1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਮੌਸਮ ਦੇ ਹਾਲਾਤ

ਅਮਰੀਕਾ ਦੇ ਫ਼ਲੋਰਿਡਾ ਵਿਚ ਚੱਕਰਵਾਤ ‘ਈਐਨ’ ਨੇ ਮਚਾਈ ਭਾਰੀ ਤਬਾਹੀ

ਉੱਤਰ ਵੱਲ ਵਧ ਰਿਹਾ ਹੈ ਚੱਕਰਵਾਤ

ਚੱਕਰਵਾਤ ਈਐਨ ਤੋਂ ਬਾਅਦ 29 ਸਤੰਬਰ 2022 ਨੂੰ ਫ਼ਲੋਰਿਡਾ ਦੇ ਫ਼ੋਰਟ ਮਾਇਰਜ਼ ਇਲਾਕੇ ਵਿਚ ਤਬਾਹ ਹੋਏ ਘਰਾਂ ਅਤੇ ਮਲਬੇ ਦਾ ਦ੍ਰਿਸ਼।

ਚੱਕਰਵਾਤ ਈਐਨ ਤੋਂ ਬਾਅਦ 29 ਸਤੰਬਰ 2022 ਨੂੰ ਫ਼ਲੋਰਿਡਾ ਦੇ ਫ਼ੋਰਟ ਮਾਇਰਜ਼ ਇਲਾਕੇ ਵਿਚ ਤਬਾਹ ਹੋਏ ਘਰਾਂ ਅਤੇ ਮਲਬੇ ਦਾ ਦ੍ਰਿਸ਼।

ਤਸਵੀਰ: AP Photo/Wilfredo Lee

RCI

ਅਮਰੀਕਾ ਵਿਚ ਆਏ ਚੱਕਰਵਾਤ ਈਐਨ ਨੇ ਫ਼ਲੋਰਿਡਾ ਦੇ ਇਲਾਕੇ ਵਿਚ ਜ਼ਬਰਦਸਤ ਤਬਾਹੀ ਮਚਾਈ ਹੈ। ਸੈਂਕੜੇ ਘਰ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਤੂਫ਼ਾਨੀ ਬਾਰਿਸ਼ਾਂ ਕਾਰਨ ਆਏ ਹੜ੍ਹਾਂ ਵਿਚ ਫ਼ਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ।

ਚੱਕਰਵਾਤ ਈਐਨ ਅਮਰੀਕਾ ਵਿਚ ਆਏ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨਾਂ ਵਿਚੋਂ ਇੱਕ ਸੀ। ਇਸ ਤੂਫ਼ਾਨ ਵਿਚ 2.5 ਮਿਲੀਅਨ ਘਰਾਂ ਅਤੇ ਕਾਰੋਬਾਰਾਂ ਵਿਚ ਬਿਜਲੀ ਸੇਵਾਵਾਂ ਠੱਪ ਹੋ ਗਈਆਂ ਹਨ।

ਫ਼ਲੋਰਿਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਕਿਹਾ, ਅਸੀਂ ਇਸ ਪੱਧਰ ਦਾ ਤੂਫ਼ਾਨ ਕਦੇ ਨਹੀਂ ਦੇਖਿਆ

ਫ਼ਲੋਰਿਡਾ ਦੇ ਨੇਪਲਜ਼ ਇਲਾਕੇ ਵਿਚ ਰਾਹਤ ਕਾਰਜਾਂ ਵਿਚ ਜੁਟੇ ਫ਼ਾਇਰਫ਼ਾਈਟਰਜ਼।

ਫ਼ਲੋਰਿਡਾ ਦੇ ਨੇਪਲਜ਼ ਇਲਾਕੇ ਵਿਚ ਰਾਹਤ ਕਾਰਜਾਂ ਵਿਚ ਜੁਟੇ ਫ਼ਾਇਰਫ਼ਾਈਟਰਜ਼।

ਤਸਵੀਰ: (Naples Fire-Rescue Department/Reuters)

ਫਲੋਰਿਡਾ ਦੇ ਕਸਬੇ ਲੀ ਕਾਊਂਟੀ ਵਿਚ ਤੂਫ਼ਾਨ ਨੇ ਖ਼ਾਸੀ ਤਬਾਹੀ ਮਚਾਈ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਲੀ ਕਾਊਂਟੀ ਦੇ ਇੱਕ ਸ਼ੈਰਿਫ਼ ਨੇ ਆਖਿਆ ਕਿ ਇਸ ਤੂਫ਼ਾਨ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੋ ਸਕਦੀ ਹੈ, ਪਰ ਗਵਰਨਰ ਡਿਸੈਂਟਿਸ ਨੇ ਮੌਤਾਂ ਦੀ ਸੰਖਿਆ ਬਾਰੇ ਕੋਈ ਟਿੱਪਣੀ ਨ੍ਹੀਂ ਕੀਤੀ।

ਈਐਨ ਚੱਕਰਵਾਤ ਕਾਰਨ ਫ਼ੋਰਟ ਮਾਇਰਜ਼ ਇਲਾਕੇ ਵਿਚ ਸੜਕਾਂ 'ਤੇ ਆਏ ਹੜਾਂ ਦੀ ਤਸਵੀਰ।

ਈਐਨ ਚੱਕਰਵਾਤ ਕਾਰਨ ਫ਼ੋਰਟ ਮਾਇਰਜ਼ ਇਲਾਕੇ ਵਿਚ ਸੜਕਾਂ 'ਤੇ ਆਏ ਹੜਾਂ ਦੀ ਤਸਵੀਰ।

ਤਸਵੀਰ: (Marco Bello/Reuters)

ਬਿਜਲੀ ਅਤੇ ਇੰਟਰਨੈਟ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਨੂੰ 911 ‘ਤੇ ਐਮਰਜੈਂਸੀ ਕਾਲ ਕਰਨ ਵਿਚ ਵੀ ਬਹੁਤ ਦੁਸ਼ਵਾਰੀ ਹੋ ਰਹੀ ਸੀ ਪਰ ਲੀ ਕਾਊਂਟੀ ਦੇ ਸ਼ੈਰਿਫ਼ ਕਾਰਮੀਨ ਮਾਰਸੇਨੋ ਨੇ ਦੱਸਿਆ ਕਿ ਇਸਦੇ ਬਾਵਜੂਦ 911 ‘ਤੇ ਹਜ਼ਾਰਾਂ ਦੀ ਤਾਦਾਦ ਵਿਚ ਫ਼ੋਨ ਕਾਲ ਆ ਰਹੀਆਂ ਸਨ।

ਚੱਕਰਵਾਤ ਈਐਨ ਵਿਚ ਫ਼ਲੋਰਿਡਾ ਵਿਚ ਸੈਂਕੜੇ ਘਰ ਤਬਾਹ ਹੋ ਗਏ ਹਨ ਅਤੇ ਲੱਖਾਂ ਘਰਾਂ ਵਿਚ ਬਿਜਲੀ ਠੱਪ ਹੋ ਗਈ ਹੈ।

ਚੱਕਰਵਾਤ ਈਐਨ ਵਿਚ ਫ਼ਲੋਰਿਡਾ ਵਿਚ ਸੈਂਕੜੇ ਘਰ ਤਬਾਹ ਹੋ ਗਏ ਹਨ ਅਤੇ ਲੱਖਾਂ ਘਰਾਂ ਵਿਚ ਬਿਜਲੀ ਠੱਪ ਹੋ ਗਈ ਹੈ।

ਤਸਵੀਰ: (Chris O'Meara/The Associated Press)

ਅਟਲਾਂਟਿਕ ਮਹਾਂਸਾਗਰ ਵਿਚੋਂ ਉੱਭਰੇ ਇਸ ਸ਼੍ਰੇਣੀ 4 ਦੇ ਚੱਕਰਵਾਤ ਨੇ ਜਦੋਂ ਫ਼ਲੋਰਿਡਾ ਦੀ ਧਰਤੀ ‘ਤੇ ਦਸਤਕ ਦਿੱਤੀ ਤਾਂ ਉਸ ਸਮੇਂ ਹਵਾਵਾਂ ਦੀ ਗਤੀ 241 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਸੀ। ਚੱਕਰਵਾਤ ਦੇ ਕੇਂਦਰ ਵਿਚ ਹਵਾ ਦੀ ਰਫ਼ਤਾਰ ਕਰੀਬ 667 ਕਿਲੋਮੀਟਰ ਸੀ।

ਚੱਕਰਵਾਤ ਈਐਨ ਦਾ ਸੰਭਾਵਿਤ ਮਾਰਗ

ਚੱਕਰਵਾਤ ਈਐਨ ਦਾ ਸੰਭਾਵਿਤ ਮਾਰਗਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਚੱਕਰਵਾਤ ਈਐਨ ਦਾ ਸੰਭਾਵਿਤ ਮਾਰਗ

ਤਸਵੀਰ: (CBC)

ਫ਼ਲੋਰਿਡਾ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇੱਹ ਚੱਕਰਵਾਤ ਉੱਤਰ ਦਿਸ਼ਾ ਵੱਲ ਵਧ ਰਿਹਾ ਹੈ। ਚੱਕਰਵਾਤ ਦੇ ਮੱਦੇਨਜ਼ਰ ਵਰਜੀਨੀਆ, ਜੌਰਜੀਆ, ਨੌਰਥ ਕੈਰੋਲਾਇਨਾ ਤੇ ਸਾਊਥ ਕੈਰੋਲਾਇਨਾ ਵਿਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ