- ਮੁੱਖ ਪੰਨਾ
- ਅਰਥ-ਵਿਵਸਥਾ
- ਇਮੀਗ੍ਰੇਸ਼ਨ
ਸਟੈਟਿਸਟਿਕਸ ਕੈਨੇਡਾ ਵੱਲੋਂ 2043 ਤੱਕ ਸਸਕੈਚਵਨ ਦੀ ਆਬਾਦੀ ’ਚ 5 ਲੱਖ ਦਾ ਵਾਧਾ ਹੋਣ ਦਾ ਅਨੁਮਾਨ
ਨੌਜਵਾਨ ਕਾਮਿਆਂ ਲਈ ਇਮੀਗ੍ਰੇਸ਼ਨ 'ਤੇ ਆਸ

ਸਟੈਟਿਸਟਿਕਸ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਸਕੈਚਵਨ ਦੀ ਅਬਾਦੀ ਮੁੜ ਤੋਂ ਵਧੀ ਹੈ I
ਤਸਵੀਰ: Chris Young/The Canadian Press
ਸਟੈਟਿਸਟਿਕਸ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਸਕੈਚਵਨ ਦੀ ਅਬਾਦੀ ਮੁੜ ਤੋਂ ਵਧੀ ਹੈ I
ਸਟੈਟਿਸਟਿਕਸ ਕੈਨੇਡਾ ਦਾ ਅਨੁਮਾਨ ਹੈ ਕਿ ਇਮੀਗ੍ਰੇਸ਼ਨ ਦੇ ਚਲਦਿਆਂ ਆਉਂਦੇ ਕੁਝ ਸਾਲਾਂ ਵਿੱਚ ਪ੍ਰੋਵਿੰਸ ਦੀ ਅਬਾਦੀ ਲਗਾਤਾਰ ਵਧੇਗੀ I
2021 ਦੇ ਅੰਕੜਿਆਂ ਅਨੁਸਾਰ ਪ੍ਰੋਵਿੰਸ ਦੀ ਆਬਾਦੀ 11,79,800 ਹੈ ਅਤੇ ਇਸ ਰਿਪੋਰਟ ਅਨੁਸਾਰ 2043 ਤੱਕ ਆਬਾਦੀ 13,48,400 ਤੋਂ 16,96,700 ਤੱਕ ਜਾ ਸਕਦੀ ਹੈ I
ਸਟੈਟਿਸਟਿਕਸ ਕਨੇਡਾ ਦੇ ਪੈਟਰਿਸ ਡੀਓਨ ਦੇ ਅਨੁਸਾਰ ਇਮੀਗ੍ਰੇਸ਼ਨ , ਘੱਟ ਜਣਨ ਦਰ ਅਤੇ ਬੁੱਢੇ ਹੋ ਰਹੇ ਲੋਕ ਆਬਾਦੀ ਨੂੰ ਪ੍ਰਭਾਵਿਤ ਕਰ ਰਹੇ ਹਨ I
ਪੈਟਰਿਸ ਡੀਓਨ ਨੇ ਕਿਹਾ ਕਿ ਸਸਕੈਚਵਨ ਵਿੱਚ ਕੁਦਰਤੀ ਵਿਕਾਸ ਦਰ ਜੋ ਕਿ ਹਰ ਸਾਲ ਸੂਬੇ ਵਿੱਚ ਜਨਮ ਅਤੇ ਮੌਤ ਦੇ ਅੰਤਰ ਨੂੰ ਮਾਪਦਾ ਹੈ , ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ I ਬਹੁਤ ਸਾਰੇ ਦੇਸ਼ਾਂ ਵਾਂਗ, ਕੈਨੇਡਾ ਦੀ ਜਨਮ ਦਰ ਘਟ ਰਹੀ ਹੈ ਅਤੇ 2020 ਵਿੱਚ ਇਹ 1.4 ਬੱਚੇ ਪ੍ਰਤੀ ਔਰਤ 'ਤੇ ਇਤਿਹਾਸਿਕ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।
ਪੈਟਰਿਸ ਡੀਓਨ ਨੇ ਕਿਹਾ ਇਮੀਗ੍ਰੇਸ਼ਨ ਨੂੰ ਰੋਕਣ ਨਾਲ ਕੰਮ ਕਾਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਨਹੀਂ ਹੋਣਗੇ I ਇਸ ਲਈ ਆਬਾਦੀ ਨੂੰ ਨਵਿਆਉਣ ਲਈ ਲਗਾਤਾਰ ਹੋਰ ਇਮੀਗ੍ਰੇਸ਼ਨ ਦੀ ਲੋੜ ਪਵੇਗੀ I
ਸਸਕੈਚਵਨ ਆਪਣੇ ਨਿਵਾਸੀਆਂ ਦੇ ਹੋਰਨਾਂ ਪ੍ਰੋਵਿੰਸਜ਼ 'ਚ ਜਾਣ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ I
85 ਜਾਂ ਇਸ ਤੋਂ ਵੱਧ ਉਮਰ ਦੇ ਸਸਕੈਚਵਨ ਨਿਵਾਸੀਆਂ ਦੀ ਗਿਣਤੀ ਵਧਦੀ ਰਹਿਣ ਦੀ ਉਮੀਦ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ 2043 ਤੱਕ ਪ੍ਰੋਵਿੰਸ ਦੀ ਆਬਾਦੀ ਵਿੱਚ 95 ਤੋਂ 143 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ।
ਪੈਟਰਿਕ ਬੁੱਕ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ