- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਕਿਊਬੈਕ ਚੋਣਾਂ : ਲਿਗੋਅ ਦੀ ਪਾਰਟੀ ਨੇ ਮੰਨਿਆ ਕਿ ਸਾਰੇ ਕਿਊਬੈਕ ਵਾਸੀਆਂ ਲਈ ਫ਼ੈਮਿਲੀ ਡਾਕਟਰ ਸੰਭਵ ਨਹੀਂ
2018 ਦੀਆਂ ਚੋਣਾਂ ਦੌਰਾਨ ਕੀਤਾ ਸੀ ਵਾਅਦਾ
ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਚੋਣਾਂ 3 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I
ਤਸਵੀਰ: Radio-Canada / Mathieu Potvin
ਕੋਲਿਸ਼ਨ ਐਵੀਨਾਰ ਕਿਊਬੈਕ ਪਾਰਟੀ ਨੇ ਸਵੀਕਾਰ ਕੀਤਾ ਹੈ ਕਿ ਹਰੇਕ ਕਿਊਬੈਕ ਵਾਸੀ ਲਈ ਫ਼ੈਮਿਲੀ ਡਾਕਟਰ ਸੰਭਵ ਨਹੀਂ ਹੈ I
ਪਾਰਟੀ ਦੇ ਲੀਡਰ ਫ਼੍ਰੈਂਸੁਆ ਲਿਗੋਅ ਨੇ 2018 ਦੀ ਚੋਣ ਮੁਹਿੰਮ ਦੌਰਾਨ ਸਾਰਿਆਂ ਨੂੰ ਫ਼ੈਮਿਲੀ ਡਾਕਟਰ ਦੇਣ ਦਾ ਵਾਅਦਾ ਕੀਤਾ ਸੀ , ਪਰ ਪ੍ਰੀਮੀਅਰ ਚੁਣੇ ਜਾਣ ਤੋਂ ਬਾਅਦ ਉਹ ਪੂਰਾ ਕਰਨ ਵਿੱਚ ਅਸਫ਼ਲ ਸਾਬਿਤ ਹੋਏ I
ਚੋਣ ਮੁਹਿੰਮ ਦੇ 6ਵੇਂ ਦਿਨ ਪ੍ਰੋਵਿੰਸ ਦੇ ਹੈਲਥ ਮਨਿਸਟਰ ਕ੍ਰਿਸ਼ਚੀਅਨ ਡੂਬੇ ਦਾ ਕਹਿਣਾ ਹੈ ਕਿ ਪਾਰਟੀ ਅਜਿਹਾ ਵਾਅਦਾ ਨਹੀਂ ਕਰੇਗੀ ਜੋ ਸੰਭਵ ਨਹੀਂ ਹੈ।
ਡੂਬੇ ਮੁਤਾਬਿਕ ਪ੍ਰੋਵਿੰਸ ਨਿਵਾਸੀਆਂ ਨੂੰ ਅਸਲ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲ ਜਿਵੇਂ ਕਿ ਨਰਸਾਂ ਦੀ ਲੋੜ ਹੈ I
ਉਹਨਾਂ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਦੌਰਾਨ ਸੂਬਾ ਨਿਵਾਸੀਆਂ ਨੇ ਮਹਿਸੂਸ ਕੀਤਾ ਕਿ ਉਹ ਸਿਰਫ ਡਾਕਟਰਾਂ ਤੋਂ ਹੀ ਨਹੀਂ, ਬਲਕਿ ਬਹੁਤ ਸਾਰੇ ਸਿਹਤ-ਸੰਭਾਲ ਕਰਮਚਾਰੀਆਂ ਤੋਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਲਿਗੋਅ ਅਤੇ ਡੂਬੇ ਘੋਸ਼ਣਾ ਕਰ ਰਹੇ ਹਨ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ, ਤਾਂ ਪਾਰਟੀ ਇਕ ਡਿਜ਼ੀਟਲ ਹੈਲਥ ਪਲੇਟਫਾਰਮ ਲਾਂਚ ਕਰੇਗੀ ਜੋ ਵਿਅਕਤੀਆਂ ਦਾ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਰਾਬਤਾ ਕਾਇਮ ਕਰੇਗਾI
ਲਿਬਰਲਜ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਸਾਰੇ ਕਿਊਬੈਕ ਨਿਵਾਸੀਆਂ ਨੂੰ ਫ਼ੈਮਿਲੀ ਡਾਕਟਰ ਤੱਕ ਪਹੁੰਚ ਮਿਲੇਗੀ I
ਬਹੁਮਤ ਹਾਸਲ ਕਰਨ ਲਈ ਕਿਸੇ ਪਾਰਟੀ ਦੇ ਘੱਟੋ-ਘੱਟ 63 ਐਮਐਲਏ ਚੁਣੇ ਜਾਣੇ ਚਾਹੀਦੇ ਹਨ। ਕੋਲਿਸ਼ਨ ਐਵੀਨਾਰ ਕਿਊਬੈਕ ਨੇ 2018 ਵਿੱਚ 74 ਸੀਟਾਂ ਜਿੱਤੀਆਂ ਸਨ ।
ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਚੋਣਾਂ 3 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I
ਕੈਨੇਡੀਅਨ ਪ੍ਰੈਸ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ