1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯਾਤਰਾ

ਕੈਨੇਡਾ ਵੱਲੋਂ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਅਪਡੇਟਡ ਟ੍ਰੈਵਲ ਐਡਵਾਈਜ਼ਰੀ ਜਾਰੀ

ਪਾਕਿਸਤਾਨ ਸਰਹੱਦ ਨਾਲ ਲਗਦੇ 10 ਕਿਲੋਮੀਟਰ ਦੇ ਇਲਾਕੇ , ਜੰਮੂ ਅਤੇ ਕਸ਼ਮੀਰ ਵਿੱਚ ਯਾਤਰਾ ਨਾ ਕਰਨ ਦੀ ਅਪੀਲ

ਐਡਵਾਈਜ਼ਰੀ ਨੂੰ 27 ਸਤੰਬਰ ਨੂੰ ਅਪਡੇਟ ਕੀਤਾ ਗਿਆ ਹੈ

ਐਡਵਾਈਜ਼ਰੀ ਨੂੰ 27 ਸਤੰਬਰ ਨੂੰ ਅਪਡੇਟ ਕੀਤਾ ਗਿਆ ਹੈ

ਤਸਵੀਰ: La Presse canadienne / Paul Chiasson

Sarbmeet Singh

ਕੈਨੇਡਾ ਵੱਲੋਂ ਹਾਲ ਵਿੱਚ ਹੀ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਜਾਰੀ ਆਪਣੀ ਐਡਵਾਈਜ਼ਰੀ ਵਿੱਚ ਅਪਡੇਟ (ਨਵੀਂ ਵਿੰਡੋ) ਕੀਤਾ ਗਿਆ ਹੈ I 

27 ਸਤੰਬਰ ਨੂੰ ਅਪਡੇਟ ਕੀਤੀ ਗਈ ਇਸ ਐਡਵਾਈਜ਼ਰੀ ਵਿੱਚ ਯਾਤਰੀਆਂ ਨੂੰ ਪਾਕਿਸਤਾਨ ਬਾਰਡਰ ਨਾਲ ਲਗਦੇ 10 ਕਿਲੋਮੀਟਰ ਦੇ ਇਲਾਕੇ , ਜੰਮੂ ਅਤੇ ਕਸ਼ਮੀਰ ਵਿੱਚ ਕੋਈ ਵੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ I  

ਜ਼ਿਕਰਯੋਗ ਹੈ ਕਿ ਗੁਜਰਾਤ , ਰਾਜਸਥਾਨ ਅਤੇ ਪੰਜਾਬ ਦੀ ਹੱਦ ਪਾਕਿਸਤਾਨ ਨਾਲ ਲਗਦੀ ਹੈ I  ਇਸ ਐਡਵਾਈਜ਼ਰੀ ਵਿੱਚ ਸਰਹੱਦਾਂ ਨਾਲ ਲਗਦੇ ਇਲਾਕਿਆਂ ਵਿੱਚ ਬਾਰੂਦੀ ਸੁਰੰਗਾਂ ਆਦਿ ਕਾਰਨ ਸੁਰੱਖਿਆ ਨੂੰ ਖ਼ਤਰਾ ਹੋਣ ਦੀ ਗੱਲ ਆਖੀ ਗਈ ਹੈ I 

ਦੱਸਣਯੋਗ ਹੈ ਕਿ ਇਹ ਐਡਵਾਈਜ਼ਰੀ ਵਾਹਗਾ ਬਾਰਡਰ ਲਈ ਨਹੀਂ ਹੈ I  ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ, ਅਸ਼ਾਂਤੀ ਅਤੇ ਅਗਵਾ ਦਾ ਖ਼ਤਰਾ ਹੋਣ ਕਰਕੇ ਕੋਈ ਵੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ I  ਲੱਦਾਖ ਨੂੰ ਇਸ ਐਡਵਾਈਜ਼ਰੀ 'ਚੋਂ ਬਾਹਰ ਰੱਖਿਆ ਗਿਆ ਹੈ I  

ਇਸ ਐਡਵਾਈਜ਼ਰੀ ਵਿੱਚ ਨੌਰਥ ਈਸਟ ਇਲਾਕਿਆਂ ਜਿਵੇਂ ਕਿ ਅਸਾਮ ਅਤੇ ਮਨੀਪੁਰ ਵਿੱਚ ਗ਼ੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕੀਤੀ ਗਈ ਹੈI

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਵੀ ਹਾਲ ਵਿੱਚ ਹੀ ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਸਾਵਧਾਨ ਰਹਿਣ ਲਈ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ I

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਕੈਨੇਡਾ ਵਿਚ ਨਫ਼ਰਤੀ ਅਪਰਾਧਾਂ, ਫ਼ਿਰਕੂ ਹਿੰਸਾਵਾਂ ਅਤੇ ਭਾਰਤ-ਵਿਰੋਧੀ ਗਤੀਵਿਧੀਆਂ ਵਿਚ ਵਾਧਾ ਹੋਣ ਦੀ ਗੱਲ ਆਖੀ ਗਈ ਸੀ I  

ਭਾਰਤ ਸਰਕਾਰ ਵੱਲੋਂ ਹਿੰਸਕ ਘਟਨਾਵਾਂ ਵਿਚ ਵਾਧੇ ਦਾ ਹਵਾਲਾ ਦਿੰਦਿਆਂ, ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ਫ਼ੇਰੀ ਅਤੇ ਪੜ੍ਹਾਈ ਦੌਰਾਨ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ I  

Sarbmeet Singh

ਸੁਰਖੀਆਂ