1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰੀਓ ਸਰਕਾਰ ਨੇ ਵਾਪਿਸ ਲਿਆ ਹੜਤਾਲ-ਵਿਰੋਧੀ ਕਾਨੂੰਨ

ਹੜਤਾਲ ਰੋਕਣ ਲਈ ਲਿਆਂਦਾ ਸੀ ਕਾਨੂੰਨ

ਇਸ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਇਸ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਤਸਵੀਰ: Chaîne de l'Assemblée législative de l'Ontario

RCI

ਓਨਟੇਰੀਓ ਸਰਕਾਰ ਵੱਲੋਂ ਐਜੁਕੇਸ਼ਨ ਵਰਕਰਾਂ ਦੀ ਹੜਤਾਲ ਨੂੰ ਰੋਕਣ ਲਈ ਲਿਆਂਦਾ , ਹੜਤਾਲ-ਵਿਰੋਧੀ ਕਾਨੂੰਨ ਵਾਪਿਸ ਲੈ ਲਿਆ ਗਿਆ ਹੈ I

ਓਨਟੇਰੀਓ ਲਜਿਸਲੇਚਰ ਵਿੱਚ ਇਸ ਬਿੱਲ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ I 

ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੀ ਹੜਤਾਲ ਨੂੰ ਰੋਕਣ ਲਈ ਸਰਕਾਰ ਨੇ ਇਹ ਬਿੱਲ ਲਿਆਂਦਾ ਸੀ I 

ਇਸ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਲੰਘੇ ਹਫ਼ਤੇ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਕਾਨੂੰਨ ਵਾਪਿਸ ਲੈਣ ਦੇ ਦਿੱਤੇ ਭਰੋਸੇ ਤੋਂ ਬਾਅਦ ਯੂਨੀਅਨ ਵੱਲੋਂ ਆਪਣੀ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ I 

ਯੂਨੀਅਨ ਮੈਂਬਰਾਂ ਨੇ ਸੋਮਵਾਰ ਨੂੰ ਜਿੱਤ ਦਾ ਐਲਾਨ ਕੀਤਾ। CUPE ਦੇ ਓਨਟੇਰੀਓ ਸਕੂਲ ਬੋਰਡ ਕੌਂਸਲ ਆਫ਼ ਯੂਨੀਅਨਜ਼ ਦੀ ਪ੍ਰਧਾਨ ਲੌਰਾ ਵਾਲਟਨ ਨੇ ਕਿਹਾ ਮੈਨੂੰ ਲਗਦਾ ਹੈ ਕਿ ਐਜੁਕੇਸ਼ਨ ਵਰਕਰਾਂ ਨੇ ਓਨਟੇਰੀਓ ਪ੍ਰੋਵਿੰਸ ਲਈ ਇਕ ਲੜਾਈ ਲੜੀ ਹੈ ਅਤੇ ਮੈਨੂੰ ਉਮੀਦ ਹੈ ਇਸ ਨਾਲ ਇਕ ਸੰਦੇਸ਼ ਜਾਵੇਗਾ ਕਿ ਤੁਸੀਂ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਨਹੀਂ ਖੋਹ ਸਕਦੇ।

ਹਾਲਾਂਕਿ ਦੋਵੇਂ ਧਿਰਾਂ ਮੁੜ ਤੋਂ ਗੱਲਬਾਤ ਸ਼ੁਰੂ ਕਰ ਰਹੀਆਂ ਹਨ ਪਰ ਵਾਲਟਨ ਨੇ ਕਿਹਾ ਕਿ ਦੋਵੇਂ ਧਿਰਾਂ ਅਜੇ ਵੀ ਗੱਲਬਾਤ ਵਿੱਚ ਦੂਰ ਦੂਰ ਹਨ।

ਜਦੋਂ ਸਰਕਾਰ ਨੇ ਬਿੱਲ ਨੂੰ ਰੱਦ ਕੀਤਾ ਤਾਂ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਲਜਿਸਲੇਚਰ ਵਿੱਚ ਮੌਜੂਦ ਨਹੀਂ ਸਨ I ਇਸਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਮਨਿਸਟਰ ਨੇ ਕਿਹਾ ਸੀ ਕਿ ਕਲਾਸਾਂ ਜਾਰੀ ਰੱਖਣ ਲਈ ਸਰਕਾਰ ਸਮਝੌਤਾ ਕਰਨ ਲਈ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਜਾ ਰਹੀ ਹੈ I 

ਯੂਨੀਅਨ ਵੱਲੋਂ ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਰੱਖੀ ਗਈ ਸੀ, ਜਿਸ ਦੇ ਜਵਾਬ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ I 

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ।

ਲੰਘੇ ਐਤਵਾਰ ਨੂੰ ਹੜਤਾਲ ਵਿਰੋਧੀ ਕਾਨੂੰਨ ਲਿਆਉਣ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਹਨਾਂ ਨੂੰ ਇਸਦਾ ਕੋਈ ਪਛਤਾਵਾ ਨਹੀਂ ਹੈ I

ਨਵੇਂ ਵਰਕਰ ਕਾਨੂੰਨ ਵਿਚ ਨੌਟਵਿਦਸਟੈਂਡਿੰਗ ਕਲੌਜ਼ ਵੀ ਸ਼ਾਮਲ ਸੀ, ਜਿਸ ਅਧੀਨ ਲਜਿਸਲੇਚਰ ਕੋਲ ਪੰਜ ਸਾਲ ਲਈ ਕੈਨੇਡੀਅਨ ਚਾਰਟਰ ਔਫ਼ ਰਾਈਟਸ ਅਤੇ ਫ਼ਰੀਡਮ ਦੇ ਕੁਝ ਹਿੱਸੇ ਨੂੰ ਦਰਕਿਨਾਰ ਕਰਨ ਦੀ ਛੋਟ ਹੁੰਦੀ ਹੈ।

ਅਸਾਨ ਭਾਸ਼ਾ ਵਿਚ ਨੌਟਵਿਦਸਟੈਂਡਿੰਗ ਕਲੌਜ਼ ਕੈਨੇਡਾ ਦੇ ਬੁੁਨਿਆਦੀ ਅਧਿਕਾਰਾਂ ਦੇ ਚਾਰਟਰ ਦੇ ਸੈਕਸ਼ਨ 33 ਵਿਚ ਦਰਜ ਇੱਕ ਵਿਸ਼ੇਸ਼ ਵਿਵਸਥਾ ਹੈ, ਜਿਸ ਅਧੀਨ ਸਰਕਾਰਾਂ ਕੁਝ ਅਧਿਕਾਰਾਂ ਨੂੰ ਬਾਈਪਾਸ ਕਰਕੇ ਕਾਨੂੰਨ ਬਣਾ ਸਕਦੀਆਂ ਹਨ, ਪਰ ਅਜਿਹੇ ਕਾਨੂੰਨ ਪੰਜ ਸਾਲ ਬਾਅਦ ਰੀਨਿਊ ਹੋਣੇ ਜ਼ਰੂਰੀ ਹੁੰਦੇ ਹਨ।

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਤਸਵੀਰ: Radio-Canada / Myriam Eddahia

ਫ਼ੋਰਡ ਨੇ ਕਿਹਾ ਕਿ ਨੌਟਵਿਦਸਟੈਂਡਿੰਗ ਕਲੌਜ਼ ਨਾਲੋਂ ਹੜਤਾਲ ਵਧੇਰੇ ਵਿਨਾਸ਼ਕਾਰੀ ਹੈ I ਪ੍ਰੀਮੀਅਰ ਫ਼ੋਰਡ ਨੇ ਕਿਹਾ ਇਹ ਪੂਰੀ ਆਰਥਿਕਤਾ ਨੂੰ ਪ੍ਰਭਾਵਤ ਕਰਦਾ ਹੈ I

ਬਿੱਲ ਦੇ ਰੱਦ ਹੋਣ ਦੀਆਂ ਖ਼ਬਰਾਂ ਤੋਂ ਬਾਅਦ, ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ  ਨੋਆ ਮੈਂਡੇਲਸਨ ਅਵੀਵ ਨੇ ਫ਼ੋਰਡ ਨੂੰ ਇਸ ਦੇ ਬਾਵਜੂਦ ਧਾਰਾ ਨੂੰ ਦੁਬਾਰਾ ਕਦੇ ਵੀ ਲਾਗੂ ਨਾ ਕਰਨ ਲਈ ਵਚਨਬੱਧ ਹੋਣ ਲਈ ਕਿਹਾ। 

ਅਵੀਵ ਨੇ ਕਿਹਾ ਇਹ ਐਕਟ ਕਦੇ ਵੀ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸੀ ਅਤੇ ਇਹ ਕੈਨੇਡਾ ਵਿੱਚ ਹਰੇਕ ਵਿਅਕਤੀ ਦੇ ਅਧਿਕਾਰਾਂ ਦਾ ਅਪਮਾਨ ਸੀ।

ਲਿਆਮ ਕੇਸੀ , ਕੈਨੇਡੀਅਨ ਪ੍ਰੈਸ
ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ