1. ਮੁੱਖ ਪੰਨਾ
  2. ਸਿਹਤ
  3. ਟੀਕਾਕਰਨ

ਓਨਟੇਰਿਓ ਵਿਚ ਸਾਰੇ ਬਾਲਗ਼ਾਂ ਲਈ ਓਮੀਕ੍ਰੌਨ ਨੂੰ ਨਿਸ਼ਾਨਾ ਬਣਾਉਣ ਵਾਲੀ ਵੈਕਸੀਨ ਲਈ ਬੁਕਿੰਗ ਸ਼ੁਰੂ

ਡੋਜ਼ਾਂ ਦਰਮਿਆਨ 6 ਮਹੀਨੇ ਦੇ ਵਕਫ਼ੇ ਦੀ ਸਿਫ਼ਾਰਿਸ਼ ਹੈ

ਵੈਕਸੀਨ

ਓਨਟੇਰਿਓ ਵਿਚ ਬਾਲਗ਼ਾਂ ਅਤੇ ਬੱਚਿਆਂ ਦੋਵਾਂ ਲਈ ਸੂਬੇ ਦੇ ਕੋਵਿਡ-19 ਵੈਕਸੀਨ ਪੋਰਟਲ ਜਾਂ ਪਬਲਿਕ ਹੈਲਥ ਯੂਨਿਟਸ ਦੇ ਆਪਣੇ ਬੁਕਿੰਗ ਸਿਸਟਮ ਅਤੇ ਕੁਝ ਫ਼ਾਰਮੇਸੀਆਂ ਤੇ ਸਿਹਤ ਕੇਂਦਰਾਂ ’ਤੇ ਵੀ ਵੈਕਸੀਨ ਲਈ ਬੁਕਿੰਗ ਕਰਵਾਈ ਜਾ ਸਕਦੀ ਹੈ।

ਤਸਵੀਰ: Associated Press / Matt Rourke

RCI

ਅੱਜ 26 ਸਤੰਬਰ ਤੋਂ ਓਨਟੇਰਿਓ ਦੀ ਸਾਰੀ ਬਾਲਗ਼ ਆਬਾਦੀ ਓਮੀਕਰੌਨ ਨੂੰ ਟਾਗੇਟ ਕਰਨ ਲਈ ਤਿਆਰ ਕੀਤੀ ਵਿਸ਼ੇਸ਼ ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਲਈ ਬੁਕਿੰਗ ਕਰਵਾ ਸਕਦੇ ਹਨ।

ਸੂਬਾ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਵਧੇਰੇ ਖ਼ਤਰੇ ਵਾਲੇ ਲੋਕਾਂ ਲਈ ਇਸ ਵਿਸ਼ੇਸ਼ ਬਾਏਵੇਲੈਂਟ ਵੈਕਸੀਨ (ਵਾਇਰਸ ਦੀਆਂ ਦੋ ਕਿਸਮਾਂ ਲਈ ਤਿਆਰ ਕੀਤੀ ਵੈਕਸੀਨ) ਲਈ ਬੁਕਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਅਤੇ ਕਿਹਾ ਸੀ ਕਿ 26 ਸਤੰਬਰ ਤੋਂ ਸਾਰੀ ਬਾਲਗ਼ ਆਬਾਦੀ ਇਹ ਨਵੀਂ ਡੋਜ਼ ਪ੍ਰਾਪਤ ਕਰਨ ਲਈ ਅਪੁਆਇੰਟਮੈਂਟ ਬੁਕ ਕਰ ਸਕਦੀ ਹੈ।

ਸੂਬੇ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਜ਼ ਨੇ ਕਿਹਾ ਕਿ ਫ਼ੌਲ ਸੀਜ਼ਨ ਦੀ ਸ਼ੁਰੂਆਤ ਅਤੇ ਸਰਦੀਆਂ ਵਿਚ ਸਾਹ ਨਾਲ ਸਬੰਧੀ ਬਿਮਾਰੀਆਂ ਨੂੰ ਧਿਆਨ ਵਿਚ ਰੱਖਦਿਆਂ, ਬੂਸਟਰ ਡੋਜ਼ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਨਵੀਂ ਡੋਜ਼ ਲੈਣ ਲਈ ਪਿਛਲੀ ਬੂਸਟਰ ਡੋਜ਼ ਪ੍ਰਾਪਤ ਕੀਤੇ ਹੋਣ ਨੂੰ 6 ਮਹੀਨੇ ਲੰਘੇ ਹੋਣ ਦੀ ਸਿਫ਼ਾਰਿਸ਼ ਹੈ, ਪਰ ਘੱਟ ਤੋਂ ਘੱਟ ਵਕਫ਼ਾ 84 ਦਿਨ ਹੈ।

ਸੂਬੇ ਵੱਲੋਂ 6 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਨਵੀਂ ਅਪਡੇਟ ਕੀਤੀ ਫ਼ਾਈਜ਼ਰ ਵੈਕਸੀਨ ਦੀ ਬੁਕਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ। ਮੌਡਰਨਾ ਵੱਲੋਂ ਬੱਚਿਆਂ ਲਈ ਅਪਡੇਟ ਕੀਤੀ ਵੈਕਸੀਨ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ।

ਬਾਲਗ਼ਾਂ ਅਤੇ ਬੱਚਿਆਂ ਦੋਵਾਂ ਲਈ ਸੂਬੇ ਦੇ ਕੋਵਿਡ-19 ਵੈਕਸੀਨ ਪੋਰਟਲ  (ਨਵੀਂ ਵਿੰਡੋ) ਜਾਂ ਪਬਲਿਕ ਹੈਲਥ ਯੂਨਿਟਸ ਦੇ ਆਪਣੇ ਬੁਕਿੰਗ ਸਿਸਟਮ ਅਤੇ ਕੁਝ ਫ਼ਾਰਮੇਸੀਆਂ ਤੇ ਸਿਹਤ ਕੇਂਦਰਾਂ ’ਤੇ ਵੀ ਵੈਕਸੀਨ ਲਈ ਬੁਕਿੰਗ ਕਰਵਾਈ ਜਾ ਸਕਦੀ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ