1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਐਮਰਜੈਂਸੀ ਐਲਾਨਣ ਤੋਂ ਪਹਿਲਾਂ ਆਰਸੀਐਮਪੀ ਮੁਖੀ ਨੇ ਸਥਿਤੀ ਵਿਗੜਨ ਬਾਰੇ ਦਿੱਤੀ ਸੀ ਚੇਤਾਵਨੀ : ਮੈਂਡੀਚੀਨੋ

ਐਮਰਜੈਂਸੀ ਐਕਟ ਜਾਂਚ ਕਮੀਸ਼ਨ ਕਰ ਰਿਹਾ ਹੈ ਪੁੱਛ ਗਿੱਛ

ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ

ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ

ਤਸਵੀਰ: La Presse canadienne / Adrian Wyld

RCI

ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਐਮਰਜੈਂਸੀ ਐਕਟ ਨੂੰ ਲਾਗੂ ਕਰਨ ਤੋਂ ਇੱਕ ਦਿਨ ਪਹਿਲਾਂ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਨੇ ਉਹਨਾਂ ਨੂੰ  ਸੰਵੇਦਨਸ਼ੀਲ ਪੁਲਿਸ ਜਾਣਕਾਰੀ ਸਾਂਝੀ ਕਰਦਿਆਂ ਐਲਬਰਟਾ ਵਿੱਚ ਸਥਿਤੀ ਵਿਗੜਨ ਦੀ ਚੇਤਾਵਨੀ ਦਿੱਤੀ ਸੀ I

ਮਨਿਸਟਰ ਮੈਂਡੀਚੀਨੋ ਨੇ ਇਹ ਗੱਲ ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਆਖੀ I 

ਮਨਿਸਟਰ ਨੇ ਕਿਹਾ ਕਿ ਉਸਨੇ 13 ਫ਼ਰਵਰੀ ਨੂੰ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਨਾਲ ਗੱਲਬਾਤ ਕੀਤੀI ਮਨਿਸਟਰ ਮੈਂਡੀਚੀਨੋ ਨੇ ਕਿਹਾ ਕਮਿਸ਼ਨਰ ਲਕੀ ਨੇ ਗੱਲਬਾਤ ਦੌਰਾਨ ਐਲਬਰਟਾ ਵਿੱਚ ਪ੍ਰਦਰਸ਼ਨਕਾਰੀਆਂ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ I

ਉਹਨਾਂ ਕਿਹਾ ਇਸਤੋਂ ਮੈਨੂੰ ਲੱਗਿਆ ਕਿ ਇਸ ਸਥਿਤੀ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ I 

ਜ਼ਿਕਰਯੋਗ ਹੈ ਕਿ ਔਟਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ।

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ। 

ਪਬਲਿਕ ਆਰਡਰ ਐਮਰਜੈਂਸੀ ਕਮੀਸ਼ਨ, ਐਮਰਜੈਂਸੀ ਐਕਟ ਲਾਗੂ ਕਰਨ ਦੀ ਸਥਿਤੀ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਕੀਤੇ ਗਏ ਉਪਾਵਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ I 

ਐਮਰਜੈਂਸੀ ਕਮੀਸ਼ਨ ਹੁਣ ਤੱਕ ਓਟਾਵਾ ਪੁਲਿਸ ਸਰਵਿਸ , ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ , ਪ੍ਰੋਵਿੰਸ਼ੀਅਲ ਅਧਿਕਾਰੀਆਂ ਅਤੇ ਪ੍ਰਦਰਸ਼ਨ ਦੇ ਪ੍ਰਬੰਧਕਾਂ ਤੋਂ ਪੁੱਛ ਗਿੱਛ ਕਰ ਚੁੱਕਾ ਹੈ I 

ਮਨਿਸਟਰ ਮੈਂਡੀਚੀਨੋ ਤੋਂ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਦੁਆਰਾ ਮੈਂਡੀਚੀਨੋ ਦੇ ਚੀਫ਼ ਆਫ਼ ਸਟਾਫ਼ ਮਾਈਕ ਜੋਨਜ਼ ਨੂੰ ਭੇਜੀ ਇਕ ਈ-ਮੇਲ ਬਾਰੇ ਪੁੱਛਗਿੱਛ ਕੀਤੀ ਗਈ I ਇਹ ਈ-ਮੇਲ ਪਹਿਲਾਂ ਹੀ ਸਬੂਤ ਵਜੋਂ ਦਾਖਲ ਕੀਤੀ ਗਈ ਸੀ।

ਇਸ ਈ-ਮੇਲ ਵਿੱਚ ਲਕੀ ਨੇ ਮੈਂਡੀਚੀਨੋ ਦੇ ਸਟਾਫ਼ ਨੂੰ ਦੱਸਿਆ ਕਿ ਉਸਨੂੰ ਲੱਗਦਾ ਹੈ ਕਿ ਪੁਲਿਸ ਕੋਲ ਪ੍ਰਦਰਸ਼ਨ ਨੂੰ ਖ਼ਤਮ ਕਰਨ ਸਾਰੇ ਉਪਾਅ ਖ਼ਤਮ ਨਹੀਂ ਹੋਏ ਹਨ I ਜੋਨਜ਼ ਨੇ ਇਸ ਈ-ਮੇਲ ਨੂੰ ਮੈਂਡੀਚੀਨੋ ਨੂੰ ਭੇਜ ਦਿੱਤਾ ਸੀ I 

ਗਵਾਹੀ ਦੌਰਾਨ ਮੈਂਡੀਚੀਨੋ ਨੇ ਕਿਹਾ ਕਿ ਉਸਨੇ ਕਮਿਸ਼ਨਰ ਲਕੀ ਨੂੰ ਇਹ ਕਿਹਾ ਕਿ ਇਹ ਇਸ ਸੰਭਾਵਿਤ ਜਾਨੀ ਨੁਕਸਾਨ ਦੀ ਜਾਣਕਾਰੀ ਆਪਣੇ ਕੋਲ ਨਹੀਂ ਰੱਖ ਸਕਦਾ I ਮਨਿਸਟਰ ਨੇ ਕਿਹਾ ਉਹਨਾਂ ਇਸ ਜਾਣਕਾਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਪ੍ਰਧਾਨ ਮੰਤਰੀ ਦੇ ਚੀਫ਼ ਆਫ਼ ਸਟਾਫ਼ ਕੇਟੀ ਟੇਲਫੋਰਡ ਨਾਲ ਸਾਂਝਾ ਕੀਤਾ ਪਰ ਜਾਣਕਾਰੀ ਦੀ ਸੰਵੇਦਨਸ਼ੀਲਤਾ ਦੇ ਕਾਰਨ ਕੈਬਿਨੇਟ ਨਾਲ ਸਾਂਝਾ ਨਹੀਂ ਕੀਤਾ I

14 ਫ਼ਰਵਰੀ ਨੂੰ ਆਰਸੀਐਮਪੀ ਵੱਲੋਂ ਕੀਤੀ ਕਾਰਵਾਈ ਨਾਲ ਐਲਬਰਟਾ ਵਿਚਲਾ ਇਹ ਪ੍ਰਦਰਸ਼ਨ ਖ਼ਤਮ ਹੋ ਗਿਆ ਸੀ I ਆਰਸੀਐਮਪੀ ਨੇ ਵੱਡੀ ਮਾਤਰਾ ਵਿੱਚ ਅਸਲ ਜ਼ਬਤ ਕੀਤਾ ਸੀ I 

ਆਰਸੀਐਮਪੀ ਨੇ 14 ਵਿਅਕਤੀਆਂ ਉੱਪਰ ਅਪਰਾਧਿਕ ਦੋਸ਼ ਲਗਾਏ ਗਏ ਹਨ I ਚਾਰ ਵਿਅਕਤੀਆਂ ਉੱਪਰ ਆਰਸੀਐਮਪੀ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।

ਆਰਸੀਐਮਪੀ ਨੇ 14 ਵਿਅਕਤੀਆਂ ਉੱਪਰ ਅਪਰਾਧਿਕ ਦੋਸ਼ ਲਗਾਏ ਗਏ ਹਨ I

ਆਰਸੀਐਮਪੀ ਨੇ 14 ਵਿਅਕਤੀਆਂ ਉੱਪਰ ਅਪਰਾਧਿਕ ਦੋਸ਼ ਲਗਾਏ ਗਏ ਹਨ I

ਤਸਵੀਰ: RCMP

ਮੈਂਡੀਚੀਨੋ ਅਤੇ ਓਨਟੇਰੀਓ ਦੇ ਸਾਬਕਾ ਸੌਲਿਸਟਰ ਜਨਰਲ ਸਿਲਵੀਆ ਜੋਨਜ਼ ਦਰਮਿਆਨ ਪ੍ਰਦਰਸ਼ਨ ਨੂੰ ਨਜਿੱਠਣ ਲਈ ਇਕ ਟੈਕਸਟ ਵੀ ਕਮੀਸ਼ਨ ਸਾਹਮਣੇ ਆਇਆ ਹੈ I 

ਐਮਰਜੈਂਸੀ ਐਕਟ ਜਾਂਚ ਕਮੀਸ਼ਨ ਆਪਣੇ ਪਹਿਲੇ ਪੜਾਅ ਦੇ ਆਖ਼ਰੀ ਹਫ਼ਤੇ ਵਿੱਚ ਹੈ ਅਤੇ ਇਸ ਹਫ਼ਤੇ , ਪ੍ਰਧਾਨ ਮੰਤਰੀਜਸਟਿਨ ਟ੍ਰੂਡੋ ਸਮੇਤ ਹੋਰ ਫ਼ੈਡਰਲ ਮਨਿਸਟਰ ਕਮੀਸ਼ਨ ਅੱਗੇ ਪੇਸ਼ ਹੋਣਗੇ I 

ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਦਾਖ਼ਲ ਇਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਆਰਸੀਐਮਪੀ ਨੇ ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਇਕ ਹਫ਼ਤਾ ਪਹਿਲਾਂ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ਵਿੱਚ ਤਬਦੀਲੀ ਕੀਤੀ ਸੀ I 

ਪੁੱਛ ਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ ਸੀ ਕਿ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਪ੍ਰਦਰਸ਼ਨਕਾਰੀਆਂ ਦੇ ਜਲਦੀ ਔਟਵਾ ਨਾ ਛੱਡਣ ਦੀ ਸੂਹ ਹੋਣ ਦੇ ਬਾਵਜੂਦ ਪੁਲਿਸ ਦੀ ਤਿਆਰੀ ਸਿਰਫ਼ ਵੀਕਐਂਡ ਲਈ ਹੀ ਸੀ I 

ਕਮੀਸ਼ਨ ਦਾ ਪਹਿਲਾ ਪੜਾਅ 25 ਨਵੰਬਰ ਨੂੰ ਸਮਾਪਤ ਹੋਵੇਗਾ। ਉਸਤੋਂ ਬਾਅਦ ਅਗਲੇ ਪੜਾਅ ਵਿਚ ਨੀਤੀ ਮਾਹਰਾਂ ਨਾਲ ਗੋਲਮੇਜ਼ ਗੱਲਬਾਤ ਹੋਵੇਗੀ।

6 ਫ਼ਰਵਰੀ ਨੂੰ ਕਮੀਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ।

ਕੈਥਰੀਨ ਟੂਨੀ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ