ਼ਤਾ ਪਹਿਲਾਂ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ਵਿੱਚ ਤਬਦੀਲੀ ਕੀਤੀ ਸੀ I 

ਵਕੀਲਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤੇ ਗਏ ਕਿ ਉਹਨਾਂ ਕੋਲ ਪੁਲਿਸ ਦੀ ਯੋਜਨਾ ਬਾਰੇ ਕਿੰਨੀ ਜਾਣਕਾਰੀ ਸੀ I 

ਔਟਵਾ ਪੁਲਿਸ ਸਰਵਿਸ ਦੇ ਵਕੀਲ, ਜੈਸਿਕਾ ਬੈਰੋ ਦੇ ਸਵਾਲ ਦਾ ਜਵਾਬ ਦਿੰਦਿਆਂ , ਪ੍ਰਧਾਨ ਮੰਤਰੀ ਟ੍ਰੂਡੋ ਨੇ ਕਿਹਾ ਕਿ ਉਹਨਾਂ ਕੋਲ ਪੁਲਿਸ ਦੀ ਯੋਜਨਾ ਦੀ ਪਰਤ ਦਰ ਪਰਤ ਸਮੀਖਿਆ ਕਰਨ ਦੀ ਸਮਰੱਥਾ ਨਹੀਂ ਹੈ I 

ਗਵਾਹੀ ਦੌਰਾਨ ਵਕੀਲ ਨੇ ਕਿਹਾ ਮੇਰਾ ਮੰਨਣਾ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਤੁਹਾਡੇ ਕੋਲ ਥੋੜੀ ਹੋਰ ਜਾਣਕਾਰੀ ਸੀ I

ਕੈਨੇਡੀਅਨ ਸੰਵਿਧਾਨ ਫਾਊਂਡੇਸ਼ਨ ਦੇ ਵਕੀਲ ਸੁਜੀਤ ਚੌਧਰੀ ਨੇ 13 ਫ਼ਰਵਰੀ ਦੀ ਔਟਵਾ ਪੁਲਿਸ ਯੋਜਨਾ ਦਾ ਹਵਾਲਾ ਦਿੱਤਾ ਅਤੇ ਦੱਸਿਆ ਕਿ ਇਸਦੇ ਅੱਠ ਪੰਨਿਆਂ ਨੂੰ ਪੂਰੀ ਤਰ੍ਹਾਂ ਸੋਧਿਆ ਗਿਆ ਹੈ। 

ਪੰਨਿਆਂ ਨੂੰ ਸੋਧੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਵਿਚ ਸਰਕਾਰ ਨੇ ਅਜਿਹਾ ਹੋਣ ਤੋਂ ਇਨਕਾਰ ਕਰ ਦਿੱਤਾ।

ਪ੍ਰਧਾਨ ਮੰਤਰੀ ਟ੍ਰੂਡੋ ਨੇ ਗਵਾਹੀ ਦਿੱਤੀ ਕਿ ਜਦੋਂ ਪ੍ਰੀਵੀ ਕੌਂਸਲ ਕਲਰਕ ਜੈਨਿਸ ਚੈਰੇਟ ਨੇ ਉਨ੍ਹਾਂ ਨੂੰ ਇੱਕ ਮੀਮੋ ਭੇਜਿਆ ਜਿਸ ਵਿੱਚ ਉਨ੍ਹਾਂ ਇਸ ਐਕਟ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਤਾਂ ਉਹਨਾਂ ਨੂੰ ਇੱਕ ਪਲ ਰੁਕਣਾ ਪਿਆ 

ਪ੍ਰਧਾਨ ਮੰਤਰੀ ਨੇ ਕਿਹਾ ਇਹ ਉਹ ਪਲ ਸੀ ਜਦੋਂ ਮੈਂ ਫ਼ੈਸਲਾ ਲੈਣ ਤੋਂ ਪਹਿਲਾਂ ਇਸਦੇ ਬਾਰੇ ਸੋਚਿਆ I

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵੀਰਵਾਰ ਨੂੰ ਐਮਰਜੈਂਸੀ ਕਮੀਸ਼ਨ ਅੱਗੇ ਹੋਏ ਪੇਸ਼ ਹੋਏ I

ਆਪਣੀ ਗਵਾਹੀ ਦੌਰਾਨ ਫ੍ਰੀਲੈਂਡ ਨੇ ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਸੀਨੀਅਰ ਆਰਥਿਕ ਸਲਾਹਕਾਰ ਵੱਲੋਂ ਉਹਨਾਂ ਨੂੰ ਪ੍ਰਦਰਸ਼ਨ ਬਾਰੇ 10 ਫ਼ਰਵਰੀ ਨੂੰ ਫ਼ੋਨ ਕੀਤੇ ਜਾਣ ਦੀ ਗੱਲ ਆਖੀ I

ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ ਨੇ ਆਪਣੀ ਗਵਾਹੀ ਦੌਰਾਨ ਕਿਹਾ ਸੀ ਕਿ ਸਰਕਾਰ ਦੁਆਰਾ ਐਮਰਜੈਂਸੀ ਐਕਟ ਨੂੰ ਲਾਗੂ ਕਰਨ ਤੋਂ ਇੱਕ ਦਿਨ ਪਹਿਲਾਂ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਨੇ ਉਹਨਾਂ ਨੂੰ ਸੰਵੇਦਨਸ਼ੀਲ ਪੁਲਿਸ ਜਾਣਕਾਰੀ ਸਾਂਝੀ ਕਰਦਿਆਂ ਐਲਬਰਟਾ ਵਿੱਚ ਸਥਿਤੀ ਵਿਗੜਨ ਦੀ ਚੇਤਾਵਨੀ ਦਿੱਤੀ ਸੀ I

ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਦਾਖ਼ਲ ਇਕ ਰਿਪੋਰਟ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਆਰਸੀਐਮਪੀ ਨੇ ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਇਕ ਹਫ਼ਤਾ ਪਹਿਲਾਂ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ਵਿੱਚ ਤਬਦੀਲੀ ਕੀਤੀ ਸੀ I

ਪ੍ਰਧਾਨ ਮੰਤਰੀ ਦੀ ਗਵਾਹੀ ਨਾਲ ਕਮੀਸ਼ਨ ਦਾ ਪਹਿਲਾ ਪੜਾਅ ਅੱਜ ਸਮਾਪਤ ਹੋ ਗਿਆ I ਉਸਤੋਂ ਬਾਅਦ ਅਗਲੇ ਪੜਾਅ ਵਿਚ ਨੀਤੀ ਮਾਹਰਾਂ ਨਾਲ ਗੋਲਮੇਜ਼ ਗੱਲਬਾਤ ਹੋਵੇਗੀ।

6 ਫ਼ਰਵਰੀ ਨੂੰ ਕਮੀਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ।

ਕੈਥਰੀਨ ਟੂਨੀ, ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ