1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਮਿਸਿਸਾਗਾ ਵਿਚ ਪੰਜਾਬੀ ਮੂਲ ਦੀ ਲੜਕੀ ਦਾ ਚਾਕੂ ਮਾਰਕੇ ਕਤਲ

ਕਤਲ ਦੇ ਦੋਸ਼ਾਂ ਹੇਠ ਲੜਕੀ ਦਾ ਪਤੀ ਗ੍ਰਿਫ਼ਤਾਰ

ਪੁਲਿਸ ਵਾਹਨ

19 ਸਤੰਬਰ ਨੂੰ ਘਟਨਾ ਸਥਾਨ 'ਤੇ ਮੌਜੂਦ ਪੁਲਿਸ ਵਾਹਨ। ਪੀਲ ਪੁਲਿਸ ਅਨੁਸਾਰ ਮ੍ਰਿਤਕ ਲੜਕੀ ਚੰਦਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਇਆ ਸ਼ੱਕੀ ਉਸਦਾ ਪਤੀ ਹੈ।

ਤਸਵੀਰ: CBC

Taabish Naqvi

ਲੰਘੇ ਸੋਮਵਾਰ ਮਿਸਿਸਾਗਾ ਦੇ ਇੱਕ ਸਟੋਰ ਵਿਚ ਇੱਕ ਪੰਜਾਬੀ ਮੂਲ ਦੀ ਲੜਕੀ ਨੂੰ ਚਾਕੂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਪਛਾਣ 22 ਸਾਲ ਦੀ ਚੰਦਨਪ੍ਰੀਤ ਕੌਰ ਵੱਜੋਂ ਕੀਤੀ ਗਈ ਹੈ। 

19 ਸਤੰਬਰ ਸ਼ਾਮੀਂ ਛੇ ਵਜੇ ਦੇ ਕਰੀਬ ਪੀਲ ਪੁਲਿਸ ਨੂੰ ਮਿਸਿਸਾਗਾ ਦੇ ਮੇਵਿਸ ਰੋਡ ਅਤੇ ਬ੍ਰਿਟੇਨੀਆ ਰੋਡ ਵੈਸਟ ਇਲਾਕੇ ਵਿਚ ਪੈਂਦੇ ਕੈਨੇਡੀਅਨ ਟਾਇਰ ਸਟੋਰ ਵਿਚ ਇਸ ਘਟਨਾ ਦੀ ਸੂਚਨਾ ਮਿਲੀ ਸੀ।

ਚੰਦਨਪ੍ਰੀਤ ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਘਟਨਾ ਸਥਾਨ ਤੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ ਪੁਲਿਸ ਨੇ ਇੱਕ ਰਿਲੀਜ਼ ਜਾਰੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਵਿਅਕਤੀ ਮ੍ਰਿਤਕ ਲੜਕੀ ਦਾ ਪਤੀ ਹੈ। ਸ਼ੱਕੀ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਉਸਦੀ ਉਮਰ 26 ਸਾਲ ਹੈ।

ਪੁਲਿਸ ਨੇ ਚਰਨਜੀਤ ਸਿੰਘ ਉੱਪਰ ਕਤਲ ਦੇ ਦੋਸ਼ ਆਇਦ ਕੀਤੇ ਹਨ ਅਤੇ ਉਸਦੀ ਬ੍ਰੈਂਪਟਨ ਦੀ ਅਦਾਲਤ ਵਿਚ ਪੇਸ਼ੀ ਵੀ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਕੋਲ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਡੈਸ਼ਕੈਮ ਫ਼ੂਟੇਜ ਹੋਵੇ, ਜਾਂ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾਈ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।

Taabish Naqvi

ਸੁਰਖੀਆਂ