1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਮੋਦੀ ਨੇ ਪੁਤਿਨ ਨੂੰ ਕਿਹਾ ਕਿ ਮੌਜੂਦਾ ਯੁੱਗ ‘ਜੰਗ ਦਾ ਯੁੱਗ ਨਹੀਂ’

ਉਜ਼ਬੇਕਿਸਤਾਨ ਵਿਚ ਸ਼ੰਘਾਈ ਸਹਿਯੋਗ ਸੰਘਠਨ ਦੀ ਬੈਠਕ ਦੌਰਾਨ ਦੋਵੇਂ ਲੀਡਰਾਂ ਦੀ ਮੁਲਾਕਾਤ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਸਤੰਬਰ, 2022 ਨੂੰ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੇ ਸੰਮੇਲਨ ਦੌਰਾਨ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ।

ਤਸਵੀਰ: Sputnik/Alexandуr Demyanchuk/Pool via REUTERS

RCI

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੂੰ ਕਿਹਾ ਕਿ ਦੁਨੀਆ ਵਿਚ ਇਸ ਸਮੇਂ ਫ਼ੂਡ ਅਤੇ ਫ਼ਿਊਲ ਸੁਰੱਖਿਆ ਵਰਗੀਆਂ ਵੱਡੀ ਚਿੰਤਾਵਾਂ ਹਨ ਅਤੇ ਹੁਣ ਦਾ ਯੁੱਗ ਜੰਗ ਦਾ ਯੁੱਗ ਨਹੀਂ ਹੈ। 

ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੀ ਬੈਠਕ ਦੌਰਾਨ ਮੋਦੀ ਨੇ ਪੁਤਿਨ ਨਾਲ ਗੱਲ ਕਰਦਿਆਂ ਕਿਹਾ, ਮੈਂ ਜਾਣਦਾ ਹਾਂ ਕਿ ਇਹ ਯੁੱਗ ਜੰਗ ਦਾ ਯੁੱਗ ਨਹੀਂ ਹੈ ਅਤੇ ਮੈਂ ਇਸ ਬਾਰੇ ਤੁਹਾਡੇ ਨਾਲ ਫ਼ੋਨ ‘ਤੇ ਵੀ ਗੱਲ ਕੀਤੀ ਸੀ। ਮੋਦੀ ਨੇ ਕਿਹਾ ਕਿ ਲੋਕਤੰਤਰ, ਕੂਟਨਿਤੀ ਅਤੇ ਗੱਲਬਾਤ ਹੀ ਦੁਨੀਆ ਨੂੰ ਇੱਕਜੁਟ ਕਰਦੇ ਹਨ।

ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਜੰਗ ਬਾਬਤ ਮੋਦੀ ਦੇ ਖ਼ਦਸ਼ਿਆਂ ਨੂੰ ਸਮਝਦੇ ਹਨ। ਉਹਨਾਂ ਕਿਹਾ, ਮੈਂ ਯੂਕਰੇਨ ਸੰਕਟ ਬਾਬਤ ਤੁਹਾਡਾ ਪੱਖ ਜਾਣਦਾ ਹੈ ਅਤੇ ਤੁਹਾਡੇ ਖ਼ਦਸ਼ਿਆਂ ਤੋਂ ਵਾਕਫ਼ ਹਾਂ। ਅਸੀਂ ਇਸ ਸਭ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੇ ਹਾਂ

ਪੁਤਿਨ ਨੇ ਇਸ ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕੀਤੀ ਅਤੇ ਸਵੀਕਾਰ ਕੀਤਾ ਕਿ ਉਹ ਚੀਨ ਦੇ ਖ਼ਦਸ਼ਿਆਂ ਨੂੰ ਵੀ ਸਮਝਦੇ ਹਨ।

ਉਜ਼ਬੇਕਿਸਤਾਨ ਵਿਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜੀਕਿਸਤਾਨ ਅਤੇ ਉਜ਼ਬੇਕਿਸਤਾਨ ਹਿੱਸਾ ਲੈ ਰਹੇ ਹਨ।

ਪੁਤਿਨ ਨੇ ਮੋਦੀ ਨੂੰ ਕਿਹਾ, ਸਾਡਾ ਵਪਾਰ ਵਧ ਰਿਹਾ ਹੈ, ਭਾਰਤੀ ਬਾਜ਼ਾਰਾਂ ਨੂੰ ਰੂਸੀ ਖਾਦਾਂ ਦੀ ਵਾਧੂ ਸਪਲਾਈ ਲਈ ਤੁਹਾਡਾ ਧੰਨਵਾਦ, ਜੋ [ਵਪਾਰ] ਅੱਠ ਗੁਣਾ ਵੱਧ ਗਿਆ ਹੈ। ਮੈਨੂੰ ਉਮੀਦ ਹੈ ਕਿ ਇਹ ਭਾਰਤ ਦੇ ਖੇਤੀਬਾੜੀ ਸੈਕਟਰ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ