1. ਮੁੱਖ ਪੰਨਾ
  2. ਸਮਾਜ
  3. ਖੇਤੀਬਾੜੀ

[ ਰਿਪੋਰਟ ] ਖੇਤੀ ਕਿੱਤੇ ਵਿੱਚ ਵੀ ਸਰਗਰਮ ਹਨ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਔਰਤਾਂ

ਔਰਤਾਂ ਦੀ ਸ਼ਮੂਲੀਅਤ ਵਧੀ : ਸਟੈਟਿਸਟਿਕਸ ਕੈਨੇਡਾ

ਐਬਟਸਫੋਰਡ ਸ਼ਹਿਰ ਦੀ ਵਸਨੀਕ ਹਰਜੀਤ ਕੌਰ 15 ਏਕੜ ਵਿੱਚ ਬਲੂਬੇਰੀ ਦੀ ਕਾਸ਼ਤ ਕਰ ਰਹੀ ਹੈ I

ਐਬਟਸਫੋਰਡ ਸ਼ਹਿਰ ਦੀ ਵਸਨੀਕ ਹਰਜੀਤ ਕੌਰ 15 ਏਕੜ ਵਿੱਚ ਬਲੂਬੇਰੀ ਦੀ ਕਾਸ਼ਤ ਕਰ ਰਹੀ ਹੈ I

ਤਸਵੀਰ: ਧੰਨਵਾਦ ਸਹਿਤ ਹਰਜੀਤ ਕੌਰ

Sarbmeet Singh

ਕੈਨੇਡਾ ਵਿੱਚ ਜਿੱਥੇ ਮਰਦਾਂ ਨੇ ਖੇਤੀਬਾੜੀ ਨੂੰ ਆਪਣਾ ਕਿੱਤਾ ਬਣਾਇਆ ਹੈ , ਉਥੇ ਹੀ ਔਰਤਾਂ ਵੀ ਇਸ ਕਿੱਤੇ ਵਿੱਚ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ I ਸਾਊਥ ਏਸ਼ੀਅਨ ਭਾਈਚਾਰੇ ਦੀਆਂ ਔਰਤਾਂ ਵੀ ਖੇਤੀਬਾੜੀ ਵਿੱਚ ਲਗਾਤਾਰ ਯੋਗਦਾਨ ਪਾ ਅੱਗੇ ਵੱਧ ਰਹੀਆਂ ਹਨ I

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਇਸ ਸਮੇਂ 6 ਕਰੋੜ ਹੈਕਟੇਅਰ ਤੋਂ ਵਧੇਰੇ ਰਕਬੇ 'ਤੇ ਖੇਤੀ ਹੋ ਰਹੀ ਹੈ I ਕੈਨੇਡਾ ਵਿੱਚ ਕਣਕ , ਕੈਨੋਲਾ , ਸਰੋਂ , ਫ਼ਲਾਂ , ਬਲੂਬੇਰੀ ਅਤੇ ਦਾਲਾਂ ਆਦਿ ਦੀ ਕਾਸ਼ਤ ਹੁੰਦੀ ਹੈ I 

ਔਰਤਾਂ ਦੀ ਸਥਿਤੀ

ਅੰਕੜਿਆਂ ਮੁਤਾਬਿਕ ਖੇਤੀਬਾੜੀ ਵਿੱਚ ਔਰਤਾਂ ਦੀ ਸ਼ਮੂਲੀਅਤ ਵਿੱਚ ਵਾਧਾ ਹੋਇਆ ਹੈ I ਇਸ ਸਮੇਂ ਕੈਨੇਡਾ ਵਿੱਚ 79,795 ਫ਼ਾਰਮਾਂ ਨੂੰ ਔਰਤਾਂ ਚਲਾ ਰਹੀਆਂ ਹਨ , ਜੋ ਕਿ ਕੁੱਲ ਫ਼ਾਰਮ ਚਲਾਉਣ ਵਾਲਿਆਂ ਦਾ 30.4% ਬਣਦਾ ਹੈ I 2016 ਵਿੱਚ ਇਹ ਗਿਣਤੀ 77,970 ਸੀ I ਸਾਊਥ ਏਸ਼ੀਅਨ ਮੂਲ ਦੀਆਂ ਔਰਤਾਂ ਵੀ ਪਿੱਛੇ ਨਹੀਂ ਹਨ ਅਤੇ ਹਰ ਤਰ੍ਹਾਂ ਦੀ ਫ਼ਸਲ ਉਗਾ ਰਹੀਆਂ ਹਨ I 

ਪਰਿਵਾਰਿਕ ਖੇਤੀਬਾੜੀ ਪਿਛੋਕੜ

ਸਾਊਥ ਏਸ਼ੀਅਨ ਮੂਲ ਦੀਆਂ ਬਹੁਤੀਆਂ ਔਰਤਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਆ ਕੇ ਖੇਤੀ ਕਰਨ ਦਾ ਇਕ ਕਾਰਨ ਉਹਨਾਂ ਦਾ ਪਹਿਲਾਂ ਤੋਂ ਹੀ ਇਸ ਕਿੱਤੇ ਨਾਲ ਜੁੜੇ ਹੋਣਾ ਸੀ I 

ਐਬਟਸਫੋਰਡ ਸ਼ਹਿਰ ਦੀ ਵਸਨੀਕ ਹਰਜੀਤ ਕੌਰ 15 ਏਕੜ ਵਿੱਚ ਬਲੂਬੇਰੀ ਦੀ ਕਾਸ਼ਤ ਕਰ ਰਹੀ ਹੈ I ਹਰਜੀਤ ਕੌਰ ਨੇ ਦੱਸਿਆ ਕਿ ਉਸਨੇ 1992 ਵਿਚ ਕੈਨੇਡਾ ਆ ਕੇ ਖੇਤਾਂ ਵਿਚ ਇਕ ਕਾਮੇ ਵਜੋਂ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੇ 2007 ਵਿਚ ਆਪਣਾ ਫ਼ਾਰਮ ਖ਼ਰੀਦ ਲਿਆ I

ਥਾਨੁਸ਼ੀ ਈਗਲ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਵਿੱਚ ਆ ਕੇ ਆਪਣੇ ਸ਼ੌਂਕ ਅਤੇ ਕਿੱਤੇ ਨੂੰ ਬਰਕਰਾਰ ਰੱਖਿਆ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਧੰਨਵਾਦ ਸਹਿਤ ਥਾਨੁਸ਼ੀ ਈਗਲ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਵਿੱਚ ਆ ਕੇ ਆਪਣੇ ਸ਼ੌਂਕ ਅਤੇ ਕਿੱਤੇ ਨੂੰ ਬਰਕਰਾਰ ਰੱਖਿਆ ਹੈ I

ਤਸਵੀਰ: ਧੰਨਵਾਦ ਸਹਿਤ ਥਾਨੁਸ਼ੀ ਈਗਲ

ਹਰਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਖੇਤੀਬਾੜੀ ਦਾ ਪਰਿਵਾਰਿਕ ਪਿਛੋਕੜ ਸੀ , ਜਿਸ ਕਾਰਨ ਉਹਨਾਂ ਨੇ ਇੱਥੇ ਆ ਕੇ ਵੀ ਖੇਤੀ ਕਰਨ ਦਾ ਮਨ ਬਣਾਇਆ I

ਸ਼੍ਰੀਲੰਕਾ ਤੋਂ ਥਾਨੁਸ਼ੀ ਈਗਲ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਵਿੱਚ ਆ ਕੇ ਆਪਣੇ ਸ਼ੌਂਕ ਅਤੇ ਕਿੱਤੇ ਨੂੰ ਬਰਕਰਾਰ ਰੱਖਿਆ ਹੈ I ਥਾਨੁਸ਼ੀ ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਏਕੜ 'ਤੇ ਫੁੱਲਾਂ ਦੀ ਕਾਸ਼ਤ ਕਰ ਰਹੀ ਹੈ I

ਕੈਨੇਡਾ ਆ ਕੇ ਖੇਤੀ ਦੀ ਸ਼ੁਰੂਆਤ

ਓਲੀਵਰ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਖੇਤੀ ਕਰ ਰਹੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਭਾਰਤ ਵਿੱਚ ਖ਼ੁਦ ਐਨੀ ਸਰਗਰਮੀ ਨਾਲ ਖੇਤੀ ਵਿੱਚ ਹਿੱਸਾ ਨਹੀਂ ਲਿਆ ਸੀ I ਬਲਜੀਤ ਕੌਰ ਨੇ ਕਿਹਾ ਮੈਂ ਭਾਰਤ ਵਿੱਚ ਕਦੇ ਵੀ ਸਰਗਰਮ ਤਰੀਕੇ ਨਾਲ ਖੇਤੀ ਵਿੱਚ ਹਿੱਸਾ ਨਹੀਂ ਲਿਆ ਪਰ ਇਥੇ ਆ ਕੇ ਸਾਡੇ ਕੁਝ ਰਿਸ਼ਤੇਦਾਰਾਂ ਨੇ ਸਾਨੂੰ ਆਪਣਾ ਫ਼ਾਰਮ ਲੈਣ ਦੀ ਸਲਾਹ ਦਿੱਤੀ I

ਆਪਣੇ ਫ਼ਰੂਟ ਸਟੈਂਡ ਸਾਹਮਣੇ ਬਲਜੀਤ ਕੌਰ

ਆਪਣੇ ਫ਼ਰੂਟ ਸਟੈਂਡ ਸਾਹਮਣੇ ਬਲਜੀਤ ਕੌਰ

ਤਸਵੀਰ: ਸਰਬਮੀਤ ਸਿੰਘ

ਬਲਜੀਤ ਕੌਰ ਜੋ ਕਿ ਆਪਣਾ ਫ਼ਰੂਟ ਸਟੈਂਡ ਚਲਾ ਰਹੇ ਹਨ , ਨੇ ਦੱਸਿਆ ਕਿ ਉਹ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਦੇ ਹਨ I 

ਉਹਨਾਂ ਕਿਹਾ ਅਸੀਂ ਆਪਣਾ ਸਮਾਨ ਫ਼ਰੂਟ ਸਟੈਂਡ 'ਤੇ ਵੇਚਦੇ ਹਾਂ ਜਿਸ ਨਾਲ ਸਾਡਾ ਗਾਹਕਾਂ ਨਾਲ ਸਿੱਧਾ ਰਾਬਤਾ ਰਹਿੰਦਾ ਹੈ I ਅਸੀਂ ਜਨਤਾ ਨੂੰ ਤਾਜ਼ਾ ਫ਼ਲ ਅਤੇ ਸਬਜ਼ੀਆਂ ਪ੍ਰਦਾਨ ਕਰਵਾ ਰਹੇ ਹਾਂ I

ਭਾਰਤ ਵਰਗੇ ਹਾਲਾਤ

ਓਲੀਵਰ ਵਿੱਚ ਹੀ ਫ਼ਰੂਟ ਸਟੈਂਡ ਚਲਾ ਰਹੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਾਲਾਤ ਭਾਰਤ ਵਾਂਗ ਹੀ ਹਨ ਅਤੇ ਕਿਸਾਨਾਂ ਨੂੰ ਬਹੁਤ ਥੋੜੀ ਬਚਤ ਹੁੰਦੀ ਹੈ I

ਪਰਮਜੀਤ ਕੌਰ ਨੇ ਕਿਹਾ ਜ਼ਮੀਨ , ਖਾਦਾਂ ਅਤੇ ਹੋਰ ਇਨਪੁਟਸ ਦੇ ਭਾਅ ਲਗਾਤਾਰ ਵਧੇ ਹਨ ਪਰ ਕਿਸਾਨਾਂ ਦੀ ਬੱਚਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ I

ਪਰਮਜੀਤ ਕੌਰ ਫ਼ਲ ਅਤ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਆਪਣਾ ਫ਼ਰੂਟ ਸਟੈਂਡ ਚਲਾਉਂਦੇ ਹਨ I

ਪਰਮਜੀਤ ਕੌਰ ਫ਼ਲ ਅਤ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਆਪਣਾ ਫ਼ਰੂਟ ਸਟੈਂਡ ਚਲਾਉਂਦੇ ਹਨ I

ਤਸਵੀਰ: ਸਰਬਮੀਤ ਸਿੰਘ

ਹਰਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਲੂਬੇਰੀ ਦੀ ਫ਼ਸਲ ਵਿੱਚੋਂ ਉਹਨਾਂ ਨੂੰ ਬਹੁਤੀ ਕਮਾਈ ਨਹੀਂ ਹੁੰਦੀ I ਹਰਜੀਤ ਕੌਰ ਨੇ ਕਿਹਾ ਸਰਕਾਰਾਂ ਕੈਨੇਡਾ ਵਿੱਚ ਵੀ ਕਿਸਾਨਾਂ ਦੀ ਬਹੁਤੀ ਸਾਰ ਨਹੀਂ ਲੈਂਦੀਆਂ ਅਤੇ ਬਹੁਤ ਸਾਰੇ ਕਿਸਾਨਾਂ ਆਪਣੇ ਫ਼ਾਰਮ ਤੋਂ ਇਲਾਵਾ ਹੋਰ ਥਾਂ 'ਤੇ ਜਾ ਕੇ ਵੀ ਕੰਮ ਕਰਦੇ ਹਨ I

ਮਿਲ ਜਾਂਦੀ ਹੈ ਤਕਨੀਕੀ ਮਦਦ

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਤਕਨੀਕੀ ਮਦਦ ਮਿਲ ਜਾਂਦੀ ਹੈI

ਥਾਨੁਸ਼ੀ ਈਗਲ ਨੇ ਕਿਹਾ ਕੈਨੇਡਾ ਵਿੱਚ ਜੇਕਰ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਸਾਰੇ ਲੋਕ ਤੁਹਾਡੀ ਮਦਦ ਕਰਨ ਨੂੰ ਤਿਆਰ ਹਨ I ਕਿਸਾਨਾਂ ਲਈ ਬਹੁਤ ਸਾਰੇ ਵਸੀਲੇ ਉਪਲਬਧ ਹਨ I

ਬ੍ਰਿਟਿਸ਼ ਕੋਲੰਬੀਆ ਵਿੱਚ ਕੂਟਨੀ ਇਲਾਕੇ ਵਿੱਚ ਫੁੱਲਾਂ , ਫ਼ਲਾ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੀ ਅਰਜ਼ੀਨਾ ਹਾਮਿਰ ਕੈਨੇਡਾ ਵਿੱਚ ਖੇਤੀ ਸੈਕਟਰ ਵਿੱਚ ਆਪਣਾ ਭਵਿੱਖ ਤਲਾਸ਼ਣ ਵਾਲਿਆਂ ਨੂੰ ਸੰਭਵ ਮਦਦ ਹੋਣ ਦਾ ਦਾਅਵਾ ਕਰਦੇ ਹਨ I

ਅਰਜ਼ੀਨਾ ਜੋ ਕਿ ਕਰੀਬ 10 ਸਾਲ ਤੋਂ ਖੇਤੀ ਕਰ ਰਹੇ ਹਨ , ਨੇ ਕਿਹਾ ਜੇਕਰ ਕੋਈ ਖੇਤੀ ਕਰਨਾ ਚਾਹੁੰਦਾ ਹੈ ਤਾਂ ਬਹੁਤ ਸਾਰੇ ਪੁਰਾਣੇ ਕਿਸਾਨ ਆਪਣੇ ਤਜਰਬੇ ਵਿਚੋਂ ਸਲਾਹ ਦੇਣ ਲਈ ਤਤਪਰ ਰਹਿੰਦੇ ਹਨ I

ਹੋਰ ਔਰਤਾਂ ਨੂੰ ਅੱਗੇ ਆਉਣ ਦੀ ਲੋੜ

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਅਰਜ਼ੀਨਾ ਹਾਮਿਰ ਨੇ ਕਿਹਾ ਭਾਵੇਂ ਕਿ ਕੈਨੇਡਾ ਵਿੱਚ ਬਹੁਤ ਸਾਰੀਆਂ ਔਰਤਾਂ ਖੇਤੀ ਵਿੱਚ ਆ ਰਹੀਆਂ ਹਨ , ਪਰ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਹੋਰ ਔਰਤਾਂ ਨੂੰ ਇਸ ਕਿੱਤੇ ਨੂੰ ਅਪਨਾਉਣ ਦੀ ਲੋੜ ਹੈ I ਇਹ ਔਰਤਾਂ ਆਪਣੇ ਤਜਰਬੇ ਵਿਚੋਂ ਨਵੇਂ ਤਰੀਕੇ ਵਰਤ ਕੇ ਖੇਤੀ ਵਿੱਚ ਨਵੀਆਂ ਲੀਹਾਂ ਪਾ ਸਕਦੀਆਂ ਹਨ I

ਅਰਜ਼ੀਨਾ ਹਾਮਿਰ ਕਰੀਬ 10 ਸਾਲ ਤੋਂ ਖੇਤੀ ਕਰ ਰਹੇ ਹਨ I

ਅਰਜ਼ੀਨਾ ਹਾਮਿਰ ਕਰੀਬ 10 ਸਾਲ ਤੋਂ ਖੇਤੀ ਕਰ ਰਹੇ ਹਨ I

ਤਸਵੀਰ: ਧੰਨਵਾਦ ਸਹਿਤ ਅਰਜ਼ੀਨਾ ਹਾਮਿਰ

ਇਕ ਸਵਾਲ ਦੇ ਜਵਾਬ ਵਿੱਚ ਅਰਜ਼ੀਨਾ ਨੇ ਕਿਹਾ ਕਿ ਅਜਿਹਾ ਅਕਸਰ ਹੀ ਦੇਖਣ ਵਿੱਚ ਮਿਲਦਾ ਹੈ ਕਿ ਜਦੋਂ ਔਰਤਾਂ ਆਪਣੇ ਮਰਦ ਸਾਥੀਆਂ ਨੂੰ ਖੇਤੀ ਦੇ ਕੰਮਾਂ ਵਿੱਚ ਮਦਦ ਲਈ ਕਹਿੰਦੀਆਂ ਹਨ , ਤਾਂ ਉਹ ਦਿੱਕਤ ਮਹਿਸੂਸ ਕਰਦੇ ਹਨ I

ਕੈਨੇਡੀਅਨ ਫ਼ਾਰਮਰ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਮੈਰੀ ਰੋਬਿਨਸਨ ਦਾ ਕਹਿਣਾ ਹੈ ਕਿ ਘਰ ਦੇ ਨਾਲ ਨਾਲ ਔਰਤਾਂ ਨੇ ਖੇਤੀ ਵਿੱਚ ਵੀ ਆਪਣੀ ਹਿੱਸੇਦਾਰੀ ਸਾਂਝੀ ਕੀਤੀ ਹੈ I ਮੈਰੀ ਨੇ ਕਿਹਾ ਲੰਘੇ ਕੁਝ ਸਾਲਾਂ ਦੌਰਾਨ ਔਰਤਾਂ ਦੀ ਸ਼ਮੂਲੀਅਤ ਵਿੱਚ ਵਾਧਾ ਹੋਇਆ ਹੈ I ਦੁਨੀਆ ਭਰ ਵਿੱਚ ਲੋਕਾਂ ਨੂੰ ਹੋਰ ਕਿਸਾਨਾਂ ਦੀ ਲੋੜ ਹੈ I

Sarbmeet Singh

ਸੁਰਖੀਆਂ