1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਇਮੀਗ੍ਰੇਸ਼ਨ ਮੁੱਦੇ ’ਤੇ ਟਿੱਪਣੀਆਂ ਕਾਰਨ ਕੋਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਵਿਵਾਦਾਂ ਦੇ ਘੇਰੇ ਵਿੱਚ

ਮੌਂਟਰੀਅਲ ਆਉਣ ਵਾਲੇ 80 ਫ਼ੀਸਦੀ ਇਮੀਗ੍ਰੈਂਟਸ ਨਹੀਂ ਜਾਣਦੇ ਫ੍ਰੈਂਚ : ਕਿਊਬੈਕ ਇਮੀਗ੍ਰੇਸ਼ਨ ਮਨਿਸਟਰ

Three men in a conference.

ਕੋਲੀਸ਼ਨ ਐਵੇਨਿਰ ਕਿਊਬੈਕ ਲੀਡਰ ਫ਼੍ਰੈਂਸੁਆ ਲਿਗੋਅ

ਤਸਵੀਰ: (Ryan Remiorz/The Canadian Press)

RCI

ਇਮੀਗ੍ਰੇਸ਼ਨ ਮਸਲੇ 'ਤੇ ਟਿੱਪਣੀਆਂ ਕਾਰਨ ਕੋਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ I

ਕੋਲੀਸ਼ਨ ਐਵੇਨਿਰ ਕਿਊਬੈਕ ਦੇ ਲੀਡਰ ਅਤੇ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਹੈ ਕਿ ਹਰ ਸਾਲ 50,000 ਤੋਂ ਵੱਧ ਇਮੀਗ੍ਰੈਂਟਸ ਨੂੰ ਲੈ ਕੇ ਆਉਣਾ ਥੋੜਾ ਆਤਮਘਾਤੀ ਹੋਵੇਗਾ। 

ਲਿਗੋਅ ਨੇ ਇਹ ਬਿਆਨ ਵਿੱਚ ਸੋਮਵਾਰ ਨੂੰ ਚੈਂਬਰ ਆਫ ਕਾਮਰਸ ਦੀ ਮੀਟਿੰਗ ਵਿੱਚ ਫ੍ਰੈਂਚ ਭਾਸ਼ਾ ਦੀ ਸੁਰੱਖਿਆ ਦੀ ਲੋੜ ਵੱਲ ਇਸ਼ਾਰਾ ਕਰਦੇ ਹੋਏ ਦਿੱਤਾ।

ਵਿਰੋਧੀ ਧਿਰ ਵੱਲੋਂ ਲਿਗੋਅ ਦੀ ਆਲੋਚਨਾ ਕੀਤੀ ਜਾ ਰਹੀ ਹੈ I ਉਧਰ ਪਾਰਟੀ ਦੇ ਇਮੀਗ੍ਰੇਸ਼ਨ ਅਤੇ ਲੇਬਰ ਮਨਿਸਟਰ ਜੀਨ ਬੁਲੇ ਨੇ ਵੀ ਇਕ ਵਿਵਾਦਿਤ ਬਿਆਨ ਦਿੱਤਾ ਹੈ I 

ਮਨਿਸਟਰ ਜੀਨ ਬੁਲੇ ਨੇ ਕਿਹਾ ਮੌਂਟਰੀਅਲ ਆਉਣ ਵਾਲੇ 80 ਫ਼ੀਸਦੀ ਇਮੀਗ੍ਰੈਂਟਸ ਕੰਮ ਨਹੀਂ ਕਰਦੇ , ਫ੍ਰੈਂਚ ਨਹੀਂ ਬੋਲਦੇ ਅਤੇ ਕਿਊਬੈਕ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਪਾਲਣ ਨਹੀਂ ਕਰਦੇ I

ਵਿਵਾਦ ਸ਼ੁਰੂ ਹੋਣ ਤੋਂ ਬਾਅਦ ਮਨਿਸਟਰ ਨੇ ਆਪਣੇ ਬਿਆਨ 'ਤੇ ਮੁਆਫ਼ੀ ਮੰਗੀ ਹੈ I

ਵਿਵਾਦ ਸ਼ੁਰੂ ਹੋਣ ਤੋਂ ਬਾਅਦ ਮਨਿਸਟਰ ਨੇ ਆਪਣੇ ਬਿਆਨ 'ਤੇ ਮੁਆਫ਼ੀ ਮੰਗੀ ਹੈ I

ਤਸਵੀਰ: Radio-Canada

ਹਾਲਾਂਕਿ ਉਹਨਾਂ ਨੇ ਆਪਣੀ ਪਾਰਟੀ ਦੇ ਇਮੀਗ੍ਰੈਂਟਸ ਨੂੰ ਬੁਲਾਉਣ ਅਤੇ ਉਹਨਾਂ ਨੂੰ ਫ੍ਰੈਂਚ ਸਿਖਾਉਣ ਦੇ ਯਤਨਾਂ ਬਾਰੇ ਵੀ ਦੱਸਿਆ I

ਵਿਵਾਦ ਸ਼ੁਰੂ ਹੋਣ ਤੋਂ ਬਾਅਦ ਮਨਿਸਟਰ ਨੇ ਆਪਣੇ ਬਿਆਨ 'ਤੇ ਮੁਆਫ਼ੀ ਮੰਗੀ ਹੈ I ਉਹਨਾਂ ਕਿਹਾ ਮੈਨੂੰ ਆਪਣੇ ਵਿਚਾਰਾਂ ਨੂੰ ਮਾੜੇ ਢੰਗ ਨਾਲ ਪ੍ਰਗਟ ਕਰਨ ਲਈ ਅਫ਼ਸੋਸ ਹੈ I

ਫ਼੍ਰੈਂਸੁਆ ਲਿਗੋਅ ਨੇ ਮਨਿਸਟਰ ਜੀਨ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ I ਪਾਰਟੀ ਦੇ ਮੁੜ ਸੱਤਾ ਵਿੱਚ ਆਉਣ 'ਤੇ ਜੀਨ ਨੂੰ ਮੁੜ ਇਮੀਗ੍ਰੇਸ਼ਨ ਮਨਿਸਟਰ ਬਣਾਏ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਲਿਗੋਅ ਨੇ ਕਿਹਾ ਮੈਨੂੰ ਅਜਿਹਾ ਨਹੀਂ ਲਗਦਾ I

ਇਹ ਵੀ ਪੜ੍ਹੋ :

ਜ਼ਿਕਰਯੋਗ ਹੈ ਕਿ ਕੋਅਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਇਮੀਗ੍ਰੇਸ਼ਨ ਦੇ ਮਸਲੇ 'ਤੇ ਲਗਾਤਾਰ ਵਿਵਾਦਾਂ ਵਿੱਚ ਆ ਰਹੀ ਹੈ I

ਕੁਝ ਦਿਨ ਪਹਿਲਾਂ , ਇਮੀਗ੍ਰੇਸ਼ਨ ਨੂੰ ‘ਕੱਟੜਵਾਦ’ ਅਤੇ ‘ਹਿੰਸਾ’ ਨਾਲ ਜੋੜਨ ਲਈ ਫ਼੍ਰੈਸੁਆ ਲਿਗੋਅ ਨੇ ਮੁਆਫ਼ੀ ਵੀ ਮੰਗੀ ਸੀ I

ਲਿਗੋਅ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿਊਬੈਕ ਵਾਸੀ ਸ਼ਾਂਤਮਈ ਹਨ। ਉਹਨਾਂ ਨੂੰ ਸੰਘਰਸ਼, ਕੱਟੜਤਾ ਅਤੇ ਹਿੰਸਾ ਨਹੀਂ ਪਸੰਦ। ਅਤੇ ਸਾਨੂੰ ਚੀਜ਼ਾਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਹੋਵੇਗਾ ਜਿਵੇਂ ਕਿ ਉਹ ਹੁਣ ਹਨ।

ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਚੋਣਾਂ 3 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I

ਐਂਟੋਨੀ ਨੇਰੇਸਟੈਂਟ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ