1. ਮੁੱਖ ਪੰਨਾ
  2. ਅਰਥ-ਵਿਵਸਥਾ

ਕੈਨੇਡੀਅਨ ਅਰਥਚਾਰੇ ਵਿਚ ਜੁਲਾਈ ਮਹੀਨੇ ਹੋਇਆ 0.1 ਫ਼ੀਸਦੀ ਵਾਧਾ

ਜੀਡੀਪੀ ਵਿਚ ਨਿਘਾਰ ਦਾ ਅਨੁਮਾਨ ਲਗਾਇਆ ਗਿਆ ਸੀ

ਕੈਨੇਡਾ ਦੇ ਆਇਲ ਸੈਂਡ ਉਦਯੋਗ ਤੋਂ ਆਊਟਪੁੱਟ ਜੁਲਾਈ ਵਿੱਚ ਕੈਨੇਡਾ ਦੀ ਆਰਥਿਕਤਾ ਲਈ ਮਜ਼ਬੂਤੀ ਦਾ ਸਰੋਤ ਸੀ।

ਕੈਨੇਡਾ ਦੇ ਆਇਲ ਸੈਂਡ ਉਦਯੋਗ ਦਾ ਉਤਪਾਦਨ ਜੁਲਾਈ ਵਿੱਚ ਕੈਨੇਡਾ ਦੀ ਆਰਥਿਕਤਾ ਲਈ ਮਜ਼ਬੂਤੀ ਦਾ ਸਰੋਤ ਰਿਹਾ।

ਤਸਵੀਰ: Associated Press / Gregory Bull

RCI

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ ਜੁਲਾਈ ਮਹੀਨੇ ਦੌਰਾਨ 0.1 ਫ਼ੀਸਦੀ ਇਜ਼ਾਫ਼ਾ ਦਰਜ ਹੋਇਆ ਹੈ।

ਕੈਨੇਡਾ ਦੇ ਆਇਲ ਸੈਂਡ ਉਦਯੋਗ ਦੇ ਉਤਪਾਦਨ ਵਿਚ ਜੁਲਾਈ ਵਿੱਚ ਹੋਇਆ 0.5 ਫ਼ੀਸਦੀ ਵਾਧਾ ਕੈਨੇਡਾ ਦੀ ਆਰਥਿਕਤਾ ਵਿਚ ਮਜ਼ਬੂਤੀ ਦਾ ਸਰੋਤ ਰਿਹਾ।

ਖੇਤੀਬਾੜੀ, ਤੇਲ ਤੇ ਗੈਸ ਅਤੇ ਮਾਈਨਿੰਗ ਸੈਕਟਰ ਵਿਚ ਹੋਏ ਵਿਕਾਸ ਨੇ ਨਿਰਮਾਣ ਖੇਤਰ ਵਿਚ ਆਏ ਨਿਘਾਰ ਦੀ ਭਰਪਾਈ ਕਰ ਦਿੱਤੀ। ਖੇਤੀਬਾੜੀ, ਜੰਗਲਾਤ, ਮੱਛੀ ਪਾਲਣ ਅਤੇ ਹੰਟਿਗ ਸੈਕਟਰ 3.2 ਫ਼ੀਸਦੀ ਵਧਿਆ, ਜਿਸ ਵਿਚ ਫਸਲ ਉਤਪਾਦਨ ਸਭ ਤੋਂ ਮੋਹਰੀ ਰਿਹਾ.

ਦੂਜੇ ਪਾਸੇ, ਨਿਰਮਾਣ ਖੇਤਰ 0.5 ਫ਼ੀਸਦੀ ਸੁੰਘੜਿਆ, ਜੋਕਿ ਚਾਰ ਮਹੀਨਿਆਂ ਵਿਚ ਤੀਸਰਾ ਨਿਘਾਰ ਹੈ।

ਥੋਕ ਵਪਾਰ ਵਿਚ 0.7 ਫ਼ੀਸਦੀ ਗਿਰਾਵਟ ਆਈ ਅਤੇ ਰੀਟੇਲ ਸੈਕਟਰ ਵਿਚ 1.9 ਫ਼ੀਸਦੀ ਕਮੀ ਦਰਜ ਹੋਈ ਹੈ।

ਭਾਵੇਂ ਕਿ ਜੁਲਾਈ ਦੇ ਅੰਕੜੇ ਜੀਡੀਪੀ ਵਿਚ ਵਾਧਾ ਦਰਸਾ ਰਹੇ ਹਨ ਪਰ ਅਗਸਤ ਦੇ ਸ਼ੁਰੂਆਤੀ ਅੰਕੜਿਆਂ ਵਿਚ ਅਰਥਚਾਰੇ ਵਿਚ ਖੜੋਤ ਨਜ਼ਰ ਆ ਰਹੀ ਹੈ।ਇਸ ਹਿਸਾਬ ਨਾਲ ਆਉਂਦਾ ਸ਼ੁਰੂਆਤੀ ਡਾਟਾ ਆਰਥਿਕਤਾ ਵਿਚ ਧੀਮੇਪਣ ਦਾ ਇਸ਼ਾਰਾ ਕਰ ਰਿਹਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ