1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਸਰੀ ਮਿਉਂਸਿਪਲ ਚੋਣਾਂ : ਮੇਅਰ ਡਗ ਮਕੈਲਮ ਵੱਲੋਂ ਸਟੇਡੀਅਮ ਅਤੇ ਸਕਾਈ ਟਰੇਨ ਦਾ ਵਾਅਦਾ

ਪੰਜਾਬੀ ਮੂਲ ਦੇ ਸੁੱਖ ਧਾਲੀਵਾਲ ਅਤੇ ਜਿਨੀ ਸਿਮਜ਼ ਵੀ ਹਨ ਚੋਣ ਮੈਦਾਨ 'ਚ

ਮਕੈਲਮ ਦੇ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਲਈ ਇੱਕ 60,000 ਸੀਟਾਂ ਵਾਲਾ ਸਟੇਡੀਅਮ ਬਣਾਉਣ ਦੇ ਵਾਅਦੇ ਦੀ ਵਿਰੋਧੀ ਧਿਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ I

ਮਕੈਲਮ ਦੇ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਲਈ ਇੱਕ 60,000 ਸੀਟਾਂ ਵਾਲਾ ਸਟੇਡੀਅਮ ਬਣਾਉਣ ਦੇ ਵਾਅਦੇ ਦੀ ਵਿਰੋਧੀ ਧਿਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ I

ਤਸਵੀਰ: Ken Leedham/CBC

RCI

ਸਰੀ ਦੇ ਮੇਅਰ ਡਗ ਮਕੈਲਮ ਵੀਰਵਾਰ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਸ਼ਹਿਰ ਵਿੱਚ 60,000 ਸੀਟਾਂ ਵਾਲਾ ਸਟੇਡੀਅਮ ਬਣਾਉਣ ਦੇ ਨਾਲ-ਨਾਲ ਨਿਊਟਨ ਤੱਕ ਸਕਾਈ ਟਰੇਨ ਦੇ ਐਕਸਟੈਂਸ਼ਨ ਦਾ ਵਾਅਦਾ ਕੀਤਾ ਹੈ I

ਚਾਰ ਵਾਰ ਸਰੀ ਦੇ ਮੇਅਰ ਰਹਿ ਚੁੱਕੇ ਮਕੈਲਮ ਨੇ ਪਿਛਲੇ ਸਮੇਂ ਵਿੱਚ ਵੀ ਦਲੇਰੀ ਭਰੇ ਵਾਅਦਿਆਂ ਨਾਲ ਕਾਮਯਾਬੀ ਹਾਸਲ ਕੀਤੀ ਹੈ ਅਤੇ ਹੁਣ ਅਕਤੂਬਰ ਵਿੱਚ ਹੋਣ ਵਾਲੀਆਂ ਅਗਲੀਆਂ ਮਿਉਂਸਪਲ ਚੋਣਾਂ ਜਿੱਤਣ ਲਈ ਕੰਮ ਕਰ ਰਹੇ ਹਨ। 

ਡਗ ਮਕੈਲਮ ਨੇ ਸ਼ਹਿਰ ਦੇ ਆਰੀਆ ਬੈਂਕੁਏਟ ਹਾਲ ਵਿੱਚ ਸਮਰਥਕਾਂ ਦੀ ਭੀੜ ਨੂੰ ਕਿਹਾ ਹੋਰ ਚਾਰ ਸਾਲ I

ਮਕੈਲਮ ਨੇ ਕਿਹਾ ਕਿ ਆਵਾਜਾਈ ਉਹਨਾਂ ਲਈ ਇੱਕ ਤਰਜੀਹ ਹੈ। ਉਹਨਾਂ ਕਿਹਾ ਅਸੀਂ ਸਰੀ ਸੈਂਟਰ ਤੋਂ ਨਿਊਟਨ ਤੱਕ ਸਕਾਈ ਟਰੇਨ ਬਣਾਉਣ ਜਾ ਰਹੇ ਹਾਂI

ਮਕੈਲਮ ਨੇ 2018 ਵਿੱਚ ਮੇਅਰ ਚੁਣੇ ਜਾਣ 'ਤੇ ਖੇਤਰ ਵਿੱਚੋਂ ਐਲ ਆਰ ਟੀ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਸੀ।

ਮਕੈਲਮ ਦੇ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਲਈ ਇੱਕ 60,000 ਸੀਟਾਂ ਵਾਲਾ ਸਟੇਡੀਅਮ ਬਣਾਉਣ ਦੇ ਵਾਅਦੇ ਦੀ ਵਿਰੋਧੀ ਧਿਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ I 

ਮੈਕਲਮ ਨੇ ਕਿਹਾ ਕਿ ਨਵਾਂ ਸਟੇਡੀਅਮ ਫਲੀਟਵੁੱਡ ਵਿੱਚ ਸੰਭਾਵਤ ਤੌਰ 'ਤੇ ਬਿਨਾਂ ਪਾਰਕਿੰਗ ਦੇ ਬਣਾਇਆ ਜਾਵੇਗਾ। ਉਹਨਾਂ ਕਿਹਾ ਕਾਰਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਲੋਕ ਰੈਪਿਡ ਟ੍ਰਾਂਜ਼ਿਟ ਰਾਹੀਂ ਇੱਥੇ ਆ ਸਕਣਗੇ I

ਮਕੈਲਮ ਮੱਧ-ਸ਼੍ਰੇਣੀ ਦੇ ਵਸਨੀਕਾਂ ਲਈ ਹੋਰ ਘਰ ਬਣਾਉਣ ਅਤੇ ਅਗਲੇ ਸਾਲ ਵਿੱਚ ਬਿਲਡਿੰਗ ਪਰਮਿਟਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦੇ ਹਾਮੀ ਹਨ I 

ਸਿਆਸੀ ਰਿਕਾਰਡ

ਮੇਅਰ ਡਗ ਮਕੈਲਮ ਆਪਣੇ ਕਾਰਜਕਾਲ ਦੌਰਾਨ ਪੂਰੇ ਕੀਤੇ ਗਏ ਚੋਣ ਵਾਅਦਿਆਂ ਨੂੰ ਲੈ ਕੇ ਚੋਣ ਲੜ ਰਹੇ ਹਨ I ਇਹਨਾਂ ਵਿੱਚ ਆਰਸੀਐਮਪੀ ਦੀ ਥਾਂ ਸਰੀ ਪੁਲਿਸ ਅਤੇ ਸਰੀ ਤੋਂ ਲੈਂਗਲੇ ਤੱਕ ਸਕਾਈ ਟਰੇਨ ਜਿਹੇ ਵਾਅਦੇ ਸ਼ਾਮਿਲ ਹਨ I

ਮਕੈਲਮ ਨੂੰ ਉਹਨਾਂ ਵਸਨੀਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਜੋ ਸਰੀ ਵਿੱਚ ਆਰਸੀਐਮਪੀ ਰੱਖਣਾ ਚਾਹੁੰਦੇ ਹਨ I 

ਮਕੈਲਮ ਦੀ ਸੇਫ ਸਰੀ ਕੋਲੀਸ਼ਨ ਵੱਲੋਂ ਅੱਠ ਉਮੀਦਵਾਰ ਚੋਣ ਮੈਦਾਨ 'ਚ ਹਨ I ਮਿਉਂਸਿਪਲ ਚੋਣਾਂ ਅਕਤੂਬਰ ਮਹੀਨੇ ਵਿਚ ਹੋਣੀਆਂ ਹਨ।

ਸਰੀ ਦੇ ਮੇਅਰ ਬਣਨ ਦੀ ਦੌੜ ਵਿਚ ਐਮ ਪੀ ਸੁਖ ਧਾਲੀਵਾਲ ਤੋਂ ਇਲਾਵਾ ਸਾਬਕਾ ਐਮਪੀ ਤੇ ਮੌਜੂਦਾ ਐਨਡੀਪੀ ਐਮਐਲਏ ਜਿਨੀ ਸਿਮਜ਼ ਅਤੇ ਕੌਨਸਲਰ ਬ੍ਰੈਂਡਾ ਲੌਕ ਸ਼ਾਮਲ ਹਨ।

ਮੀਰਾ ਬੈਂਸ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ