1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

‘ਸਾਨੂੰ ਸਭ ਨੂੰ ਸੱਚਾਈ ਵੱਲ ਅੱਖਾਂ ਖੋਲ੍ਹਣ ਦੀ ਲੋੜ’: ਟ੍ਰੂਡੋ

ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ 'ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਕੈਨੇਡਾ ਵਿਚ ਚਰਚ ਵੱਲੋਂ ਚਲਾਏ ਗਏ ਅਤੇ ਸਰਕਾਰੀ ਫ਼ੰਡਿੰਗ ਪ੍ਰਾਪਤ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਲਈ 30 ਸਤੰਬਰ ਨੂੰ ਕੈਨੇਡਾ ਵਿਚ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮਨਾਇਆ ਜਾਂਦਾ ਹੈ।

ਕੈਨੇਡਾ ਵਿਚ ਚਰਚ ਵੱਲੋਂ ਚਲਾਏ ਗਏ ਅਤੇ ਸਰਕਾਰੀ ਫ਼ੰਡਿੰਗ ਪ੍ਰਾਪਤ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਲਈ 30 ਸਤੰਬਰ ਨੂੰ ਕੈਨੇਡਾ ਵਿਚ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮਨਾਇਆ ਜਾਂਦਾ ਹੈ।

ਤਸਵੀਰ: Radio-Canada / Matthew Howard

Taabish Naqvi

ਅੱਜ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦੇ ਮੌਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਇਹ ਦਿਨ ਮੂਲਨਿਵਾਸੀ ਭਾਈਚਾਰੇ ਦੇ ਇਤਿਹਾਸ ਨੂੰ ਯਾਦ ਕਰਨ, ਸੋਗ ਮਨਾਉਣ ਅਤੇ ਉਹਨਾਂ ਦੇ ਦੁੱਖਾਂ ਦੇ ਨਿਵਾਰਨ ਵੱਲ ਕਦਮ ਚੁੱਕਣ ਦਾ ਮਹੱਤਵਪੂਰਨ ਦਿਨ ਹੈ।

ਆਪਣੇ ਸੰਬੋਧਨ ਵਿਚ ਟ੍ਰੂਡੋ ਨੇ ਕਿਹਾ ਕਿ ਇਹ ਦਿਨ ਗ਼ੈਰ-ਮੂਲਨਿਵਾਸੀ ਭਾਈਚਾਰੇ ਲਈ ਵੀ ਬਹੁਤ ਅਹਿਮ ਹੈ। ਉਨਾਂ ਕਿਹਾ ਕਿ ਗ਼ੈਰ-ਮੂਲਨਿਵਾਸੀ ਭਾਈਚਾਰੇ ਨੂੰ ਵੀ ਮੂਲਨਿਵਾਸੀਆਂ ਭਾਈਚਾਰੇ ਦੇ ਅਤੀਤ ਵਿਚ ਲੱਗੇ ਜ਼ਖ਼ਮਾਂ ਨੂੰ ਪਛਾਣਨਾ ਚਾਹੀਦਾ ਹੈ, ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇਹ ਦੁੱਖ ਦੀ ਦਾਸਤਾਨ ਕੈਨੇਡਾ ਦੀ ਹੈ, ਇਸ ਕਰਕੇ ਇਹ ਸਾਡੇ ਸਭ ਦੀ ਦਾਸਤਾਨ ਹੈ।

ਅਸੀਂ ਗੱਲ ਕਰਦੇ ਹਾਂ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਕੀ ਹੋਇਆ ਸੀ। ਉੱਥੇ ਜਾਣ-ਬੁੱਝ ਕੇ ਸੰਸਥਾਗਤ ਤਰੀਕੇ ਨਾਲ ਮੂਲਨਿਵਾਸੀ ਬੱਚਿਆਂ ਨੂੰ ਪੜ੍ਹਾਇਆ ਗਿਆ ਕਿ ਜਿਵੇਂ ਉਹਨਾਂ ਦਾ ਕੋਈ ਮੁੱਲ ਨਹੀਂ, ਉਹਨਾਂ ਦੀ ਭਾਸ਼ਾ ਦਾ ਕੋਈ ਮੁੱਲ ਨਹੀਂ। ਉਹਨਾਂ ਦੇ ਸੱਭਿਆਚਾਰ, ਕਦਰਾਂ-ਕੀਮਤਾਂ, ਉਹਨਾਂ ਦੇ ਇਲਮ ਦਾ ਕੋਈ ਮੁੱਲ ਨਹੀਂ।

ਟ੍ਰੂਡੋ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਦੇ ਪੂਰੇ ਸਿਸਟਮ ਵਿਚ ਹੀ ਮੂਲਨਿਵਾਸੀ ਭਾਈਚਾਰੇ ਪ੍ਰਤੀ ਸਨਮਾਨ, ਉਹਨਾਂ ਦੀ ਪਛਾਣ ਅਤੇ ਉਹਨਾਂ ਦੇ ਸੱਭਿਆਚਾਰ ਪ੍ਰਤੀ ਸੰਵੇਦਨਾ ਦੀ ਘਾਟ ਹੈ ਕਿਉਂਕਿ ਕਿੰਨੇ ਹੀ ਦਹਾਕਿਆਂ ਤੱਕ ਸਾਨੂੰ ਗ਼ੈਰ-ਮੂਲਨਿਵਾਸੀ ਭਾਈਚਾਰਿਆਂ ਨੂੰ ਵੀ ਇਹ ਭਰਮ ਸਿਖਾਇਆ ਗਿਆ ਹੈ, ਜਿਵੇਂ ਮੂਲਨਿਵਾਸੀ ਸੱਭਿਆਚਾਰ ਅਤੇ ਲੋਕਾਂ ਦਾ ਕੋਈ ਮੁੱਲ ਨਾ ਹੋਵੇ।

ਉਹਨਾਂ ਕਿਹਾ ਕਿ ਅੱਜ ਦਾ ਇਹ ਰਾਸ਼ਟਰੀ ਦਿਵਸ, ਸਿਰਫ਼ ਮੂਲਨਿਵਾਸੀਆਂ ਲਈ ਹੀ ਨਹੀਂ ਸਗੋਂ ਗ਼ੈਰ-ਮੂਲਨਿਵਾਸੀਆਂ ਲਈ ਵੀ ਮਹੱਤਵਪੂਰਨ ਹੈ ਤਾਂ ਕਿ ਕੈਨੇਡੀਅਨਜ਼ ਸੁਲ੍ਹਾ ਦੇ ਰਾਸਤੇ ‘ਤੇ ਅੱਗੇ ਵਧਣ ਅਤੇ ਆਪਣੇ ਅੰਦਰ ਸਮੋਈਆਂ ਗ਼ਲਤ ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਨੂੰ ਹਟਾ ਕੇ ਸੱਚਾਈ ਪ੍ਰਤੀ ਆਪਣੀਆਂ ਅੱਖਾਂ ਨੂੰ ਖੋਲਣ।

'ਸਾਡੇ ਮੁਲਕ ਵਿਚ ਡੂੰਘੇ ਗੁਨਾਹ ਹੋਏ ਹਨ': ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ


ਸੀਬੀਸੀ ਨਿਊਜ਼ ਵੱਲੋਂ ਜਾਣਕਾਰੀ ਸਹਿਤ

Taabish Naqvi

ਸੁਰਖੀਆਂ