- ਮੁੱਖ ਪੰਨਾ
- ਸਿਹਤ
ਬੱਚਿਆਂ ਦੇ ਬੁਖ਼ਾਰ ਦੀ ਦਵਾਈ ਜਲਦ ਹੋਵੇਗੀ ਉਪਲਬਧ : ਫ਼ੈਡਰਲ ਅਧਿਕਾਰੀ
ਦਵਾਈ ਦੀਆਂ 10 ਲੱਖ ਸ਼ੀਸ਼ੀਆਂ ਦਾ ਕੀਤਾ ਗਿਆ ਹੈ ਆਯਾਤ

ਕੈਨੇਡਾ ਵਿਚ ਆਮ ਦਵਾਈ ਜਿਵੇਂ ਟਾਈਲਾਨੌਲ ਅਤੇ ਐਡਵਿਲ ਆਦਿ ਦੀ ਸਪਲਾਈ ਘਟਣ ਕਾਰਨ ਮਾਪੇ ਪ੍ਰੇਸ਼ਾਨ ਸਨ I
ਤਸਵੀਰ: CBC News / Ben Nelms
ਫ਼ੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਬੱਚਿਆਂ ਦੇ ਬੁਖ਼ਾਰ ਅਤੇ ਦਰਦ ਦੀ ਦਵਾਈ ਜਲਦ ਹੀ ਉਪਲਬਧ ਹੋਵੇਗੀ I
ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਵੱਲੋਂ ਬੱਚਿਆਂ ਦੇ ਦਰਦ ਅਤੇ ਬੁਖ਼ਾਰ ਦੇ ਦਰਦ ਦੀ ਦਵਾਈ ਦੀਆਂ 10 ਲੱਖ ਸ਼ੀਸ਼ੀਆਂ ਦਾ ਆਯਾਤ ਕੀਤਾ ਜਾ ਰਿਹਾ ਹੈ , ਜਿੰਨ੍ਹਾਂ ਦੇ ਅਗਲੇ ਹਫ਼ਤੇ ਸਟੋਰਾਂ ਵਿੱਚ ਪਹੁੰਚਣ ਦੀ ਉਮੀਦ ਹੈ।
ਹੈਲਥ ਕੈਨੇਡਾ ਦੀ ਚੀਫ਼ ਮੈਡੀਕਲ ਅਫ਼ਸਰ ਡਾ ਸੁਪ੍ਰਿਆ ਸ਼ਰਮਾ ਨੇ ਕਿਹਾ ਦੇਸ਼ ਵਿੱਚ ਫ਼ਲੂ ,ਕੋਵਿਡ ਅਤੇ ਸਾਹ ਦੇ ਵਾਇਰਸ ਆਦਿ ਦੇ ਮਸਲੇ ਬਹੁਤ ਵੱਧ ਰਹੇ ਹਨ ਅਤੇ ਇਹ ਦਵਾਈਆਂ ਇਹਨਾਂ ਵਾਇਰਸਾਂ ਦੇ ਕੁਝ ਲੱਛਣਾਂ ਦੇ ਇਲਾਜ ਵਿੱਚ ਬਹੁਤ ਮਦਦਗਾਰ ਹੋ ਸਕਦੀਆਂ ਹਨ I
ਡਾ ਸੁਪ੍ਰਿਆ ਸ਼ਰਮਾ ਨੇ ਕਿਹਾ ਕਿ ਸਪਲਾਈ ਕੈਨਡਾ ਪਹੁੰਚਣੀ ਸ਼ੁਰੂ ਹੋ ਗਈ ਹੈ ਅਤੇ ਅਗਲੇ ਹਫ਼ਤੇ ਸਟੋਰਾਂ ਵਿੱਚ ਮਿਲਣ ਦੀ ਉਮੀਦ ਹੈ I
ਅਧਿਕਾਰੀਆਂ ਨੇ ਕਿਹਾ ਕਿ ਨਿਰਮਾਤਾਵਾਂ ਨੇ ਉਤਪਾਦਨ ਨੂੰ ਰਿਕਾਰਡ ਪੱਧਰ ਤੱਕ ਵਧਾ ਦਿੱਤਾ ਹੈ, ਪਰ ਮੰਗ ਅਜੇ ਵੀ ਸਪਲਾਈ ਨਾਲੋਂ ਵੱਧ ਹੈ।
ਗੌਰਤਲਬ ਹੈ ਕਿ ਕੈਨੇਡਾ ਦੇ ਹਸਪਤਾਲਾਂ ਵਿੱਚ ਸਾਹ ਦੇ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ I
ਕੈਨੇਡਾ ਵਿਚ ਆਮ ਦਵਾਈ ਜਿਵੇਂ ਟਾਈਲਾਨੌਲ ਅਤੇ ਐਡਵਿਲ ਆਦਿ ਦੀ ਸਪਲਾਈ ਘਟਣ ਕਾਰਨ ਮਾਪੇ ਪ੍ਰੇਸ਼ਾਨ ਸਨ I
ਅੰਕੜਿਆਂ ਮੁਤਾਬਿਕ ਅੱਠ ਪ੍ਰਤੀਸ਼ਤ ਟੈਸਟ RSV ਲਈ ਅਤੇ 16 ਪ੍ਰਤੀਸ਼ਤ ਇਨਫਲੂਐਨਜ਼ਾ ਲਈ ਪਾਜ਼ਿਟਿਵ ਆ ਰਹੇ ਹਨ I
ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਨੇ ਕਿਹਾ ਇਹ ਦੋਵੇਂ ਵਾਇਰਸ ਬੱਚਿਆਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੇ ਹਨ I
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ