1. ਮੁੱਖ ਪੰਨਾ
  2. ਸਮਾਜ
  3. ਮੌਸਮ ਦੇ ਹਾਲਾਤ

ਕੇਪ ਬ੍ਰੈਟਨ ਵਿਚ ਮਲਿਆਲੀ ਭਾਈਚਾਰੇ ਨੇ ਛੇੜੀ ਚੱਕਰਵਾਤ ਪ੍ਰਭਾਵਿਤ ਲੋਕਾਂ ਲਈ ਮਦਦ ਦੀ ਮੁਹਿੰਮ

ਫ਼ਿਓਨਾ ਚੱਕਰਵਾਤ ਕਾਰਨ ਲੱਖਾਂ ਲੋਕਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ

ਭੋਜਨ ਵਰਤਾਉਂਦੇ ਹੋਏ ਮਲਿਆਲੀ ਭਾਈਚਾਰੇ ਦੇ ਵਿਅਕਤੀ

ਭੋਜਨ ਵਰਤਾਉਂਦੇ ਹੋਏ ਮਲਿਆਲੀ ਭਾਈਚਾਰੇ ਦੇ ਵਿਅਕਤੀ

ਤਸਵੀਰ: Emily Latimer/CBC

RCI

ਨੋਵਾ ਸਕੋਸ਼ੀਆ ਪ੍ਰੋਵਿੰਸ ਵਿੱਚ ਆਏ ਫ਼ਿਓਨਾ ਚੱਕਰਵਾਤ ਦੌਰਾਨ ਮਲਿਆਲੀ ਭਾਈਚਾਰੇ ਨੇ ਲੋੜਵੰਦਾਂ ਦੀ ਮਦਦ ਲਈ ਮੁਹਿੰਮ ਸ਼ੁਰੂ ਕੀਤੀ ਹੈ I

ਕੇਪ ਬ੍ਰੈਟਨ ਮਲਿਆਲੀ ਐਸੋਸੀਏਸ਼ਨ ਨੇ ਤੂਫ਼ਾਨ ਤੋਂ ਬੇਘਰ ਹੋਏ 200 ਲੋਕਾਂ ਦੇ ਭੋਜਨ ਲਈ ਭੋਜਨ ਤਿਆਰ ਕੀਤਾ ਹੈ। 

ਇਹਨਾਂ ਨੌਜਵਾਨਾਂ ਨੇ ਕੇਰਲ ਦਾ ਖਾਣਾ ਜਿਸ ਵਿੱਚ ਮੂੰਗ ਦੀ ਦਾਲ , ਚੌਲ ਅਤੇ ਕੜੀ ਸ਼ਾਮਿਲ ਹਨ , ਤਿਆਰ ਕੀਤਾ I 

ਕੇਪ ਬ੍ਰੈਟਨ ਯੂਨੀਵਰਸਿਟੀ ਦੇ ਵਿਦਿਆਰਥੀ ਚੈਥਨਿਆ ਪ੍ਰਦੀਪ ਕੁਮਾਰ ਅਤੇ ਉਹਨਾਂ ਦੇ ਦੋਸਤ ਬਿਜਲੀ ਸਪਲਾਈ ਨਾ ਹੋਣ ਕਰਕੇ ਰੋਟੀ ਅਤੇ ਜੈਮ ਖਾ ਕੇ ਗੁਜ਼ਾਰਾ ਕਰ ਰਹੇ ਹਨ I 

ਪ੍ਰਦੀਪ ਕੁਮਾਰ ਨੇ ਕਿਹਾ ਭੋਜਨ ਨੂੰ ਪਕਾਉਣਾ ਬਹੁਤ ਮੁਸ਼ਕਲ ਹੈ I ਇਹ ਲੋਕ ਜੋ ਕਰ ਰਹੇ ਹਨ ਉਹ ਬਹੁਤ ਵਧੀਆ ਸੇਵਾ ਹੈ I

ਕਰੀਬ ਇੱਕ ਦਰਜਨ ਵਿਅਕਤੀਆਂ ਨੇ ਮਿਲ ਕੇ ਭਾਈਚਾਰੇ ਲਈ ਖਾਣਾ ਤਿਆਰ ਕੀਤਾ I ਅਸ਼ਵੇਲ ਵਰਗੀਸ ਜੋ ਕਿ ਇਕ  ਵਲੰਟੀਅਰ ਹੈ ਦਾ ਕਹਿਣਾ ਹੈ ਕਿ ਭੋਜਨ ਦੇਣਾ ਉਹਨਾਂ ਲਈ ਮਹੱਤਵਪੂਰਨ ਹੈ। 

ਅਸ਼ਵੇਲ ਨੇ ਕਿਹਾ ਤੂਫ਼ਾਨ ਕਾਰਨ ਹਰ ਕੋਈ ਭੋਜਨ ਲਈ ਭੁੱਖਾ ਹੈ I ਅਸੀਂ ਸੋਚਿਆ ਕਿ ਅਸੀਂ ਇਸ ਮੁਸੀਬਤ ਦੌਰਾਨ ਕਿਵੇਂ ਲੋਕਾਂ ਦੀ ਮਦਦ ਕਰ ਸਕਦੇ ਹਾਂ I

ਵਰਗੀਸ ਜੋ ਕਿ ਇਕ ਪੱਬ ਵਿੱਚ ਕੰਮ ਕਰਦੇ ਹਨ ਨੇ ਦੱਸਿਆ ਕਿ ਉਸਨੇ ਆਪਣੇ ਸ਼ੈੱਫ ਨਾਥਨ ਸੂਸਿਨ ਨੂੰ ਖਾਣਾ ਬਣਾਉਣ ਲਈ ਬਰਨਰ ਉਧਰ ਲੈਣ ਲਈ ਪੁੱਛਿਆ I

ਬਰਨਰ ਛੋਟੇ ਹੋਣ ਕਾਰਨ ਨਾਥਨ ਨੇ ਰੈਸਟੋਰੈਂਟ ਦੇ ਮਾਲਕ ਤੋਂ ਕਿਚਨ ਵਰਤਣ ਦੀ ਆਗਿਆ ਮੰਗੀ I

ਐਸੋਸੀਏਸ਼ਨ ਦੇ ਪ੍ਰਧਾਨ, ਡਿਨਸਨ ਡੇਵਸੀ ਨੇ ਕਿਹਾ ਕਿ ਇਹ ਇੱਕ ਨਿਮਰ ਪਹਿਲ ਸੀ, ਜੋ ਬਹੁਤ ਸਾਰੇ ਲੋਕਾਂ ਦੀ ਮਦਦ ਕਰੇਗੀ।

ਡੇਵਸੀ ਨੇ ਕਿਹਾ ਤੂਫ਼ਾਨ ਕਾਰਨ ਲੋਕਾਂ ਨੇ ਅਚਾਨਕ ਆਪਣਾ ਆਸਰਾ ਗੁਆ ਦਿੱਤਾ I ਅਸੀਂ ਇਹਨਾਂ ਲੋਕਾਂ ਨੂੰ ਭੋਜਨ ਦੇਣ ਦੀ ਪਹਿਲ ਕਰਨ ਬਾਰੇ ਸੋਚਿਆI

ਦੇਵਸੀ ਨੇ ਕਿਹਾ ਕਿ ਉਹਨਾਂ ਦਾ ਸਮੂਹ ਅਜਿਹਾ ਕਰਕੇ ਖੁਸ਼ ਸੀ। ਉਹਨਾਂ ਕਿਹਾ ਅਸੀਂ ਇਸ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਇਹ ਯਕੀਨੀ ਨਹੀਂ ਬਣਾਉਂਦੇ ਕਿ ਹਰ ਕੋਈ ਠੀਕ ਹੈ I

ਐਮਿਲੀ ਲੈਟੀਮਰ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ