1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾਕੇ 3.25 % ਕੀਤੀ

ਮਹਿੰਗਾਈ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਵਧਾਈ ਜਾ ਰਹੀ ਹੈ ਵਿਆਜ ਦਰ

ਬੈਂਕ ਔਫ਼ ਕੈਨੇਡਾ ਆਪਣੀ ਮੌਰਗੇਜ ਰੀਨਿਊ ਕਰਵਾਉਣ 'ਤੇ ਵੱਧ ਵਿਆਜ ਦਰਾਂ ਲਈ ਤਿਆਰ ਰਹਿਣ।

ਬੁੱਧਵਾਰ ਨੂੰ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਿਚ 0.75 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ।

ਤਸਵੀਰ: (Bloomberg)

RCI

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਿਚ 0.75 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਹੁਣ ਬੈਂਚਮਾਰਕ ਵਿਆਜ ਦਰ 3.75 % ਹੋ ਗਈ ਹੈ। ਇਹ ਕਦਮ ਮੁਲਕ ਵਿਚ ਮਹਿੰਗਾਈ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

ਕੋਵਿਡ ਮਹਾਂਮਾਰੀ ਦੇ ਸਮੇਂ ਅਰਥਚਾਰੇ ਨੂੰ ਲੀਹ ਤੇ ਰੱਖਣ ਲਈ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਤਕਰੀਬਨ ਸਿਫ਼ਰ ਯਾਨੀ ਬਹੁਤ ਘੲਟ ਪੱਧਰ ‘ਤੇ ਲਿਆਂਦੀਆਂ ਗਈਆਂ ਸਨ, ਜਿਸ ਕਰਕੇ ਲੋਕਾਂ ਨੂੰ ਸਸਤਾ ਕਰਜ਼ ਉਪਲਬਧ ਹੋਇਆ ਅਤੇ ਨਤੀਜੇ ਵੱਜੋਂ ਮਹਿੰਗਾਈ ਰਿਕਾਰਡ ਪੱਧਰ ਤੱਕ ਵਧ ਗਈ। ਇਸ ਮਹਿੰਗਾਈ ਨੂੰ ਕਾਬੂ ਕਰਨ ਲਈ ਇਸ ਸਾਲ ਦੇ ਸ਼ੁਰੂ ਤੋਂ ਹੀ ਬੈਂਕ ਨੇ ਵਿਆਜ ਦਰ ਵਧਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।

ਸਾਲ ਦੇ ਸ਼ੁਰੂ ਵਿਚ ਵਿਆਜ ਦਰ 0.25 % ਸੀ ਜੋਕਿ ਅੱਜ ਦੇ ਫ਼ੈਸਲੇ ਤੋਂ ਬਾਅਦ 3.25 % ਹੋ ਗਈ ਹੈ।

ਭਾਵੇਂ ਪਿਛਲੇ ਮਹੀਨੇ ਕੈਨੇਡਾ ਵਿਚ ਸਲਾਨਾ ਮਹਿੰਗਾਈ ਦਰ 30 ਸਾਲਾਂ ਦੇ ਰਿਕਾਰਡ 8.1 ਫ਼ੀਸਦੀ ਦੇ ਪੱਧਰ ਤੋਂ ਕੁਝ ਹੇਠਾਂ ਦਰਜ ਹੋਈ ਸੀ, ਪਰ ਬੈਂਕ ਨੇ ਕਿਹਾ ਕਿ ਮਹਿੰਗਾਈ ਵਿਚ ਇਹ ਕਮੀ ਮੁੱਖ ਤੌਰ ਤੇ ਗੈਸ ਕੀਮਤਾਂ ਵਿਚ ਕਮੀ ਆਉਣ ਕਰਕੇ ਦਰਜ ਹੋਈ ਸੀ, ਜਦਕਿ ਅਰਥਚਾਰੇ ਵਿਚ ਬਾਕੀ ਵਸਤੂਆਂ ਅਤੇ ਸੇਵਾਵਾਂ ਵਧੇਰੇ ਕੀਮਤਾਂ ਦੇ ਭਾਰ ਹੇਠ ਹੀ ਹਨ।

ਬੈਂਕ ਨੇ ਕਿਹਾ ਕਿ ਉਹ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਵਚਨਬੱਧ ਹੈ ਅਤੇ 2 % ਮਹਿੰਗਾਈ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲੋੜ ਅਨੁਸਾਰ ਕਦਮ ਚੁੱਕੇ ਜਾਂਦੇ ਰਹਿਣਗੇ।

ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਬੈਂਕ ਵਿਆਜ ਦਰਾਂ ਵਿਚ ਇਜ਼ਾਫ਼ਾ ਹੋਣ ਦੀ ਪੇਸ਼ੀਨਗੋਈ ਕੀਤੀ ਸੀ। ਇਸ ਸਾਲ ਬੈਂਕ ਹੁਣ ਤੱਕ ਪੰਜ ਵਾਰੀ ਵਿਆਜ ਦਰਾਂ ਵਧਾ ਚੁੱਕਾ ਹੈ ਅਤੇ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਹੋਰ ਵਾਧੇ ਵੀ ਹੋ ਸਕਦੇ ਹਨ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ