1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

[ ਰਿਪੋਰਟ ] ਫ਼ਿਓਨਾ ਚੱਕਰਵਾਤ : ਜਨਤਾ ਦੀ ਮਦਦ ਲਈ ਅੱਗੇ ਆਉਣ ਲੱਗਿਆ ਪੰਜਾਬੀ ਭਾਈਚਾਰਾ

ਕੈਨੇਡਾ ਦਾ ਪੂਰਬੀ ਹਿੱਸਾ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ

ਕੈਨੇਡਾ ਦੇ ਪੂਰਬੀ ਹਿੱਸੇ ਵਿਚ ਆਏ ਭਿਆਨਕ ਚੱਕਰਵਾਤ ‘ਫ਼ਿਓਨਾ’ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ।

ਕੈਨੇਡਾ ਦੇ ਪੂਰਬੀ ਹਿੱਸੇ ਵਿਚ ਆਏ ਭਿਆਨਕ ਚੱਕਰਵਾਤ ‘ਫ਼ਿਓਨਾ’ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ।

ਤਸਵੀਰ: ਧੰਨਵਾਦ ਸਹਿਤ ਰੁਪਿੰਦਰ ਮਾਨ

Sarbmeet Singh

ਕੈਨੇਡਾ ਦੇ ਵੱਖ ਵੱਖ ਪ੍ਰੋਵਿੰਸਜ਼ ਵਿੱਚ ਫ਼ਿਓਨਾ ਚੱਕਰਵਾਤ ਦੇ ਚਲਦਿਆਂ ਜਨਤਾ ਦੀ ਮਦਦ ਲਈ ਪੰਜਾਬੀ ਭਾਈਚਾਰਾ ਅੱਗੇ ਆਉਣ ਲੱਗਾ ਹੈ I

ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਹੈਲੀਫੈਕਸ ਸ਼ਹਿਰ 'ਚ ਸਥਿਤ ਮੈਰੀਟਾਈਮ ਸਿੱਖ ਸੋਸਾਇਟੀ ਗੁਰਦੁਆਰੇ ਵੱਲੋਂ ਸ਼ਹਿਰ ਨਿਵਾਸੀਆਂ ਲਈ ਲੰਗਰ ਚਲਾਇਆ ਜਾ ਰਿਹਾ ਹੈ I 

ਗੁਰਦੁਵਾਰੇ ਦੀ ਵਾਈਸ ਪ੍ਰੈਜ਼ੀਡੈਂਟ ਰੁਪਿੰਦਰ ਕੌਰ ਮਾਨ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪਵਭਾਵਿਤ ਹੈ I 

ਰੁਪਿੰਦਰ ਮਾਨ ਨੇ ਕਿਹਾ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਜਿੱਥੇ ਲੋਕਾਂ ਦਾ ਫਰਿੱਜ ਵਿੱਚ ਪਿਆ ਸਮਾਨ ਖ਼ਰਾਬ ਹੋਇਆ ਹੈ ਉੱਥੇ ਹੀ ਸ਼ਹਿਰ ਦੇ ਵੱਖ ਵੱਖ ਸਟੋਰ ਬੰਦ ਹਨ , ਜਿਸ ਨਾਲ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਹੋ ਗਈ ਹੈ I

ਲੰਗਰ ਤਿਆਰ ਕੀਤੇ ਜਾਨ ਦਾ ਦ੍ਰਿਸ਼

ਲੰਗਰ ਤਿਆਰ ਕੀਤੇ ਜਾਨ ਦਾ ਦ੍ਰਿਸ਼

ਤਸਵੀਰ: ਧੰਨਵਾਦ ਸਹਿਤ ਰੁਪਿੰਦਰ ਮਾਨ

ਉਹਨਾਂ ਦੱਸਿਆ ਕਿ ਗੁਰਦੁਆਰੇ ਵੱਲੋਂ ਲੰਗਰ ਸਾਰਾ ਦਿਨ ਚਲਦਾ ਹੈ ਅਤੇ ਡਲਿਵਰੀ ਵੀ ਕੀਤੀ ਜਾ ਰਹੀ ਹੈ I 

ਰੁਪਿੰਦਰ ਨੇ ਕਿਹਾ ਬਹੁਤ ਸਾਰੇ ਲੋਕ ਗੁਰਦੁਆਰੇ ਵਿੱਚ ਆ ਕੇ ਲੰਗਰ ਛਕ ਰਹੇ ਹਨ ਅਤੇ ਅਸੀਂ ਡਲਿਵਰ ਵੀ ਕਰ ਰਹੇ ਹਾਂ I ਡਲਿਵਰੀ ਲਈ ਸਾਡੇ ਕੋਲ ਕੁਝ ਵਲੰਟੀਅਰ ਹਨ ਅਤੇ ਆਉਣ ਵਾਲੀ ਸੰਗਤ ਵੀ ਸਾਡਾ ਸਾਥ ਦੇ ਰਹੀ ਹੈ I

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪੂਰਬੀ ਹਿੱਸੇ ਵਿਚ ਆਏ ਭਿਆਨਕ ਚੱਕਰਵਾਤ ‘ਫ਼ਿਓਨਾ’ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ।  ਤੂਫ਼ਾਨੀ ਬਾਰਿਸ਼ਾਂ ਅਤੇ ਸ਼ਕਤੀਸ਼ਾਲੀ ਹਵਾਵਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਲੱਖਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ ਹੋ ਗਈ ਹੈ ਅਤੇ ਕਿੰਨੇ ਹੀ ਸ਼ਹਿਰਾਂ ਵਿਚ ਹੜ੍ਹ ਆ ਗਏ ਹਨ।

ਤੇਜ਼ ਤੂਫ਼ਾਨ ਤੋਂ ਜਨ-ਜੀਵਨ ਖ਼ਾਸਾ ਪ੍ਰਭਾਵਿਤ ਹੋਇਆ ਹੈ ਅਤੇ ਇਸਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਰਾਹਤ ਕਾਰਜਾਂ ਲਈ ਕੈਨੇਡੀਅਨ ਫ਼ੌਜਾਂ ਨੂੰ ਤੈਨਾਤ ਕਰਨ ਦਾ ਐਲਾਨ ਕੀਤਾ ਹੈ।

ਰੁਪਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਖਾਲਸਾ ਏਡ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ I 

ਰੁਪਿੰਦਰ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਸ਼ੈਲਟਰ ਹੋਮਜ਼ ਨੂੰ ਵੀ ਪਹੁੰਚ ਕੀਤੀ ਗਈ ਹੈ ਅਤੇ ਲੋੜੀਂਦੀ ਮਦਦ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ I ਉਹਨਾਂ ਕਿਹਾ ਅਸੀਂ ਭੋਜਨ ਅਤੇ ਹੋਰ ਰਾਹਤ ਸਮੱਗਰੀ ਲਈ ਨੇੜਲੇ ਸ਼ੈਲਟਰ ਹੋਮਜ਼ ਨੂੰ ਪਹੁੰਚ ਕੀਤੀ ਹੈ I ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ I

ਲੱਖਾਂ ਲੋਕ ਬਿਜਲੀ ਸਪਲਾਈ ਤੋਂ ਪ੍ਰਭਾਵਿਤ

ਚੱਕਰਵਾਤ ਨਾਲ ਨੋਵਾ ਸਕੋਸ਼ੀਆ ਪ੍ਰੋਵਿੰਸ ਵਿੱਚ ਲੱਖਾਂ ਲੋਕ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਹਨ I ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਵਿੰਸ ਵਿੱਚ 7 ਹਜ਼ਾਰ ਥਾਵਾਂ 'ਤੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੋਇਆ ਹੈ ਜਿਸ ਨਾਲ ਕਰੀਬ 2 ਲੱਖ ਗ਼ਾਹਕ ਪ੍ਰਭਾਵਿਤ ਹੋਏ ਹਨ I

ਪ੍ਰੋਵਿੰਸ ਵਿੱਚ ਬਹੁਤ ਸਾਰੇ ਸਕੂਲਾਂ ਵਿੱਚ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਹਨ I

ਰੁਪਿੰਦਰ ਮਾਨ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਇਸਦੀ ਮਦਦ ਮਿਲ ਰਹੀ ਹੈ I ਉਹਨਾਂ ਕਿਹਾ ਅਸੀਂ ਸ਼ਨੀਵਾਰ ਨੂੰ ਇਕ ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਖਾਣਾ ਦਿੱਤਾ ਜਿਸ ਵਿਚ ਡਲਿਵਰੀ ਅਤੇ ਗੁਰਦੁਆਰੇ ਆ ਕੇ ਲੰਗਰ ਛਕਣਾ ਸ਼ਾਮਿਲ ਹੈ I ਅਸੀਂ 200 ਤੋਂ ਵਧੇਰੇ ਵਿਅਕਤੀਆਂ ਨੂੰ ਰੋਜ਼ਾਨਾ ਭੋਜਨ ਡਲਿਵਰ ਕਰ ਰਹੇ ਹਾਂ I

ਇਹ ਵੀ ਪੜ੍ਹੋ :

ਰੁਪਿੰਰ ਮਾਨ ਨੇ ਦੱਸਿਆ ਕਿ ਲੰਗਰ ਵਿਚ ਰਾਜਮਾਂ , ਚੌਲ , ਦਹੀਂ ਅਤੇ ਚਾਹ ਹੁੰਦੀ ਹੈ I  ਰੁਪਿੰਦਰ ਨੇ ਕਿਹਾ ਦੁਕਾਨਾਂ ਬੰਦ ਹੋਣ ਕਾਰਨ ਅਸੀਂ ਪੀਜ਼ਾ ਅਤੇ ਪਾਸਤਾ ਨਹੀਂ ਦੇ ਪਾ ਰਹੇ ਪਰ ਅਜਿਹਾ ਕਰਨ ਦੀ ਸਾਡੀ ਯੋਜਨਾ ਹੈ I

ਰੁਪਿੰਦਰ ਕਿਹਾ ਕਿ ਲੋਕਲ ਲੋਕ ਵੀ ਧਾਰਮਿਕ ਮਰਿਆਦਾ ਸਮਝਦੇ ਹਨ I  ਉਹਨਾਂ ਕਿਹਾ ਹੋਰਨਾਂ ਭਾਈਚਾਰੇ ਦੇ ਲੋਕਾਂ ਨੂੰ ਧਾਰਮਿਕ ਅਕੀਦੇ ਬਾਰੇ ਅਤੇ ਭੋਜਨ ਸਮੱਗਰੀ ਬਾਰੇ ਜਾਣਕਰੀ ਹੁੰਦੀ ਹੈ ਅਤੇ ਉਹ ਸਾਡੇ ਇਸ ਉੱਦਮ ਦੀ ਸਰਾਹਨਾ ਕਰ ਰਹੇ ਹਨ I

ਅਗਸਤ ਵਿੱਚ ਬਣੀ ਹੈ ਨਵੀ ਇਮਾਰਤ

ਰੁਪਿੰਦਰ ਮਾਨ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰੇ ਦੀ ਨਵੀਂ ਇਮਾਰਤ ਅਗਸਤ ਵਿੱਚ ਹੀ ਬਣ ਕੇ ਤਿਆਰ ਹੋਈ ਹੈ I 

ਉਹਨਾਂ ਕਿਹਾ ਪ੍ਰੋਵਿੰਸ ਵਿੱਚ ਪੰਜਾਬੀ ਭਾਈਚਾਰੇ ਦੀ ਆਬਾਦੀ ਵਧੀ ਹੈ ਸੋ ਅਸੀਂ ਗੁਰਦੁਆਰੇ ਦੀ ਇਮਾਰਤ ਦਾ ਵਿਸਥਾਰ ਕਰਨ ਦਾ ਸੋਚਿਆ I ਸਾਨੂੰ ਹੋਰਨਾਂ ਪ੍ਰੋਵਿੰਸਜ਼ ਵੱਲੋਂ ਵੀ ਵਿੱਤੀ ਇਮਦਾਦ ਮਿਲੀ I

ਰੁਪਿੰਦਰ ਮਾਨ ਨੇ ਅਪੀਲ ਕਰਦਿਆਂ ਕਿਹਾ ਕਿ ਸੰਗਤ ਗੁਰਦੁਆਰੇ ਦੇ ਵਿਸਥਾਰ ਲਈ ਉਹਨਾਂ ਦੀ ਮਦਦ ਔਨਲਾਈਨ ਤਰੀਕੇ ਨਾਲ ਵੀ ਦਾਨ  (ਨਵੀਂ ਵਿੰਡੋ)ਕਰਕੇ ਕਰ ਸਕਦੀ ਹੈ I 

ਖਾਲਸਾ ਏਡ ਤੋਂ ਜਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਵੱਖ ਵੱਖ ਪ੍ਰੋਵਿੰਸਜ਼ ਵਿੱਚ ਲੋਕਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਿਜਲੀ ਸਪਲਾਈ ਨਾ ਹੋਣ ਨਾਲ ਉਹਨਾਂ ਦਾ ਰਾਬਤਾ ਨਹੀਂ ਹੋ ਪਾ ਰਿਹਾ ਹੈ I

Sarbmeet Singh

ਸੁਰਖੀਆਂ