1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਭਾਰਤ ਯੂਕਰੇਨ ‘ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਣ ਲਈ ਤਿਆਰ: ਨਰਿੰਦਰ ਮੋਦੀ

ਦੋਵੇਂ ਮੁਲਕ ਦੇ ਲੀਡਰਾਂ ਦਰਮਿਅਨ ਫ਼ੋਨ ‘ਤੇ ਗੱਲਬਾਤ ਹੋਈ

16 ਸਤੰਬਰ 2022 ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਉਜ਼ਬੇਕਿਸਤਾਨ ਵਿਚ ਹੋਈ ਬੈਠਕ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤੀਨ ਸ਼ਾਮਲ ਹੋਏ।

16 ਸਤੰਬਰ 2022 ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਉਜ਼ਬੇਕਿਸਤਾਨ ਵਿਚ ਹੋਈ ਬੈਠਕ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤੀਨ ਸ਼ਾਮਲ ਹੋਏ।

ਤਸਵੀਰ: Sputnik/Sergey Bobylev/Pool via REUTERS

RCI

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੂੰ ਕਿਹਾ ਕਿ ਭਾਰਤ, ਯੂਕਰੇਨ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਰੂਸ ਨਾਲ ਚਲ ਰਹੇ ਸੰਘਰਸ਼ ਦੌਰਾਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਣ ਲਈ ਤਿਆਰ ਹੈ।

ਮੋਦੀ ਅਤੇ ਜ਼ੈਲੈਂਸਕੀ ਦੀ ਟੈਲੀਫ਼ੋਨ ‘ਤੇ ਹੋਈ ਗੱਲਬਾਤ ਤੋਂ ਬਾਅਦ, ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ, ਉਹਨਾਂ ਨੇ ਆਪਣਾ ਦ੍ਰਿੜ ਵਿਸ਼ਵਾਸ ਜ਼ਾਹਰ ਕੀਤਾ ਕਿ ਇਸ ਟਕਰਾਅ ਦਾ ਕੋਈ ਫ਼ੌਜੀ ਹੱਲ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਕਿਸੇ ਵੀ ਸ਼ਾਂਤੀ ਯਤਨਾਂ ਵਿਚ ਯੋਗਦਾਨ ਪਾਉਣ ਲਈ ਭਾਰਤ ਦੀ ਤਿਆਰੀ ਬਾਰੇ ਦੱਸਿਆ

ਭਾਰਤ ਰੂਸ ਪ੍ਰਤੀ ਆਪਣੇ ਨਰਮ ਹੋਣ ਦੀ ਹੋ ਰਹੀ ਆਲੋਚਨਾ ਦਾ ਮੁਕਾਬਲਾ ਕਰਨ ਲਈ ਯੂਕਰੇਨ ਯੁੱਧ ਦੇ ਖ਼ਿਲਾਫ਼ ਆਪਣੇ ਪੱਖ ਨੂੰ ਸਪਸ਼ਟਤਾ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹੁਣ ਤੱਕ ਭਾਰਤ ਨੇ ਹਮਲੇ ਲਈ ਨਾ ਤਾਂ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਨਾ ਹੀ ਸਸਤੇ ਰੂਸੀ ਤੇਲ ਅਤੇ ਕੋਲੇ ਦਾ ਆਯਾਤ ਘਟਾਇਆ ਹੈ। ਰੂਸ ਨੇ 24 ਫ਼ਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ:

ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਯੂਕਰੇਨ ਸਮੇਤ ਪ੍ਰਮਾਣੂ ਸਥਾਪਨਾਵਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਨੂੰ ਮਹੱਤਵ ਦਿੰਦਾ ਹੈ

ਥੌਂਪਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ