1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯਾਤਰਾ

ਕੈਨੇਡਾ ਵੱਲੋਂ ਕੋਵਿਡ-19 ਸਬੰਧੀ ਬਾਰਡਰ ਰੋਕਾਂ ਸਮਾਪਤ ਕਰਨ ਦਾ ਐਲਾਨ

30 ਸਤੰਬਰ ਤੋਂ ਖ਼ਤਮ ਹੋਣਗੀਆਂ ਪਾਬੰਦੀਆਂ

ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇI

ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇI

ਤਸਵੀਰ: Reuters / Carlo Allegri

RCI

ਫ਼ੈਡਰਲ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਸਬੰਧਤ ਬਾਰਡਰ ਰੋਕਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ I ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇI

ਹੁਣ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਅਰਾਈਵਕੈਨ ਐਪ ਰਾਹੀਂ ਜਾਣਕਾਰੀ ਦੇਣ ਦੀ ਲੋੜ ਨਹੀਂ ਪਵੇਗੀ I ਯਾਤਰੀਆਂ ਨੂੰ ਹੁਣ ਵੈਕਸੀਨ ਦਾ ਸਬੂਤ ਨਹੀਂ ਦੇਣਾ ਪਵੇਗਾ I ਯਾਤਰਾ ਕਰਨ ਤੋਂ ਪਹਿਲਾਂ ਜਾਂ ਪਹੁੰਚ ਕੇ ਕੋਵਿਡ ਟੈਸਟ ਕਰਾਉਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ I 

ਨਵੇਂ ਐਲਾਨੇ ਗਏ ਨਿਯਮਾਂ ਅਨੁਸਾਰ ਹੁਣ ਯਾਤਰੀਆਂ ਨੂੰ ਇਕਾਂਤਵਾਸ ਕਰਨ ਜਾਂ ਕੋਵਿਡ ਦੇ ਲੱਛਣ ਮੌਨੀਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ I 

ਜਹਾਜ਼ਾਂ ਅਤੇ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਮਾਸਕ ਲਗਾਉਣਾ ਲਾਜ਼ਮੀ ਨਹੀਂ ਹੋਵੇਗਾ I

ਫ਼ੈਡਰਲ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਕਿਹਾ ਕਿ ਪਾਬੰਦੀਆਂ ਸਮਾਪਤ ਕਰਨ ਦਾ ਅਰਥ ਇਹ ਨਹੀਂ ਹੈ ਕਿ ਦੇਸ਼ ਕੋਵਿਡ ਤੋਂ ਬਾਹਰ ਆ ਗਿਆ ਹੈ I

ਟੂਰਿਜ਼ਮ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕ ਲਗਾਤਾਰ ਇਹਨਾਂ ਰੋਕਾਂ ਅਤੇ ਟੈਸਟਿੰਗ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਐਮ ਪੀਜ਼ ਅਤੇ ਅਤੇ ਬਾਰਡਰ-ਸ਼ਹਿਰ ਦੇ ਮੇਅਰਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਟ੍ਰੂਡੋ ਅਤੇ ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਨੂੰ ਖ਼ਤ ਲਿਖ ਸਰਹੱਦ 'ਤੇ ਬੇਲੋੜੇ ਨਿਯਮਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ I ਇਹਨਾਂ ਦਾ ਕਹਿਣਾ ਸੀ ਕਿ ਰੋਕਾਂ ਖ਼ਤਮ ਹੋਣ ਨਾਲ ਇਹਨਾਂ ਇਲਾਕਿਆਂ ਨੂੰ ਮਹਾਂਮਾਰੀ ਤੋਂ ਆਰਥਿਕ ਤੌਰ 'ਤੇ ਉਭਰਨ ਵਿੱਚ ਮਦਦ ਮਿਲੇਗੀ I

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ