1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਟੋਰੌਂਟੋ ‘ਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 44% ਗਿਰਾਵਟ ਦਰਜ

ਵਿਆਜ ਅਤੇ ਮੌਰਗੇਜ ਦਰਾਂ ਦੇ ਵਾਧੇ ਕਾਰਨ ਵਿਕਰੀ ਪ੍ਰਭਾਵਿਤ: ਬੋਰਡ

ਸਤੰਬਰ ਵਿਚ ਗ੍ਰੇਟਰ ਟੋਰੌਂਟੋ ਏਰੀਆ ਵਿਚ 5,038 ਘਰ ਵੇਚੇ ਗਏ।

ਸਤੰਬਰ ਵਿਚ ਗ੍ਰੇਟਰ ਟੋਰੌਂਟੋ ਏਰੀਆ ਵਿਚ 5,038 ਘਰ ਵੇਚੇ ਗਏ।

ਤਸਵੀਰ: (Esteban Cuevas/CBC)

RCI

ਟੋਰੌਂਟੋ ਇਲਾਕੇ ਵਿਚ ਘਰਾਂ ਦੀ ਵਿਕਰੀ ਵਿਚ ਸਤੰਬਰ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ 44 ਫ਼ੀਸਦੀ ਗਿਰਾਵਟ ਦਰਜ ਹੋਈ ਹੈ ਅਤੇ ਅਗਸਤ ਦੀ ਤੁਲਨਾ ਵਿਚ ਵੀ ਵਿਕਰੀ 10 ਫ਼ੀਸਦੀ ਘਟੀ ਹੈ। ਟੋਰੌਂਟੋ ਦੀ ਮਾਰਕੀਟ ਵਿਚ ਨਵੀਆਂ ਲਿਸਟਿੰਗਜ਼ ਭਾਵ ਵਿਕਣ ਲਈ ਲੱਗੇ ਨਵੇਂ ਘਰਾਂ ਦੀ ਸੰਖਿਆ ਪਿਛਲੇ 20 ਸਾਲਾਂ ਵਿਚ ਸਭ ਤੋਂ ਘੱਟ ਦਰਜ ਹੋਈ ਹੈ।

ਟੋਰੌਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਰੁਝੇਵਿਆਂ ਵਾਲੇ ਇਸ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਵਿਆਜ ਅਤੇ ਮੌਰਗੇਜ ਦਰਾਂ ਦੇ ਵਾਧੇ ਕਾਰਨ ਪ੍ਰਭਾਵਿਤ ਹੋਈ ਹੈ।

ਹਾਊਸਿੰਗ ਮਾਰਕੀਟ ਵਿਚ ਧੀਮੇਪਣ ਦੇ ਸਿਲਸਿਲੇ ਕਾਰਨ ਘਰ ਵੇਚਣ ਵਾਲੇ ਵੀ ਥੋੜੀ ਉਡੀਕ ਕਰ ਰਹੇ ਹਨ ਕਿ ਰੀਅਲ ਅਸਟੇਟ ਬਾਜ਼ਾਰ ਮੁੜ ਥੋੜੀ ਗਤੀ ਫੜੇ ‘ਤੇ ਉਹ ਆਪਣੇ ਪੱਖ ਵਿਚ ਇੱਕ ਬਿਹਤਰ ਸੌਦਾ ਕਰ ਸਕਣ। 

ਸਤੰਬਰ ਵਿਚ ਗ੍ਰੇਟਰ ਟੋਰੌਂਟੋ ਏਰੀਆ ਵਿਚ 5,038 ਘਰ ਵੇਚੇ ਗਏ।

ਰੀਜਨ ਵਿਚ 11,237 ਨਵੀਆਂ ਲਿਸਟਿੰਗਜ਼ ਆਈਆਂ, ਜੋਕਿ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿਚ 17 ਫ਼ੀਸਦੀ ਦੀ ਕਮੀ ਹੈ ਅਤੇ ਸਾਲ 2002 ਤੋਂ ਬਾਅਦ ਦੀ ਸਭ ਤੋਂ ਘੱਟ ਸੰਖਿਆ ਹੈ।

ਵਿਕਣ ਲਈ ਲੱਗੇ ਨਵੇਂ ਘਰਾਂ ਦੀ ਸੰਖਿਆ ਵਿਚ ਕਮੀ ਦੇ ਨਾਲ ਹੀ ਕੰਪੋਜ਼ਿਟ ਬੈਂਚਮਾਰਕ ਕੀਮਤ 1,086,762 ਡਾਲਰ ਦਰਜ ਹੋਈ, ਜੋਕਿ ਪਿਛਲੇ ਸਾਲ ਦੇ ਮੁਕਾਬਲੇ ਤਾਂ 4 % ਕਮੀ ਹੈ, ਪਰ ਅਸਗਤ ਦੀ ਤੁਲਨਾ ਵਿਚ ਤਕਰੀਬਨ 1 % ਦਾ ਵਾਧਾ ਹੈ।

ਦ ਕੈਨੇਡੀਅਨ ਪ੍ਰੈਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ