1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਜੇਸਨ ਕੈਨੀ ਵੱਲੋਂ ਹੁਨਰਮੰਦ ਕਾਮਿਆਂ ਨੂੰ ਐਲਬਰਟਾ ਵੱਲ ਆਕਰਸ਼ਿਤ ਕਰਨ ਦੀ ਮੁਹਿੰਮ ਸ਼ੁਰੂ

ਪ੍ਰਚਾਰ ਲਈ $2.6-ਮਿਲੀਅਨ ਖ਼ਰਚਣ ਦੀ ਯੋਜਨਾ

ਜੇਸਨ ਕੈਨੀ ਨੇ ਕਿਹਾ ਕਿ ਐਲਬਰਟਾ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਨੌਕਰੀਆਂ ਲਈ ਹੁਨਰਮੰਦ ਕਾਮਿਆਂ ਦੀ ਘਾਟ ਹੈ I

ਜੇਸਨ ਕੈਨੀ ਨੇ ਕਿਹਾ ਕਿ ਐਲਬਰਟਾ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਨੌਕਰੀਆਂ ਲਈ ਹੁਨਰਮੰਦ ਕਾਮਿਆਂ ਦੀ ਘਾਟ ਹੈ I

ਤਸਵੀਰ: Radio-Canada / Evelyne Asselin

RCI

ਹੁਨਰਮੰਦ ਕਾਮਿਆਂ ਨੂੰ ਐਲਬਰਟਾ ਵੱਲ ਆਕਰਸ਼ਿਤ ਕਰਨ ਲਈ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ I

ਪ੍ਰੀਮੀਅਰ ਕੈਨੀ ਨੇ ਇਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਐਲਬਰਟਾ ਇਜ਼ ਕਾਲਿੰਗ ਨਾਮ ਦੀ ਇਸ ਮੁਹਿੰਮ ਵਿੱਚ ਲੋਕਾਂ ਨੂੰ ਪ੍ਰਵਿੰਸ ਵਿਚਲੇ ਘੱਟ ਟੈਕਸ , ਕਿਫ਼ਾਇਤੀ ਰਿਹਾਇਸ਼ ਅਤੇ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ I 

ਇਸ ਮੁਹਿੰਮ ਲਈ ਸੋਸ਼ਲ ਮੀਡੀਆ , ਰੇਡੀਓ ਅਤੇ ਹੋਰ ਸਾਧਨਾਂ 'ਤੇ ਪ੍ਰਚਾਰ ਲਈ $2.6-ਮਿਲੀਅਨ ਖ਼ਰਚੇ ਜਾਣਗੇ I 

ਜੇਸਨ ਕੈਨੀ ਨੇ ਕਿਹਾ ਕਿ ਐਲਬਰਟਾ ਲਗਾਤਾਰ ਤਰੱਕੀ ਕਰ ਰਿਹਾ ਹੈ , ਪਰ ਨੌਕਰੀਆਂ ਲਈ ਹੁਨਰਮੰਦ ਕਾਮਿਆਂ ਦੀ ਘਾਟ ਹੈ I 

ਐਲਬਰਟਾ 'ਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਉਮੀਦਵਾਰ ਡੈਨੀਅਲ ਸਮਿਥ ਨੇ ਚੁਣੇ ਜਾਣ 'ਤੇ ਐਲਬਰਟਾ 'ਚ ਅਜਿਹੇ ਫ਼ੈਡਰਲ ਕਾਨੂੰਨ , ਜੋ ਕਿ ਸੂਬੇ ਦੇ ਹਿੱਤ ਵਿੱਚ ਨਹੀਂ ਸਮਝੇ ਜਾਂਦੇ,  ਨੂੰ ਨਜ਼ਰਅੰਦਾਜ਼ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਵਾਲਾ ਇਕ ਬਿੱਲ ਲਿਆਉਣ ਦਾ ਐਲਾਨ ਕੀਤਾ ਹੈ I 

ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਬਿੱਲ ਲਾਗੂ ਨਹੀਂ ਕੀਤਾ ਜਾ ਸਕਦਾ I ਕੈਨੀ ਮੁਤਾਬਿਕ ਭਾਵੇਂ ਵਿਧਾਨ ਸਭਾ ਵਿੱਚ ਇਹ ਬਿੱਲ ਪਾਸ ਹੋ ਵੀ ਜਾਵੇ , ਲੈਫਟੀਨੈਂਟ-ਗਵਰਨਰ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦੇਵੇਗਾ I 

ਸਮਿਥ ਨੇ ਲੀਡਰਸ਼ਿਪ ਦੌੜ ਵਿੱਚ ਕੈਨੀ 'ਤੇ ਦਖਲਅੰਦਾਜ਼ੀ ਦੇ ਦੋਸ਼ ਲਗਾਏ , ਪਰ ਪ੍ਰੀਮੀਅਰ ਕੈਨੀ ਮੁਤਾਬਿਕ ਉਹ ਇੱਕ ਮਹੱਤਵਪੂਰਨ ਜਨਤਕ ਨੀਤੀ ਮੁੱਦੇ 'ਤੇ ਆਪਣੀ ਸਥਿਤੀ ਨੂੰ ਦੁਹਰਾ ਰਹੇ ਹਨ I

ਕੈਨੀ ਨੇ ਕਿਹਾ ਇਹ ਸਰਕਾਰ ਨੌਕਰੀਆਂ ਪੈਦਾ ਕਰਨ, ਆਰਥਿਕਤਾ ਨੂੰ ਵਧਾਉਣ ਅਤੇ ਪਾਈਪਲਾਈਨਾਂ ਬਣਾਉਣ ਦੀ ਵਚਨਬੱਧਤਾ 'ਤੇ ਚੁਣੀ ਗਈ ਸੀ I ਅਜਿਹਾ ਕੋਈ ਬਿੱਲ ਇਹਨਾਂ ਵਾਅਦਿਆਂ ਲਈ ਇਕ ਝਟਕਾ ਹੋਵੇਗਾ।

ਪ੍ਰੀਮੀਅਰ ਨੇ ਕਿਹਾ ਇੱਥੇ ਅਸੀਂ ਕੈਨੇਡੀਅਨਜ਼ ਨੂੰ ਐਲਬਰਟਾ 'ਚ ਲਿਆਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ I ਅਜਿਹਾ ਕੋਈ ਵੀ ਵੱਖਵਾਦੀ ਪ੍ਰੋਜੈਕਟ ਬਹੁਤ ਸਾਰੇ ਲੋਕਾਂ ਨੂੰ ਮੁਹਿੰਮ 'ਚੋ ਬਾਹਰ ਕਰ ਦੇਵੇਗਾ I

ਹੋਰਨਾਂ ਪ੍ਰੋਵਿੰਸਜ਼ ਤੋਂ ਕਾਮੇ ਲੈ ਕੇ ਆਉਣ ਦੇ ਮਸਲੇ 'ਤੇ ਸੂਬਾ ਨਿਵਾਸੀਆਂ ਨੂੰ ਸੰਦੇਸ਼ ਦਿੰਦਿਆਂ ਪ੍ਰੀਮੀਅਰ ਕੈਨੀ ਨੇ ਕਿਹਾ ਕਿ ਜ਼ਿਆਦਾਤਰ ਐਲਬਰਟਾ ਵਾਸੀ ਕੈਨੇਡਾ ਦੇ ਜਾਂ ਦੁਨੀਆ ਹੋਰਨਾਂ ਹਿੱਸਿਆਂ ਤੋਂ ਆਏ ਹਨ ਅਤੇ ਨਵੇਂ ਕਾਮੇ ਸੂਬੇ ਨੂੰ ਲਾਭ ਪਹੁੰਚਾਉਣਗੇ।

ਕੈਨੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਸਵਾਗਤ ਕਰ ਰਹੇ ਹਾਂ, ਪਰ ਕਈ ਵਾਰ ਮੈਨੂੰ ਇਹ ਸ਼ਿਕਾਇਤ ਸੁਣਾਈ ਦਿੰਦੀ ਹੈ ਕਿ ਤੁਸੀਂ ਸਾਡੀਆਂ ਨੌਕਰੀਆਂ ਦੇ ਰਹੇ ਹੋ I ਇਸ ਸਮੇਂ ਐਲਬਰਟਾ 'ਚ ਬਹੁਤ ਸਾਰੀਆਂ ਨੌਕਰੀਆਂ ਉਪਲਬਧ ਹਨ I

ਕੋਲੇਟ ਡੇਰਵੋਰਿਜ਼, ਬਿਲ ਗ੍ਰੇਵਲੈਂਡ ਕੈਨੇਡੀਅਨ ਪ੍ਰੈਸ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ