1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰੀਓ ਦੇ ਐਜੁਕੇਸ਼ਨ ਵਰਕਰਾਂ ਵੱਲੋਂ ਮੁੜ ਤੋਂ ਹੜਤਾਲ ’ਤੇ ਜਾਣ ਦੀ ਤਿਆਰੀ

ਤਨਖ਼ਾਹਾਂ ਵਿੱਚ ਵਾਧੇ ਦੀ ਹੈ ਮੰਗ

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਤਸਵੀਰ: Radio-Canada / Paul Palmeter/CBC

RCI

ਓਨਟੇਰੀਓ ਦੇ ਐਜੁਕੇਸ਼ਨ ਅਤੇ ਯੂਨੀਅਨ ਮਨਿਸਟਰ ਮੁਤਾਬਿਕ ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਵੱਲੋਂ ਮੁੜ ਤੋਂ ਹੜਤਾਲ 'ਤੇ ਜਾਣ ਲਈ ਨੋਟਿਸ ਦਿੱਤਾ ਗਿਆ ਹੈ I 

ਓਨਟੇਰੀਓ ਦੇ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਕਿਹਾ ਕਿ ਦੋਵੇਂ ਧਿਰਾਂ ਵਿੱਚ ਮੁੜ ਤੋਂ ਗੱਲਬਾਤ ਸ਼ੁਰੂ ਹੋਈ ਅਤੇ ਸੂਬਾਈ ਸਰਕਾਰ ਨੇ ਯੂਨੀਅਨ ਨੂੰ ਕਈ ਪੇਸ਼ਕਸ਼ਾਂ ਦਿੱਤੀਆਂ , ਜਿੰਨ੍ਹਾਂ ਨੂੰ ਯੂਨੀਅਨ ਵੱਲੋਂ ਰੱਦ ਕਰ ਦਿੱਤਾ ਗਿਆ I 

ਮਿਨਿਸਟਰ ਸਟੀਫ਼ਨ ਲੈਚੇ ਨੇ ਕਿਹਾ ਮੈਨੂੰ ਲਗਦਾ ਹੈ ਕਿ ਇਹ ਬੱਚਿਆਂ ਨਾਲ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਇਹ ਬੇਲੋੜਾ ਹੈ I ਮੈਂਬਰਾਂ ਅਤੇ ਬੱਚਿਆਂ ਲਈ ਇਕ ਵਧੀਆ ਰਾਸਤਾ ਕੱਢਣ ਲਈ ਵਿਚਾਰ-ਵਟਾਂਦਰੇ ਹੋਣੇ ਚਾਹੀਦੇ ਹਨ I ਅਸੀਂ ਸਾਰੇ ਨਿਰਾਸ਼ ਹਾਂ ਕਿ ਯੂਨੀਅਨ ਨੇ ਇਹ ਰਸਤਾ ਅਪਣਾਇਆ ਹੈ।

ਬੁੱਧਵਾਰ ਸਵੇਰੇ ਜਾਰੀ ਇੱਕ ਬਿਆਨ ਵਿੱਚ, CUPE ਨੇ ਕਿਹਾ ਕਿ ਸਿੱਖਿਆ ਕਰਮਚਾਰੀਆਂ ਨੇ ਇੱਕ ਸੰਭਾਵੀ ਸੂਬਾ-ਵਿਆਪੀ ਹੜਤਾਲ ਦਾ ਨੋਟਿਸ ਦਿੱਤਾ ਹੈ , ਜੋ ਪੰਜ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ।

ਬਿਆਨ ਵਿੱਚ CUPE ਦੇ ਓਨਟੇਰੀਓ ਸਕੂਲ ਬੋਰਡ ਕੌਂਸਲ ਆਫ਼ ਯੂਨੀਅਨਜ਼ ਦੀ ਪ੍ਰਧਾਨ, ਲੌਰਾ ਵਾਲਟਨ ਨੇ ਕਿਹਾ ਕਿ ਯੂਨੀਅਨ ਸਿੱਖਿਆ ਕਰਮਚਾਰੀਆਂ ਲਈ ਨੌਕਰੀਆਂ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੈ।

ਪ੍ਰੋਵਿੰਸ ਨੇ 3.95% ਵਾਧੇ ਦੀ ਪੇਸ਼ਕਸ਼ ਕੀਤੀ : ਯੂਨੀਅਨ

ਬੁੱਧਵਾਰ ਨੂੰ ਬਾਅਦ ਵਿੱਚ ਇੱਕ ਪ੍ਰੈਸ ਵਾਰਤਾ ਵਿੱਚ, ਵਾਲਟਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋਵਿੰਸ ਨੇ ਯੂਨੀਅਨ ਨੂੰ ਇੱਕ ਸਮੂਹਿਕ ਸਮਝੌਤੇ ਤਹਿਤ ਸਲਾਨਾ $ 1% ਘੰਟਾ ਵਾਧੇ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ 3.95 ਪ੍ਰਤੀਸ਼ਤ ਵਾਧੇ ਦੀ ਰਕਮ ਹੋਵੇਗੀ। 

ਵਾਲਟਨ ਨੇ ਕਿਹਾ ਇਹ ਵਰਕਰਾਂ ਦੀ ਜਿੱਤ ਹੈ। ਪਰ ਇਹ ਕਾਫ਼ੀ ਨਹੀਂ ਹੈ I

ਵਾਲਟਨ ਨੇ ਪੱਤਰਕਾਰਾਂ ਨੂੰ ਕਿਹਾ ਸਾਡੇ ਕੋਲ ਇਸ ਹੜਤਾਲ ਦੇ ਨੋਟਿਸ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਪੰਜ ਦਿਨ ਹਨ। ਇਹ ਪੰਜ ਦਿਨ ਹਨ ਜੋ ਇਸ ਸਰਕਾਰ ਲਈ ਮੌਕੇ ਦੀ ਪਹਿਚਾਣ ਲਈ ਹਨ ਕਿ ਉਨ੍ਹਾਂ ਨੂੰ ਓਨਟੇਰੀਓ ਦੇ 20 ਲੱਖ ਵਿਦਿਆਰਥੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ I

ਇਸਤੋਂ ਪਹਿਲਾਂ ਓਨਟੇਰੀਓ ਸਰਕਾਰ ਵੱਲੋਂ ਐਜੁਕੇਸ਼ਨ ਵਰਕਰਾਂ ਦੀ ਹੜਤਾਲ ਨੂੰ ਰੋਕਣ ਲਈ ਲਿਆਂਦਾ , ਹੜਤਾਲ-ਵਿਰੋਧੀ ਕਾਨੂੰਨ ਵਾਪਿਸ ਲੈ ਲਿਆ ਗਿਆ ਸੀ I 

ਓਨਟੇਰੀਓ ਲਜਿਸਲੇਚਰ ਵਿੱਚ ਇਸ ਬਿੱਲ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ I 

ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੀ ਹੜਤਾਲ ਨੂੰ ਰੋਕਣ ਲਈ ਸਰਕਾਰ ਨੇ ਇਹ ਬਿੱਲ ਲਿਆਂਦਾ ਸੀ I 

ਇਸ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਓਨਟੇਰੀਓ ਸਕੂਲ ਬੋਰਡ ਕੌਂਸਲ ਆਫ਼ ਯੂਨੀਅਨਜ਼ ਦੀ ਪ੍ਰਧਾਨ ਲੌਰਾ ਵਾਲਟਨ ਪ੍ਰੈਸ ਵਾਰਤਾ ਦੌਰਾਨ

ਓਨਟੇਰੀਓ ਸਕੂਲ ਬੋਰਡ ਕੌਂਸਲ ਆਫ਼ ਯੂਨੀਅਨਜ਼ ਦੀ ਪ੍ਰਧਾਨ ਲੌਰਾ ਵਾਲਟਨ ਪ੍ਰੈਸ ਵਾਰਤਾ ਦੌਰਾਨ

ਤਸਵੀਰ: Evan Mitsui/CBC

ਲੰਘੇ ਹਫ਼ਤੇ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਕਾਨੂੰਨ ਵਾਪਿਸ ਲੈਣ ਦੇ ਦਿੱਤੇ ਭਰੋਸੇ ਤੋਂ ਬਾਅਦ ਯੂਨੀਅਨ ਵੱਲੋਂ ਆਪਣੀ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ I 

ਯੂਨੀਅਨ ਵੱਲੋਂ ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਰੱਖੀ ਗਈ ਸੀ, ਜਿਸ ਦੇ ਜਵਾਬ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ I 

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ।

ਐਡਮ ਕਾਰਟਰ ਸੀਬੀਸੀ ਨਿਊਜ਼ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ