1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

[ ਰਿਪੋਰਟ ] ਮਿਉਂਸਿਪਲ ਚੋਣਾਂ : ਫ਼ੈਡਰਲ ਸਿਆਸਤ ਛੱਡ ਲੋਕਲ ਸਿਆਸਤ ’ਚ ਸਰਗਰਮ ਹੋ ਰਹੇ ਹਨ ਸਿਆਸਤਦਾਨ

ਪੰਜਾਬੀ ਮੂਲ ਦੇ ਸੁੱਖ ਧਾਲੀਵਾਲ ਅਤੇ ਜਿਨੀ ਸਿਮਜ਼ ਸਮੇਤ ਕਈ ਵੱਡੇ ਚਿਹਰੇ ਹਨ ਚੋਣ ਮੈਦਾਨ 'ਚ

ਮਿਉਂਸਿਪਲ ਚੋਣਾਂ ਅਕਤੂਬਰ ਮਹੀਨੇ ਵਿਚ ਹੋਣੀਆਂ ਹਨ।

ਮਿਉਂਸਿਪਲ ਚੋਣਾਂ ਅਕਤੂਬਰ ਮਹੀਨੇ ਵਿਚ ਹੋਣੀਆਂ ਹਨ।

ਤਸਵੀਰ: Radio-Canada / Jean-Luc Blanchet

Sarbmeet Singh

ਫ਼ੈਡਰਲ ਸਿਆਸਤ ਤੋਂ ਮਿਉਂਸਿਪਲ ਸਿਆਸਤ ਵਿੱਚ ਆਉਣਾ ਭਾਵੇਂ ਭਾਰਤ ਵਰਗੇ ਦੇਸ਼ਾਂ ਵਿੱਚ ਆਮ ਤੌਰ 'ਤੇ ਨਹੀਂ ਹੁੰਦਾ ਪਰ ਕੈਨੇਡਾ ਵਿੱਚ ਇਹ ਆਮ ਵਰਤਾਰਾ ਹੈ I

ਸਰੀ ਸ਼ਹਿਰ ਵਿੱਚ ਹੋਣ ਜਾ ਰਹੀਆਂ ਮੇਅਰ ਚੋਣਾਂ ਵਿੱਚ ਐਮ ਐਲ ਏ ਅਤੇ ਐਮ ਪੀ ਚੋਣ ਮੈਦਾਨ ਵਿੱਚ ਹਨ I 

ਪੰਜਾਬੀ ਮੂਲ ਦੇ ਸੁੱਖ ਧਾਲੀਵਾਲ , ਜੋ ਕਿ ਸਰੀ ਤੋਂ 6 ਵਾਰ ਐਮ ਪੀ ਚੁਣੇ ਜਾ ਚੁੱਕੇ ਹਨ , ਅਤੇ ਇਸ ਸਮੇਂ ਵੀ ਸਰੀ ਨਿਊਟਨ ਰਾਈਡਿੰਗ (ਚੋਣ ਹਲਕਾ) ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਐਮ ਪੀ ਹਨ , ਸਰੀ ਦੇ ਮੇਅਰ ਲਈ ਚੋਣ ਮੈਦਾਨ ਵਿੱਚ ਹਨ I 

ਗੋਰਡੀ ਹੌਗ , ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਮ ਐਲ ਏ ਅਤੇ ਐਮ ਪੀ ਰਹਿ ਚੁੱਕੇ ਹਨ , ਮੁੜ ਤੋਂ ਮਿਉਂਸਿਪਲ ਸਿਆਸਤ ਵਿੱਚ ਹਿੱਸਾ ਲੈਣ ਜਾ ਰਹੇ ਹਨ I 

ਹੌਗ ਨੇ ਆਪਣੀ ਸਿਆਸਤ ਵ੍ਹਾਈਟ ਰੌਕ ਸ਼ਹਿਰ ਦੇ ਮੇਅਰ ਵਜੋਂ ਸ਼ੁਰੂ ਕੀਤੀ ਸੀ I ਪ੍ਰੋਵਿੰਸ਼ੀਅਲ ਸਿਆਸਤ ਵਿੱਚ ਐਮ ਐਲ ਏ ਅਤੇ ਮਨਿਸਟਰ ਵਜੋਂ ਕੰਮ ਕਰਨ ਤੋਂ ਬਾਅਦ ਹੌਗ , 2017 ਦੌਰਾਨ ਐਮ ਪੀ ਚੁਣੇ ਗਏ I

ਮੇਅਰ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਨ ਕਰਦੇ ਐਮਪੀ ਸੁੱਖ ਧਾਲੀਵਾਲ।

ਮੇਅਰ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਨ ਕਰਦੇ ਐਮਪੀ ਸੁੱਖ ਧਾਲੀਵਾਲ।

ਤਸਵੀਰ:  (Ben Nelms/CBC)

ਲੰਘੇ ਸਾਲ ਹੋਈਆਂ ਚੋਣਾਂ ਦੌਰਾਨ ਗੋਰਡੀ ਹੌਗ ਚੋਣ ਹਾਰ ਗਏ ਅਤੇ ਹੁਣ ਉਹ ਮੁੜ ਤੋਂ ਮਿਉਂਸਿਪਲ ਸਿਆਸਤ ਵਿੱਚ ਸਰਗਰਮ ਹੋਣ ਜਾ ਰਹੇ ਹਨ I 

ਪੰਜਾਬੀ ਮੂਲ ਦੀ ਜਿਨੀ ਸਿਮਜ਼ , ਜੋ ਕਿ ਐਨ ਡੀ ਪੀ ਦੀ ਮੌਜੂਦਾ ਐਮ ਐਲ ਏ ਹਨ , ਵੀ ਸਰੀ ਮੇਅਰ ਦੀ ਚੋਣ ਲੜ ਰਹੇ ਹਨ I

ਜਿਨੀ , 2017 ਤੋਂ ਸਰੀ ਰਾਈਡਿੰਗ ਤੋਂ ਐਮ ਐਲ ਏ ਹਨ ਅਤੇ ਸਿਟੀਜ਼ਨ ਸਰਵਿਸ ਮਨਿਸਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ I ਜਿਨੀ ਫ਼ੈਡਰਲ ਸਿਆਸਤ ਵਿੱਚ ਵੀ ਰਹਿ ਚੁੱਕੇ ਹਨ I 2011 ਦੌਰਾਨ ਐਮ ਪੀ ਚੁਣੇ ਜਾਣ ਤੋਂ ਬਾਅਦ ਸਿਮਜ਼ ਨੂੰ ਇਮੀਗ੍ਰੇਸ਼ਨ ਕ੍ਰਿਟਿਕ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ I

ਇਹ ਵੀ ਪੜ੍ਹੋ :

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਇਕ ਗੱਲਬਾਤ ਦੌਰਾਨ ਜਿਨੀ ਸਿਮਜ਼ ਨੇ ਕਿਹਾ ਕਿ ਉਹਨਾਂ ਨੂੰ ਸ਼ਹਿਰ ਨਿਵਾਸੀਆਂ ਨੇ ਮਿਉਂਸਿਪਲ ਸਿਆਸਤ ਵਿੱਚ ਹਿੱਸਾ ਲੈਣ ਲਈ ਕਿਹਾ , ਜਿਸਤੋਂ ਬਾਅਦ ਉਹਨਾਂ ਨੇ ਇਹ ਕਦਮ ਚੁੱਕਿਆ I 

ਜਿਨੀ ਸਿਮਜ਼ ਨੇ ਕਿਹਾ ਦਰਅਸਲ ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਸਰੀ ਵਿੱਚ ਕੋਈ ਵੀ ਕੰਮ ਸਮੇਂ ਸਿਰ ਨਹੀਂ ਹੁੰਦਾ I ਆਮ ਲੋਕ ਮਹਿਸੂਸ ਕਰਦੇ ਹਨ ਕਿ ਸਿਸਟਮ ਨਿਰਪੱਖ ਨਹੀਂ ਹੈ I ਲੋਕਾਂ ਕੋਲ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਸੜਕਾਂ ਆਦਿ ਵੀ ਨਹੀਂ ਹਨ I ਆਮ ਜਨਤਾ ਦੀ ਸੁਰੱਖਿਆ ਵੀ ਸ਼ਹਿਰ ਵਿੱਚ ਵੱਡਾ ਮੁੱਦਾ ਹੈ I

ਉਹਨਾਂ ਕਿਹਾ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਚੋਣ ਲੜਨ ਲਈ ਕਿਹਾ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ ਤੋਂ ਬਾਅਦ ਮੈਂ ਮੇਅਰ ਦੀ ਚੋਣ ਲੜਨ ਦਾ ਫ਼ੈਸਲਾ ਲਿਆ I

ਗੋਰਡੀ ਹੌਗ , ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਮ ਐਲ ਏ ਅਤੇ ਐਮ ਪੀ ਰਹਿ ਚੁੱਕੇ ਹਨ , ਮੁੜ ਤੋਂ ਮਿਉਂਸਿਪਲ ਸਿਆਸਤ ਵਿੱਚ ਹਿੱਸਾ ਲੈਣ ਜਾ ਰਹੇ ਹਨ I

ਗੋਰਡੀ ਹੌਗ , ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਮ ਐਲ ਏ ਅਤੇ ਐਮ ਪੀ ਰਹਿ ਚੁੱਕੇ ਹਨ , ਮੁੜ ਤੋਂ ਮਿਉਂਸਿਪਲ ਸਿਆਸਤ ਵਿੱਚ ਹਿੱਸਾ ਲੈਣ ਜਾ ਰਹੇ ਹਨ I

ਤਸਵੀਰ: Meera Bains/CBC

ਕੌਂਸਲਰ ਬ੍ਰੈਂਡਾ ਲੌਕ ਜੋ ਕਿ ਸਰੀ ਦੇ ਮੇਅਰ ਲਈ ਚੋਣ ਮੈਦਾਨ 'ਚ ਹਨ , ਵੀ ਪ੍ਰੋਵਿੰਸ਼ੀਅਲ ਸਿਆਸਤ ਵਿੱਚ ਹੱਥ ਅਜ਼ਮਾ ਚੁੱਕੇ ਹਨ I ਪ੍ਰੋਵਿੰਸ਼ੀਅਲ ਪੱਧਰ 'ਤੇ ਬ੍ਰੈਂਡਾ , ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਮਨਿਸਟਰ ਰਹਿ ਚੁੱਕੇ ਹਨI

ਬ੍ਰੈਂਡਾ ਲੌਕ ਨੇ ਦੋ ਵਾਰ ਐਮ ਪੀ ਵਜੋਂ ਵੀ ਚੋਣ ਲੜੀ , ਪਰ ਉਹ ਪੰਜਾਬੀ ਮੂਲ ਦੀ ਨੀਨਾ ਗਰੇਵਾਲ ਤੋਂ ਚੋਣ ਹਰ ਗਏ I ਬ੍ਰੈਂਡਾ ਲੌਕ 2018 ਦੌਰਾਨ ਕੌਂਸਲਰ ਚੁਣੇ ਗਏ ਸਨ I

ਸਾਬਕਾ ਓਨਟੇਰਿਓ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਓਨਟੇਰਿਓ ਦੇ ਵੌਨ ਸ਼ਹਿਰ ਦੇ ਮੇਅਰ ਦੀ ਚੋਣ ਲੜ ਰਹੇ ਹਨ I

ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਸਰੀ ਦੇ ਬਾਸ਼ਿੰਦੇ ਹੋਣ ਦੇ ਨਾਤੇ ਉਹ ਸ਼ਹਿਰ ਬਾਰੇ ਫ਼ਿਕਰਮੰਦ ਹਨ I ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਧਾਲੀਵਾਲ ਨੇ ਕਿਹਾ ਮੈਂ 25 ਸਾਲ ਤੋਂ ਸ਼ਹਿਰ ਵਿੱਚ ਰਹਿ ਰਿਹਾ ਹਾਂ I ਸ਼ਹਿਰ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ I ਵੋਟਰ ਇਕ ਵਧੀਆ ਲੀਡਰਸ਼ਿਪ ਦੀ ਉਮੀਦ ਕਰ ਰਹੇ ਹਨ I

ਸਿਆਸੀ ਤਜਰਬਾ

ਇਹਨਾਂ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਅਤੇ ਫ਼ੈਡਰਲ ਪੱਧਰ ਦਾ ਉਹਨਾਂ ਦਾ ਤਜਰਬਾ ਸਰੀ ਲਈ ਫ਼ਾਇਦੇਮੰਦ ਹੋ ਸਕਦਾ ਹੈ I

ਸੁੱਖ ਧਾਲੀਵਾਲ ਨੇ ਕਿਹਾ ਲੰਘੇ ਕੁਝ ਸਾਲਾਂ ਦੌਰਾਨ ਫ਼ੈਡਰਲ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਵੱਖ ਵੱਖ ਪ੍ਰੋਜੈਕਟਾਂ ਤਹਿਤ ਬਹੁਤ ਸਾਰੀ ਫੰਡਿੰਗ ਦਿੱਤੀ ਹੈ I ਇਕ ਮੇਅਰ ਵਜੋਂ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਮਿਲ ਕੇ ਚੱਲਣਾ ਪੈਂਦਾ ਹੈ I

ਜਿਨੀ ਸਿਮਜ਼ 2017 ਤੋਂ ਸਰੀ ਰਾਈਡਿੰਗ ਤੋਂ ਐਮ ਐਲ ਏ ਹਨ

ਜਿਨੀ ਸਿਮਜ਼ 2017 ਤੋਂ ਸਰੀ ਰਾਈਡਿੰਗ ਤੋਂ ਐਮ ਐਲ ਏ ਹਨ

ਤਸਵੀਰ: Radio-Canada

ਜਿਨੀ ਸਿਮਜ਼ ਦਾ ਕਹਿਣਾ ਹੈ ਕਿ ਉਹਨਾਂ ਕੋਲ ਪ੍ਰੋਵਿੰਸ਼ੀਅਲ ਅਤੇ ਫ਼ੈਡਰਲ ਪੱਧਰ 'ਤੇ ਕੰਮ ਕਰਨ ਦਾ ਤਜਰਬਾ ਹੈ, ਜਿਸਦੀ ਵਰਤੋਂ ਉਹ ਸ਼ਹਿਰ ਦੀ ਬਿਹਤਰੀ ਲਈ ਕਰ ਸਕਦੇ ਹਨ I

ਇਸਤੋਂ ਪਹਿਲਾਂ ਪੰਜਾਬੀ ਮੂਲ ਦੇ ਸਾਬਕਾ ਫ਼ੈਡਰਲ ਮਨਿਸਟਰ ਅਮਰਜੀਤ ਸੋਹੀ ਵੀ ਮਿਉਂਸਿਪਲ ਸਿਆਸਤ ਵਿੱਚ ਵਾਪਸੀ ਕਰ ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਜਿੱਤ ਚੁੱਕੇ ਹਨ I 

2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ ਸੋਹੀ , 2015 ਤੋਂ 2019 ਤੱਕ ਮੰਤਰੀ ਰਹਿ ਚੁੱਕੇ ਹਨ I ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ I

ਅਮਰਜੀਤ ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ I

ਅਮਰਜੀਤ ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ I

ਤਸਵੀਰ: CBC

ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਢਾਂਚੇ ਮੁਤਾਬਿਕ ਮੇਅਰ ਕੋਲ ਐਮ ਪੀ ਦੇ ਮੁਕਾਬਲੇ ਵਧੇਰੇ ਸ਼ਕਤੀਆਂ ਹੁੰਦੀਆਂ ਹਨ , ਜਿਸ ਕਰਨ ਵੀ ਬਹੁਤ ਸਾਰੇ ਸਿਆਸਤਦਾਨ ਮੇਅਰ ਦੀ ਚੋਣ ਨੂੰ ਤਰਜੀਹ ਦੇ ਰਹੇ ਹਨ I

ਸਰੀ ਵਿੱਚ ਮੇਅਰ ਦੀ ਚੋਣ ਲਈ ਅੱਠ ਉਮੀਦਵਾਰ ਚੋਣ ਮੈਦਾਨ 'ਚ ਹਨ I ਮਿਉਂਸਿਪਲ ਚੋਣਾਂ ਅਕਤੂਬਰ ਮਹੀਨੇ ਵਿਚ ਹੋਣੀਆਂ ਹਨ।

Sarbmeet Singh

ਸੁਰਖੀਆਂ